ਲਿਫਟ ਲੈਣ ਤੋਂ ਬਾਅਦ ਬੂਰਾ ਫਸਿਆ ਨੌਜਵਾਨ, ਦੁਬਈ 'ਚ ਹੋਈ ਕੈਦੀ | NRI News Punjabi amritsar man arrested in dubai car theft case know full detail in punjabi Punjabi news - TV9 Punjabi

ਲਿਫਟ ਲੈਣ ਤੋਂ ਬਾਅਦ ਬੂਰਾ ਫਸਿਆ ਨੌਜਵਾਨ, ਦੁਬਈ ‘ਚ ਕਾਰ ਚੋਰੀ ਦੇ ਮਾਮਲੇ ‘ਚ ਭੇਜਿਆ ਗਿਆ ਜੇਲ੍ਹ

Updated On: 

22 May 2024 11:34 AM

NRI News: ਜਾਣਕਾਰੀ ਦਿੰਦਿਆ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾਂ ਪੁਤ ਮਨਜਿੰਦਰ ਜੋ ਕਿ ਰੋਜੀ ਰੋਟੀ ਦੀ ਖਾਤਰ ਵਿਦੇਸ਼ ਗਿਆ ਸੀ। ਉਹ ਕਾਰ 'ਚ ਲਿਫਟ ਮੰਗਣ ਦੇ ਚੱਕਰ ਵਿੱਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ। ਉਸ ਇਲਾਕੇ ਦੀ ਪੁਲਿਸ ਨੇ ਨਾਕੇ 'ਤੇ ਰੋਕਿਆ ਦਾ ਕਾਰ ਵਿੱਚ ਮੋਜੂਦ ਲੋਕ ਭੱਜ ਗਏ। ਇਸ ਪੁਲਿਸ ਦੀ ਗ੍ਰਿਫ਼ਤ ਵਿੱਚ ਆਉਣ 'ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਲਿਫਟ ਲੈਣ ਤੋਂ ਬਾਅਦ ਬੂਰਾ ਫਸਿਆ ਨੌਜਵਾਨ, ਦੁਬਈ ਚ ਕਾਰ ਚੋਰੀ ਦੇ ਮਾਮਲੇ ਚ ਭੇਜਿਆ ਗਿਆ ਜੇਲ੍ਹ

ਲਿਫਟ ਲੈਣ ਤੋਂ ਬਾਅਦ ਬੂਰਾ ਫਸਿਆ ਨੌਜਵਾਨ, ਦੁਬਈ 'ਚ ਹੋਈ ਕੈਦ

Follow Us On

NRI News: ਵਿਦੇਸ਼ ਗਏ ਅੰਮ੍ਰਿਤਸਰ ਦੇ ਨੌਜਵਾਨ ਦੇ ਪਰਿਵਾਰ ਨਾਲ ਜੁੜਿਆ ਸਾਹਮਣੇ ਆਇਆ ਜਿਹਨਾ ਦਾ ਜਵਾਨ ਪੁੱਤ ਮਨਜਿੰਦਰ 2 ਸਾਲ ਪਹਿਲਾ ਵਿਦੇਸ਼ ਦੀ ਧਰਤੀ ਤੇ ਪੈਸੇ ਕਮਾਉਣ ਅਤੇ ਪਰਿਵਾਰ ਦੀ ਰੋਜੀ ਰੋਟੀ ਲਈ ਸੰਘਰਸ਼ ਕਰਨ ਵਾਸਤੇ ਦੁਬਈ ਗਿਆ ਸੀ। ਪਰ ਇੱਕ ਦਿਨ ਕਿਸੇ ਕਾਰ ਦੇ ਕੋਲੋਂ ਲਿਫ਼ਟ ਲੈਣ ਮੌਕੇ ਉਸ ਨੂੰ ਦੁਬਈ ਦੀ ਪੁਲਿਸ ਨੇ ਚੁੱਕ ਲਿਆ। ਉਸ ਨੂੰ ਚੋਰੀ ਦੀ ਕਾਰ ਦੇ ਮਾਮਲੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ ਜਿਸਨੂੰ ਲੈ ਕੇ ਪਰਿਵਾਰ ਖਾਸੀ ਚਿੰਤਾ ਵਿੱਚ ਹੈ। ਪੂਰਾ ਪਰਿਵਾਰ ਦਰ-ਦਰ ਦੀਆ ਠੋਕਰਾਂ ਖਾਣ ਨੂੰ ਮਜਬੂਰ ਹੋਇਆ ਹੈ। ਉਹਨਾਂ ਵਲੋ ਆਪਣੇ ਬੇਟੇ ਦੀ ਸਲਾਮਤੀ ਲਈ ਅਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਵਿਚ ਇਕ ਮੰਗ ਪੱਤਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜ ਆਪਣੇ ਪੁਤਰ ਦੀ ਰਿਹਾਈ ਦੀ ਮੰਗ ਕੀਤੀ ਹੈ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਇਸ ਪਰਿਵਾਰ ਦਾ 24 ਸਾਲਾਂ ਪੁਤ ਮਨਜਿੰਦਰ ਜੋ ਕਿ ਰੋਜੀ ਰੋਟੀ ਦੀ ਖਾਤਰ ਵਿਦੇਸ਼ ਗਿਆ ਸੀ। ਉਹ ਕਾਰ ‘ਚ ਲਿਫਟ ਮੰਗਣ ਦੇ ਚੱਕਰ ਵਿੱਚ ਚੋਰੀ ਦੀ ਕਾਰ ਵਿੱਚ ਸਵਾਰ ਹੋਇਆ। ਉਸ ਇਲਾਕੇ ਦੀ ਪੁਲਿਸ ਨੇ ਨਾਕੇ ‘ਤੇ ਰੋਕਿਆ ਦਾ ਕਾਰ ਵਿੱਚ ਮੋਜੂਦ ਲੋਕ ਭੱਜ ਗਏ। ਇਸ ਪੁਲਿਸ ਦੀ ਗ੍ਰਿਫ਼ਤ ਵਿੱਚ ਆਉਣ ‘ਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਰਿਵਾਰ ਵਾਲੇ ਦਰ-ਦਰ ਦੀਆਂ ਠੋਕਰਾ ਖਾਣ ਨੂੰ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਬੇਟੇ ਦੀ ਰਿਹਾਈ ਲਈ ਡੀਸੀ ਅੰਮ੍ਰਿਤਸਰ ਦੇ ਦਫਤਰ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਸਰਕਾਰ ਅੱਗੇ ਅਪੀਲ ਹੈ ਕੀ ਉਹ ਜਲਦ ਤੋਂ ਜਲਦ ਇਹਨਾ ਦੇ ਬੇਟੇ ਨੂੰ ਵਾਪਿਸ ਭਾਰਤ ਲਿਆਂਦਾ ਜਾਵੇ।

ਇਹ ਵੀ ਪੜ੍ਹੋ: ਕਹਿਰ ਦੀ ਗਰਮੀ ਨੂੰ ਲੈ ਕੇ ਮੌਸਮ ਵਿਭਾਗ ਦਾ ਵੱਡਾ ਅਪਡੇਟ, ਦੱਸਿਆ ਕਦੋਂ ਮਿਲੇਗੀ ਰਾਹਤ

ਪਰਿਵਾਰ ਨੇ ਪ੍ਰਗਟਾਇਆ ਦੁੱਖ

ਪਰਿਵਾਰ ਨੂੰ ਜਦੋਂ ਦੀ ਇਹ ਸੂਚਨਾ ਮਿਲੀ ਹੈ ਪਰਿਵਾਰ ਬਹੁਤ ਦੁੱਖੀ ਹੈ। ਪੂਰੇ ਪਰਿਵਾਰ ਨੂੰ ਆਪਣੇ ਪੁੱਤ ਦੀ ਚਿੰਤਾ ਸਤਾ ਰਹੀ ਹੈ। ਪਰਿਵਾਰ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਭਾਰਤ ਰਿਹਾ ਕਰਕੇ ਲਿਆਂਦਾ ਜਾਵੇ।

Exit mobile version