ਪੰਜਾਬ ਗੇੜੇ 'ਤੇ ਅਦਾਕਾਰਾ ਨੀਰੂ ਬਾਜਵਾ, ਪਿੰਕ ਸੂਟ 'ਚ ਖੇਤਾਂ ਦੀ ਕੀਤੀ ਸੈਰ - TV9 Punjabi

ਪੰਜਾਬ ਗੇੜੇ ‘ਤੇ ਅਦਾਕਾਰਾ ਨੀਰੂ ਬਾਜਵਾ, ਪਿੰਕ ਸੂਟ ‘ਚ ਖੇਤਾਂ ਦੀ ਕੀਤੀ ਸੈਰ

tv9-punjabi
Published: 

23 Dec 2023 15:15 PM

ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਪੰਜਾਬ ਵਿੱਚ ਹੈ। ਇਸ ਸਮੇਂ ਨੀਰੂ ਦਾ ਸਕੈਡਿਊਲ ਵੀ ਕਾਫੀ ਬੀਜ਼ੀ ਚੱਲ ਰਿਹਾ ਹੈ। ਅਦਾਕਾਰਾ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ਬਟੌਰ ਰਹੀ ਹੈ। ਨੀਰੂ ਅਤੇ ਦਿਲਜੀਤ ਦੋਸਾਂਜ ਦੀ ਫਿਲਮ ਜੱਟ ਐਂਡ ਜੁਲੀਅਟ ਦੀ ਸ਼ੂਟਿੰਗ ਚੱਲ ਰਹੀ ਹੈ। ਲੋਕਾਂ ਨੂੰ ਜੱਟ ਐਂਡ ਜੁਲੀਅਟ ਦੇ ਅਗਲੇ ਪਾਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ਵਿੱਚ ਨੀਰੂ ਨੇ ਪਿੰਕ ਕਲਰ ਦੇ ਸੂਟ ਵਿੱਚ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

1 / 4ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਤੋਂ ਹੀ ਪਾਲੀਵੁੱਡ ਇੰਡਸਟਰੀ ਅਤੇ ਆਪਣੇ ਫੈਨਜ਼ ਦੇ ਦਿੱਲ 'ਤੇ ਆਪਣੀ ਐਕਟਿੰਗ ਅਤੇ ਖੂਬਸੂਰਤੀ ਨਾਲ ਰਾਜ ਕਰਦੀ ਆਈ ਹੈ।

ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਤੋਂ ਹੀ ਪਾਲੀਵੁੱਡ ਇੰਡਸਟਰੀ ਅਤੇ ਆਪਣੇ ਫੈਨਜ਼ ਦੇ ਦਿੱਲ 'ਤੇ ਆਪਣੀ ਐਕਟਿੰਗ ਅਤੇ ਖੂਬਸੂਰਤੀ ਨਾਲ ਰਾਜ ਕਰਦੀ ਆਈ ਹੈ।

2 / 4ਨੀਰੂ ਬਾਜਵਾ ਇੰਡੀਪੈਂਡੇਂਟ ਅਤੇ ਵਰਕਿੰਗ ਵੂਮੇਨ ਦੀ ਸਹੀ ਮਿਸਾਲ ਹੈ। ਨੀਰੂ ਨੇ ਵਿਆਹ ਤੋਂ ਪਹਿਲਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਹੁਣ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਬਾਵਜੂਦ ਇਸ ਦੇ ਉਨ੍ਹਾਂ ਦਾ ਜਾਦੂ ਅਜੇ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।

ਨੀਰੂ ਬਾਜਵਾ ਇੰਡੀਪੈਂਡੇਂਟ ਅਤੇ ਵਰਕਿੰਗ ਵੂਮੇਨ ਦੀ ਸਹੀ ਮਿਸਾਲ ਹੈ। ਨੀਰੂ ਨੇ ਵਿਆਹ ਤੋਂ ਪਹਿਲਾਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਹੁਣ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਬਾਵਜੂਦ ਇਸ ਦੇ ਉਨ੍ਹਾਂ ਦਾ ਜਾਦੂ ਅਜੇ ਤੱਕ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਿਹਾ ਹੈ।

3 / 4

ਅਦਾਕਾਰਾ ਨੀਰੂ ਬਾਜਵਾ ਦੇ ਅਪਕਮਇੰਗ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ਜੱਟ ਐਂਡ ਜੁਲੀਅਟ ਦੀ ਸ਼ੂਟਿੰਗ ਚੱਲ ਰਹੀ ਹੈ। ਇਸ ਤੋਂ ਇਲਾਵਾ ਫਿਲਮ 'ਸ਼ਾਇਰ' ਵਿੱਚ ਵੀ ਉਹ ਕਲਾਕਾਰ ਸਤਿੰਦਰ ਸਰਤਾਜ ਨਾਲ ਸਕ੍ਰੀਨ ਸ਼ੇਅਰ ਕਰਦੇ ਦਿਖਾਈ ਦੇਣਗੇ।

4 / 4

ਅਦਾਕਾਰਾ ਨੀਰੂ ਬਾਜਵਾ ਨੇ ਪਿੰਕ ਕਲਰ ਦੇ ਸੂਟ ਵਿੱਚ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪੋਸਟ ਤੇ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ - "ਨੇਚਰ ਵਿੱਚ ਇੱਕ ਸੈਰ...ਰੂਹ ਨੂੰ ਘਰ ਵਾਪਸ ਲੈ ਆਉਂਦੀ ਹੈ।"

Follow Us On
Tag :