ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ

Published: 

07 Oct 2023 07:23 AM

ਕੈਨੇਡਾ 'ਚ ਜਲੰਧਰ ਦੇ ਸੋਢਲ ਦੇ ਰਹਿਣ ਵਾਲੇ 20 ਸਾਲਾ ਰਾਹੁਲ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ। ਰਾਹੁਲ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਹ ਐਕਸੀਡੈਂਟ ਕਿਵੇਂ ਹੋਇਆ ਇਸ ਭਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ।

ਕੈਨੇਡਾ ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Follow Us On

ਬੀਤੇ ਇੱਕ ਸਾਲ ਤੋਂ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੇ ਬੱਚਿਆਂ ਦੀ ਸੜਕ ਹਾਦਸਿਆਂ ਵਿੱਚ ਜ਼ਖ਼ਮੀ ਹੋਣ ਜਾਂ ਮਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਕੈਨੇਡਾ ਤੋਂ ਇੱਕ ਵਾਰ ਫਿਰ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ। ਕੈਨੇਡਾ ‘ਚ ਜਲੰਧਰ ਦੇ ਸੋਢਲ ਦੇ ਰਹਿਣ ਵਾਲੇ 20 ਸਾਲਾ ਰਾਹੁਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਇਸ ਖ਼ਬਰ ਤੋਂ ਬਾਅਦ ਪਰਿਵਾਰ ‘ਚ ਮਾਤਮ ਛਾ ਗਿਆ ਹੈ ਅਤੇ ਦੋਵੇਂ ਮਾਤਾ-ਪਿਤਾ ਰੋ-ਰੋ ਕੇ ਬੁਰਾ ਹਾਲ ਹੈ।

ਰਾਹੁਲ 6 ਮਹੀਨੇ ਪਹਿਲਾਂ ਹੀ ਗਿਆ ਸੀ ਕੈਨੇਡਾ

ਰਾਹੁਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 6 ਮਹੀਨੇ ਪਹਿਲਾਂ ਹੀ ਕੈਨੇਡਾ ਸਟੱਡੀ ਵੀਜ਼ੇ ‘ਤੇ ਗਿਆ ਸੀ। ਕੈਨੇਡਾ ਵਿੱਚ ਪੜਾਈ ਕਰਨ ਉਸ ਦਾ ਸੁਫਨਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਕੈਨੇਡਾ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਉੱਥੇ ਸੈਟਲ ਹੋ ਕੇ ਪਰਿਵਾਰ ਦਾ ਧਿਆਨ ਰੱਖੇਗਾ ਪਰ ਇਸ ਕਿਸੇ ਨੇ ਭਾਣੇ ਵਾਰੇ ਸੋਚਿਆ ਨਹੀਂ ਸੀ। ਪਰਿਵਾਰ ਨੇ ਰਾਹੁਲ ਨੂੰ ਬਹੋਚ ਹੀ ਚਾਵਾ ਨਾਲ ਕੈਨੇਡਾ ਭੇਜਿਆ ਸੀ। ਪਰ ਇਸ ਖ਼ਬਰ ਨੇ ਉਨ੍ਹਾਂ ਦੀ ਜਿੰਦਗੀ ਦੀਆਂ ਸਾਰੀਆਂ ਆਸਾ ਉਮੀਦਾਂ ਗਮ ਵਿੱਚ ਬਦਲ ਦਿੱਤੀਆਂ ਹਨ।

ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਿਵੇਂ ਹੀ ਕੈਨੇਡਾ ਤੋਂ ਰਾਹੁਲ ਦੀ ਮੌਤ ਦੀ ਖ਼ਬਰ ਦਾ ਪਰਿਵਾਰ ਨੂੰ ਪੱਤਾ ਚੱਲਿਆ। ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲਾ ਹੈ। ਇਸ ਵੇਲੇ ਮ੍ਰਿਤਕ ਰਾਹੁਲ ਦੇ ਮਾਪੇ ਕੁਝ ਵੀ ਕਹਿਣ ਦੀ ਹਾਲਤ ਵਿੱਚ ਨਹੀਂ ਹਨ। ਰਾਹੁਲ ਦੀ ਮੌਤ ਨੇ ਪੂਰੀ ਜਿੰਦਗੀ ਲਈ ਉਨ੍ਹਾਂ ਨੂੰ ਦੁੱਖਾਂ ਵਿੱਚ ਧਕੇਲ ਦਿੱਤਾ ਹੈ।

ਰਾਹੁਲ ਦੀ ਮੌਤ ਕੈਨੇਡਾ ਵਿੱਚ ਐਕਸੀਡੈਂਟ ਕਿਵੇਂ ਹੋਇਆ ਇਸ ਭਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋਇਆ ਹੈ। ਹੁਣ ਰਾਹੁਲ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ।