Farmers Protest: ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਕੂਚ, ਸ਼ੰਭੂ ਬਾਰਡਰ ‘ਤੇ ਵਧੀ ਹਲਚਲ | Farmers Protest takes center stage today security increased at Shambhu Border Punjabi news - TV9 Punjabi

Farmers Protest Photos: ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਦਿੱਲੀ ਕੂਚ, ਸ਼ੰਭੂ ਬਾਰਡਰ ਤੇ ਵਧੀ ਹਲਚਲ

Updated On: 

06 Dec 2024 12:08 PM

Farmers Protest: ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇੱਕ ਵਾਰ ਫਿਰ ਦਿੱਲੀ ਕੂਚ ਕਰਨ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਇਸ ਵਾਰ ਉਹ ਦਿੱਲੀ ਤੱਕ ਪੈਦਲ ਮਾਰਚ ਕਰਨਗੇ। ਪੰਜਾਬ-ਹਰਿਆਣਾ ਦੀ ਸ਼ੰਭੂ ਸਰਹੱਦ ਤੋਂ ਸ਼ੁੱਕਰਵਾਰ ਨੂੰ 101 ਕਿਸਾਨਾਂ ਦਾ ਸਮੂਹ ਦਿੱਲੀ ਲਈ ਰਵਾਨਾ ਹੋਵੇਗਾ।

1 / 6ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਤੇ ਕੀ ਐਕਸ਼ਨ ਲਵੇਗੀ ਇਹ ਸਰਕਾਰ ਜਾਣੇ, ਉਹ 6 ਦਸੰਬਰ ਨੂੰ ਦਿੱਲੀ ਕੂਚ ਦੀ ਤਿਆਰੀ ਸ਼ੁਰੂ ਕਰਨਗੇ। ਕਿਸਾਨਾਂ ਦਾ ਇੱਕ ਜਥਾ ਹਰ ਰੋਜ਼ ਰਵਾਨਾ ਹੋਵੇਗਾ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਤੇ ਕੀ ਐਕਸ਼ਨ ਲਵੇਗੀ ਇਹ ਸਰਕਾਰ ਜਾਣੇ, ਉਹ 6 ਦਸੰਬਰ ਨੂੰ ਦਿੱਲੀ ਕੂਚ ਦੀ ਤਿਆਰੀ ਸ਼ੁਰੂ ਕਰਨਗੇ। ਕਿਸਾਨਾਂ ਦਾ ਇੱਕ ਜਥਾ ਹਰ ਰੋਜ਼ ਰਵਾਨਾ ਹੋਵੇਗਾ।

2 / 6

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਵਾਰ ਬਹੁਤ ਸਾਰੇ ਕਿਸਾਨ ਜਥੇ ਸ਼ਾਮਲ ਹੋਣਗੇ।

3 / 6

ਪਹਿਲਾ ਜੱਥਾ 6 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਇਸ ਦੀ ਅਗਵਾਈ ਸਤਨਾਮ ਸਿੰਘ ਪੰਨੂ, ਸਰਬਜੀਤ ਸਿੰਘ ਫੂਲ ਅਤੇ ਸੁਰਿੰਦਰ ਚੌਟਾਲਾ ਕਰਨਗੇ।

4 / 6

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਨੂੰ ਜੋੜਨ ਵਾਲੇ ਸ਼ੰਭੂ ਸਰਹੱਦ ‘ਤੇ ਬਣੇ ਪੁਲ ‘ਤੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਹਨ।

5 / 6

ਸ਼ੰਭੂ ਬਾਰਡਰ ਤੋਂ ਇਲਾਵਾ ਖਨੌਰੀ ਬਾਰਡਰ ‘ਤੇ ਵੀ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਫਿਲਹਾਲ ਇਸ ਰਸਤੇ ‘ਤੇ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਹੈ।

6 / 6

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਲੀ ਲਈ ਰਵਾਨਾ ਹੋਣ ਵਾਲੇ 101 ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ।

Follow Us On
Tag :
Exit mobile version