Big Boss 20 ਸਲਮਾਨ ਖਾਨ ਦੇ ਸ਼ੋਅ ’ਚ 16 ਕੰਟੈਸਟੈਂਟਸ ਨੇ ਲਈ ਐਂਟਰੀ, ਦੇਖੋ ਪੂਰੀ ਲਿਸਟ | 16 contestants entered Salman Khan's show Bigg Boss 20, see the full list know in Punjabi - TV9 Punjabi

Big Boss 20 ਸਲਮਾਨ ਖਾਨ ਦੇ ਸ਼ੋਅ ‘ਚ 16 ਕੰਟੈਸਟੈਂਟਸ ਨੇ ਲਈ ਐਂਟਰੀ, ਦੇਖੋ ਪੂਰੀ ਲਿਸਟ

Updated On: 

08 Sep 2026 16:55 PM IST

Bigg Boss 20 contestants: ਸਲਮਾਨ ਖਾਨ ਦੇ ਮਸ਼ਹੂਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 20 ਦੀ ਸ਼ੁਰੂਆਤ ਹੋ ਗਈ ਹੈ। ਸ਼ੋਅ ਵਿੱਚ 16 ਕੰਟੈਸਟੈਂਟਸ ਸ਼ਾਮਲ ਹੋਏ ਹਨ। ਗ੍ਰੈਂਡ ਪ੍ਰੀਮੀਅਰ ਐਤਵਾਰ ਰਾਤ ਹੋਇਆ, ਜਿਸ ਵਿੱਚ ਸਲਮਾਨ ਖਾਨ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਆਓ ਦੇਖਦੇ ਹਾਂ ਬਿੱਗ ਬੌਸ 20 ਦੇ ਸਾਰੇ 16 ਕੰਟੈਸਟੈਂਟਸ ਦੀਆਂ ਤਸਵੀਰਾਂ।

1 / 17ਸਲਮਾਨ ਖਾਨ ਦਾ ਮਸ਼ਹੂਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ 20ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ‘ਬਿੱਗ ਬੌਸ’ ਦਾ ਗ੍ਰੈਂਡ ਪ੍ਰੀਮੀਅਰ ਹੋਇਆ, ਜਿਸ ਵਿੱਚ ਸਲਮਾਨ ਖਾਨ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਸ਼ੋਅ ਦੀ ਸ਼ੁਰੂਆਤ ਕਰਕੇ ਸਮਾਂ ਬੰਨ੍ਹ ਦਿੱਤਾ। ਇਸ ਵਾਰ ਸ਼ੋਅ ਦੀ ਸ਼ੁਰੂਆਤ ਵਿੱਚ 16 ਕੰਟੈਸਟੈਂਟਸ ਦੀ ਘਰ ਵਿੱਚ ਐਂਟਰੀ ਕਰਵਾਈ ਗਈ ਹੈ। ਖੇਡ ਜਗਤ, ਟੀਵੀ ਮਨੋਰੰਜਨ ਜਗਤ, ਵੈੱਬ ਸੀਰੀਜ਼ ਸਟਾਰ, ਗਾਇਕ, ਵਿਦੇਸ਼ੀ ਕਲਾਕਾਰ, ਗੇਮਰ ਤੋਂ ਲੈ ਕੇ ਸੋਸ਼ਲ ਮੀਡੀਆ ਇੰਫਲੂਐਂਸਰਜ਼ ਤੱਕ, ਹਰ ਖੇਤਰ ਦੇ ਸੈਲੇਬ੍ਰਿਟੀਜ਼ ਨੂੰ ਸ਼ੋਅ ਵਿੱਚ ਸ਼ਾਮਲ ਕੀਤਾ ਗਿਆ ਹੈ। ਆਓ ਤੁਹਾਨੂੰ ਸਾਰੇ 16 ਕੰਟੈਸਟੈਂਟਸ ਬਾਰੇ ਦੱਸਦੇ ਹਾਂ। (ਤਸਵੀਰ: ਜਿਓਹੌਟਸਟਾਰ)

ਸਲਮਾਨ ਖਾਨ ਦਾ ਮਸ਼ਹੂਰ ਅਤੇ ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ 20ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ‘ਬਿੱਗ ਬੌਸ’ ਦਾ ਗ੍ਰੈਂਡ ਪ੍ਰੀਮੀਅਰ ਹੋਇਆ, ਜਿਸ ਵਿੱਚ ਸਲਮਾਨ ਖਾਨ ਨੇ ਆਪਣੀ ਡਾਂਸ ਪਰਫਾਰਮੈਂਸ ਨਾਲ ਸ਼ੋਅ ਦੀ ਸ਼ੁਰੂਆਤ ਕਰਕੇ ਸਮਾਂ ਬੰਨ੍ਹ ਦਿੱਤਾ। ਇਸ ਵਾਰ ਸ਼ੋਅ ਦੀ ਸ਼ੁਰੂਆਤ ਵਿੱਚ 16 ਕੰਟੈਸਟੈਂਟਸ ਦੀ ਘਰ ਵਿੱਚ ਐਂਟਰੀ ਕਰਵਾਈ ਗਈ ਹੈ। ਖੇਡ ਜਗਤ, ਟੀਵੀ ਮਨੋਰੰਜਨ ਜਗਤ, ਵੈੱਬ ਸੀਰੀਜ਼ ਸਟਾਰ, ਗਾਇਕ, ਵਿਦੇਸ਼ੀ ਕਲਾਕਾਰ, ਗੇਮਰ ਤੋਂ ਲੈ ਕੇ ਸੋਸ਼ਲ ਮੀਡੀਆ ਇੰਫਲੂਐਂਸਰਜ਼ ਤੱਕ, ਹਰ ਖੇਤਰ ਦੇ ਸੈਲੇਬ੍ਰਿਟੀਜ਼ ਨੂੰ ਸ਼ੋਅ ਵਿੱਚ ਸ਼ਾਮਲ ਕੀਤਾ ਗਿਆ ਹੈ। ਆਓ ਤੁਹਾਨੂੰ ਸਾਰੇ 16 ਕੰਟੈਸਟੈਂਟਸ ਬਾਰੇ ਦੱਸਦੇ ਹਾਂ। (ਤਸਵੀਰ: ਜਿਓਹੌਟਸਟਾਰ)

2 / 17

‘ਬਿੱਗ ਬੌਸ 20’ ਦੀ ਪਹਿਲੀ ਕੰਟੈਸਟੈਂਟ ਕਨਿਕਾ ਮਾਨ ਬਣੀ। ਕਨਿਕਾ ਟੀਵੀ ਦੀ ਜਾਣੀ-ਪਛਾਣੀ ਅਦਾਕਾਰਾ ਹੈ। ਉਨ੍ਹਾਂ ਨੇ ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਸੀਰੀਅਲ ਵਿੱਚ ਇੱਕ ਸਿੱਧੀ-ਸਾਦੀ ਨੂੰਹ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ‘ਖਤਰੋਂ ਕੇ ਖਿਲਾੜੀ’ ਵਿੱਚ ਵੀ ਨਜ਼ਰ ਆ ਚੁੱਕੀ ਹੈ। ਇੰਸਟਾਗ੍ਰਾਮ ’ਤੇ ਕਨਿਕਾ ਦੇ 73 ਲੱਖ ਫਾਲੋਅਰਜ਼ ਹਨ। (ਤਸਵੀਰ: ਜਿਓਹੌਟਸਟਾਰ)

3 / 17

ਅਦਾਕਾਰ ਆਸਿਫ ਖਾਨ ਨੂੰ ਸਾਰੇ ਵੈੱਬ ਸੀਰੀਜ਼ ‘ਪੰਚਾਇਤ’ ਵਿੱਚ ਆਪਣੇ ਆਈਕਾਨਿਕ ਡਾਇਲਾਗ ‘ਗਜ਼ਬ ਬੇਇੱਜ਼ਤੀ ਹੈ’ ਲਈ ਜਾਣਦੇ ਹਨ। ‘ਬਿੱਗ ਬੌਸ 20’ ਵਿੱਚ ਐਂਟਰੀ ਦੌਰਾਨ ਉਨ੍ਹਾਂ ਨੇ ਆਪਣੀ ਸੰਘਰਸ਼ ਦੀ ਕਹਾਣੀ ਸੁਣਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਾਜਸਥਾਨ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਮੁੰਬਈ ਆ ਕੇ ਫ਼ਿਲਮ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾਉਣਾ ਉਨ੍ਹਾਂ ਲਈ ਬੇਹੱਦ ਮੁਸ਼ਕਲ ਸੀ। ਹੁਣ ਉਹ ‘ਬਿੱਗ ਬੌਸ 20’ ਵਿੱਚ ਆਪਣਾ ਹੁਨਰ ਦਿਖਾਉਣਗੇ। (ਤਸਵੀਰ: ਜਿਓਹੌਟਸਟਾਰ)

4 / 17

ਸਾਲ 2005 ਦੇ ਸਿੰਗਿੰਗ ਰਿਐਲਿਟੀ ਸ਼ੋਅ ‘ਫੇਮ ਗੁਰੁਕੁਲ’ ਦੇ ਜੇਤੂ ਕਾਜ਼ੀ ਤੌਕੀਰ ਰਹੇ ਸਨ। ਇਸ ਸ਼ੋਅ ਦਾ ਹਿੱਸਾ ਅਰਿਜੀਤ ਸਿੰਘ ਵੀ ਸਨ। ਉਸ ਸਮੇਂ ਕਾਜ਼ੀ ਰਾਤੋਂ-ਰਾਤ ਸਟਾਰ ਬਣ ਗਏ ਸਨ। ਹੁਣ ਕਈ ਸਾਲਾਂ ਬਾਅਦ ਕਾਜ਼ੀ ਮੁੜ ਟੀਵੀ ਪਰਦੇ ’ਤੇ ਵਾਪਸ ਆਏ ਹਨ। (ਤਸਵੀਰ: ਜਿਓਹੌਟਸਟਾਰ)

5 / 17

ਪੰਜਾਬੀ ਅਦਾਕਾਰਾ ਈਸ਼ਾ ਰਿਖੀ ਵੀ ਸਲਮਾਨ ਦੇ ਸ਼ੋਅ ਦਾ ਹਿੱਸਾ ਬਣੀ ਹੈ। ਈਸ਼ਾ ਪਿਛਲੇ ਦਿਨੀਂ ਰੈਪਰ ਬਾਦਸ਼ਾਹ ਨਾਲ ਵਿਆਹ ਅਤੇ ਫਿਰ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਚਰਚਾ ਵਿੱਚ ਸੀ। ਉਨ੍ਹਾਂ ਨੇ ਸਲਮਾਨ ਦੇ ਸਾਹਮਣੇ ਬਾਦਸ਼ਾਹ ਦਾ ਨਾਮ ਨਹੀਂ ਲਿਆ, ਪਰ ਇੰਟਰੋ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਰਿਸ਼ਤੇ ਵਿੱਚ ਬਹੁਤ ਕੁਝ ਝੱਲਿਆ ਹੈ। ਈਸ਼ਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈ ਕੇ ਵੀ ਚਰਚਾ ਵਿੱਚ ਰਹੀ ਹੈ। ‘ਬਿੱਗ ਬੌਸ 20’ ਵਿੱਚ ਪ੍ਰਸ਼ੰਸਕਾਂ ਦੀ ਨਜ਼ਰ ਉਨ੍ਹਾਂ ਦੀ ਗੇਮ ਪਲੈਨ ’ਤੇ ਹੋਵੇਗੀ। (ਤਸਵੀਰ: ਜਿਓਹੌਟਸਟਾਰ)

6 / 17

ਭੋਜਪੁਰੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਸੋਸ਼ਲ ਮੀਡੀਆ ’ਤੇ ਛਾਈ ਰਹਿਣ ਵਾਲੀ ਆਮ੍ਰਪਾਲੀ ਦੂਬੇ ਵੀ ‘ਬਿੱਗ ਬੌਸ 20’ ਵਿੱਚ ਗਲੈਮਰ ਦਾ ਤੜਕਾ ਲਗਾਉਂਦੀ ਨਜ਼ਰ ਆਵੇਗੀ। ਉਨ੍ਹਾਂ ਨੇ ਇੱਕ ਧਮਾਕੇਦਾਰ ਡਾਂਸ ਨੰਬਰ ਨਾਲ ਸ਼ੋਅ ਵਿੱਚ ਐਂਟਰੀ ਕੀਤੀ ਹੈ। ਹਾਲ ਹੀ ਵਿੱਚ ਜਿਓਹੌਟਸਟਾਰ ਦੇ ਸ਼ੋਅ ‘ਭੋਜਪੁਰੀ ਬਵਾਲ’ ਵਿੱਚ ਵੀ ਆਮ੍ਰਪਾਲੀ ਨਜ਼ਰ ਆਈ ਸੀ। ਹੁਣ ਉਹ ‘ਬਿੱਗ ਬੌਸ 20’ ਦੇ ਘਰ ਵਿੱਚ ਪਹੁੰਚ ਚੁੱਕੀ ਹੈ। (ਤਸਵੀਰ: ਜਿਓਹੌਟਸਟਾਰ)

7 / 17

‘ਬਿੱਗ ਬੌਸ 20’ ਵਿੱਚ ਰੋਹੇਦ ਖਾਨ ਵੀ ਕੰਟੈਸਟੈਂਟ ਬਣ ਕੇ ਆਏ ਹਨ। ਉਨ੍ਹਾਂ ਨੂੰ ਇੱਥੇ ਘੱਟ ਹੀ ਲੋਕ ਜਾਣਦੇ ਹਨ। ਰੋਹੇਦ ਅਫਗਾਨ ਮੂਲ ਦੇ ਹਨ ਅਤੇ ਆਸਟ੍ਰੀਆ ਵਿੱਚ ਰਹਿੰਦੇ ਹਨ। ਰੋਹੇਦ ਮਾਡਲ ਅਤੇ ਅਦਾਕਾਰ ਹਨ। ਇੰਸਟਾਗ੍ਰਾਮ ’ਤੇ ਰੋਹੇਦ ਦੇ ਫਿਲਹਾਲ ਕਰੀਬ 37 ਹਜ਼ਾਰ ਫਾਲੋਅਰਜ਼ ਹਨ। ਰੋਹੇਦ ਦਾ ਕਹਿਣਾ ਹੈ ਕਿ ਉਹ ਆਪਣੀ ਪਛਾਣ ਬਣਾਉਣ ਆਏ ਹਨ ਅਤੇ ਬਾਲੀਵੁੱਡ ਵਿੱਚ ਕੰਮ ਕਰਨਾ ਚਾਹੁੰਦੇ ਹਨ। (ਤਸਵੀਰ: ਜਿਓਹੌਟਸਟਾਰ)

8 / 17

ਪੰਜਾਬੀ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਟਾਰ ਲਵ ਗਿੱਲ ਆਖਿਰਕਾਰ ‘ਬਿੱਗ ਬੌਸ 20’ ਵਿੱਚ ਪਹੁੰਚ ਗਈ ਹੈ। ‘ਫੈਨਜ਼ ਕਾ ਫ਼ੈਸਲਾ’ ਰਾਹੀਂ ਵੋਟਿੰਗ ਦੇ ਆਧਾਰ ’ਤੇ ਉਨ੍ਹਾਂ ਨੇ ਘਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਹੈ। ਉਨ੍ਹਾਂ ਦਾ ਮੁਕਾਬਲਾ ‘Gen-Z ਪ੍ਰੋਟੈਸਟ’ ਨਾਲ ਚਰਚਾ ਵਿੱਚ ਆਈ ਮਾਡਲ ਰਿਆ ਅਹੀਰ ਨਾਲ ਸੀ। ਪਰ ਰਿਆ ਨੂੰ ਸਲਮਾਨ ਦੇ ਸ਼ੋਅ ਵਿੱਚ ਐਂਟਰੀ ਨਹੀਂ ਮਿਲ ਸਕੀ। (ਤਸਵੀਰ: ਜਿਓਹੌਟਸਟਾਰ)

9 / 17

ਓਲੰਪਿਕ ਮੈਡਲਿਸਟ ਅਤੇ ਛੇ ਵਾਰ ਦੀ ਵਰਲਡ ਚੈਂਪੀਅਨ ਬਾਕਸਰ ਐਮਸੀ ਮੈਰੀ ਕੌਮ ਇਸ ਸੀਜ਼ਨ ਦੇ ਸਭ ਤੋਂ ਵੱਡੇ ਨਾਮਾਂ ਵਿੱਚੋਂ ਇੱਕ ਰਹੀ। ਆਪਣੇ ਪੁੱਤਰਾਂ ਨਾਲ ਉਹ ‘ਬਿੱਗ ਬੌਸ’ ਦੇ ਸਟੇਜ ’ਤੇ ਪਹੁੰਚੀ ਸੀ। ਸਲਮਾਨ ਨੇ ਉਨ੍ਹਾਂ ਨੂੰ ਖੁਦ ਬਾਕਸਿੰਗ ਗਲਵਜ਼ ਵੀ ਪਹਿਨਾਏ। (ਤਸਵੀਰ: ਜਿਓਹੌਟਸਟਾਰ)

10 / 17

ਰੈਪਰ ਯੰਗ ਡੀਐਸਏ ਯਾਨੀ ਹਰਸ਼ ਵਿਜੈ ਮਚਾਰੇ ਸਲਮਾਨ ਦੇ ਸ਼ੋਅ ਵਿੱਚ ਕੰਟੈਸਟੈਂਟ ਬਣ ਕੇ ਆਏ ਹਨ। ਹਰਸ਼ ਵਿਜੈ ਇੰਟਰਨੈੱਟ ਦੇ ਵਾਇਰਲ ਹਿਪ-ਹੌਪ ਆਰਟਿਸਟ ਹਨ ਅਤੇ ‘ਯੇੜਾ ਯੰਗ’ ਅਤੇ ‘ਫਚਾੜੀ’ ਵਰਗੇ ਗੀਤ ਉਨ੍ਹਾਂ ਦੇ ਕਾਫ਼ੀ ਵਾਇਰਲ ਹੋਏ ਹਨ। ਉਨ੍ਹਾਂ ਨੇ ਆਪਣੇ ਹਿੱਟ ਗੀਤ ਰਾਹੀਂ ਪ੍ਰੀਮੀਅਰ ਐਪੀਸੋਡ ਵਿੱਚ ਐਂਟਰੀ ਕੀਤੀ। (ਤਸਵੀਰ: ਜਿਓਹੌਟਸਟਾਰ)

11 / 17

ਤਨਮਯ ਸਿੰਘ ਇੱਕ ਗੇਮਰ ਹਨ। ਗੇਮਿੰਗ ਦੀ ਦੁਨੀਆ ਵਿੱਚ ਉਹ ਸਕਾਊਟ ਦੇ ਨਾਮ ਨਾਲ ਮਸ਼ਹੂਰ ਹਨ। ਉਹ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਸਕਾਊਟ ਇੰਟਰਨੈਸ਼ਨਲ ਪੱਧਰ ਦੇ ਗੇਮਿੰਗ ਪਲੇਅਰ ਹਨ। ਇੰਸਟਾਗ੍ਰਾਮ ’ਤੇ ਉਨ੍ਹਾਂ ਨੂੰ 44 ਲੱਖ ਲੋਕ ਫਾਲੋ ਕਰਦੇ ਹਨ। (ਤਸਵੀਰ: ਜਿਓਹੌਟਸਟਾਰ)

12 / 17

ਟੀਵੀ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਟਾਰ ਅਰਿਸ਼ਫਾ ਖਾਨ ਵੀ ਆਖਿਰਕਾਰ ਇਸ ਵਾਰ ‘ਬਿੱਗ ਬੌਸ’ ਦੇ ਘਰ ਵਿੱਚ ਆ ਗਈ ਹੈ। ਅਰਿਸ਼ਫਾ ਨੂੰ ਇੰਸਟਾਗ੍ਰਾਮ ’ਤੇ 29 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। ਅਰਿਸ਼ਫਾ ਨੇ ਬਾਲ ਕਲਾਕਾਰ ਵਜੋਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਟੀਵੀ ਸੀਰੀਅਲ ‘ਏਕ ਵੀਰ ਕੀ ਅਰਦਾਸ... ਵੀਰਾ’ ਨਾਲ ਉਹ ਕਾਫ਼ੀ ਮਸ਼ਹੂਰ ਹੋਈ ਸੀ। (ਤਸਵੀਰ: ਜਿਓਹੌਟਸਟਾਰ)

13 / 17

ਸਲਮਾਨ ਦੇ ਸ਼ੋਅ ਵਿੱਚ ਇਸ ਵਾਰ ਗਾਇਕਾ ਰੀਤੀ ਤਿਵਾਰੀ ਵੀ ਸ਼ਾਮਲ ਹੋਈ ਹੈ। ਰੀਤੀ ਭੋਜਪੁਰੀ ਅਦਾਕਾਰ, ਗਾਇਕ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾਰੀ ਦੀ ਧੀ ਹੈ। ਮਨੋਜ ਤਿਵਾਰੀ ਖੁਦ ਉਨ੍ਹਾਂ ਨੂੰ ਸਰਪ੍ਰਾਈਜ਼ ਦੇਣ ਲਈ ਗ੍ਰੈਂਡ ਪ੍ਰੀਮੀਅਰ ਵਾਲੇ ਦਿਨ ਸਟੇਜ ’ਤੇ ਪਹੁੰਚੇ ਸਨ। ਰੀਤੀ ਦਾ ਕਹਿਣਾ ਹੈ ਕਿ ਉਹ ਦੇਸ਼ ਦੀ ਪਸੰਦੀਦਾ ਰੌਕਸਟਾਰ ਬਣਨਾ ਚਾਹੁੰਦੀ ਹੈ। (ਤਸਵੀਰ: ਜਿਓਹੌਟਸਟਾਰ)

14 / 17

ਕਈ ਸਾਲਾਂ ਤੋਂ ਟੀਵੀ ਦੀ ਦੁਨੀਆ ਵਿੱਚ ਕੰਮ ਕਰ ਰਹੀ ਮਾਹੀ ਵਿਜ ਇਸ ਵਾਰ ਆਖਿਰਕਾਰ ‘ਬਿੱਗ ਬੌਸ’ ਵਿੱਚ ਪਹੁੰਚ ਗਈ ਹੈ। ਮਾਹੀ ਵਿਜ ਨੇ ਟੀਵੀ ਸੀਰੀਅਲ ‘ਲਾਗੀ ਤੁਝਸੇ ਲਗਨ’ ਵਿੱਚ ‘ਨਕੁਸ਼ਾ’ ਦਾ ਕਿਰਦਾਰ ਨਿਭਾਇਆ ਸੀ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਮਿਲੀ। ਉਹ ਆਪਣੇ ਸਾਬਕਾ ਪਤੀ ਜੈ ਭਾਨੁਸ਼ਾਲੀ ਨਾਲ ਰਿਐਲਿਟੀ ਸ਼ੋਅ ‘ਨਚ ਬਲਿਏ 5’ (2013) ਵੀ ਜਿੱਤ ਚੁੱਕੀ ਹੈ। ਹੁਣ ਉਨ੍ਹਾਂ ਦੀ ਨਜ਼ਰ ‘ਬਿੱਗ ਬੌਸ’ ਦੀ ਟ੍ਰਾਫੀ ’ਤੇ ਹੈ। (ਤਸਵੀਰ: ਜਿਓਹੌਟਸਟਾਰ)

15 / 17

ਕੁਸ਼ਾਲ ਤੰਵਰ ਉਰਫ਼ ਗੁੱਲੂ ਨੂੰ ਰਿਐਲਿਟੀ ਸ਼ੋਅਜ਼ ਦਾ ਮਾਸਟਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ‘ਰੋਡੀਜ਼’ ਅਤੇ ‘ਐਮਟੀਵੀ ਸਪਲਿਟਸਵਿਲਾ 16’ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਇਲਾਵਾ ਉਹ ਆਪਣੀ ਮਾਂ ਨਾਲ ਜ਼ੀ ਟੀਵੀ ਦੇ ਸ਼ੋਅ ‘ਮਾਂ ਹੈ ਨਾ’ ਨੂੰ ਵੀ ਜਿੱਤ ਚੁੱਕੇ ਹਨ। ਕੁਸ਼ਾਲ ਕੰਟੈਂਟ ਕ੍ਰੀਏਟਰ ਹਨ ਅਤੇ ਆਪਣੇ ਮਜ਼ਾਕੀਆ ਅੰਦਾਜ਼ ਲਈ ਚਰਚਾ ਵਿੱਚ ਰਹਿੰਦੇ ਹਨ। ਗੁੱਲੂ ਦੇ ਇੰਸਟਾਗ੍ਰਾਮ ’ਤੇ 1.2 ਮਿਲੀਅਨ ਫਾਲੋਅਰਜ਼ ਹਨ। (ਤਸਵੀਰ: ਜਿਓਹੌਟਸਟਾਰ)

16 / 17

ਅਮਨ ਗਾਂਧੀ ਟੀਵੀ ਦੇ ਜਾਣੇ-ਪਛਾਣੇ ਅਦਾਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ‘ਨਾਗਿਨ 3’, ‘ਕੁੰਡਲੀ ਭਾਗਿਆ’, ‘ਭਾਗਿਆ ਲਕਸ਼ਮੀ’ ਅਤੇ ‘ਕਿਉਂਕਿ ਸਾਸ ਭੀ ਕਭੀ ਬਹੂ ਥੀ 2’ ਵਰਗੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਹੁਣ ਉਹ ਸਲਮਾਨ ਖਾਨ ਦੇ ਸ਼ੋਅ ਵਿੱਚ ਬਤੌਰ ਕੰਟੈਸਟੈਂਟ ਪਹੁੰਚੇ ਹਨ। (ਤਸਵੀਰ: ਜਿਓਹੌਟਸਟਾਰ)

17 / 17

ਸੋਸ਼ਲ ਮੀਡੀਆ ਸਟਾਰ ਅਤੇ ਮਾਡਲ ਉਦਿਤੀ ਸਿੰਘ ‘ਬਿੱਗ ਬੌਸ 20’ ਦਾ ਹਿੱਸਾ ਬਣੀ ਹੈ। ਉਦਿਤੀ ਸੋਸ਼ਲ ਮੀਡੀਆ ’ਤੇ ਆਪਣੇ ਗਲੈਮਰਸ ਅਵਤਾਰ ਕਾਰਨ ਵਾਇਰਲ ਰਹਿੰਦੀ ਹੈ। ਇੰਸਟਾਗ੍ਰਾਮ ’ਤੇ ਉਨ੍ਹਾਂ ਨੂੰ 1 ਮਿਲੀਅਨ ਤੋਂ ਵੱਧ ਲੋਕ ਫਾਲੋ ਕਰਦੇ ਹਨ। (ਤਸਵੀਰ: ਜਿਓਹੌਟਸਟਾਰ)

Loading...
Unable to load recommendations.
Follow Us
Tag :