Backrooms OTT: 3755 ਕਰੋੜ ਦੀ ਕਮਾਈ ਕਰਨ ਵਾਲੀ ਹਾਲੀਵੁੱਡ ਹਾਰਰ ਫ਼ਿਲਮ ਹੁਣ OTT 'ਤੇ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ? | Backrooms OTT: The Hollywood horror film that grossed Rs 3755 crore is now on OTT, know when and where you will be able to watch it know in punjabi - TV9 Punjabi

Backrooms OTT: 3755 ਕਰੋੜ ਦੀ ਕਮਾਈ ਕਰਨ ਵਾਲੀ ਹਾਲੀਵੁੱਡ ਹਾਰਰ ਫ਼ਿਲਮ ਹੁਣ OTT ‘ਤੇ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ?

Published: 

07 Aug 2026 16:23 PM IST

Backrooms OTT: ਸਾਲ ਦੀਆਂ ਸਭ ਤੋਂ ਚਰਚਿਤ ਹਾਲੀਵੁੱਡ ਹੌਰਰ ਫਿਲਮਾਂ ਵਿੱਚ ਸ਼ਾਮਲ Backrooms ਹੁਣ OTT 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਘੱਟ ਬਜਟ ਵਿੱਚ ਬਣੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕੀਤੀ ਅਤੇ ਆਪਣੇ ਡਰਾਉਣੇ ਤਜਰਬੇ ਨਾਲ ਦਰਸ਼ਕਾਂ ਨੂੰ ਖੂਬ ਡਰਾਇਆ ਸੀ।

1 / 6Backrooms Movie OTT Release: ਹਾਲੀਵੁੱਡ ਦੀ ਹੌਰਰ ਫਿਲਮ 'Obsession' ਤੋਂ ਬਾਅਦ 'Backrooms' ਨੇ ਇਸ ਸਾਲ ਬਾਕਸ ਆਫਿਸ 'ਤੇ ਡੂੰਘੀ ਛਾਪ ਛੱਡੀ ਹੈ। ਸਿਰਫ਼ 10 ਮਿਲੀਅਨ ਡਾਲਰ ਦੇ ਬਜਟ ਵਿੱਚ ਬਣੀ 'Backrooms' ਨੇ ਦੁਨੀਆ ਭਰ ਵਿੱਚ ਲਗਭਗ 400 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਇਸ ਘੱਟ ਬਜਟ ਵਾਲੀ ਫਿਲਮ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

Backrooms Movie OTT Release: ਹਾਲੀਵੁੱਡ ਦੀ ਹੌਰਰ ਫਿਲਮ 'Obsession' ਤੋਂ ਬਾਅਦ 'Backrooms' ਨੇ ਇਸ ਸਾਲ ਬਾਕਸ ਆਫਿਸ 'ਤੇ ਡੂੰਘੀ ਛਾਪ ਛੱਡੀ ਹੈ। ਸਿਰਫ਼ 10 ਮਿਲੀਅਨ ਡਾਲਰ ਦੇ ਬਜਟ ਵਿੱਚ ਬਣੀ 'Backrooms' ਨੇ ਦੁਨੀਆ ਭਰ ਵਿੱਚ ਲਗਭਗ 400 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਇਸ ਘੱਟ ਬਜਟ ਵਾਲੀ ਫਿਲਮ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

2 / 6

ਮਹਿਜ਼ 83 ਤੋਂ 85 ਕਰੋੜ ਰੁਪਏ ਦੇ ਬਜਟ ਵਿੱਚ ਬਣੀ 'Backrooms' ਹੁਣ OTT 'ਤੇ ਰਿਲੀਜ਼ ਹੋਣ ਲਈ ਤਿਆਰ ਹੈ। 'Obsession' ਤੋਂ ਬਾਅਦ ਇਸ ਫਿਲਮ ਨੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਤੋਂ ਖੂਬ ਤਾਰੀਫ਼ਾਂ ਹਾਸਲ ਕੀਤੀਆਂ ਸਨ। ਹੁਣ ਸਿਨੇਮਾਘਰਾਂ ਵਿੱਚ ਸਫਲ ਪ੍ਰਦਰਸ਼ਨ ਤੋਂ ਬਾਅਦ ਇਹ ਫਿਲਮ OTT 'ਤੇ ਵੀ ਆ ਰਹੀ ਹੈ। ਫਿਲਹਾਲ ਇਹ Prime Video 'ਤੇ ਸਿਰਫ਼ ਰੈਂਟਲ ਦੇ ਰੂਪ ਵਿੱਚ ਉਪਲਬਧ ਹੈ, ਪਰ ਹੁਣ ਦਰਸ਼ਕ ਇਸ ਨੂੰ ਬਿਨਾਂ ਰੈਂਟ ਦਿੱਤੇ ਵੀ ਸਟ੍ਰੀਮ ਕਰ ਸਕਣਗੇ।

3 / 6

ਹਾਲੀਵੁੱਡ ਦੀ ਬਲਾਕਬਸਟਰ ਫਿਲਮ 'Backrooms' 7 ਅਗਸਤ ਤੋਂ Sony LIV 'ਤੇ ਸਟ੍ਰੀਮਿੰਗ ਲਈ ਉਪਲਬਧ ਹੋਵੇਗੀ। ਯਾਨੀ ਹੁਣ ਤੁਸੀਂ ਇਸ ਫਿਲਮ ਦਾ ਆਨੰਦ ਘਰ ਬੈਠੇ Sony LIV 'ਤੇ ਲੈ ਸਕੋਗੇ। ਇਸ ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ 'ਤੇ ਕਰੀਬ 3,755 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਭਾਰਤ ਵਿੱਚ ਇਹ ਸਿਰਫ਼ 6.80 ਕਰੋੜ ਰੁਪਏ ਦਾ ਹੀ ਕਲੈਕਸ਼ਨ ਕਰ ਸਕੀ।

4 / 6

Backrooms ਇਸ ਸਾਲ ਰਿਲੀਜ਼ ਹੋਈਆਂ ਹਾਲੀਵੁੱਡ ਦੀਆਂ ਉਨ੍ਹਾਂ ਹੌਰਰ ਫਿਲਮਾਂ ਵਿੱਚੋਂ ਇੱਕ ਰਹੀ, ਜਿਸ ਨੇ ਘੱਟ ਬਜਟ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਰ, ਸਸਪੈਂਸ ਅਤੇ ਵੱਖਰੇ ਕਾਂਸੈਪਟ ਕਰਕੇ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਅਤੇ ਇਹ ਬਾਕਸ ਆਫਿਸ 'ਤੇ ਵੱਡੀ ਬਲਾਕਬਸਟਰ ਸਾਬਤ ਹੋਈ

5 / 6

ਦੁਨੀਆ ਭਰ ਵਿੱਚ 29 ਮਈ ਨੂੰ ਰਿਲੀਜ਼ ਹੋਈ ਹੌਰਰ ਫਿਲਮ 'Backrooms' ਦਾ ਨਿਰਦੇਸ਼ਨ ਸਿਰਫ਼ 20 ਸਾਲਾ ਕੇਨ ਪਾਰਸਨਜ਼ ਨੇ ਕੀਤਾ ਹੈ, ਜਿਸ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਸ ਫਿਲਮ ਵਿੱਚ ਚਿਵੇਟੇਲ ਏਜੀਓਫੋਰ, ਰੇਨਾਟੇ ਰੇਨਸਵੇ, ਮਾਰਕ ਡੁਪਲਾਸ, ਫਿਨ ਬੇਨੇਟ ਅਤੇ ਲੁਕੀਟਾ ਮੈਕਸਵੈਲ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਏ ਹਨ।

6 / 6

ਤੁਹਾਨੂੰ ਦੱਸ ਦੇਈਏ ਕਿ Backrooms ਦੀ ਕਹਾਣੀ ਇੱਕ ਫਰਨੀਚਰ ਸਟੋਰ ਦੇ ਮਾਲਕ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਨੂੰ ਆਪਣੀ ਦੁਕਾਨ ਦੇ ਬੇਸਮੈਂਟ ਵਿੱਚ ਇੱਕ ਅਜਿਹੀ ਰਹੱਸਮਈ ਅਤੇ ਬੇਅੰਤ ਦੁਨੀਆ ਮਿਲਦੀ ਹੈ, ਜਿੱਥੇ ਹਰ ਮੋੜ 'ਤੇ ਡਰ ਅਤੇ ਰਹੱਸ ਲੁਕੇ ਹੋਏ ਹਨ। ਇਹ ਅਣਜਾਣ ਥਾਵਾਂ ਉਸ ਨੂੰ ਅਜਿਹੇ ਖੌਫਨਾਕ ਤਜਰਬਿਆਂ ਦਾ ਸਾਹਮਣਾ ਕਰਵਾਉਂਦੀਆਂ ਹਨ, ਜੋ ਦਰਸ਼ਕਾਂ ਨੂੰ ਅੰਤ ਤੱਕ ਰੋਮਾਂਚ ਅਤੇ ਸਸਪੈਂਸ ਨਾਲ ਜੋੜ ਕੇ ਰੱਖਦੀਆਂ ਹਨ।

Loading...
Unable to load recommendations.
Follow Us
Tag :
Related Gallery
Awarapan 2: ਕੌਣ ਹਨ ਪੂਰਨ ਗੱਬੀ? ਜੋ ਇਮਰਾਨ ਹਾਸ਼ਮੀ ਦੀ ਫ਼ਿਲਮ ‘ਚ ਖੂੰਖਾਰ ਵਿਲੇਨ ਬਣ ਮਚਾਉਣਗੇ ਧਮਾਲ, ਇਸ ਬਾਲੀਵੁੱਡ ਅਦਾਕਾਰਾ ਨਾਲ ਹੈ ਖਾਸ ਰਿਸ਼ਤਾ
Nikita Porwal: ਕੌਣ ਹੈ ਨਿਕਿਤਾ ਪੋਰਵਾਲ? ਜੋ ਮਿਸ ਵਰਲਡ 2026 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ, 2 ਸਾਲ ਪਹਿਲਾਂ ਜਿੱਤਿਆ ਸੀ ਇਹ ਵੱਡਾ ਖ਼ਿਤਾਬ
Kajol Birthday Special: ਕਾਜੋਲ ਦੀਆਂ 7 ਸ਼ਾਨਦਾਰ ਫ਼ਿਲਮਾਂ, ਜੋ ਹਰ ਬਾਲੀਵੁੱਡ ਫੈਨਜ਼ ਨੂੰ ਇੱਕ ਵਾਰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ
‘ਬ੍ਰਾਂਡ ਨਿਊ ਡੇ’ ਦੀ ਬਲਾਕਬਸਟਰ ਸਫਲਤਾ ਤੋਂ ਬਾਅਦ ‘Spider-Man 5’ ਦੀ ਤਿਆਰੀ? ਜਾਣੋ ਟੌਮ ਹਾਲੈਂਡ ਨੇ ਕੀ ਦਿੱਤਾ ਸੰਕੇਤ
Sunil Grover Birthday: ਮਹੀਨੇ ਦੀ ਤਨਖਾਹ ਸੀ 500 ਰੁਪਏ, ਹਰਿਆਣਾ ਦਾ ਮੁੰਡਾ ਕਿਵੇਂ ਬਣਿਆ ਮਸ਼ਹੂਰ ਐਕਟਰ-ਕਾਮੇਡੀਅਨ?
Sawan 2026: ਬਨਾਰਸੀ ਤੋਂ ਲੈ ਕੇ ਆਰਗੈਂਜ਼ਾ ਤੱਕ… ਬਾਲੀਵੁੱਡ ਹਸੀਨਾਂ ਦੇ ਇਹ ਗ੍ਰੀਨ ਸਾੜ੍ਹੀ ਲੁੱਕਸ, ਰੀਕ੍ਰਿਏਟ ਕਰਨਾ ਬੇਹੱਦ ਆਸਾਨ