UK parliament elections : ਪੰਜਾਬ ਮੂਲ ਦੇ 10 ਲੱਖ ਵੋਟਰ ਅਤੇ 20 ਤੋਂ ਵੱਧ ਉਮੀਦਵਾਰਾਂ 'ਤੇ ਸਭ ਦੀਆਂ ਨਜ਼ਰਾਂ | UK parliament elections 10 lakh Punjabi voters and more than 20 candidates are contesting the election know full in punjabi Punjabi news - TV9 Punjabi

UK parliament elections: ਪੰਜਾਬ ਮੂਲ ਦੇ 10 ਲੱਖ ਵੋਟਰ ਅਤੇ 20 ਤੋਂ ਵੱਧ ਉਮੀਦਵਾਰਾਂ ‘ਤੇ ਸਭ ਦੀਆਂ ਨਜ਼ਰਾਂ

Updated On: 

04 Jul 2024 18:04 PM

ਬ੍ਰਿਟੇਨ 'ਚ 4 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਮੂਲ ਦੇ ਵੋਟਰਾਂ 'ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਸਾਰੀਆਂ ਪਾਰਟੀਆਂ ਨੇ ਪੰਜਾਬ ਮੂਲ ਦੇ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ ਦੀ ਗਿਣਤੀ 20 ਤੋਂ ਵੱਧ ਹੈ। ਹਾਲਾਂਕਿ ਇਸ ਵਾਰ ਲਗਾਤਾਰ ਚੋਣਾਂ ਜਿੱਤ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਮੈਦਾਨ ਤੋਂ ਹਟ ਗਏ ਹਨ। ਉਹ ਜਲੰਧਰ ਦਾ ਵਸਨੀਕ ਹੈ ਅਤੇ ਲੰਬੇ ਸਮੇਂ ਤੋਂ ਯੂ.ਕੇ. ਵਿੱਚ ਰਹਿ ਰਹੇ ਹਨ।

UK  parliament elections: ਪੰਜਾਬ ਮੂਲ ਦੇ 10 ਲੱਖ ਵੋਟਰ ਅਤੇ 20 ਤੋਂ ਵੱਧ ਉਮੀਦਵਾਰਾਂ ਤੇ ਸਭ ਦੀਆਂ ਨਜ਼ਰਾਂ

ਪੰਜਾਬ ਮੂਲ ਦੇ 10 ਲੱਖ ਵੋਟਰ ਅਤੇ 20 ਤੋਂ ਵੱਧ ਉਮੀਦਵਾਰਾਂ 'ਤੇ ਸਭ ਦੀਆਂ ਨਜ਼ਰਾਂ

Follow Us On

ਬ੍ਰਿਟੇਨ ਦੀਆਂ ਸੰਸਦੀ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਕੀਰ ਸਟਾਰਮਰ ਵਿਚਾਲੇ ਮੁਕਾਬਲਾ ਹੈ। ਇਲਿੰਗ ਸਾਊਥਾਲ ਸੀਟ ‘ਤੇ ਪੰਜਾਬ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਇਹੀ ਕਾਰਨ ਹੈ ਕਿ ਇਸ ਸੀਟ ਤੋਂ ਭਾਰਤੀ ਮੂਲ ਦੇ ਦੋ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ ਸੰਗੀਤ ਕੌਰ ਅਤੇ ਜੋਗਿੰਦਰ ਸਿੰਘ ਦੇ ਨਾਂ ਸ਼ਾਮਲ ਹਨ।

ਬ੍ਰਿਟੇਨ ‘ਚ 4 ਜੁਲਾਈ ਨੂੰ ਆਮ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪੰਜਾਬ ਮੂਲ ਦੇ ਵੋਟਰਾਂ ‘ਤੇ ਟਿਕੀਆਂ ਹੋਈਆਂ ਹਨ, ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ। ਸਾਰੀਆਂ ਪਾਰਟੀਆਂ ਨੇ ਪੰਜਾਬ ਮੂਲ ਦੇ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ ਦੀ ਗਿਣਤੀ 20 ਤੋਂ ਵੱਧ ਹੈ। ਹਾਲਾਂਕਿ ਇਸ ਵਾਰ ਲਗਾਤਾਰ ਚੋਣਾਂ ਜਿੱਤ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਮੈਦਾਨ ਤੋਂ ਹਟ ਗਏ ਹਨ। ਉਹ ਜਲੰਧਰ ਦਾ ਵਸਨੀਕ ਹੈ ਅਤੇ ਲੰਬੇ ਸਮੇਂ ਤੋਂ ਯੂ.ਕੇ. ਵਿੱਚ ਰਹਿ ਰਹੇ ਹਨ।

ਪਿਛਲੀ ਜਿੱਤੇ ਸਨ 15 ਸਾਂਸਦ

2019 ‘ਚ ਹੋਈਆਂ ਆਮ ਚੋਣਾਂ ‘ਚ ਭਾਰਤੀ ਮੂਲ ਦੇ 15 ਸੰਸਦ ਮੈਂਬਰ ਜਿੱਤ ਕੇ ਸੰਸਦ ਪਹੁੰਚੇ ਸਨ। ਇਨ੍ਹਾਂ ਵਿੱਚੋਂ ਕਈ ਇਸ ਵਾਰ ਵੀ ਚੋਣ ਮੈਦਾਨ ਵਿੱਚ ਹਨ। ਕੰਜ਼ਰਵੇਟਿਵ ਪਾਰਟੀ ਦੇ ਆਲੋਕ ਸ਼ਰਮਾ ਅਤੇ ਲੇਬਰ ਪਾਰਟੀ ਦੇ ਵਰਿੰਦਰ ਸ਼ਰਮਾ ਇਸ ਵਾਰ ਚੋਣ ਨਹੀਂ ਲੜ ਰਹੇ ਹਨ।

ਇਹ ਹਨ ਮੁੱਖ ਉਮੀਦਵਾਰ

ਇਸ ਚੋਣ ਵਿੱਚ ਖਾਸ ਗੱਲ ਇਹ ਹੈ ਕਿ ਸਿੱਖ ਨੈੱਟਵਰਕ ਵੱਲੋਂ ਤੀਜਾ ਸਿੱਖ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਵਾਰ ਪਹਿਲੇ ਦਸਤਾਰਧਾਰੀ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਮੁੜ ਚੋਣ ਲੜ ਰਹੇ ਹਨ, ਜਦਕਿ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਵੀ ਬਰਮਿੰਘਮ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਹੈ। ਐਲਫੋਰਡ ਸਾਊਥ ਤੋਂ ਜਸਬੀਰ ਸਿੰਘ ਅਠਵਾਲ, ਸਾਊਥ ਹੈਂਪਟਨ ਤੋਂ ਸਤਵੀਰ ਕੌਰ, ਹਡਰਸਫੀਲਡ ਤੋਂ ਹਰਪ੍ਰੀਤ ਕੌਰ ਉੱਪਲ, ਵੁਲਵਰਹੈਂਪਟਨ ਵੈਸਟ ਤੋਂ ਵਰਿੰਦਰ ਸਿੰਘ ਜਸ, ਡਰਬੀ ਸਾਊਥ ਤੋਂ ਬਾਗੀ ਸ਼ੰਕਰ, ਲੌਫਬਰੋ ਤੋਂ ਡਾ: ਜੀਵਨ ਸਿੰਘ ਸੰਧਰ, ਨੌਰਥ ਈਸਟ ਤੋਂ ਕੀਰਥ ਵੋਲਟਨ, ਟੋਨੀ ਸਿੰਘ ਗਿੱਲ ਰਾਏ ਸ਼ਾਮਲ ਹਨ। ਸਲਿਪ ਨੋਰਵੁੱਡ ਪਿੰਨੀਰ, ਪਵਿਤਰ ਕੌਰ ਮਾਨ ਵਿੰਡਸਰ ਸੀਟ ਤੋਂ ਲੇਬਰ ਪਾਰਟੀ ਦੀ ਉਮੀਦਵਾਰ ਹੈ, ਵੈਵਿਨ ਵੈਲੀ ਤੋਂ ਡਾ: ਗੁਰਪ੍ਰੀਤ ਕੌਰ ਪੱਡਾ, ਡਡਲੇ ਤੋਂ ਸੋਨੀਆ ਕੁਮਾਰ ਭੋਗਲ, ਸਮੈਡ੍ਰਿਕ ਤੋਂ ਗੁਰਿੰਦਰ ਸਿੰਘ ਜੋਸ਼ਨ ਸੀਮਾ ਮਲਹੋਤਰਾ ਵੀ ਤੀਜੀ ਵਾਰ ਮੈਦਾਨ ‘ਚ ਉਤਰੀ ਹੈ। ਦਰਸ਼ਨ ਸਿੰਘ ਆਜ਼ਾਦ, ਅੰਮ੍ਰਿਤਪਾਲ ਸਿੰਘ ਮਾਨ, ਪ੍ਰਭਦੀਪ ਸਿੰਘ ਵੀ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਮੈਦਾਨ ਵਿੱਚ ਹਨ। ਸਾਊਥ ਹਾਲ ਤੋਂ ਸੰਗੀਤ ਕੌਰ ਬਹਿਲ, ਜੋਗਿੰਦਰ ਸਿੰਘ ਆਜ਼ਾਦ ਉਮੀਦਵਾਰ ਹਨ ਅਸ਼ਵੀਰ ਸਿੰਘ ਸੰਘਾ ਵੀ ਚੋਣ ਲੜ ਰਹੇ ਹਨ।

Exit mobile version