NRI News: ਜਾਣੋ ਉਸ ਭਾਰਤੀ ਸਿੱਖ ਦੇ ਬਾਰੇ ‘ਚ, ਜਿਨ੍ਹਾਂ ਨੂੰ ਆਸਟ੍ਰੇਲੀਆ ‘ਚ ਮਿਲਿਆ ਸਨਮਾਨ, ਬਦਲਿਆ ਗਿਆ ਨੈਲਸਨ ਐਵੇਨਿਊ ਦਾ ਨਾਂ
ਆਸਟ੍ਰੇਲੀਆ ਦੇ ਲੋਕ ਅੱਜ ਵੀ ਪਹਿਲੇ ਵਿਸ਼ਵ ਯੁੱਧ ਦੌਰਾਨ ਇੱਕ ਭਾਰਤੀ ਦੁਆਰਾ ਦਿੱਤੀ ਗਈ ਕੁਰਬਾਨੀ ਨੂੰ ਯਾਦ ਕਰਦੇ ਹਨ, ਇਸ ਲਈ ਪੂਰਬੀ ਪਰਥ ਦੀ ਇੱਕ ਗਲੀ ਦਾ ਨਾਮ ਨੈਨ ਸਿੰਘ ਸੈਲਾਨ ਦੇ ਨਾਮ 'ਤੇ ਰੱਖਿਆ ਗਿਆ ਹੈ।
ਪਹਿਲੇ ਵਿਸ਼ਵ ਯੁੱਧ ਦੌਰਾਨ ਆਸਟ੍ਰੇਲੀਅਨ ਇੰਪੀਰੀਅਲ ਫੋਰਸ ‘ਚ ਸਨ ਸੈਲਾਨੀ
ਸੈਲਾਨੀ 12 ਭਾਰਤੀ-ਆਸਟ੍ਰੇਲੀਅਨਾਂ ਵਿੱਚੋਂ ਇੱਕ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਵਿੱਚ ਸ਼ਾਮਲ ਹੋਣ ਲਈ ਜਾਣੇ ਜਾਂਦੇ ਸਨ। ਪ੍ਰਾਈਵੇਟ ਸੈਲਾਨੀ ਅਤੇ ਪ੍ਰਾਈਵੇਟ ਸਰਵਣ ਸਿੰਘ ਇਕੱਲੇ ਭਾਰਤੀ ਸਿਪਾਹੀ ਸਨ ਜਿਨ੍ਹਾਂ ਨੇ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਲਈ ਸੇਵਾ ਕੀਤੀ ਅਤੇ ਆਪਣੀ ਜਾਨ ਦੀ ਬਾਡੀ ਲਗਾ ਕੇ ਸ਼ਹੀਦ ਹੋ ਗਏ। ਕਿਹਾ ਜਾਂਦਾ ਹੈ ਕਿ ਗੈਲੀਪੋਲੀ ਵਿੱਚ 15 ਹਜ਼ਾਰ ਤੋਂ ਵੱਧ ਭਾਰਤੀ ਲੋਕ ਸਹਿਯੋਗੀ ਫੌਜ ਨਾਲ ਲੜੇ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਵਿੱਚੋਂ ਲਗਭਗ 1,400 ਲੋਕਾਂ ਨੇ ਪ੍ਰਾਇਦੀਪ ਉੱਤੇ ਆਪਣੀਆਂ ਜਾਨਾਂ ਗੁਆਈਆਂ ਸਨ। ਆਸਟ੍ਰੇਲੀਆ ਵਿੱਚ ਮੁਢਲੀ ਲੜਾਈ ਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਪ੍ਰਾਈਵੇਟ ਸੈਲਾਨੀ ਨੇ ਫਰਾਂਸ ਵਿੱਚ ਆਪਣੀ ਯੂਨਿਟ ਦੇ ਨਾਲ ਸੇਵਾਵਾਂ ਦਿੱਤੀਆਂ। ਪਰ 1 ਜੂਨ 1917 ਨੂੰ ਜੰਗ ਦੌਰਾਨ ਮਾਰੇ ਗਏ ਦੋ ਭਾਰਤ-ਆਸਟ੍ਰੇਲੀਅਨ ਬੰਦਿਆਂ ਵਿੱਚੋਂ ਇੱਕ ਭਾਰਤੀ ਸਨ। ਇਸ ਦਿਨ ਸੈਲਾਨੀ ਦੀ ਬਟਾਲੀਅਨ ਦਾ ਹਿੱਸਾ ਰਹੇ 22 ਲੋਕਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਪ੍ਰਾਈਵੇਟ ਸੈਲਾਨੀ ਨੂੰ ਬੈਲਜੀਅਮ ਵਿੱਚ ਸਟ੍ਰੈਂਡ ਮਿਲਟਰੀ ਕਬਰਸਤਾਨ ਵਿੱਚ ਹੋਰ ਆਸਟ੍ਰੇਲੀਆਈ ਸੈਨਿਕਾਂ ਦੇ ਨਾਲ ਦਫ਼ਨਾ ਦਿੱਤਾ ਗਿਆ ਸੀ। ਪ੍ਰਾਈਵੇਟ ਸੈਲਾਨੀ ਨੂੰ ਉਨ੍ਹਾਂ ਦੀ ਬੇਮਿਸਾਲ ਸੇਵਾ ਲਈ ਬ੍ਰਿਟਿਸ਼ ਵਾਰ ਮੈਡਲ, ਵਿਕਟਰੀ ਮੈਡਲ ਅਤੇ 1914/15 ਸਟਾਰ ਨਾਲ ਸਨਮਾਨਿਤ ਕੀਤਾ ਗਿਆ ਸੀ।ਪੀਐਮ ਨੇ ਆਪਣੇ ਭਾਸ਼ਣ ਵਿੱਚ ਲਿਆ ਸਮੀਰ ਪਾਂਡੇ ਦਾ ਨਾਮ
ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਸਮੀਰ ਪਾਂਡੇ ਦਾ ਜ਼ਿਕਰ ਕਰਦੇ ਹੋਏ ਆਸਟ੍ਰੇਲੀਆ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਸਮੀਰ ਪਾਂਡੇ ਨੇ ਇੱਕ ਦਿਨ ਪਹਿਲਾਂ ਹੀ ਪਰਰਾਮੱਟਾ ਕੌਂਸਲ ਦੇ ਮੇਅਰ ਦੀ ਚੋਣ ਜਿੱਤ ਲਈ ਹੈ। ਪਰਰਾਮੱਟਾ ਆਸਟ੍ਰੇਲੀਆ ਦਾ ਉਹ ਸਥਾਨ ਹੈ ਜਿੱਥੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੌਰਾਨ ਸਮੀਰ ਪਾਂਡੇ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਪੀਐੱਮ ਮੋਦੀ ਦੀ ਅਗਵਾਈ ‘ਚ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣ। ਉਨ੍ਹਾਂ ਨੇ ਆਪਣੀ ਭੂਮਿਕਾ ਬਾਰੇ ਕਿਹਾ ਕਿ ਉਹ ਬਹੁਤ ਖੁਸ਼ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ, ਉਹ ਇੱਕ ਅਜਿਹਾ ਸ਼ਹਿਰ ਬਣਾਉਣਾ ਚਾਹੁੰਦੇ ਹਨ ਜੋ ਟਿਕਾਊ, ਸਮਾਰਟ, ਸਮਾਵੇਸ਼ੀ ਅਤੇ ਵਿਭਿੰਨਤਾ ਵਾਲਾ ਹੋਵੇ।Loading...
Unable to load recommendations.
Follow Us
