US Shooting: ਅਮਰੀਕਾ ‘ਚ ਮੁੜ ਭਾਰਤੀਆਂ ‘ਤੇ ਹਮਲਾ, ਓਹੀਓ ‘ਚ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

Updated On: 

21 Apr 2023 14:18 PM

US Shooting: ਅਮਰੀਕਾ ਦੇ ਓਹੀਓ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਉਹ ਗੈਸ ਸਟੇਸ਼ਨ 'ਤੇ ਸੀ ਜਦੋਂ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲੀ ਮਾਰ ਦਿੱਤੀ।

US Shooting: ਅਮਰੀਕਾ ਚ ਮੁੜ ਭਾਰਤੀਆਂ ਤੇ ਹਮਲਾ, ਓਹੀਓ ਚ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ

ਫਾਈਰਿੰਗ ਦੀ ਸੰਕੇਤਿਕ ਤਸਵੀਰ। (Image Credit Source: Getty Images)

Follow Us On

US Shooting Killed Indian: ਅਮਰੀਕਾ ਦੇ ਓਹੀਓ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਹ ਮਾਸਟਰ ਡਿਗਰੀ ਲਈ ਅਮਰੀਕਾ ਗਿਆ ਸੀ। ਜਦੋਂ ਗੋਲੀਬਾਰੀ ਹੋਈ ਤਾਂ ਉਹ ਗੈਸ ਸਟੇਸ਼ਨ (Gas Station)‘ਤੇ ਕੰਮ ਕਰ ਰਿਹਾ ਸੀ। ਵਿਦਿਆਰਥੀ ਦੀ ਪਛਾਣ ਸੈਯਸ਼ ਵੀਰਾ ਵਜੋਂ ਹੋਈ ਹੈ। ਇਹ ਘਟਨਾ 20 ਅਪ੍ਰੈਲ ਨੂੰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਕੋਲੰਬਸ ਪੁਲਿਸ (Columbus Police) ਮੌਕੇ ‘ਤੇ ਪਹੁੰਚੀ ਅਤੇ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰਾਂ ਨੇ ਵਿਦਿਆਰਥੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਵਿਦਿਆਰਥੀ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਕੋਲੰਬਸ ਡਿਵੀਜ਼ਨ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਪਛਾਣ ਕਰ ਲਈ ਹੈ।

ਗੈਸ ਸਟੇਸ਼ਨ ‘ਤੇ ਕੰਮ ਕਰਦਾ ਸੀ ਸੈਯਸ਼

ਕੋਲੰਬਸ ਡਿਵੀਜ਼ਨ ਆਫ ਪੁਲਿਸ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ਵਿੱਚ ਮਦਦ ਦੀ ਅਪੀਲ ਕੀਤੀ ਹੈ। ਪੁਲਿਸ ਨੇ ਦੱਸਿਆ ਕਿ 20 ਅਪ੍ਰੈਲ ਨੂੰ ਇਸ ਵਿਅਕਤੀ ਨੇ ਸੈਯਸ਼ ਵੀਰਾ ਨਾਮਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਵੈਸਟ ਬ੍ਰਾਡ ਸੇਂਟ ‘ਤੇ ਇੱਕ ਗੈਸ ਸਟੇਸ਼ਨ ‘ਤੇ ਸੀ ਜਦੋਂ ਵਿਅਕਤੀ ਨੇ ਹਮਲਾ ਕੀਤਾ। ਪੁਲਿਸ ਨੇ ਇਸ ਦੇ ਲਈ ਇੱਕ ਫ਼ੋਨ ਨੰਬਰ 614-645-4730 ਵੀ ਜਾਰੀ ਕੀਤਾ ਹੈ।

10 ਦਿਨਾਂ ‘ਚ ਗ੍ਰੈਜੂਏਸ਼ਨ, H-1B ਵੀਜ਼ਾ ਵੀ ਮਿਲਾ

ਸੈਯਸ਼ ਵੀਰਾ ਦੀ ਲਾਸ਼ ਨੂੰ ਭਾਰਤ ਭੇਜਣ ਲਈ ਰੋਹਿਤ ਯਲਮਨਚਿਲੀ ਨੇ ਦੱਸਿਆ ਕਿ ਉਸ ਦੀ ਗ੍ਰੈਜੂਏਸ਼ਨ ਸਿਰਫ 10 ਦਿਨਾਂ ‘ਚ ਪੂਰੀ ਹੋਣ ਵਾਲੀ ਸੀ। ਉਸ ਨੂੰ ਅਮਰੀਕਾ ਵਿੱਚ ਕੰਮ ਕਰਨ ਲਈ H-1B ਵੀਜ਼ਾ (H-1B Visa) ਵੀ ਮਿਲਿਆ ਸੀ। ਉਹ ਕੁਝ ਹੀ ਦਿਨਾਂ ਵਿੱਚ ਗੈਸ ਸਟੇਸ਼ਨ ‘ਤੇ ਕਲਰਕ ਦੀ ਨੌਕਰੀ ਛੱਡਣ ਵਾਲਾ ਸੀ ਅਤੇ ਆਪਣੇ ਪਰਿਵਾਰ ਨੂੰ ਅਮਰੀਕਾ ਬੁਲਾਉਣਾ ਚਾਹੁੰਦਾ ਸੀ। ਉਸ ਦੇ ਪਿਤਾ ਦੀ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ।

ਸੈਯਸ਼ ਆਪਣੇ ਪਰਿਵਾਰ ਵਿੱਚੋਂ ਅਮਰੀਕਾ ਜਾਣ ਵਾਲਾ ਪਹਿਲਾ ਵਿਅਕਤੀ ਸੀ ਅਤੇ ਉਹ ਕਈ ਸੁਪਨੇ ਲੈ ਕੇ ਅਮਰੀਕਾ ਗਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ