‘ਦਸਤਾਰ ਦਾ ਮਤਲਬ ਅੱਤਵਾਦ ਨਹੀਂ’, ਨਿਊਯਾਰਕ ਦੇ ਮੇਅਰ ਨੇ ਸਿੱਖਾਂ ‘ਤੇ ਹਮਲੇ ਦੀ ਕੀਤੀ ਨਿਖੇਧੀ
ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਹੈ। ਸਿੱਖਾਂ ਦੀ ਇਹ ਦਸਤਾਰ ਅੱਤਵਾਦ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਆਸਥਾ ਦਾ ਨਿਸ਼ਾਨ ਹੈ। ਉਨ੍ਹਾਂ ਸਿੱਖ ਭਾਈਚਾਰੇ ਦੇ ਲੋਕਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਅੱਤਵਾਦੀ ਨਹੀਂ ਹਨ ਉਹ ਰਾਖੀ ਕਰਨ ਵਾਲੇ ਹੋ ਅਤੇ ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। ਮੇਅਰ ਐਰਿਕ ਐਡਮਜ਼ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ।
ਅਮਰੀਕਾ (America) ਦੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਟਿੱਪਣੀ ਕੀਤੀ ਹੈ। ਉਨ੍ਹਾਂ ਅਮਰੀਕਾ ‘ਚ ਸਿੱਖ ਭਾਈਚਾਰੇ ਦੀ ਦਸਤਾਰ ਨੂੰ ਵੇਖ ਕੇ ਉਨ੍ਹਾਂ ਨਾਲ ਮਾੜੇ ਵਰਤਾਰੇ ਨੂੰ ਅਮਰੀਕਾ ‘ਤੇ ਧੱਬਾ ਦੱਸਿਆ ਹੈ। ਉਨ੍ਹਾਂ ਕਿਹਾ ਸਿੱਖਾਂ ਦੀ ਇਹ ਦਸਤਾਰ ਅੱਤਵਾਦ ਦਾ ਪ੍ਰਤੀਕ ਨਹੀਂ ਹੈ, ਸਗੋਂ ਇਹ ਆਸਥਾ ਦਾ ਨਿਸ਼ਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿੱਖ ਕੌਮ ਦੇ ਲੋਕਾਂ ਦੀ ਰਾਖੀ ਲਈ ਅੱਗੇ ਆਣਾ ਚਾਹੀਦਾ ਹੈ। ਨਾਲ ਹੀ ਸਾਡੇ ਲੋਕਾਂ ਨੂੰ ਸਿੱਖ ਧਰਮ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।
ਸਾਊਥ ਰਿਚਮੰਡ ਹਿੱਲ ਦੇ ਕਵੀਨਜ਼ ਇਲਾਕੇ ‘ਚ ਮੇਅਰ ਐਰਿਕ ਐਡਮਜ਼ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ‘ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਸਿੱਖ ਭਾਈਚਾਰੇ ਨੂੰ ਲੈ ਕੇ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ, ”ਤੁਸੀਂ ਅੱਤਵਾਦੀ ਨਹੀਂ, ਤੁਸੀਂ ਤਾਂ ਰਾਖੀ ਕਰਨ ਵਾਲੇ ਹੋ ਅਤੇ ਪੂਰੇ ਸ਼ਹਿਰ ਨੂੰ ਇਹ ਦੱਸਣ ਦੀ ਲੋੜ ਹੈ। ਸਾਡੇ ਨੌਜਵਾਨਾਂ, ਸਾਡੇ ਵੱਡਿਆਂ ਨੂੰ ਇਹ ਜਾਣਨ ਦੀ ਲੋੜ ਹੈ।”
‘ਦਸਤਾਰ ਦਾ ਮਤਲਬ ਅੱਤਵਾਦ ਨਹੀਂ’
ਇਸ ਤੋਂ ਅੱਗੇ ਉਨ੍ਹਾਂ ਆਪਣੇ ਸੰਬੋਧਨ ਚ ਕਿਹਾ, ‘ਤੁਹਾਡੀ ਦਸਤਾਰ ਦਾ ਮਤਲਬ ਕਦੇ ਅੱਤਵਾਦ ਨਹੀਂ ਹੈ। ਇਸਦਾ ਮੁਲਤਬ ਹੈ ਰੱਖਿਆ, ਅਰਥ ਹੈ ਭਾਈਚਾਰਾ, ਵਿਸ਼ਵਾਸ, ਪਰਿਵਾਰ, ਸ਼ਹਿਰ, ਸਾਡੇ ਲਈ ਇਸਦਾ ਮਤਲਬ ਹੈ ਇਕੱਠੇ ਹੋਣਾ। ਤੁਹਾਡੇ ਨਾਲ ਮਿਲ ਕੇ ਅਸੀਂ ਗਲਤ ਧਾਰਨਾ ਨੂੰ ਬਦਲਾਂਗੇ ਇਸ ਲਈ ਅਸੀਂ ਇਕੱਠੇ ਹੋਵਾਂਗੇ।’
ਸਿੱਖਾਂ ਵਿਰੁੱਧ ਲਗਾਤਾਰ ਵੱਧ ਰਹੇ ਨਫ਼ਰਤੀ ਅਪਰਾਧਾਂ ਤੇ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਨੂੰ ਵੇਖਦੇ ਹੋਏ ਤੋਂ ਬਾਅਦ ਐਡਮਜ਼ ਅਤੇ ਨਿਊਯਾਰਕ ਸਟੇਟ ਅਸੈਂਬਲੀ ਮੈਂਬਰ ਜੈਨੀਫਰ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕੀ ਅਮਰੀਕਾ ਦੇ ਕਈ ਸ਼ਹਿਰਾਂ ਚ ਸਿੱਖਾਂ ਖਿਲਾਫ਼ ਹਮਲੇ ਵੱਧ ਰਹੇ ਹਨ ਜਿਸ ਨੂੰ ਲੈ ਕੇ ਲੋਕ ਸਿੱਖਾਂ ਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹਨ।
ਸਿੱਖ ‘ਤੇ ਹਮਲੇ ਦੇ ਮਾਮਲੇ
ਇਸੇ ਸਾਲ 15 ਅਕਤੂਬਰ ਨੂੰ ਨਿਊਯਾਰਕ ‘ਚ ਇੱਕ 19 ਸਾਲਾ ਸਿੱਖ ਨੌਜਵਾਨ ‘ਤੇ ਹਮਲਾ ਕੀਤਾ ਗਿਆ। ਇਹ ਹਮਲਾ ਉਸ ਵੇਲੇ ਕੀਤੀ ਗਿਆ ਜਿਸ ਸਮੇਂ ਇਹ ਨੌਜਵਾਨ ਬੱਸ ਰਾਹੀਂ ਰਿਚਮੰਡ ਹਿੱਲ ਦੇ ਗੁਰਦੁਆਰਾ ਸਾਹਿਬ ਜਾ ਰਿਹਾ ਸੀ। ਕੁਝ ਹੀ ਦਿਨਾਂ ਬਾਅਦ ਇੱਕ ਹੋਰ ਵਾਰਦਾਤ ਵਾਪਰੀ ਸੀ ਜਿਸ ‘ਚ 66 ਸਾਲਾ ਜਸਮੇਰ ਸਿੰਘ ‘ਤੇ ਹਮਲਾ ਹੋਇਆ ਸੀ। ਇਲਾਜ ਦੌਰਾਨ ਉਨ੍ਹਾਂ ਦੀ ਦੀ ਮੌਤ ਹੋ ਗਈ ਸੀ।