ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬੀਆਂ ਨੇ ਮੁੜ ਵਧਾਇਆ ਦੇਸ਼ ਦਾ ਨਾਂ, ਕੈਨੇਡਾ ਵਿੱਚ ਪੰਜਾਬ ਮੂਲ ਦੇ ਤਿੰਨ ਆਗੂ ਬਣੇ ਮੰਤਰੀ

NRI News: ਮੰਤਰੀ ਮੰਡਲ 'ਚ ਇਹ ਫੇਰਬਦਲ ਗ੍ਰੀਨ ਬੈਲਟ ਘੁਟਾਲੇ 'ਚ ਸ਼ਾਮਲ ਹੋਣ ਦੇ ਦੋਸ਼ 'ਚ ਇਕ ਮੰਤਰੀ ਦੇ ਅਸਤੀਫੇ ਕਾਰਨ ਕੀਤਾ ਗਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਮੋਗਾ, ਪੰਜਾਬ ਵਿੱਚ ਪੈਦਾ ਹੋਏ 47 ਸਾਲਾ ਪਰਮ ਗਿੱਲ, 30 ਸਾਲਾ ਪ੍ਰਭਮੀਤ ਸਰਕਾਰੀਆ ਅਤੇ ਜਲੰਧਰ ਦੇ ਬਿਲਗਾ ਦੀ ਰਹਿਣ ਵਾਲੀ ਨੀਨਾ ਤਾਂਗੜੀ ਸ਼ਾਮਲ ਹਨ।

ਪੰਜਾਬੀਆਂ ਨੇ ਮੁੜ ਵਧਾਇਆ ਦੇਸ਼ ਦਾ ਨਾਂ, ਕੈਨੇਡਾ ਵਿੱਚ ਪੰਜਾਬ ਮੂਲ ਦੇ ਤਿੰਨ ਆਗੂ ਬਣੇ ਮੰਤਰੀ
Follow Us
davinder-kumar-jalandhar
| Updated On: 07 Sep 2023 15:25 PM

ਕੈਨੇਡਾ ਦੇ ਓਨਟਾਰੀਓ ਵਿੱਚ ਪੰਜਾਬ ਮੂਲ ਦੇ ਤਿੰਨ ਆਗੂ ਮੰਤਰੀ ਬਣੇ ਹਨ। ਮੰਤਰੀ ਬਣਨ ਵਾਲਿਆਂ ਵਿੱਚ ਮੋਗਾ, ਪੰਜਾਬ ਵਿੱਚ ਪੈਦਾ ਹੋਏ ਪਰਮ ਗਿੱਲ, ਪ੍ਰਭਮੀਤ ਸਰਕਾਰੀਆ ਅਤੇ ਜਲੰਧਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਸ਼ਾਮਲ ਹਨ। ਪ੍ਰਭਮੀਤ ਸਰਕਾਰੀਆ ਨੂੰ ਤਰੱਕੀ ਦੇ ਕੇ ਖਜ਼ਾਨਾ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਹੁਣ ਉਹ ਓਨਟਾਰੀਓ ਸੂਬੇ ਦੇ ਟਰਾਂਸਪੋਰਟ ਮੰਤਰੀ ਹੋਣਗੇ।

ਸਰਕਾਰੀਆ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਹਨ। ਉਨ੍ਹਾਂ ਦੇ ਮਾਤਾ-ਪਿਤਾ 1980 ਦੇ ਦਹਾਕੇ ਵਿੱਚ ਉੱਥੇ ਜਾ ਕੇ ਵੱਸ ਗਏ ਸਨ। ਮੋਗਾ ਦੇ ਰਹਿਣ ਵਾਲੇ ਪਰਮ ਗਿੱਲ ਨੂੰ ਨਾਗਰਿਕਤਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ ਹੈ। ਉਹ ਛੋਟੀ ਉਮਰ ਵਿੱਚ ਕੈਨੇਡਾ ਚਲਾ ਗਏ ਸਨ।

ਜਲੰਧਰ ਦੀ ਨੀਨਾ ਤਾਂਗੜੀ ਨੂੰ ਵੱਡੀ ਜਿੰਮੇਦਾਰੀ

ਦੂਜੇ ਪਾਸੇ ਜਲੰਧਰ ਦੇ ਬਿਲਗਾ ਨਾਲ ਸਬੰਧਤ ਨੀਨਾ ਤਾਂਗੜੀ ਨੂੰ ਸਮਾਲ ਸਕੇਲ ਬਿਜ਼ਨਸ, ਜੌਬ ਕ੍ਰਿਏਸ਼ਨ ਦੀ ਸਹਾਇਕ ਮੰਤਰੀ ਬਣਾਇਆ ਗਿਆ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਇੰਗਲੈਂਡ ਵਿੱਚ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੈਨੇਡਾ ਸ਼ਿਫਟ ਹੋ ਗਿਆ। ਇਹ ਤਾਂਗੜੀ ਪਰਿਵਾਰ ਹੀ ਸੀ ਜਿਸ ਨੇ ਇਲਾਕੇ ਵਿੱਚ ਸਿੱਖਿਆ ਦੇ ਪ੍ਰਸਾਰ ਲਈ ਆਪਣੀ 2 ਏਕੜ ਜ਼ਮੀਨ ਦਾਨ ਕਰਕੇ ਡੀਏਵੀ ਸਕੂਲ ਖੋਲ੍ਹਿਆ ਸੀ। ਇਸ ਦੀ ਲੋਕਲ ਕਮੇਟੀ ਦੇ ਚੇਅਰਮੈਨ ਵੀ ਨੀਨਾ ਤਾਂਗੜੀ ਦੇ ਪਤੀ ਹਨ।

1984 ਤੋਂ ਇੰਗਲੈਂਡ ‘ਚ ਰਹਿ ਰਹੇ ਹਨ ਅਸ਼ਵਨੀ ਤਾਂਗੜੀ

ਵਿਆਹ ਤੋਂ ਬਾਅਦ ਨੀਨਾ ਤਾਂਗੜੀ ਪਰਿਵਾਰ ਸਮੇਤ ਕੈਨੇਡਾ ਸ਼ਿਫਟ ਹੋ ਗਏ ਸਨ। ਉੱਥੇ ਉਨ੍ਹਾਂ ਨੇ ਆਪਣੀ ਬੀਮਾ ਕੰਪਨੀ ਸ਼ੁਰੂ ਕੀਤੀ। ਉਹ ਸਮਾਜ ਸੇਵੀ ਕੰਮਾਂ ਨਾਲ ਵੀ ਜੁੜੀ ਹੋਏ ਹਨ। ਉਨ੍ਹਾਂ ਦੀ ਵਧਦੀ ਪ੍ਰਸਿੱਧੀ ਦੇ ਮੱਦੇਨਜ਼ਰ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਉਨ੍ਹਾਂ ਨੂੰ 1994 ਵਿੱਚ ਮਿਸੀਗਾਸਾ ਸਟ੍ਰੀਟਵਿਲੇ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ। ਉਨ੍ਹਾਂ ਨੇ ਇੱਥੋਂ ਤਿੰਨ ਵਾਰ ਚੋਣ ਲੜੀ, ਪਰ ਹਾਰ ਗਏ। ਨੀਨਾ ਨੇ ਚੌਥੀ ਵਾਰ ਜਿੱਤ ਦਰਜ ਕੀਤੀ ਅਤੇ ਓਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕੈਬਨਿਟ ਵਿੱਚ ਦੂਜੀ ਵਾਰ ਚੁਣੀ ਗਈ।

ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...