ਸੰਸਦ ਕੰਪਲੈਕਸ 'ਚ ਛਾਇਆ ਅੰਮ੍ਰਿਤਸਰੀ ਸੁਆਦ! ਤਰੁਣ ਚੁੱਘ ਨੇ ਸੰਸਦ ਮੈਂਬਰਾਂ ਲਈ ਲਾਈ ਖਾਸ ਪੰਜਾਬੀ ਦਾਅਵਤ | Amritsar flavor permeates the Parliament complex! Tarun Chugh hosts a special Punjabi banquet for MPs Know in punjabi - TV9 Punjabi

ਸੰਸਦ ਕੰਪਲੈਕਸ ‘ਚ ਛਾਇਆ ਅੰਮ੍ਰਿਤਸਰੀ ਸੁਆਦ! ਤਰੁਣ ਚੁੱਘ ਨੇ ਸੰਸਦ ਮੈਂਬਰਾਂ ਲਈ ਲਾਈ ਖਾਸ ਪੰਜਾਬੀ ਦਾਅਵਤ

Published: 

12 Aug 2026 12:49 PM IST

Amritsari food: ਨਵੀਂ ਦਿੱਲੀ ਸੰਸਦ ਵਿੱਚ ਆਯੋਜਿਤ ਇਸ ਦਾਅਵਤ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇੱਕੋ ਥਾਂ ਬੈਠ ਕੇ ਪੰਜਾਬ ਦੇ ਰਵਾਇਤੀ ਪਕਵਾਨਾਂ ਦਾ ਆਨੰਦ ਮਾਣਦੇ ਨਜ਼ਰ ਆਏ। ਇਸ ਸਮਾਗਮ ਰਾਹੀਂ ਪੰਜਾਬ ਦੀ ਦਿਲਦਾਰੀ, ਵਿਭਿੰਨਤਾ ਅਤੇ ਮਹਿਮਾਨਨਵਾਜ਼ੀ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ।

1 / 5ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਪੰਜਾਬ ਦੇ ਰਵਾਇਤੀ ਸੁਆਦ ਅਤੇ ਅੰਮ੍ਰਿਤਸਰ ਦੀ ਮਸ਼ਹੂਰ ਮਹਿਮਾਨਨਵਾਜ਼ੀ ਦੀ ਖਾਸ ਝਲਕ ਦੇਖਣ ਨੂੰ ਮਿਲੀ। ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸਾਥੀ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਲਈ ਅੰਮ੍ਰਿਤਸਰੀ ਕੁਲਚਾ, ਲੱਸੀ, ਫਰੂਟ ਕ੍ਰੀਮ ਸਮੇਤ ਕਈ ਰਵਾਇਤੀ ਪਕਵਾਨਾਂ ਦੀ ਵਿਸ਼ੇਸ਼ ਦਾਅਵਤ ਦਾ ਆਯੋਜਨ ਕੀਤਾ। Photo Credit : Social Media

ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਸੰਸਦ ਕੰਪਲੈਕਸ ਵਿੱਚ ਪੰਜਾਬ ਦੇ ਰਵਾਇਤੀ ਸੁਆਦ ਅਤੇ ਅੰਮ੍ਰਿਤਸਰ ਦੀ ਮਸ਼ਹੂਰ ਮਹਿਮਾਨਨਵਾਜ਼ੀ ਦੀ ਖਾਸ ਝਲਕ ਦੇਖਣ ਨੂੰ ਮਿਲੀ। ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਸਾਥੀ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਲਈ ਅੰਮ੍ਰਿਤਸਰੀ ਕੁਲਚਾ, ਲੱਸੀ, ਫਰੂਟ ਕ੍ਰੀਮ ਸਮੇਤ ਕਈ ਰਵਾਇਤੀ ਪਕਵਾਨਾਂ ਦੀ ਵਿਸ਼ੇਸ਼ ਦਾਅਵਤ ਦਾ ਆਯੋਜਨ ਕੀਤਾ। Photo Credit : Social Media

2 / 5

ਇਸ ਦਾਅਵਤ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਅਤੇ ਲੱਸੀ ਦੇ ਨਾਲ ਪੰਜਾਬ ਦੇ ਕਈ ਰਵਾਇਤੀ ਪਕਵਾਨ ਪਰੋਸੇ ਗਏ। ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਪਹੁੰਚੇ ਸੰਸਦ ਮੈਂਬਰਾਂ ਨੇ ਇਨ੍ਹਾਂ ਲਜ਼ੀਜ਼ ਪਕਵਾਨਾਂ ਦਾ ਸੁਆਦ ਲਿਆ ਅਤੇ ਅੰਮ੍ਰਿਤਸਰ ਦੇ ਖਾਸ ਖਾਣ-ਪੀਣ ਦਾ ਆਨੰਦ ਮਾਣਿਆ। Photo Credit : Social Media

3 / 5

ਇਸ ਖਾਸ ਸਮਾਗਮ ਵਿੱਚ ਐਨਡੀਏ ਦੇ ਸਹਿਯੋਗੀ ਦਲਾਂ ਤੋਂ ਇਲਾਵਾ ਕਾਂਗਰਸ, ਸ਼ਿਵ ਸੈਨਾ, ਐਨਸੀਪੀ, ਸ਼੍ਰੋਮਣੀ ਅਕਾਲੀ ਦਲ ਅਤੇ ਬੀਜੂ ਜਨਤਾ ਦਲ ਸਮੇਤ ਕਈ ਪਾਰਟੀਆਂ ਦੇ ਸੰਸਦ ਮੈਂਬਰ ਪਹੁੰਚੇ। ਤੇਲਗੂ ਦੇਸ਼ਮ ਪਾਰਟੀ ਅਤੇ AIADMK ਦੇ ਮੈਂਬਰਾਂ ਨੇ ਵੀ ਅੰਮ੍ਰਿਤਸਰੀ ਪਕਵਾਨਾਂ ਦਾ ਸੁਆਦ ਚੱਖਿਆ। Photo Credit : Social Media

4 / 5

ਦਾਅਵਤ ਦੌਰਾਨ ਸਿਆਸੀ ਮਤਭੇਦ ਪਿੱਛੇ ਛੱਡ ਦਿੱਤੇ ਗਏ ਅਤੇ ਸੰਸਦ ਕੰਪਲੈਕਸ ਵਿੱਚ ਪੰਜਾਬ ਦੀ ਸੰਸਕ੍ਰਿਤੀ, ਖਾਣ-ਪੀਣ ਅਤੇ ਮਹਿਮਾਨਨਵਾਜ਼ੀ ਦੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲੀ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਜੇਪੀ ਨੱਡਾ ਅਤੇ ਅਰੁਣ ਸਿੰਘ ਸਮੇਤ ਕਈ ਸੀਨੀਅਰ ਆਗੂ ਵੀ ਇਸ ਸਮਾਗਮ ਵਿੱਚ ਮੌਜੂਦ ਰਹੇ। Photo Credit : Social Media

5 / 5

ਤਰੁਣ ਚੁੱਘ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਅਤੇ ਆਪਣੀ ਇਤਿਹਾਸਕ ਵਿਰਾਸਤ ਲਈ ਹੀ ਮਸ਼ਹੂਰ ਨਹੀਂ ਹੈ, ਸਗੋਂ ਇੱਥੋਂ ਦਾ ਸੁਆਦ ਅਤੇ ਦਿਲ ਖੋਲ੍ਹ ਕੇ ਮਹਿਮਾਨਾਂ ਦਾ ਸਵਾਗਤ ਕਰਨ ਦੀ ਪਰੰਪਰਾ ਵੀ ਇਸ ਦੀ ਪਛਾਣ ਹੈ। ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਵਿੱਚ ਸ਼ਹਿਰ ਦੀ ਮਿੱਟੀ ਦੀ ਖੁਸ਼ਬੂ ਅਤੇ ਆਪਣਾਪਣ ਮਹਿਸੂਸ ਹੁੰਦਾ ਹੈ। Photo Credit : Social Media

Loading...
Unable to load recommendations.
Follow Us
Tag :