Kuch Kuch Hota Hai ਦੇ 28 ਸਾਲ ਪੂਰੇ, ਸ਼ਾਹਰੁਖ ਖ਼ਾਨ, ਕਾਜੋਲ ਤੇ ਰਾਣੀ ਮੁਖਰਜੀ ਨੂੰ ਕਿੰਨੀ ਫੀਸ ਮਿਲੀ ਸੀ? | 'Kuch Kuch Hota Hai' completes 28 years; how much were Shah Rukh Khan, Kajol, and Rani Mukerji paid know in Punjabi - TV9 Punjabi

Kuch Kuch Hota Hai ਦੇ 28 ਸਾਲ ਪੂਰੇ, ਸ਼ਾਹਰੁਖ ਖ਼ਾਨ, ਕਾਜੋਲ ਤੇ ਰਾਣੀ ਮੁਖਰਜੀ ਨੂੰ ਕਿੰਨੀ ਫੀਸ ਮਿਲੀ ਸੀ?

Published: 

17 Oct 2026 16:47 PM IST

Kuch Kuch Hota Hai: ਰਾਹੁਲ, ਅੰਜਲੀ ਅਤੇ ਟੀਨਾ ਦੀ ਜੋੜੀ ਅੱਜ ਵੀ ਸਭ ਨੂੰ ਯਾਦ ਹੈ। ਇਸ ਫ਼ਿਲਮ ਨੂੰ ਰਿਲੀਜ਼ ਹੋਏ 28 ਸਾਲ ਪੂਰੇ ਹੋ ਗਏ ਹਨ। ਜਾਣੋ, ਫ਼ਿਲਮ ਲਈ ਕਿਸ ਸਟਾਰ ਨੇ ਸਭ ਤੋਂ ਵੱਧ ਫੀਸ ਲਈ ਸੀ?

1 / 5ਬਾਲੀਵੁੱਡ ਦੀ ਆਲ-ਟਾਈਮ ਬਲਾਕਬਸਟਰ ਫ਼ਿਲਮ ‘ਕੁਛ ਕੁਛ ਹੋਤਾ ਹੈ’ ਨੂੰ ਰਿਲੀਜ਼ ਹੋਏ 28 ਸਾਲ ਪੂਰੇ ਹੋ ਗਏ ਹਨ। 16 ਅਕਤੂਬਰ 1998 ਨੂੰ ਇਸ ਫ਼ਿਲਮ ਨੇ ਸਿਨੇਮਾਘਰਾਂ ਵਿੱਚ ਦਸਤਕ ਦਿੱਤੀ ਸੀ ਅਤੇ ਰਿਲੀਜ਼ ਹੁੰਦਿਆਂ ਹੀ ਬਾਕਸ ਆਫ਼ਿਸ ਦੇ ਕਈ ਰਿਕਾਰਡ ਤੋੜ ਦਿੱਤੇ ਸਨ। ਇਸ ਦੇ ਨਾਲ ਹੀ ਇਸ ਨੇ ਭਾਰਤੀ ਸਿਨੇਮਾ ਵਿੱਚ ਦੋਸਤੀ ਅਤੇ ਪਿਆਰ ਦੇ ਮਾਇਨੇ ਵੀ ਬਦਲ ਦਿੱਤੇ। ਅੱਜ ਤੁਹਾਨੂੰ ਦੱਸਦੇ ਹਾਂ ਕਿ ਇਸ ਫ਼ਿਲਮ ਲਈ ਸ਼ਾਹਰੁਖ ਖ਼ਾਨ, ਕਾਜੋਲ ਅਤੇ ਰਾਣੀ ਮੁਖਰਜੀ ਨੂੰ ਕਿੰਨੀ ਫੀਸ ਮਿਲੀ ਸੀ।

ਬਾਲੀਵੁੱਡ ਦੀ ਆਲ-ਟਾਈਮ ਬਲਾਕਬਸਟਰ ਫ਼ਿਲਮ ‘ਕੁਛ ਕੁਛ ਹੋਤਾ ਹੈ’ ਨੂੰ ਰਿਲੀਜ਼ ਹੋਏ 28 ਸਾਲ ਪੂਰੇ ਹੋ ਗਏ ਹਨ। 16 ਅਕਤੂਬਰ 1998 ਨੂੰ ਇਸ ਫ਼ਿਲਮ ਨੇ ਸਿਨੇਮਾਘਰਾਂ ਵਿੱਚ ਦਸਤਕ ਦਿੱਤੀ ਸੀ ਅਤੇ ਰਿਲੀਜ਼ ਹੁੰਦਿਆਂ ਹੀ ਬਾਕਸ ਆਫ਼ਿਸ ਦੇ ਕਈ ਰਿਕਾਰਡ ਤੋੜ ਦਿੱਤੇ ਸਨ। ਇਸ ਦੇ ਨਾਲ ਹੀ ਇਸ ਨੇ ਭਾਰਤੀ ਸਿਨੇਮਾ ਵਿੱਚ ਦੋਸਤੀ ਅਤੇ ਪਿਆਰ ਦੇ ਮਾਇਨੇ ਵੀ ਬਦਲ ਦਿੱਤੇ। ਅੱਜ ਤੁਹਾਨੂੰ ਦੱਸਦੇ ਹਾਂ ਕਿ ਇਸ ਫ਼ਿਲਮ ਲਈ ਸ਼ਾਹਰੁਖ ਖ਼ਾਨ, ਕਾਜੋਲ ਅਤੇ ਰਾਣੀ ਮੁਖਰਜੀ ਨੂੰ ਕਿੰਨੀ ਫੀਸ ਮਿਲੀ ਸੀ।

2 / 5

ਇਸ ਫ਼ਿਲਮ ਨਾਲ ਕਰਨ ਜੌਹਰ ਨੇ ਆਪਣੇ ਨਿਰਦੇਸ਼ਨ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਧਰਮਾ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਯਸ਼ ਜੌਹਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੀ। ਇਹ ਉਸ ਸਾਲ ਦੀ ਸਭ ਤੋਂ ਵੱਡੀ ਬਲਾਕਬਸਟਰ ਫ਼ਿਲਮ ਸਾਬਤ ਹੋਈ ਸੀ। ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ‘ਰਾਹੁਲ’ ਦੇ ਡੈਸ਼ਿੰਗ ਅਤੇ ਕੂਲ ਅੰਦਾਜ਼ ਵਿੱਚ ਨਜ਼ਰ ਆਏ ਸਨ। ਉੱਥੇ ਹੀ ਕਾਜੋਲ ਨੇ ‘ਅੰਜਲੀ’ ਅਤੇ ਰਾਣੀ ਮੁਖਰਜੀ ਨੇ ‘ਟੀਨਾ’ ਦਾ ਸਟਾਈਲਿਸ਼ ਕਿਰਦਾਰ ਨਿਭਾਇਆ ਸੀ।

3 / 5

ਦਰਅਸਲ, ਸਲਮਾਨ ਖ਼ਾਨ ਨੇ ਫ਼ਿਲਮ ਵਿੱਚ ‘ਅਮਨ’ ਦੇ ਕਿਰਦਾਰ ਵਜੋਂ ਕੈਮਿਓ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਅਨੁਪਮ ਖੇਰ, ਫ਼ਰੀਦਾ ਜਲਾਲ, ਅਰਚਨਾ ਪੂਰਨ ਸਿੰਘ ਅਤੇ ਛੋਟੀ ਅੰਜਲੀ ਦੀ ਭੂਮਿਕਾ ਨਿਭਾਉਣ ਵਾਲੀ ਸਨਾ ਸਈਦ ਨੇ ਵੀ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਫ਼ਿਲਮ ਦੀ ਸਫ਼ਲਤਾ ਦੇ ਨਾਲ-ਨਾਲ ਇਸ ਦੀ ਸਟਾਰ ਕਾਸਟ ਦੀ ਫੀਸ ਵੀ ਹਮੇਸ਼ਾ ਚਰਚਾ ਵਿੱਚ ਰਹੀ ਹੈ।

4 / 5

ਰਿਪੋਰਟਾਂ ਮੁਤਾਬਕ, ਫ਼ਿਲਮ ਵਿੱਚ ‘ਰਾਹੁਲ’ ਦਾ ਕਿਰਦਾਰ ਨਿਭਾਉਣ ਵਾਲੇ ਸ਼ਾਹਰੁਖ ਖ਼ਾਨ ਨੂੰ ਸਭ ਤੋਂ ਵੱਧ 1 ਕਰੋੜ ਰੁਪਏ ਫੀਸ ਮਿਲੀ ਸੀ। ਜਦਕਿ ‘ਅੰਜਲੀ’ ਦੇ ਯਾਦਗਾਰ ਕਿਰਦਾਰ ਲਈ ਕਾਜੋਲ ਨੂੰ 30 ਲੱਖ ਰੁਪਏ ਦਿੱਤੇ ਗਏ ਸਨ। ਉੱਥੇ ਹੀ, ‘ਟੀਨਾ’ ਦਾ ਕਿਰਦਾਰ ਨਿਭਾਉਣ ਵਾਲੀ ਰਾਣੀ ਮੁਖਰਜੀ ਦੀ ਭੂਮਿਕਾ ਫ਼ਿਲਮ ਵਿੱਚ ਕਾਫ਼ੀ ਜਲਦੀ ਖ਼ਤਮ ਹੋ ਜਾਂਦੀ ਹੈ। ਇਸ ਕਿਰਦਾਰ ਲਈ ਅਦਾਕਾਰਾ ਨੇ 13 ਲੱਖ ਰੁਪਏ ਫੀਸ ਲਈ ਸੀ।

5 / 5

ਫ਼ਿਲਮ ਦਾ ਸੰਗੀਤ ਜਤਿਨ-ਲਲਿਤ ਦੀ ਜੋੜੀ ਨੇ ਤਿਆਰ ਕੀਤਾ ਸੀ ਅਤੇ ਇਸ ਦੇ ਗੀਤ ਸਮੀਰ ਨੇ ਲਿਖੇ ਸਨ। ‘ਕੁਛ ਕੁਛ ਹੋਤਾ ਹੈ’, ‘ਕੋਈ ਮਿਲ ਗਿਆ’ ਅਤੇ ‘ਯੇ ਲੜਕਾ ਹੈ ਦੀਵਾਨਾ’ ਸਮੇਤ ਫ਼ਿਲਮ ਦੇ ਸਾਰੇ ਗੀਤ ਅੱਜ ਵੀ ਲੋਕਾਂ ਦੀਆਂ ਪਲੇਲਿਸਟਾਂ ਵਿੱਚ ਛਾਏ ਹੋਏ ਹਨ।

Loading...
Unable to load recommendations.
Follow Us
Tag :