5-10 ਨਹੀਂ ਅਮਿਤਾਭ ਬੱਚਨ ਨੇ ਜਿੱਤੇ ਨੇ ਕੁੱਲ 17 ਫ਼ਿਲਮਫ਼ੇਅਰ ਐਵਾਰਡਜ਼, ਇੰਡਸਟਰੀ ’ਚ ਸਿਰਫ਼ ਇੱਕ ਸ਼ਖ਼ਸ ਹੈ ਉਨ੍ਹਾਂ ਤੋਂ ਅੱਗੇ | amitabh bachchan 84th birthday filmfare awards record career achievements gulzar know in punjabi - TV9 Punjabi

Happy Birthday: 5-10 ਨਹੀਂ ਅਮਿਤਾਭ ਬੱਚਨ ਨੇ ਜਿੱਤੇ ਨੇ ਕੁੱਲ 17 ਫ਼ਿਲਮਫ਼ੇਅਰ ਐਵਾਰਡਜ਼, ਇੰਡਸਟਰੀ ਚ ਸਿਰਫ਼ ਇੱਕ ਸ਼ਖ਼ਸ ਹੈ ਉਨ੍ਹਾਂ ਤੋਂ ਅੱਗੇ

Published: 

11 Oct 2026 17:40 PM IST

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਫ਼ਿਲਮ ਇੰਡਸਟਰੀ ਵਿੱਚ 6 ਦਹਾਕੇ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਕਈ ਪੁਰਸਕਾਰ ਜਿੱਤੇ ਹਨ। ਅਦਾਕਾਰ ਆਪਣਾ 84ਵਾਂ ਜਨਮਦਿਨ ਮਨਾ ਰਹੇ ਹਨ ਅਤੇ ਅਜੇ ਵੀ ਫ਼ਿਲਮੀ ਦੁਨੀਆ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।

1 / 5ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਫ਼ਿਲਮ ਇੰਡਸਟਰੀ ਵਿੱਚ 6 ਦਹਾਕੇ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਕਈ ਪੁਰਸਕਾਰ ਜਿੱਤੇ ਹਨ। ਅਦਾਕਾਰ ਆਪਣਾ 84ਵਾਂ ਜਨਮਦਿਨ ਮਨਾ ਰਹੇ ਹਨ ਅਤੇ ਅਜੇ ਵੀ ਫ਼ਿਲਮੀ ਦੁਨੀਆ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਫ਼ਿਲਮ ਇੰਡਸਟਰੀ ਵਿੱਚ 6 ਦਹਾਕੇ ਹੋ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਕਈ ਪੁਰਸਕਾਰ ਜਿੱਤੇ ਹਨ। ਅਦਾਕਾਰ ਆਪਣਾ 84ਵਾਂ ਜਨਮਦਿਨ ਮਨਾ ਰਹੇ ਹਨ ਅਤੇ ਅਜੇ ਵੀ ਫ਼ਿਲਮੀ ਦੁਨੀਆ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।

2 / 5

ਉਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਲਗਭਗ ਸਾਰੀਆਂ ਛੋਟੀਆਂ-ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਅਦਾਕਾਰ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਸਮੇਤ ਦਾਦਾ ਸਾਹਿਬ ਫਾਲਕੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ 5 ਵਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਰਾਸ਼ਟਰੀ ਪੁਰਸਕਾਰ (ਨੈਸ਼ਨਲ ਐਵਾਰਡ) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

3 / 5

ਅਦਾਕਾਰ ਦੇ ਸ਼ਲਾਘਾਯੋਗ ਕੰਮ ਲਈ ਫ਼ਿਲਮਫ਼ੇਅਰ ਨੇ ਵੀ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਹੈ। ਅਦਾਕਾਰ ਨੂੰ ਉਨ੍ਹਾਂ ਦੇ ਹੁਣ ਤੱਕ ਦੇ ਕਰੀਅਰ ਵਿੱਚ ਕੁੱਲ 17 ਵਾਰ ਫ਼ਿਲਮਫ਼ੇਅਰ ਪੁਰਸਕਾਰ ਮਿਲ ਚੁੱਕਾ ਹੈ। ਇਹ ਸੰਜੇ ਲੀਲਾ ਭੰਸਾਲੀ ਦੇ 13 ਅਤੇ ਜਾਵੇਦ ਅਖ਼ਤਰ ਦੇ 16 ਪੁਰਸਕਾਰਾਂ ਨਾਲੋਂ ਵੱਧ ਹੈ। ਉਹ ਸਭ ਤੋਂ ਵੱਧ ਫ਼ਿਲਮਫ਼ੇਅਰ ਹਾਸਲ ਕਰਨ ਵਾਲੇ ਦੇਸ਼ ਦੇ ਦੂਜੇ ਕਲਾਕਾਰ ਹਨ।

4 / 5

ਅਦਾਕਾਰ ਨੂੰ ਲਾਈਫ਼ਟਾਈਮ ਅਚੀਵਮੈਂਟ ਸਨਮਾਨ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ 40 ਤੋਂ ਵੱਧ ਵਾਰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਬੈਸਟ ਐਕਟਰ, ਬੈਸਟ ਸਹਾਇਕ ਅਦਾਕਾਰ ਅਤੇ ਬੈਸਟ ਕ੍ਰਿਟਿਕ ਐਵਾਰਡ ਮਿਲਾ ਕੇ ਕੁੱਲ 17 ਵਾਰ ਫ਼ਿਲਮਫ਼ੇਅਰ ਐਵਾਰਡ ਆਪਣੇ ਨਾਂ ਕੀਤਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਨਾਲੋਂ ਵੱਧ ਫ਼ਿਲਮਫ਼ੇਅਰ ਪੁਰਸਕਾਰ ਕਿਸ ਨੇ ਜਿੱਤੇ ਹਨ?

5 / 5

ਫ਼ਿਲਮ ਇੰਡਸਟਰੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਫ਼ਿਲਮਫ਼ੇਅਰ ਪੁਰਸਕਾਰ ਗੁਲਜ਼ਾਰ ਦੇ ਨਾਂ ਹਨ। ਉਨ੍ਹਾਂ ਨੇ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਸਮੇਤ ਕੁੱਲ 22 ਵਾਰ ਇਹ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੂੰ ਬੈਸਟ ਗੀਤਕਾਰ (ਲਿਰਿਸਿਸਟ), ਬੈਸਟ ਡਾਇਰੈਕਟਰ, ਬੈਸਟ ਡਾਇਲਾਗ ਅਤੇ ਕ੍ਰਿਟਿਕਸ ਸ਼੍ਰੇਣੀਆਂ ਵਿੱਚ ਇਸ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

Loading...
Unable to load recommendations.
Follow Us
Tag :