Bollywood Stars Angry: ਅਕਸ਼ੈ ਕੁਮਾਰ ਤੋਂ ਲੈ ਕੇ ਮੀਕਾ ਸਿੰਘ ਤੱਕ, ਜਦੋਂ ਵੀ ਬਾਲੀਵੁੱਡ ਸਟਾਰਸ ਦਾ ਫੁੱਟਿਆ ਗੁੱਸਾ, ਖੂਬ ਹੋਇਆ ਹੰਗਾਮਾ | mika singh to kangna ranaut Akshay kumar to Govinda who get angry on media and slap to fans know full detail in punjabi - TV9 Punjabi

Bollywood Stars Angry: ਅਕਸ਼ੈ ਕੁਮਾਰ ਤੋਂ ਲੈ ਕੇ ਮੀਕਾ ਸਿੰਘ ਤੱਕ, ਜਦੋਂ ਵੀ ਬਾਲੀਵੁੱਡ ਸਟਾਰਸ ਦਾ ਫੁੱਟਿਆ ਗੁੱਸਾ, ਖੂਬ ਹੋਇਆ ਹੰਗਾਮਾ

Updated On: 

03 Oct 2025 13:14 PM IST

Bollywood Stars Controversy: ਬਾਲੀਵੁੱਡ ਦੇ ਕਈ ਸਟਾਰਸ ਅਜਿਹੇ ਹਨ, ਜੋ ਆਪਣੇ ਠੰਡੇ ਸੁਭਾਅ ਲਈ ਜਾਣੇ ਜਾਂਦੇ ਹਨ। ਹਾਲਾਂਕਿ, ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਕੈਮਰੇ ਦੇ ਸਾਹਮਣੇ ਹਮੇਸ਼ਾ ਗੁੱਸੇ ਵਿੱਚ ਹੀ ਨਜਰ ਆਏ ਹਨ। ਕਈ ਵਾਰ, ਉਨ੍ਹਾਂ ਦੇ ਵਿਵਹਾਰ ਨੂੰ ਕੈਮਰੇ ਵਿੱਚ ਕੈਦ ਵੀ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਕਿਹੜੇ ਸਿਤਾਰਿਆਂ ਨੇ ਕੈਮਰੇ 'ਤੇ ਆਪਣਾ ਆਪਾ ਗੁਆਉਂਦੇ ਨਜਰ ਆਏ।

1 / 7Bollywood Stars Angry on Media: ਬਹੁਤ ਸਾਰੇ ਬਾਲੀਵੁੱਡ ਸਿਤਾਰੇ ਆਮ ਤੌਰ 'ਤੇ ਆਪਣੇ ਠੰਡੇ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਲਈ ਬਹੁਤ ਵਾਹਵਾਹੀ ਵੀ ਹਾਸਿਲ ਕਰਦੇ ਹਨ। ਹਾਲਾਂਕਿ, ਕੁਝ ਸਿਤਾਰੇ ਪੱਤਰਕਾਰਾਂ ਨਾਲ ਬਹਿਸ ਕਰਨ, ਪ੍ਰਸ਼ੰਸਕਾਂ 'ਤੇ ਹਮਲਾ ਕਰਨ, ਜਾਂ ਜਨਤਕ ਤੌਰ 'ਤੇ ਝਗੜੇ ਕਰਨ ਨੂੀੰ ਲੈ ਕੇ  ਸੁਰਖੀਆਂ ਵਿੱਚ ਰਹਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਕੈਮਰੇ 'ਤੇ ਵੀ ਗੁੱਸੇ ਹੁੰਦੇ ਹੋਏ ਨਜਰ ਆਏ।

Bollywood Stars Angry on Media: ਬਹੁਤ ਸਾਰੇ ਬਾਲੀਵੁੱਡ ਸਿਤਾਰੇ ਆਮ ਤੌਰ 'ਤੇ ਆਪਣੇ ਠੰਡੇ ਸੁਭਾਅ ਲਈ ਜਾਣੇ ਜਾਂਦੇ ਹਨ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਲਈ ਬਹੁਤ ਵਾਹਵਾਹੀ ਵੀ ਹਾਸਿਲ ਕਰਦੇ ਹਨ। ਹਾਲਾਂਕਿ, ਕੁਝ ਸਿਤਾਰੇ ਪੱਤਰਕਾਰਾਂ ਨਾਲ ਬਹਿਸ ਕਰਨ, ਪ੍ਰਸ਼ੰਸਕਾਂ 'ਤੇ ਹਮਲਾ ਕਰਨ, ਜਾਂ ਜਨਤਕ ਤੌਰ 'ਤੇ ਝਗੜੇ ਕਰਨ ਨੂੀੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਕੈਮਰੇ 'ਤੇ ਵੀ ਗੁੱਸੇ ਹੁੰਦੇ ਹੋਏ ਨਜਰ ਆਏ।

2 / 7

ਮੀਕਾ ਸਿੰਘ ਦਾ ਥੱਪੜ: ਇੱਕ ਮਿਊਜ਼ਿਕ ਕੰਸਰਟ ਦੌਰਾਨ, ਬਾਲੀਵੁੱਡ ਅਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਸਟੇਜ 'ਤੇ ਮੌਜੂਦ ਇੱਕ ਡਾਕਟਰ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਆਦਮੀ ਔਰਤਾਂ ਨਾਲ ਬਦਤਮੀਜ਼ੀ ਕਰ ਰਿਹਾ ਸੀ। ਇਹ ਮਾਮਲਾ ਬਹੁਤ ਜਿਆਦਾ ਸੁਰਖੀਆਂ ਵਿੱਚ ਰਿਹਾ ਸੀ।

3 / 7

ਅਕਸ਼ੈ ਕੁਮਾਰ ਦਾ ਥੱਪੜ: 2015 ਵਿੱਚ, "ਗੱਬਰ ਇਜ਼ ਬੈਕ" ਦੀ ਸ਼ੂਟਿੰਗ ਦੌਰਾਨ, ਅਕਸ਼ੈ ਕੁਮਾਰ ਵੀ ਆਪਣਾ ਆਪਾ ਗੁਆ ਬੈਠੇ ਸਨ। ਇੱਕ ਫੈਨ ਲਗਾਤਾਰ ਉਨ੍ਹਾਂ ਤਸਵੀਰਾਂ ਖਿੱਚ ਰਿਹਾ ਸੀ। ਵਾਰ-ਵਾਰ ਕਹਿਣ ਦੇ ਬਾਅਦ ਵੀ ਜਦੋਂ ਉਹ ਨਹੀਂ ਹੱਟਿਆ ਤਾਂ ਅਕਸ਼ੈ ਗੁੱਸੇ ਵਿੱਚ ਆ ਗਏ ਅਤੇ ਉਨ੍ਹਾਂ ਨੂੰ ਉਸਨੂੰ ਥੱਪੜ ਮਾਰ ਦਿੱਤਾ।

4 / 7

ਸੈਫ ਅਲੀ ਖਾਨ ਦੀ ਹੱਥੋਪਾਈ: 22 ਫਰਵਰੀ, 2012 ਨੂੰ, ਤਾਜ ਹੋਟਲ ਵਿੱਚ ਰਾਤ ਦੇ ਖਾਣੇ ਦੌਰਾਨ ਸੈਫ ਅਲੀ ਖਾਨ ਨਾਲ ਬਹਿਸ ਹੋ ਗਈ। ਰਿਪੋਰਟਾਂ ਦੱਸਦੀਆਂ ਹਨ ਕਿ ਉਨ੍ਹਾਂ ਨੇ ਇੱਕ ਆਦਮੀ ਨੂੰ ਮੁੱਕਾ ਮਾਰਿਆ, ਜਿਸ ਨਾਲ ਉਸਦੀ ਨੱਕ ਟੁੱਟ ਗਈ। ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਰ ਬਾਅਦ ਵਿੱਚ ਜ਼ਮਾਨਤ ਦੇ ਦਿੱਤੀ।

5 / 7

ਕੰਗਨਾ ਰਣੌਤ ਬਨਾਮ ਮੀਡੀਆ: ਅਦਾਕਾਰਾ ਕੰਗਨਾ ਰਣੌਤ ਦੀ ਫਿਲਮ "ਜਜਮੈਂਟਲ ਹੈ ਕਿਆ" ਦੇ ਪ੍ਰਚਾਰ ਦੌਰਾਨ ਇੱਕ ਪੱਤਰਕਾਰ ਨਾਲ ਝੜਪ ਹੋ ਗਈ। ਉਨ੍ਹਾਂ ਨੇ ਮੀਡੀਆ 'ਤੇ ਜਾਣਬੁੱਝ ਕੇ ਉਨ੍ਹਾਂ ਦੀਆਂ ਫਿਲਮਾਂ ਨੂੰ ਖਰਾਬ ਪੇਸ਼ ਕਰਨ ਦਾ ਆਰੋਪ ਲਗਾਇਆ। ਇਸ ਤੋਂ ਬਾਅਦ, ਉਨ੍ਹਾਂ ਨੂੰ ਮਹੀਨਿਆਂ ਤੱਕ ਮੀਡੀਆ ਬਾਈਕਾਟ ਦਾ ਸਾਹਮਣਾ ਕਰਨਾ ਪਿਆ।

6 / 7

ਗੋਵਿੰਦਾ ਦੀ ਨਰਾਜਗੀ: 2008 ਵਿੱਚ, "ਮਨੀ ਹੈ ਤੋ ਹਨੀ ਹੈ" ਦੀ ਸ਼ੂਟਿੰਗ ਦੌਰਾਨ, ਗੋਵਿੰਦਾ ਨੇ ਇੱਕ ਫੈਨ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ, ਫੈਨ ਨੇ ਮੁਕੱਦਮਾ ਦਾਇਰ ਕਰ ਦਿੱਤਾ, ਅਤੇ ਗੋਵਿੰਦਾ ਨੂੰ 5 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ।

7 / 7

ਸੰਭਾਵਨਾ ਸੇਠ ਦਾ ਹੰਗਾਮਾ: ਸਿਧਾਰਥ ਸ਼ੁਕਲਾ ਦੇ ਅੰਤਿਮ ਸੰਸਕਾਰ ਦੌਰਾਨ, ਸੰਭਾਵਨਾ ਸੇਠ ਅਤੇ ਉਨ੍ਹਾਂਦੇ ਪਤੀ ਅਵਿਨਾਸ਼ ਦੀ ਪੁਲਿਸ ਨਾਲ ਝੜਪ ਹੋ ਗਈ ਸੀ। ਜਦੋਂ ਉਨ੍ਹਾਂ ਨੂੰ ਗੇਟ 'ਤੇ ਰੋਕਿਆ ਗਿਆ ਤਾਂ ਉਨ੍ਹਾਂ ਨੇ ਹੰਗਾਮਾ ਕਰ ਦਿੱਤਾ ਅਤੇ ਆਰੋਪ ਲਗਾਇਆ ਕਿ ਪੁਲਿਸ ਨੇ ਉਨ੍ਹਾਂ 'ਤੇ ਹਮਲਾ ਕੀਤਾ, ਹਾਲਾਂਕਿ ਇਸਦਾ ਕੋਈ ਸਬੂਤ ਨਹੀਂ ਮਿਲਿਆ।

Follow Us On
Tag :