ਟੀਵੀ9 ਫੈਸਟੀਵਲ ਦੇ ਦੂਜੇ ਦਿਨ ਰਫ਼ਤਾਰ ਦੀ ਲਾਈਵ Performance, ਦੇਖੋ | TV9 Festival of India 2026 Day two Raftaar Live Performance know in Punjabi - TV9 Punjabi

Tv9 Festival Of India 2026: ਟੀਵੀ9 ਫੈਸਟੀਵਲ ਦੇ ਦੂਜੇ ਦਿਨ ਰਫ਼ਤਾਰ ਦੀ ਲਾਈਵ Performance, ਗਾਇਕ ਦੇ ਗੀਤਾਂ ‘ਤੇ ਥਰਕੇ ਪੈਰ

Updated On: 

17 Oct 2026 23:19 PM IST

Tv9 Festival Of India 2026: ਫੈਸਟੀਵਲ ਆਫ਼ ਇੰਡੀਆ ਹਰ ਸਾਲ ਟੀਵੀ9 ਨੈੱਟਵਰਕ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਹ ਇਸ ਦਾ ਚੌਥਾ ਸੀਜ਼ਨ ਹੈ ਅਤੇ ਦੂਜੇ ਦਿਨ ਰੈਪਰ ਰਫ਼ਤਾਰ ਨੇ ਲਾਈਵ Performance ਪੇਸ਼ ਕੀਤੀ।

1 / 5TV9 ਫੈਸਟੀਵਲ ਆਫ਼ ਇੰਡੀਆ ਦਾ ਆਗਾਜ਼ ਹੋ ਗਿਆ ਹੈ। ਇਸ ਪੰਜ ਦਿਨਾਂ ਦੇ ਸਮਾਗਮ ਵਿੱਚ ਪ੍ਰਦਰਸ਼ਨੀਆਂ, ਦੁਰਗਾ ਪੂਜਾ ਦੇ ਜਸ਼ਨ ਅਤੇ ਲਾਈਵ ਕੰਸਰਟ ਸ਼ਾਮਲ ਹਨ।

TV9 ਫੈਸਟੀਵਲ ਆਫ਼ ਇੰਡੀਆ ਦਾ ਆਗਾਜ਼ ਹੋ ਗਿਆ ਹੈ। ਇਸ ਪੰਜ ਦਿਨਾਂ ਦੇ ਸਮਾਗਮ ਵਿੱਚ ਪ੍ਰਦਰਸ਼ਨੀਆਂ, ਦੁਰਗਾ ਪੂਜਾ ਦੇ ਜਸ਼ਨ ਅਤੇ ਲਾਈਵ ਕੰਸਰਟ ਸ਼ਾਮਲ ਹਨ।

2 / 5

ਪਹਿਲੇ ਦਿਨ ਯਾਨੀ 16 ਅਕਤੂਬਰ ਨੂੰ, ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਪੇਸ਼ਕਾਰੀ ਨਾਲ ਸਮਾਂ ਬੰਨਿਆ ਅਤੇ ਪ੍ਰੋਗਰਾਮ ਦੇ ਦੂਜੇ ਦਿਨ (17 ਅਕਤੂਬਰ) ਨੂੰ ਰੈਪਰ ਅਤੇ ਗਾਇਕ ਰਫ਼ਤਾਰ ਨੇ ਇੱਕ ਸ਼ਾਨਦਾਰ Performance ਦਿੱਤੀ।

3 / 5

ਰਫ਼ਤਾਰ ਨੇ ਆਪਣੀ ਦਮਦਾਰ ਆਵਾਜ਼ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਪ੍ਰਭਾਵਸ਼ਾਲੀ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਕਈ ਹਿੱਟ ਗੀਤ ਗਾਏ। ਜਿਨ੍ਹਾਂ ਨੇ ਦਰਸ਼ਕਾਂ ਨੂੰ ਨਾਲ-ਨਾਲ ਨੱਚਣ ਲਈ ਮਜਬੂਰ ਕਰ ਦਿੱਤਾ।

4 / 5

ਰਫ਼ਤਾਰ ਨੇ ਆਪਣੀ ਆਵਾਜ਼ ਵਿੱਚ 'ਧਾਕੜ' ਗੀਤ ਵੀ ਗਾਇਆ। ਜਿਸ ਨਾਲ ਦਰਸ਼ਕਾਂ ਦਾ ਉਤਸ਼ਾਹ ਵਧ ਗਿਆ ਅਤੇ ਪੂਰਾ ਸਟੇਡੀਅਮ ਸੰਗੀਤ ਦੀ ਧੁਨ 'ਤੇ ਨੱਚਦਾ ਨਜ਼ਰ ਆਇਆ।

5 / 5

ਤੁਹਾਨੂੰ ਦੱਸ ਦੇਈਏ ਕਿ ਇਹ ਈਵੈਂਟ 20 ਅਕਤੂਬਰ ਤੱਕ ਚੱਲਣ ਵਾਲਾ ਹੈ। 18-20 ਅਕਤੂਬਰ ਤੱਕ 3 ਦਿਨਾਂ ਸਮਾਗਮ ਵਜੋਂ ਡਾਂਡੀਆ ਨਾਈਟ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਕਈ ਕਲਾਕਾਰ ਆਪਣੀ ਆਵਾਜ਼ ਦਾ ਜਾਦੂ ਦਿਖਾਉਣਗੇ।

Loading...
Unable to load recommendations.
Follow Us
Tag :