Mohammed Rafi:: ਕੀ ਮੁਹੰਮਦ ਰਫ਼ੀ ਨੇ ਹੱਜ ਕਰਨ ਤੋਂ ਬਾਅਦ ਗਾਉਣਾ ਬੰਦ ਕਰ ਦਿੱਤਾ? ਇਸ ਦਾਅਵੇ ਪਿੱਛੇ ਸੱਚਾਈ ਜਾਣੋ। | Mohammed Rafi birthday special was rafi stopped singing after Haj know truth from his son behind this claim on his birth anniversary in punjabi - TV9 Punjabi

Mohammed Rafi: ਕੀ ਮੁਹੰਮਦ ਰਫ਼ੀ ਨੇ ਹੱਜ ਤੋਂ ਬਾਅਦ ਗਾਉਣਾ ਬੰਦ ਕਰ ਦਿੱਤਾ ਸੀ? ਜਾਣੋ ਇਸ ਦਾਅਵੇ ਦੇ ਪਿੱਛੇ ਦਾ ਸੱਚ

Updated On: 

24 Dec 2025 17:04 PM IST

Mohammed Rafi Birthday Special: ਕਿਹਾ ਜਾਂਦਾ ਹੈ ਕਿ ਮੁਹੰਮਦ ਰਫ਼ੀ ਨੇ ਹੱਜ ਕਰਨ ਤੋਂ ਬਾਅਦ ਗਾਉਣਾ ਛੱਡ ਦਿੱਤਾ ਸੀ। ਪਰ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ ਆਓ ਅੱਜ ਇਸ ਬਾਰੇ ਗੱਲ ਕਰਦੇ ਹਾਂ।

1 / 7Mohammed Rafi Birthday: ਗਾਇਕੀ ਦੀ ਦੁਨੀਆ ਦੇ ਸੁਪਰਸਟਾਰ ਮੁਹੰਮਦ ਰਫ਼ੀ ਦੇ ਗੀਤ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 7,000 ਤੋਂ ਵੱਧ ਗੀਤ ਗਾਏ, ਜਿਨ੍ਹਾਂ ਨੂੰ ਇੰਨਾ ਅਥਾਹ ਪਿਆਰ ਮਿਲਿਆ ਕਿ ਰਫ਼ੀ ਸਾਹਿਬ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ।

Mohammed Rafi Birthday: ਗਾਇਕੀ ਦੀ ਦੁਨੀਆ ਦੇ ਸੁਪਰਸਟਾਰ ਮੁਹੰਮਦ ਰਫ਼ੀ ਦੇ ਗੀਤ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ 7,000 ਤੋਂ ਵੱਧ ਗੀਤ ਗਾਏ, ਜਿਨ੍ਹਾਂ ਨੂੰ ਇੰਨਾ ਅਥਾਹ ਪਿਆਰ ਮਿਲਿਆ ਕਿ ਰਫ਼ੀ ਸਾਹਿਬ ਹਮੇਸ਼ਾ ਲਈ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ।

2 / 7

ਰਫ਼ੀ ਸਾਹਿਬ ਦਾ ਜਨਮ 24 ਦਸੰਬਰ, 1924 ਨੂੰ ਲਾਹੌਰ (ਹੁਣ ਪਾਕਿਸਤਾਨ ਦਾ ਹਿੱਸਾ) ਵਿੱਚ ਹੋਇਆ ਸੀ। 1944 ਵਿੱਚ, ਉਹ ਮੁੰਬਈ ਚਲੇ ਗਏ ਅਤੇ ਉੱਥੇ ਵਸ ਗਏ। ਅੱਜ ਉਨ੍ਹਾਂ ਦਾ 101ਵਾਂ ਜਨਮ ਦਿਨ ਹੈ।

3 / 7

ਕਿਹਾ ਜਾਂਦਾ ਹੈ ਕਿ ਆਪਣੀ ਆਵਾਜ਼ ਨਾਲ ਹਜ਼ਾਰਾਂ ਗੀਤਾਂ ਨੂੰ ਅਮਰ ਕਰਨ ਵਾਲੇ ਮੁਹੰਮਦ ਰਫ਼ੀ ਨੇ ਹੱਜ ਕਰਨ ਤੋਂ ਬਾਅਦ ਗਾਉਣਾ ਬੰਦ ਕਰ ਦਿੱਤਾ ਸੀ। ਪਰ ਕੀ ਸੱਚਮੁੱਚ ਅਜਿਹਾ ਸੀ? ਉਨ੍ਹਾਂ ਦੇ ਪੁੱਤਰ, ਸ਼ਾਹਿਦ ਰਫ਼ੀ ਨੇ ਖੁਦ ਇੱਕ ਵਾਰ ਸੱਚਾਈ ਦੱਸੀ ਸੀ।

4 / 7

ਮੁਹੰਮਦ ਰਫ਼ੀ 1970 ਦੇ ਆਸਪਾਸ ਹੱਜ ਯਾਤਰਾ 'ਤੇ ਗਏ ਸਨ। ਕਿਹਾ ਜਾਂਦਾ ਹੈ ਕਿ ਉੱਥੋਂ ਦੇ ਇੱਕ ਮੌਲਾਨਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀੰ ਮਿਊਜ਼ਿਕ ਵਿੱਚ ਕੰਮ ਕਰਦੇ ਹੋ, ਇਸ ਕਰਕੇ ਤੁਹਾਨੂੰ ਵੱਡਾ ਗੁਨਾਹ ਲੱਗੇਗਾ। ਇਸ ਨਾਲ ਰਫ਼ੀ ਸਾਹਿਬ ਡਰ ਗਏ ਅਤੇ ਉਨ੍ਹਾਂ ਨੇ ਗਾਉਣਾ ਛੱਡ ਦਿੱਤਾ ਸੀ।

5 / 7

ਇਸ ਬਾਰੇ ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਸ਼ਾਹਿਦ ਰਫ਼ੀ ਨੇ ਕਿਹਾ, "ਹਾਂ, ਇਹ ਸੱਚ ਹੈ। ਉਨ੍ਹਾਂ ਨੇ ਗਾਉਣਾ ਬੰਦ ਕਰ ਦਿੱਤਾ ਸੀ। ਹਾਲਾਂਕਿ, ਸ਼ੁਕਰ ਹੈ ਕਿ ਕੁਝ ਸਮੇਂ ਬਾਅਦ, ਉਨ੍ਹਾਂ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਗਾਉਣ ਵੱਲ ਵਾਪਸ ਆ ਗਏ।"

6 / 7

ਉਨ੍ਹਾਂ ਦੇ ਪੁੱਤਰ ਦੇ ਬਿਆਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੁਹੰਮਦ ਰਫ਼ੀ ਨੇ ਗਾਉਣਾ ਛੱਡ ਦਿੱਤਾ ਸੀ, ਪਰ ਉਹ ਜ਼ਿਆਦਾ ਦੇਰ ਤੱਕ ਦੂਰ ਨਹੀਂ ਰਹਿ ਸਕੇ ਅਤੇ ਆਪਣੀ ਆਵਾਜ਼ ਨਾਲ ਦੁਬਾਰਾ ਗੀਤਾਂ ਨੂੰ ਅਮਰ ਕਰਨਾ ਸ਼ੁਰੂ ਕਰ ਦਿੱਤਾ।

7 / 7

31 ਜੁਲਾਈ, 1980 ਨੂੰ, 55 ਸਾਲ ਦੀ ਉਮਰ ਵਿੱਚ, ਮੁਹੰਮਦ ਰਫ਼ੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਭਾਵੇਂ ਹੁਣ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੇ ਗੀਤ ਅੱਜ ਵੀ ਗੁਣਗੁਣਾਏ ਜਾਂਦੇ ਹਨ।

Follow Us On
Tag :