ਬੱਚਿਆਂ ਨੂੰ ਰੋਜ਼ਾਨਾ ਕਰਵਾਓ ਇਹ ਯੋਗ ਆਸਣ, ਤੇਜ਼ੀ ਨਾਲ ਕੱਦ ਵਧਾਉਣ 'ਚ ਮਿਲੇਗੀ ਮਦਦ | best yoga poses to increase kids height naturally tadasana vrikshasana know in Punjabi - TV9 Punjabi

ਬੱਚਿਆਂ ਨੂੰ ਰੋਜ਼ਾਨਾ ਕਰਵਾਓ ਇਹ ਯੋਗ ਆਸਣ, ਤੇਜ਼ੀ ਨਾਲ ਕੱਦ ਵਧਾਉਣ ‘ਚ ਮਿਲੇਗੀ ਮਦਦ

Published: 

06 Sep 2026 17:20 PM IST

ਬੱਚਿਆਂ ਦਾ ਕੱਦ ਵਧਾਉਣ ਲਈ ਰੋਜ਼ਾਨਾ ਤਾੜਆਸਣ, ਤਾੜਆਸਣ ਵਾਕ, ਬ੍ਰਿਕਸ਼ਆਸਣ, ਭੁਜੰਗਆਸਣ, ਪੱਛਿਮੋਤਾਨਆਸਣ ਅਤੇ ਹਸਤਪਾਦਆਸਣ ਕਰਵਾਉਣਾ ਬੇਹੱਦ ਲਾਭਕਾਰੀ ਹੈ। ਇਹ ਆਸਣ ਸਰੀਰ ਨੂੰ ਚੰਗਾ ਖਿਚਾਅ ਦਿੰਦੇ ਹਨ, ਸੰਤੁਲਨ ਤੇ ਪਾਚਨ ਸੁਧਾਰਦੇ ਹਨ ਅਤੇ ਗ੍ਰੋਥ ਹਾਰਮੋਨ ਬਣਾਉਣ ਵਾਲੀ ਪਿਟਿਊਟਰੀ ਗ੍ਰੰਥੀ ਨੂੰ ਸਰਗਰਮ ਕਰਕੇ ਕੁਦਰਤੀ ਤਰੀਕੇ ਨਾਲ ਕੱਦ ਵਧਾਉਣ ਵਿੱਚ ਮਦਦ ਕਰਦੇ ਹਨ।

1 / 5ਬੱਚੇ ਦਾ ਕੱਦ ਵਧਾਉਣ ਲਈ ਰੋਜ਼ਾਨਾ ਤਾੜਆਸਣ ਕਰਵਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਤਾੜਆਸਣ ਵਾਕ ਵੀ ਕਰਵਾਓ। ਸਿੱਧੇ ਖੜ੍ਹੇ ਹੋ ਕੇ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿੱਚ ਫਸਾ ਲਓ ਅਤੇ ਫਿਰ ਹੱਥਾਂ ਨੂੰ ਉੱਪਰ ਵੱਲ ਲੈ ਜਾਓ। ਸਾਹ ਲੈਂਦੇ ਹੋਏ ਪੈਰਾਂ ਦੀਆਂ ਅੱਡੀਆਂ ਨੂੰ ਵੀ ਉੱਪਰ ਚੁੱਕ ਲਓ। ਇਸ ਨਾਲ ਸਰੀਰ ਨੂੰ ਇੱਕ ਵਧੀਆ ਖਿਚਾਅ ਮਿਲਦਾ ਹੈ। ਇਸੇ ਮੁਦਰਾ ਵਿੱਚ ਪੰਜਿਆਂ ਦੇ ਭਾਰ ਤੁਰਨਾ ਚਾਹੀਦਾ ਹੈ। (ਤਸਵੀਰਾਂ: Pexels)

ਬੱਚੇ ਦਾ ਕੱਦ ਵਧਾਉਣ ਲਈ ਰੋਜ਼ਾਨਾ ਤਾੜਆਸਣ ਕਰਵਾਉਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਤਾੜਆਸਣ ਵਾਕ ਵੀ ਕਰਵਾਓ। ਸਿੱਧੇ ਖੜ੍ਹੇ ਹੋ ਕੇ ਹੱਥਾਂ ਦੀਆਂ ਉਂਗਲਾਂ ਨੂੰ ਆਪਸ ਵਿੱਚ ਫਸਾ ਲਓ ਅਤੇ ਫਿਰ ਹੱਥਾਂ ਨੂੰ ਉੱਪਰ ਵੱਲ ਲੈ ਜਾਓ। ਸਾਹ ਲੈਂਦੇ ਹੋਏ ਪੈਰਾਂ ਦੀਆਂ ਅੱਡੀਆਂ ਨੂੰ ਵੀ ਉੱਪਰ ਚੁੱਕ ਲਓ। ਇਸ ਨਾਲ ਸਰੀਰ ਨੂੰ ਇੱਕ ਵਧੀਆ ਖਿਚਾਅ ਮਿਲਦਾ ਹੈ। ਇਸੇ ਮੁਦਰਾ ਵਿੱਚ ਪੰਜਿਆਂ ਦੇ ਭਾਰ ਤੁਰਨਾ ਚਾਹੀਦਾ ਹੈ। (ਤਸਵੀਰਾਂ: Pexels)

2 / 5

ਤਾੜਆਸਣ ਤੋਂ ਇਲਾਵਾ ਬੱਚਿਆਂ ਨੂੰ ਬ੍ਰਿਕਸ਼ਆਸਣ ਕਰਵਾਉਣਾ ਚਾਹੀਦਾ ਹੈ। ਇਸ ਨਾਲ ਸੰਤੁਲਨ ਅਤੇ ਸਰੀਰਕ ਮੁਦਰਾ (ਪੋਸਚਰ) ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਵੀ ਵਧੀਆ ਖਿਚਾਅ ਮਿਲਦਾ ਹੈ। ਇਹ ਆਸਣ ਪਿਟਿਊਟਰੀ ਗ੍ਰੰਥੀ ਨੂੰ ਸਰਗਰਮ (ਐਕਟਿਵ) ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਗ੍ਰੰਥੀ ਗ੍ਰੋਥ ਹਾਰਮੋਨ ਵੀ ਬਣਾਉਂਦੀ ਹੈ, ਜਿਸ ਨਾਲ ਕੱਦ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਵਿੱਚ ਸਿੱਧੇ ਖੜ੍ਹੇ ਹੋ ਕੇ ਹੱਥਾਂ ਨੂੰ ਜੋੜ ਲਓ ਅਤੇ ਫਿਰ ਇੱਕ ਪੈਰ ਨੂੰ ਦੂਜੇ ਪੈਰ 'ਤੇ ਰੱਖ ਕੇ ਸੰਤੁਲਨ ਬਣਾਉਂਦੇ ਹੋਏ ਖੜ੍ਹੇ ਹੋ ਜਾਓ।

3 / 5

ਭੁਜੰਗਆਸਣ ਪਾਚਨ ਪ੍ਰਣਾਲੀ ਨੂੰ ਦਰੁਸਤ ਕਰਦਾ ਹੈ, ਜਿਸ ਨਾਲ ਖਾਧੇ ਹੋਏ ਭੋਜਨ ਦਾ ਪੂਰਾ ਪੋਸ਼ਣ ਸਰੀਰ ਨੂੰ ਸਹੀ ਤਰੀਕੇ ਨਾਲ ਮਿਲਦਾ ਹੈ। ਇਸ ਤੋਂ ਇਲਾਵਾ ਇਸ ਆਸਣ ਨੂੰ ਕਰਨ ਨਾਲ ਸਰੀਰ ਦਾ ਉੱਪਰਲਾ ਹਿੱਸਾ ਵੀ ਸਟ੍ਰੈਚ ਹੁੰਦਾ ਹੈ। ਢਿੱਡ ਭਾਰ ਲੇਟਣ ਤੋਂ ਬਾਅਦ ਸਾਹ ਲੈਂਦੇ ਹੋਏ ਹੱਥਾਂ ਦੇ ਸਹਾਰੇ ਸਿਰ ਅਤੇ ਸਰੀਰ ਦੇ ਅਗਲੇ ਹਿੱਸੇ ਨੂੰ ਉੱਪਰ ਵੱਲ ਚੁੱਕੋ।

4 / 5

ਪੱਛਿਮੋਤਾਨਆਸਣ ਵੀ ਕੱਦ ਵਧਾਉਣ ਵਿੱਚ ਕਾਫ਼ੀ ਮਦਦਗਾਰ ਮੰਨਿਆ ਜਾਂਦਾ ਹੈ। ਇਸ ਦੇ ਲਈ ਲੱਤਾਂ ਨੂੰ ਸਾਹਮਣੇ ਵੱਲ ਸਿੱਧਾ ਫੈਲਾ ਕੇ ਬੈਠਣਾ ਪੈਂਦਾ ਹੈ। ਇਸ ਤੋਂ ਬਾਅਦ ਅੱਗੇ ਵੱਲ ਝੁਕਦੇ ਹੋਏ ਹੱਥਾਂ ਨਾਲ ਪੈਰਾਂ ਦੇ ਪੰਜਿਆਂ ਨੂੰ ਫੜਨਾ ਹੁੰਦਾ ਹੈ ਅਤੇ ਆਪਣੇ ਮੱਥੇ ਜਾਂ ਠੋਡੀ ਨੂੰ ਗੋਡਿਆਂ ਨਾਲ ਛੁਹਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

5 / 5

ਹਸਤਪਾਦਆਸਣ ਵੀ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਆਸਣ ਮੰਨਿਆ ਗਿਆ ਹੈ। ਮੈਟ 'ਤੇ ਦੋਵਾਂ ਪੈਰਾਂ ਨੂੰ ਨੇੜੇ ਰੱਖ ਕੇ ਆਪਸ ਵਿੱਚ ਜੋੜ ਲਓ ਅਤੇ ਫਿਰ ਬਿਲਕੁਲ ਸਿੱਧੇ ਤਾੜਆਸਣ ਮੁਦਰਾ ਵਿੱਚ ਖੜ੍ਹੇ ਹੋ ਜਾਓ। ਇਸ ਤੋਂ ਬਾਅਦ ਦੋਵਾਂ ਹੱਥਾਂ ਨੂੰ ਸਰੀਰ ਦੇ ਨਾਲ ਸਿੱਧਾ ਰੱਖ ਕੇ ਲੰਮਾ ਸਾਹ ਛੱਡਦੇ ਹੋਏ ਅੱਗੇ ਵੱਲ ਝੁਕੋ, ਪਰ ਧਿਆਨ ਰਹੇ ਕਿ ਪਿੱਠ ਨੂੰ ਨਹੀਂ ਝੁਕਾਉਣਾ, ਸਗੋਂ ਕਮਰ ਵਾਲੇ ਹਿੱਸੇ ਤੋਂ ਅੱਗੇ ਵੱਲ ਝੁਕਣਾ ਹੈ। ਆਪਣੇ ਮੱਥੇ ਨੂੰ ਗੋਡਿਆਂ ਨਾਲ ਲਗਾਉਣ ਦੀ ਕੋਸ਼ਿਸ਼ ਕਰੋ।

Loading...
Unable to load recommendations.
Follow Us
Tag :