ਸ਼੍ਰੱਧਾ ਕਪੂਰ ਦੇ ਸਾੜ੍ਹੀ ਲੁੱਕਸ ਤੋਂ ਲਵੋ ਦੀਵਾਲੀ ਲਈ ਆਈਡੀਆ, ਫੈਸਟਿਵ ਸਟਾਈਲ ਦੇਖ ਹਰ ਕੋਈ ਕਰੇਗਾ ਤਾਰੀਫ਼ | shraddha kapoor diwali saree design ideas festive ethnic wear fashion tips know in punjabi - TV9 Punjabi

Diwali Saree Looks: ਸ਼੍ਰੱਧਾ ਕਪੂਰ ਦੇ ਸਾੜ੍ਹੀ ਲੁੱਕਸ ਤੋਂ ਲਵੋ ਦੀਵਾਲੀ ਲਈ ਆਈਡੀਆ, ਫੈਸਟਿਵ ਸਟਾਈਲ ਦੇਖ ਹਰ ਕੋਈ ਕਰੇਗਾ ਤਾਰੀਫ਼

Published: 

01 Nov 2026 16:59 PM IST

ਦੀਵਾਲੀ ਮੌਕੇ ਸ਼ਾਹੀ ਅਤੇ ਸਟਾਈਲਿਸ਼ ਲੁੱਕ ਲਈ ਸ਼੍ਰੱਧਾ ਕਪੂਰ ਦੇ ਸਾੜ੍ਹੀ ਸਟਾਈਲ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਗੂੜ੍ਹੀ ਲਾਲ ਕਢਾਈ ਵਾਲੀ ਸਾੜ੍ਹੀ, ਗੋਲਡਨ ਜ਼ਰੀ ਵਰਕ, ਜਾਂ ਪਿਸਤਾ ਗ੍ਰੀਨ ਪ੍ਰੀ-ਡ੍ਰੈਪਡ ਸਾੜ੍ਹੀ ਆਕਸੀਡਾਈਜ਼ਡ ਗਹਿਣਿਆਂ ਨਾਲ ਬਿਹਤਰੀਨ ਲੱਗਦੀ ਹੈ। ਇਸ ਤੋਂ ਇਲਾਵਾ ਮਿਰਰ ਵਰਕ ਵਾਲੀ ਪੀਲੀ ਸਾੜ੍ਹੀ ਵੀ ਤਿਉਹਾਰੀ ਰੌਣਕ ਨੂੰ ਵਧਾਉਂਦੀ ਹੈ।

1 / 6ਸ਼੍ਰੱਧਾ ਕਪੂਰ ਦੇ ਇਸ ਸਾੜ੍ਹੀ ਡਿਜ਼ਾਈਨ ਤੋਂ ਤੁਸੀਂ ਦੀਵਾਲੀ ਲਈ ਆਈਡੀਆ ਲੈ ਸਕਦੇ ਹੋ। ਡੀਪ ਰੈੱਡ (ਗੂੜ੍ਹੇ ਲਾਲ) ਰੰਗ ਦੀ ਸਾੜ੍ਹੀ ਦੇ ਕਿਨਾਰਿਆਂ 'ਤੇ ਕਰਵ ਡਿਟੇਲਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਐਂਬ੍ਰਾਇਡਰਡ ਬਲਾਊਜ਼ ਕੈਰੀ ਕੀਤਾ ਹੈ, ਜੋ ਲੁੱਕ ਨੂੰ ਬੈਲੇਂਸ ਕਰ ਰਿਹਾ ਹੈ। ਗਲੋਇੰਗ ਨਿਊਡ ਸ਼ੇਡ ਮੇਕਅੱਪ ਦੇ ਨਾਲ ਕੁਦਰਤੀ ਖ਼ੂਬਸੂਰਤੀ ਹੋਰ ਨਿਖਰ ਕੇ ਸਾਹਮਣੇ ਆਈ ਹੈ।

ਸ਼੍ਰੱਧਾ ਕਪੂਰ ਦੇ ਇਸ ਸਾੜ੍ਹੀ ਡਿਜ਼ਾਈਨ ਤੋਂ ਤੁਸੀਂ ਦੀਵਾਲੀ ਲਈ ਆਈਡੀਆ ਲੈ ਸਕਦੇ ਹੋ। ਡੀਪ ਰੈੱਡ (ਗੂੜ੍ਹੇ ਲਾਲ) ਰੰਗ ਦੀ ਸਾੜ੍ਹੀ ਦੇ ਕਿਨਾਰਿਆਂ 'ਤੇ ਕਰਵ ਡਿਟੇਲਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਐਂਬ੍ਰਾਇਡਰਡ ਬਲਾਊਜ਼ ਕੈਰੀ ਕੀਤਾ ਹੈ, ਜੋ ਲੁੱਕ ਨੂੰ ਬੈਲੇਂਸ ਕਰ ਰਿਹਾ ਹੈ। ਗਲੋਇੰਗ ਨਿਊਡ ਸ਼ੇਡ ਮੇਕਅੱਪ ਦੇ ਨਾਲ ਕੁਦਰਤੀ ਖ਼ੂਬਸੂਰਤੀ ਹੋਰ ਨਿਖਰ ਕੇ ਸਾਹਮਣੇ ਆਈ ਹੈ।

2 / 6

ਸ਼੍ਰੱਧਾ ਕਪੂਰ ਦਾ ਇਹ ਲੁੱਕ ਵੀ ਫੈਸਟਿਵ ਵਾਈਬ ਨਾਲ ਭਰਪੂਰ ਹੈ। ਸ਼ਾਈਨੀ ਫਲੋਈ ਫੈਬਰਿਕ ਦੀ ਸਾੜ੍ਹੀ ਦੇ ਨਾਲ ਅਦਾਕਾਰਾ ਨੇ ਮੈਚਿੰਗ ਐਂਬੇਲਿਸ਼ਡ ਬਲਾਊਜ਼ ਪੇਅਰ ਕੀਤਾ ਹੈ। ਕਿਨਾਰੇ 'ਤੇ ਹੈਂਡਲੂਮ ਬਾਰਡਰ ਦੇ ਨਾਲ ਹੀ ਸਿਲਵਰ ਲੇਸ ਦੀ ਹੇਮਲਾਈਨ ਦਿੱਤੀ ਗਈ ਹੈ, ਨਾਲ ਹੀ ਹਾਰਟ ਸ਼ੇਪ ਦਾ ਪੋਟਲੀ ਬੈਗ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਿਹਾ ਹੈ।

3 / 6

ਸ਼੍ਰੱਧਾ ਕਪੂਰ ਦਾ ਇਹ ਲੁੱਕ ਕੁਆਰੀਆਂ ਕੁੜੀਆਂ ਤੋਂ ਲੈ ਕੇ ਵਿਆਹੀਆਂ ਕੁੜੀਆਂ ਲਈ ਵੀ ਬੈਸਟ ਰਹੇਗਾ। ਅਦਾਕਾਰਾ ਨੇ ਰਿਚ ਰੈੱਡ ਰੰਗ ਦੀ ਸਾੜ੍ਹੀ ਕੈਰੀ ਕੀਤੀ ਹੈ, ਜਿਸ ਦੇ ਪੱਲੂ 'ਤੇ ਸੁਨਹਿਰੀ ਬੂਟੀਆਂ ਦਿੱਤੀਆਂ ਗਈਆਂ ਹਨ। ਗੋਲਡਨ ਜ਼ਰੀ ਵਰਕ ਵਾਲੇ ਫੁੱਲ ਸਲੀਵ ਬਲਾਊਜ਼ ਨਾਲ ਉਨ੍ਹਾਂ ਦਾ ਇਹ ਲੁੱਕ ਰਾਇਲ ਫੀਲ ਦਿੰਦਾ ਹੈ।

4 / 6

ਜੇਕਰ ਤੁਹਾਨੂੰ ਦੀਵਾਲੀ 'ਤੇ ਐਂਟੀਕ ਟੱਚ ਵਾਲਾ ਲੁੱਕ ਚਾਹੀਦਾ ਹੈ ਅਤੇ ਮਾਡਰਨ ਫੀਲ ਵੀ ਆਵੇ, ਤਾਂ ਸ਼੍ਰੱਧਾ ਕਪੂਰ ਦੇ ਇਸ ਲੁੱਕ ਤੋਂ ਆਈਡੀਆ ਲਓ। ਅਦਾਕਾਰਾ ਨੇ ਪਿਸਤਾ ਗ੍ਰੀਨ ਰੰਗ ਦੀ ਪ੍ਰਿੰਟਿਡ ਸਾੜ੍ਹੀ ਕੈਰੀ ਕੀਤੀ ਹੈ। ਇਸ ਪ੍ਰੀ-ਡ੍ਰੈਪਡ ਸਾੜ੍ਹੀ ਦੇ ਹੇਠਲੇ ਹਿੱਸੇ (ਬੌਟਮ) ਅਤੇ ਪੱਲੂ ਦੇ ਕਿਨਾਰੇ 'ਤੇ ਫ੍ਰਿਲ ਡਿਟੇਲਿੰਗ ਦਿੱਤੀ ਗਈ ਹੈ। ਅਦਾਕਾਰਾ ਨੇ ਆਪਣੇ ਲੁੱਕ ਨੂੰ ਆਕਸੀਡਾਈਜ਼ਡ ਜਿਊਲਰੀ ਨਾਲ ਕੰਪਲੀਟ ਕੀਤਾ ਹੈ।

5 / 6

ਕੁੜੀਆਂ ਲਈ ਸ਼੍ਰੱਧਾ ਕਪੂਰ ਵਾਂਗ ਪ੍ਰੀ-ਡ੍ਰੈਪਡ ਸਾੜ੍ਹੀ ਬਿਹਤਰੀਨ ਰਹੇਗੀ, ਕਿਉਂਕਿ ਇਸ ਨੂੰ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਹ ਸੈਮੀ-ਐਥਨਿਕ ਲੁੱਕ ਦੇਵੇਗੀ, ਜੋ ਤਿਉਹਾਰ ਮੁਤਾਬਕ ਢੁਕਵੀਂ ਹੋਵੇਗੀ ਅਤੇ ਇਸ ਦੇ ਨਾਲ ਮਿਨੀਮਲ ਐਕਸੈਸਰੀਜ਼ ਕੈਰੀ ਕਰੋ।

6 / 6

ਸ਼੍ਰੱਧਾ ਕਪੂਰ ਦਾ ਇਹ ਸਾੜ੍ਹੀ ਲੁੱਕ ਵੀ ਦੀਵਾਲੀ ਲਈ ਪਰਫੈਕਟ ਰਹੇਗਾ। ਪੀਲੇ ਰੰਗ ਦੀ ਸਾੜ੍ਹੀ 'ਤੇ ਵ੍ਹਾਈਟ ਪ੍ਰਿੰਟ ਦਿੱਤਾ ਗਿਆ ਹੈ ਅਤੇ ਕਿਨਾਰੇ 'ਤੇ ਮਿਰਰ ਵਰਕ ਕੀਤਾ ਗਿਆ ਹੈ, ਜੋ ਇਸ ਵਿੱਚ ਫੈਸਟਿਵ ਵਾਈਬ ਜੋੜਦਾ ਹੈ। ਕੁੰਦਨ ਵਰਕ ਕੰਗਣ, ਮੱਥੇ 'ਤੇ ਮਾਂਗ ਟਿੱਕਾ, ਲਾਈਟ ਕਰਲ ਹੇਅਰ ਅਤੇ ਸਟਲ ਮੇਕਅੱਪ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਗਿਆ ਹੈ।

Loading...
Unable to load recommendations.
Follow Us
Tag :