6 ਦਿਨ ਪਹਿਲਾਂ ਹੀ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਵਿਆਹ ਤੋਂ ਬਾਅਦ ਗਿਆ ਸੀ ਵਿਦੇਸ਼

Updated On: 

12 Sep 2023 19:12 PM

ਵਿਆਹ ਕਰਵਾਉਣ ਦੇ 6 ਦਿਨ ਬਾਅਦ ਆਪਣੀ ਪਤਨੀ ਕੋਲ ਕੈਨੇਡਾ ਗਏ ਜਲੰਧਰ ਦੇ ਗਗਨਦੀਪ ਸਿੰਘ ਦੀ ਕੈਨੇਡਾ ਪਹੁੰਚਣ ਤੇ ਮੌਤ ਹੋ ਗਈ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ ਪਹੁੰਚਦੇ ਹੀ ਅਚਾਨਕ ਮੌਤ ਦੀਆਂ ਦੁਖਦਾਈ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

6 ਦਿਨ ਪਹਿਲਾਂ ਹੀ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ, ਵਿਆਹ ਤੋਂ ਬਾਅਦ ਗਿਆ ਸੀ ਵਿਦੇਸ਼

Newly married boy died in Canada,reasons are unknown yet

Follow Us On

ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦਾ ਰਹਿਣ ਵਾਲਾ ਗਗਨਦੀਪ ਸਿੰਘ ਉਰਫ ਗਗੂ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਸਿਰਫ਼ 6 ਦਿਨ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਗਿਆ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਟੋਰਾਂਟੋ ਏਅਰਪੋਰਟ ਤੇ ਲੈਂਡਿੰਗ ਤੋਂ ਬਾਅਦ ਗੱਗੂ ਓਨਟਾਰੀਏ ਦੇ ਸ਼ਹਿਰ ਬੈਰੀ ਵਿੱਚ ਆਪਣੇ ਜਾਣਕਾਰਾਂ ਕੋਲ ਗਿਆ ਸੀ। ਉਸ ਸਮੇਂ ਵੀ ਉਹ ਬਿਲਕੁਲ ਠੀਕ-ਠਾਕ ਸੀ।

ਪਰਿਵਾਰਕ ਮੈਂਬਰਾਂ ਨੇ ਜਾਣਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੱਗੂ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਗੱਗੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਗਗਨਦੀਪ ਸਿੰਘ ਦੇ ਮਾਤਾ-ਪਿਤਾ ਨਾਲ ਗੱਲ ਕਰਦੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਉਸਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਭੇਜਿਆ ਸੀ ਪਰ ਉੱਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਪਹਿਲਾਂ ਤੋਂ ਹੀ ਸਟੱਡੀ ਵੀਜ਼ਾ ਤੇ ਕੈਨੇਡਾ ਗਈ ਹੋਈ ਹੈ। ਪਿੰਡ ਦੇ ਲੋਕਾਂ ਨੇ ਕਿਹਾ ਕਿ ਗੱਗੂ ਦੀ ਖ਼ਬਰ ਨਾਲ ਸਾਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ।

ਬੀਤੇ ਕੁਝ ਮਹੀਨਿਆਂ ਤੋਂ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਕਈ ਪੰਜਾਬੀ ਨੌਜਵਾਨਾਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਟੀਵੀ9 ਪੰਜਾਬੀ ਨੇ ਇਸ ਮੁੱਦੇ ਤੇ ਪੀਜੀਆਈ ਦੀ ਡਾਕਟਰ ਨੈਨਾ ਕੌਲ ਨਾਲ ਗੱਲਬਾਤ ਕਰਕੇ ਇਸ ਦੀ ਵਜ੍ਹਾ ਵੀ ਖੋਜਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਇਨ੍ਹਾਂ ਮੌਤਾਂ ਦੇ ਪਿੱਛੇ ਕਈ ਕਾਰਨ ਦੱਸੇ ਸਨ, ਜਿਨ੍ਹਾਂ ਚੋਂ ਕੁਝ ਹੇਠਾਂ ਦੱਸ ਰਹੇ ਹਾਂ…

ਭਾਰਤ ਅਤੇ ਵਿਦੇਸ਼ਾਂ ਦੇ ਮੌਸਮ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ। ਇਹ ਨੌਜਵਾਨ ਸਾਲਾਂ ਤੋਂ ਭਾਰਤ ਦੇ ਬਹੁਤ ਗਰਮ ਅਤੇ ਬਹੁਤ ਠੰਡੇ ਮੌਸਮ ਵਿੱਚ ਰਹਿਣ ਦੇ ਆਦਿ ਹੁੰਦੇ ਹਨ। ਅਚਾਨਕ ਜਦੋਂ ਇਹ ਬਦਲੇ ਮੌਸਮ ਵਿੱਚ ਸਾਹ ਲੈਂਦੇ ਹਨ ਤਾਂ ਸਿਹਤ ਸਬੰਧੀ ਸਮੱਸਿਆ ਪੈਦਾ ਹੋਣ ਲੱਗਦੀ ਹੈ, ਜਿਸਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ। ਜਿਸਤੋਂ ਬਾਅਦ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ। ਦਿਲ ਦੀ ਸਮੱਸਿਆ ਹਲਕੇ ਦਰਦ ਦੇ ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਦਰਦ ਵਧਦਾ ਜਾਂਦਾ ਹੈ ਅਤੇ ਫੇਰ ਅਚਾਨਕ ਅਟੈਕ ਆ ਜਾਂਦਾ ਹੈ।

ਡਾ ਕੌਲ ਅੱਗੇ ਕਹਿੰਦੇ ਹਨ ਕਿ ਇਸ ਤੋਂ ਇਲਾਵਾ ਵਿਦੇਸ਼ ਜਾ ਕੇ ਰਹਿਣ ਦੀ ਅਤਿ ਉਤਸਕਤਾ ਜਾਂ ਖੁਸ਼ੀ ਵੀ ਦੂਜੀ ਵਜ੍ਹਾ ਹੋ ਸਕਦੀ ਹੈ। ਪੰਜਾਬ ਵਿੱਚ ਥੋੜਾਂ ਵੇਖਦੇ ਇਹ ਨੌਜਵਾਨ ਜਦੋਂ ਵਿਦੇਸ਼ ਦੀ ਚਕਾਚੌਂਧ ਵਾਲੀ ਜਿੰਦਗੀ ਵੇਖਦੇ ਹਨ ਤਾਂ ਅਤਿ ਉਤਸ਼ਾਹਿਤ ਹੋ ਜਾਂਦੇ ਹਨ। ਜਿਸ ਨਾਲ ਇਨ੍ਹਾਂ ਦੇ ਦਿਲ ਦੀ ਧੜਕਣ ਅਚਾਨਕ ਵਧਣੀ ਸ਼ੁਰੂ ਹੋ ਜਾਂਦੀ ਹੈ। ਦਿੱਲ ਨੂੰ ਕੰਮ ਕਰਨ ਲਈ ਜਿਆਦਾ ਜੋਰ ਲਗਾਉਣਾ ਪੈਂਦਾ ਹੈ। ਜਿਸ ਕਰਕੇ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਡਾ ਕੌਲ ਮੁਤਾਬਕ, ਜਿਮ ਅਤੇ ਸਪਲੀਮੈਂਟ ਦਾ ਜਿਆਦਾ ਇਸਤੇਮਾਲ ਵੀ ਦਿਲ ਦਾ ਦੌਰਾ ਪੈਣ ਦੀ ਤੀਜੀ ਵਜ੍ਹਾ ਹੋ ਸਕਦੀ ਹੈ। ਵਿਦੇਸ਼ ਦੇ ਜਿਮ ਵਿੱਚ ਜਿਆਦਾ ਸਹੂਲਤਾਂ ਵੇਖ ਕੇ ਇਹ ਨੌਜਵਾਨ ਜਲਦੀ-ਜਲਦੀ ਉਥੋਂ ਦੇ ਲੋਕਾਂ ਵਾਂਗ ਆਪਣੇ ਸ਼ਰੀਰ ਅਤੇ ਜੀਵਨਸ਼ੈਲੀ ਨੂੰ ਢਾਲਣਾ ਚਾਹੁੰਦੇ ਹਨ। ਪਰ ਉਨ੍ਹਾਂ ਦੀ ਇਹ ਜਲਦੀ ਦਿਲ ਨੂੰ ਹੌਲੀ ਕਰਦੀ ਜਾਂਦੀ ਹੈ ਅਤੇ ਅਚਾਨਕ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ।

ਵਿਦੇਸ਼ ਜਾਣ ਤੋਂ ਇਨ੍ਹਾਂ ਗੱਲਾਂ ਦਾ ਰਖੋ ਖਾਸ ਖਿਆਲ

ਡਾਕਟਰ ਨੈਨਾ ਕੌਲ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਭਾਰਤ ਛੱਡਣ ਤੋਂ ਪਹਿਲਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦੇ ਹਨ।

  • ਵਿਦੇਸ਼ ਜਾਣ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਦਿਲ ਤੇ ਹਾਵੀ ਨਾ ਹੋਣ ਦਿਓ। ਆਪਣੇ ਉੱਪਰ ਕੰਟਰੋਲ ਰੱਖੋ।
  • ਵਿਦੇਸ਼ ਦੇ ਮੌਸਮ ਦਾ ਅਸਰ ਭਾਰਤ ਦੇ ਮੌਸਮ ਨਾਲੋਂ ਸ਼ਰੀਰ ਤੇ ਵੱਖ ਅਸਰ ਕਰਦਾ ਹੈ। ਭਾਰਤ ਛੱਡਣ ਤੋਂ ਪਹਿਲਾਂ ਡਾਕਟਰ ਕੋਲੋਂ ਸਿਹਤ ਸਬੰਧੀ ਜਰੂਰੀ ਸਲਾਹ ਜਰੂਰ ਲਵੋ।
  • ਵਿਦੇਸ਼ ਪਹੁੰਚਣ ਤੋਂ ਬਾਅਦ ਹੌਲੀ-ਹੌਲੀ ਖੁਦ ਨੂੰ ਉਸ ਮਾਹੌਲ ਚ ਢਾਲਣਾ ਸ਼ੁਰੂ ਕਰੋ। ਸ਼ਰੀਰ ਦੇ ਨਾਲ ਜਬਰਦਸਤੀ ਬਿਲਕੁੱਲ ਵੀ ਨਾ ਕਰੋ।
  • ਵਿਦੇਸ਼ ਪਹੁੰਚਣ ਤੋਂ ਘੱਟੋ-ਘੱਟ 5-6 ਮਹੀਨਿਆਂ ਤੱਕ ਜਿਮ ਜੁਆਇੰਨ ਕਰਨ ਤੋਂ ਬਚੋ।
  • ਆਪਣੇ ਸ਼ਰੀਰ ਤੇ ਵਿਦੇਸ਼ੀ ਸਪਲੀਮੈਂਟਸ ਦਾ ਪ੍ਰਯੋਗ ਬਿਲਕੁੱਲ ਵੀ ਨਾ ਕਰੋ।
  • ਸ਼ੁਰੂ ਦੇ ਕੁਝ ਦਿਨਾਂ ਚ ਹੈਲਦੀ ਚੀਜਾਂ ਜਿਵੇਂ ਕਿ ਫੱਲ, ਜੂਸ, ਦੁੱਧ, ਤਾਜ਼ਾ ਸਬਜ਼ੀਆਂ ਅਤੇ ਘਰ ਦੇ ਬਣੇ ਭੋਜਨ ਦਾ ਹੀ ਸੇਵਨ ਕਰੋ, ਜਿਸ ਤਰ੍ਹਾਂ ਨਾਲ ਭਾਰਤ ਵਿੱਚ ਕਰਦੇ ਆ ਰਹੇ ਸੀ।
  • ਫਾਸਟ ਫੂਡ, ਤਲੀਆਂ ਹੋਈਆਂ ਚੀਜਾਂ, ਕੋਲਡ ਡ੍ਰਿੰਕਸ ਅਤੇ ਹਾਰਡ ਡ੍ਰਿੰਕਸ ਤੋਂ ਦੂਰੀ ਬਣਾ ਕੇ ਰੱਖੋ।
  • ਗਰਮ ਖਾਣਾ ਖਾਣ ਤੋਂ ਬਾਅਦ ਤੁਰੰਤ ਠੰਡਾ ਪਾਣੀ ਨਾ ਪਿਓ। ਅਜਿਹਾ ਕਰਨ ਨਾਲ ਸ਼ਰੀਰ ਵਿੱਚ ਕੌਲੇਸਟ੍ਰੋਲ ਵੱਧ ਸਕਦਾ ਹੈ, ਜਿਸ ਨਾਲ ਨਸਾਂ ਦੇ ਬਲਾਕ ਹੋਣ ਦਾ ਖਤਰਾ ਰਹਿੰਦਾ ਹੈ। ਨਸਾਂ ਬਲਾਕ ਹੋਣ ਨਾਲ ਹਾਰਟ ਅਟੈਕ, ਸਟ੍ਰੌਕ ਆ ਸਕਦਾ ਹੈ।
  • ਵਿਦੇਸ਼ੀ ਲੋਕਾਂ ਵਿੱਚ ਪਹੁੰਚ ਕੇ ਉਨ੍ਹਾਂ ਵਾਂਗ ਇੰਗਲਿਸ਼ ਅਤੇ ਸਥਾਨਕ ਭਾਸ਼ਾ ਵਿੱਚ ਗੱਲਬਾਤ ਨਾ ਕਰ ਪਾਉਣ ਕਰਨ ਦਾ ਤਣਾਅ ਦਿੱਲ ਅਤੇ ਦਿਮਾਗ ਤੇ ਹਾਵੀ ਨਾ ਹੋਣ ਦਿਓ। ਹਰ ਚੀਜ ਨੂੰ ਸਿੱਖਣ ਵਿੱਚ ਥੋੜਾ ਸਮਾਂ ਤਾਂ ਲੱਗਦਾ ਹੀ ਹੈ।
  • ਇਨ੍ਹਾਂ ਕੁਝ ਚੀਜਾਂ ਦਾ ਖਿਆਲ ਰੱਖ ਕੇ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਹੌਲੀ-ਹੌਲੀ ਵਿਦੇਸ਼ ਦੇ ਮਾਹੌਲ ਵਿੱਚ ਆਸਾਨੀ ਨਾਲ ਢਾਲ ਸਕਦੇ ਹੋ। 5 ਤੋਂ 6 ਮਹੀਨਿਆਂ ਵਿੱਚ ਡੁਹਾਡਾ ਸ਼ਰੀਰ, ਦਿਮਾਗ ਅਤੇ ਦਿਲ ਉਥੋਂ ਦੇ ਮਾਹੌਲ ਵਿੱਚ ਖੁਦ ਨੂੰ ਢਾਲਣ ਦੇ ਕਾਬਲ ਹੋ ਜਾਣਗੇ।