Sikh leader arrested: ਕੈਲੀਫੋਰਨੀਆ ਦਾ ਸਿੱਖ ਲੀਡਰ ਕੀਤਾ ਗਿਆ ਗ੍ਰਿਫਤਾਰ
Sikh leader arrested: ਗੁਰਦੁਆਰਿਆਂ ਦੇ ਮੈਂਬਰਾਂ ਉੱਤੇ ਗੋਲੀ ਚਲਾਉਣ ਦੀ ਸਾਜਿਸ਼ ਹੇਠ ਸੁਪਾਰੀ ਦੇਣ ਦੇ ਇਲਜ਼ਾਮ ਦੇ ਕਾਰਨ ਕਥਿਤ ਤੌਰ ਤੇ ਰਾਜ ਗਿੱਲ ਨੂੰ ਗ੍ਰਿਫਤਾਰ ਕੀਤਾ ਹੈ, ਇਸ ਤੋਂ ਇਲ਼ਾਵਾ ਉਸਨੂੰ ਗੁਰਦੁਆਰੇ ਦੇ ਅੰਦਰ ਬੰਦੂਕ ਲੈ ਕੇ ਘੁੰਮਦੇ ਫਿਰਦੇ ਉੱਥੇ ਮੈਂਬਰਾਂ ਨੂੰ ਡਰਾਉਂਦੇ ਧਮਕਾਉਂਦੇ ਅਤੇ ਮਾਈਕਰੋਫੋਨ ਬੰਦ ਕਰਦੇ ਵੇਖਿਆ ਗਿਆ
ਬੇਕਰਜ਼ਫੀਲਡ: ਬੇਕਰਜ਼ਫੀਲਡ ਸਿਟੀ ਕਾਊਂਸਿਲ ਦੇ ਸਾਬਕਾ ਉਮੀਦਵਾਰ 60 ਸਾਲਾਂ ਦੇ ਰਾਜਵੀਰ ‘ਰਾਜ’ ਸਿੰਘ ਗਿੱਲ ਨੂੰ ਉੱਥੇ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਗੁਰਦੁਆਰਾ ‘ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ’ ਦੇ ਮੈਂਬਰਾਂ ਨੂੰ ਗੋਲੀ ਮਾਰ ਕੇ ਹਲਾਕ ਕਰਨ ਅਤੇ ਗੁਰਦੁਆਰੇ ਦੀ ਪ੍ਰਾਪਰਟੀ ਨੂੰ ਅੱਗ ਲਾ ਦੇਣ ਲਈ ਬੰਦੂਕਧਾਰਿਆਂ ਨੂੰ ਸੰਦਿਗਧ ਤੌਰ ਤੇ ਕਥਿਤ ਸੁਪਾਰੀ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਸਥਾਈ ਪ੍ਰਤੀਬੰਧਾਤਮਕ ਆਦੇਸ਼ ਗਿੱਲ ਨੂੰ ਦਿੱਤੇ ਗਏ ਸਨ
ਦੱਸ ਦਈਏ ਕਿ ਬੇਕਰਜ਼ਫੀਲਡ ਅਮਰੀਕਾ ਵਿੱਚ ਕੈਲੀਫੋਰਨੀਆ ਦੀ ਕਰਨ ਕਾਉਂਟੀ ਦਾ ਇੱਕ ਸ਼ਹਿਰ ਹੈ। ਪਹਿਲਾਂ ਗੁਰਦੁਆਰੇ ਦੀ ਪ੍ਰਾਪਰਟੀ ਨੂੰ ਨੁਕਸਾਨ ਨਾ ਪਹੁੰਚਾਣ ਦੇ ਅਸਥਾਈ ਪ੍ਰਤੀਬੰਧਾਤਮਕ ਆਦੇਸ਼ ਗਿੱਲ ਨੂੰ ਦਿੱਤੇ ਗਏ ਸਨ ਪਰ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਇਸ ਭਿਆਨਕ ਜੁਰਮ ਨੂੰ ਅੰਜਾਮ ਦਿੱਤੇ ਜਾਣ ਦੀ ਸਾਜਿਸ਼ ਰਚਣ ਦੇ 6 ਇਲਜ਼ਾਮਾਂ ਵਿੱਚ ਗਿੱਲ ਨੂੰ ਪਿਛਲੇ ਸ਼ਨੀਵਾਰ ਹਿਰਾਸਤ ਵਿੱਚ ਲੈ ਲਿੱਤਾ ਗਿਆ ਸੀ। ਦੂਜੇ ਪਾਸੇ ਪੁਲਿਸ ਦੇ ਰਿਕਾਰਡ ਦੱਸਦੇ ਹਨ ਕਿ ਗਿੱਲ ਨੂੰ ਉਸ ਤੋਂ ਬਾਅਦ ਜੇਲ ਤੋਂ ਰਿਹਾ ਕਰ ਦਿੱਤਾ ਗਿਆ ਸੀ।ਦੱਸ ਦਈਏ ਕਿ ਗਿੱਲ ਨੂੰ ਪਿਛਲੇ ਨਵੰਬਰ ਵਿੱਚ ਉੱਥੇ ਵਾਰਡ ਨੰਬਰ-7 ਦੀਆਂ ਚੋਣਾਂ ਵਿੱਚ 7 ਫ਼ੀਸਦ ਤੋਂ ਵੀ ਘੱਟ ਵੋਟ ਮਿਲੇ ਸਨ।
ਇਹ ਵੀ ਪੜੋ: Pak Holi Hungama: ਜਿੱਥੋਂ ਹੋਈ ਹੋਲੀ ਦੀ ਸ਼ੁਰੂਆਤ, ਉੱਥੇ ਹੀ ਹਿੰਦੂਆਂ ਨਾਲ ਕੁੱਟਮਾਰ
ਗਿੱਲ ਨੂੰ ਗੁਰਦੁਆਰੇ ਵਿੱਚ ਬੰਦੂਕ ਲੈ ਕੇ ਆਉਂਦੇ-ਜਾਉਂਦੇ ਵੇਖਿਆ
ਗੁਰਦੁਆਰੇ ਦੇ ਹੀ ਇੱਕ ਬਜ਼ੁਰਗ ਸ਼ਰਧਾਲੂ ਸੁਖਵਿੰਦਰ ਸਿੰਘ ਰੰਘੀ ਵੱਲੋਂ ਦੱਸਿਆ ਗਿਆ ਕਿ ਹਾਲ ਹੀ ਦੇ ਕੁਝ ਮਹੀਨਿਆਂ ਵਿੱਚ ਗਿੱਲ ਨੂੰ ਗੁਰਦੁਆਰੇ ਵਿੱਚ ਆਉਂਦੇ ਜਾਉਂਦੇ, ਕੀਰਤਨ ਦਰਬਾਰ ਵਿੱਚ ਖੱਲਲ ਪਾਉਂਦੇ ਅਤੇ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਹੋਰ ਮੈਂਬਰਾਂ ਨੂੰ ਧਮਕੀਆਂ ਦੇਣ ਤੋਂ ਇਲਾਵਾ ਬੰਦੂਕ ਲੈ ਕੇ ਘੁੰਮਦੇ-ਫਿਰਦੇ ਵੇਖਿਆ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਫੜ ਲਿਆ ਗਿਆ ਸੀ। ਪਿਛਲੇ ਸ਼ਨੀਵਾਰ ਤੋਂ ਪਹਿਲਾਂ ਗਿੱਲ ਦੀ ਗ੍ਰਿਫਤਾਰੀ ਦਾ ਰਿਕਾਰਡ ਨਹੀਂ ਮਿਲਿਆ। ਰੰਘੀ ਦੇ ਮੁਤਾਬਕ, ਗੁਰਦੁਆਰੇ ਵਿੱਚ ਬਾਰ ਬਾਰ ਅਜਿਹੀਆਂ ਕੀਤੀਆ ਜਾਂਦੀਆਂ ਕਰਤੂਤਾਂ ਦੀ ਅਸਲ ਵਜਾਹ ਗੁਰਦੁਆਰੇ ਦੇ ਮੈਂਬਰਾਂ ਵੱਲੋਂ ਜਮਾਂ ਕੀਤੀ ਗਈ 8,00,000 ਅਮਰੀਕੀ ਡਾਲਰ ਤੋਂ ਵੀ ਵੱਧ ਰਕਮ ਨੂੰ ਲੈ ਕੇ ਖੜਾ ਹੋਇਆ ਫ਼ਸਾਦ ਹੈ। ਰੰਘੀ ਦੇ ਮੁਤਾਬਿਕ, ਇਸ ਵੱਡੀ ਰਕਮ ਨੂੰ ਲੈ ਕੇ ਹੀ ਰਾਜਬੀਰ ਸਿੰਘ ਗਿੱਲ ਦੇ ਦਿਲ ਵਿੱਚ ਖੋਟ ਆਈ ਹੈ। ਜਦੋਂ ਇਸ ਬਾਰੇ ਰਾਜਬੀਰ ਸਿੰਘ ਗਿੱਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਵੀ ਪੜੋ: Pakistan: ਟੀਵੀ ਤੇ ਚੱਲਿਆ ਇਮਰਾਨ ਦਾ ਭਾਸ਼ਣ, ਚੈਨਲ ਤੇ ਡਿੱਗੀ ਗਾਜ਼, ਬੰਦ ਹੋਇਆ ਪ੍ਰਸਾਰਨ
10,000 ਅਮਰੀਕੀ ਡਾਲਰ ਦੀ ਸੁਪਾਰੀ ਪੇਸ਼ ਕੀਤੀ
ਰੰਘੀ ਵੱਲੋਂ ਦੱਸਿਆ ਗਿਆ ਕਿ ਗਿੱਲ ਨੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੱਤਿਆ ਕਰਵਾਉਣ ਲਈ ਸਪੇਨ ਦੇ ਦੋ ਲੋਕਾਂ ਨੂੰ 10,000 ਅਮਰੀਕੀ ਡਾਲਰ ਦੀ ਸੁਪਾਰੀ ਪੇਸ਼ ਕੀਤੀ ਸੀ ਅਤੇ ਹੁਣ ਇਹ ਦੋਨੋਂ ਲੋਕੀ ਮਾਮਲੇ ਦੀ ਸੁਣਵਾਈ ਵਿੱਚ ਸ਼ਾਮਲ ਹਨ। ਹੋਰ ਤਾਂ ਹੋਰ ਗਿੱਲ ਨੇ ਇਨ੍ਹਾਂ ਦੋਨਾਂ ਲੋਕਾਂ ਨੂੰ ਗੁਰਦੁਆਰੇ ਦੇ ਮੈਂਬਰਾਂ ਦੇ ਘਰ ਦਾ ਠਿਕਾਣਾ ਵੀ ਦੱਸ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਬਾਅਦ ਵਿੱਚ ਇਹਨਾਂ ਸੰਦਿਗਧ ਲੋਕਾਂ ਦੇ ਹੀ ਇੱਕ ਹੋਰ ਗੁਰਗੇ ਰਾਹੀਂ ਇਸ ਕਤਲ ਦੀ ਸਾਜਿਸ਼ ਰਚਣ ਦੀ ਜਾਣਕਾਰੀ ਗੁਰਦੁਆਰਿਆਂ ਦੇ ਮੈਂਬਰਾਂ ਤਕ ਪੁੱਜ ਗਈ ਸੀ। ਗਿੱਲ ਨੇ ਇਹਨਾਂ ਦੋਨਾਂ ਲੋਕਾਂ ਨੂੰ ਗੁਰਦੁਆਰੇ ਦੀ ਬਿਜਲੀ ਦੀਆਂ ਖ਼ਰਾਬ ਤਾਰਾਂ ਵਿੱਚ ਹੋਰ ਗੜਬੜੀ ਕਰਕੇ ਗੁਰਦੁਆਰੇ ਦੀ ਪ੍ਰਾਪਰਟੀ ਨੂੰ ਅੱਗ ਲਾ ਦੇਣ ਦੇ ਵੀ ਹੁਕਮ ਦਿੱਤੇ ਸਨ।
ਗਿੱਲ ‘ਤੇ ਲੱਗੇ ਸੰਗੀਨ ਇਲਜ਼ਾਮਾਂ ਨੂੰ ਬੇਹੱਦ ਡੂੰਘਾ ਦੱਸਿਆ
ਉਥੇ ਪਨਾਮਾ ਲੇਨ ਦੇ ਦੱਖਣ ਪਾਸੇ ਸਥਿਤ ਇਸ ਗੁਰੂਦੁਆਰੇ ਵਿੱਚ ਮੱਥਾ ਟੇਕਣ ਲਈ ਆਉਣ ਵਾਲੀ ਅਤੇ ਪਿਛਲੀ ਵਾਰ ਸਿਟੀ ਕਾਊਂਸਿਲਵੁਮੈਨ ਦਾ ਚੋਣ ਜਿੱਤਣ ਵਾਲੀ ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਿੱਲ ਤੇ ਲਾਈ ਗਈ ਅਸਥਾਈ ਰੋਕ ਬਾਰੇ ਤਾਂ ਪਤਾ ਸੀ, ਪਰ ਅਜਿਹੇ ਵੱਡੇ ਫ਼ਸਾਦ ਬਾਰੇ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ। ਹਾਲਾਂਕਿ, ਮਨਪ੍ਰੀਤ ਕੌਰ ਵੱਲੋਂ ਹੁਣ ਰਾਜਵੀਰ ਸਿੰਘ ਗਿੱਲ ਤੇ ਲੱਗੇ ਸੰਗੀਨ ਇਲਜ਼ਾਮਾਂ ਨੂੰ ਬੇਹੱਦ ਡੂੰਘਾ ਦੱਸਿਆ ਹੈ।
ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਇਹ ਫ਼ਸਾਦ ਵਾਕਈ ਨਾ ਕਾਬਿਲੇ ਮਾਫੀ ਹੈ। ਇਹ ਝਗੜਾ ਬੇਹਦ ਡਰਾਉਣ ਵਾਲਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਸਿੱਖ ਸਮੁਦਾਏ ਹਰ ਸੂਰਤ ਵਿੱਚ ਸੁਰੱਖਿਅਤ ਰਹੇ।
ਦੂਜੇ ਪਾਸੇ ਬੇਕਰਜ਼ਫੀਲਡ ਪੁਲਿਸ ਵਿਭਾਗ ਦੇ ਪ੍ਰਵਕਤਾ ਨੇ ਇਸ ਗੱਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜਸਵੀਰ ਸਿੰਘ ਗਿੱਲ ਦੇ ਖਿਲਾਫ਼ ਕੀਤੀ ਗਈ ਕਾਰਵਾਈ ਗੁਰਦੁਆਰੇ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੇ ਇਲਜ਼ਾਮ ਵਿੱਚ ਤਾਂ ਨਹੀਂ ਕੀਤੀ ਗਈ। ਸਬੰਧਤ ਪੁਲੀਸ ਅਧਿਕਾਰੀਆਂ ਨੇ ਇਸ ਮਾਮਲੇ ਤੇ ਜ਼ਿਆਦਾ ਰੌਸ਼ਨੀ ਪਾਉਣ ਤੋਂ ਵੀ ਇਨਕਾਰ ਕਰ ਦਿੱਤਾ।