ਆਪਸੀ ਭਾਈਚਾਰੇ ਦੇ ਪ੍ਰਤੀਕ ਤਿਉਹਾਰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ 'ਤੇ ਮੁੱਖ ਮੰਤਰੀ ਪਹੁੰਚੇ ਮਲੇਰਕੋਟਲਾ | Chief Minister reached Malerkotla on the holy occasion of Eid-ul-Fitr a festival symbolizing mutual community see photos - TV9 Punjabi

ਆਪਸੀ ਭਾਈਚਾਰੇ ਦੇ ਪ੍ਰਤੀਕ ਤਿਉਹਾਰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ‘ਤੇ CM ਮਾਨ ਪਹੁੰਚੇ ਮਲੇਰਕੋਟਲਾ

tv9-punjabi
Updated On: 

31 Mar 2025 18:01 PM

ਸੀਐੱਮ ਮਾਨ ਨੇ ਮਾਲੇਰਕੋਟਲਾ ਵਿਖੇ ਸ਼ਿਰਕਤ ਕੀਤੀ ਅਤੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਫ਼ਿਤਰ ਦੀਆਂ ਮੁਬਾਰਕਾਂ ਦਿੱਤੀਆਂ ।ਇਸ ਮੌਕੇ ਉਹਨਾਂ ਨੇ ਮਾਲੇਰਕੋਟਲਾ ਵਿਖੇ ਸਰਕਾਰੀ ਮੈਡੀਕਲ ਕਾਲਜ, ਸਰਕਾਰੀ ਗਰਲਜ਼ ਕਾਲਜ, ਅਤੇ ਸਰਕਾਰੀ ਕੰਪਲੈਕਸ ਬਣਾਉਣ ਦਾ ਐਲਾਨ ਕੀਤਾ।

1 / 5ਅੱਜ ਈਦ-ਉੱਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਮਲੇਰਕੋਟਲਾ ਵਿਖੇ ਈਦਗਾਹ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰੀ ਲਗਵਾਈ। ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਅੱਜ ਈਦ-ਉੱਲ-ਫ਼ਿਤਰ ਦੇ ਪਵਿੱਤਰ ਤਿਉਹਾਰ ਮੌਕੇ ਮਲੇਰਕੋਟਲਾ ਵਿਖੇ ਈਦਗਾਹ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰੀ ਲਗਵਾਈ। ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

2 / 5ਅੱਜ ਮਾਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨੂੰ ਈਦ ਮੌਕੇ ਮੁਬਾਰਕਾਂ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ।

ਅੱਜ ਮਾਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨੂੰ ਈਦ ਮੌਕੇ ਮੁਬਾਰਕਾਂ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਧਿਆਨ ਦੇ ਰਹੀ ਹੈ।

3 / 5ਮੈਡੀਕਲ ਕਾਲਜ ਅਤੇ ਕੁੜੀਆਂ ਦੇ ਕਾਲਜ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀਆਂ ਮੰਗਾਂ ਅਨੁਸਾਰ ਪੇਂਡੂ ਖੇਤਰਾਂ ਲਈ ਬੱਸ ਸੁਵਿਧਾ, ਸੜਕਾਂ ਦੇ ਨਿਰਮਾਣ ਵਰਗੇ ਪੇਡੂ ਅਤੇ ਸ਼ਹਿਰੀ ਵਿਕਾਸ ਦੇ ਅਨੇਕਾਂ ਕਾਰਜ ਯੋਜਨਾਬੱਧ ਤਰੀਕੇ ਨਾਲ਼ ਜਲਦ ਮੁਕੰਮਲ ਹੋਣਗੇ।

ਮੈਡੀਕਲ ਕਾਲਜ ਅਤੇ ਕੁੜੀਆਂ ਦੇ ਕਾਲਜ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀਆਂ ਮੰਗਾਂ ਅਨੁਸਾਰ ਪੇਂਡੂ ਖੇਤਰਾਂ ਲਈ ਬੱਸ ਸੁਵਿਧਾ, ਸੜਕਾਂ ਦੇ ਨਿਰਮਾਣ ਵਰਗੇ ਪੇਡੂ ਅਤੇ ਸ਼ਹਿਰੀ ਵਿਕਾਸ ਦੇ ਅਨੇਕਾਂ ਕਾਰਜ ਯੋਜਨਾਬੱਧ ਤਰੀਕੇ ਨਾਲ਼ ਜਲਦ ਮੁਕੰਮਲ ਹੋਣਗੇ।

4 / 5

ਈਦ ਦੇ ਪਾਵਨ ਤਿਉਹਾਰ ਮੌਕੇ ਮੁੱਖ ਮੰਤਰੀ ਮਾਨ ਨੇ ਨਵਾਬ ਮਾਲੇਰਕੋਟਲਾ ਨੂੰ ਯਾਦ ਕਰਦੇ ਹੋਏ ਉਹਨਾਂ ਇਸ ਵਿਰਾਸਤੀ ਸ਼ਹਿਰ ਵਿਖੇ ਜਲਦ ਸ਼ੁਰੂ ਹੋਣ ਜਾ ਰਹੇ ਮੈਡੀਕਲ ਕਾਲਜ, ਕੁੜੀਆਂ ਦਾ ਕਾਲਜ ਅਤੇ ਡੀ.ਸੀ. ਕੰਪਲੈਕਸ ਵਰਗੀਆਂ ਵੱਡੀਆਂ ਸਹੂਲਤਾਂ ਬਾਰੇ ਐਲਾਨ ਕੀਤਾ।

5 / 5

ਸੀਐੱਮ ਮਾਨ ਨੇ ਇਸ ਪਵਿੱਤਰ ਤਿਉਹਾਰ ਮੌਕੇ ਕਿਹਾ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਮਲੇਰਕੋਟਲਾ 'ਚ 100 MBBS ਸੀਟਾਂ ਵਾਲਾ ਮੈਡੀਕਲ ਕਾਲਜ ਬਣਾਵਾਂਗੇ। ਇਸ ਤੋੰ ਇਲਾਵਾ ਕੁੜੀਆਂ ਲਈ ਸਰਕਾਰੀ ਕਾਲਜ ਵੀ ਤਿਆਰ ਹੈ। ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਸਾਡੀ ਪਹਿਲੀ ਤਰਜ਼ੀਹ ਹੈ।

Follow Us On
Tag :