NIA ਦੀ ਕਾਰਵਾਈ ਕਾਰਨ ਬੈਕਫੁੱਟ ‘ਤੇ ISI, 15 ਖਾਲਿਸਤਾਨੀ ਸਮਰਥਕ ਅੱਤਵਾਦੀ-ਗੈਂਗਸਟਰ ਅੰਡਰਗਰਾਊਂਡ

Updated On: 

27 Sep 2023 15:00 PM

ਖਾਲਿਸਤਾਨ ਪੱਖੀ ਅੱਤਵਾਦੀਆਂ ਨੂੰ ਇਸਲਾਮਾਬਾਦ ਅਤੇ ਈਰਾਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਫੌਜ ਦੇ ਸੁਰੱਖਿਅਤ ਘਰਾਂ ਵਿੱਚ ਅੰਡਰਗਰਾਊਂਡ ਰੱਖਿਆ ਗਿਆ ਹੈ। ਜਿਨ੍ਹਾਂ 15 ਅੱਤਵਾਦੀਆਂ ਨੂੰ ਲੁਕਾ ਕੇ ਰੱਖਿਆ ਗਿਆ ਹੈਹੈ, ਉਨ੍ਹਾਂ 'ਚ ਬੱਬਰ ਖਾਲਸਾ, ਖਾਲਿਸਤਾਨ ਜ਼ਿੰਦਾਬਾਦ ਫੋਰਸ ਸਮੇਤ ਕਈ ਸੰਗਠਨਾਂ ਦੇ ਅੱਤਵਾਦੀ ਅਤੇ ਗੈਂਗਸਟਰ ਸ਼ਾਮਲ ਹਨ।

NIA ਦੀ ਕਾਰਵਾਈ ਕਾਰਨ  ਬੈਕਫੁੱਟ ਤੇ ISI, 15 ਖਾਲਿਸਤਾਨੀ ਸਮਰਥਕ ਅੱਤਵਾਦੀ-ਗੈਂਗਸਟਰ ਅੰਡਰਗਰਾਊਂਡ

ਸੰਕੇਤਕ ਤਸਵੀਰ

Follow Us On

ਭਾਰਤ ਵਿੱਚ ਖਾਲਿਸਤਾਨ ਸਮਰਥਕ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ‘ਤੇ NIA ਦੀ ਕਾਰਵਾਈ ਜਾਰੀ ਹੈ। ਇਸ ਕਾਰਵਾਈ ਤੋਂ ਬਾਅਦ ਖਾਲਿਸਤਾਨ ਮੁਹਿੰਮ ਨੂੰ ਫੰਡ ਦੇਣ ਵਾਲੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਬੈਕਫੁੱਟ ‘ਤੇ ਆ ਗਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੇ ਸਖ਼ਤ ਰੁਖ਼ ਨੂੰ ਦੇਖਦੇ ਹੋਏ ਆਈ.ਐੱਸ.ਆਈ. ਨੇ ਪਾਕਿਸਤਾਨ ‘ਚ ਲੁਕੇ ਖਾਲਿਸਤਾਨੀ ਅੱਤਵਾਦੀਆਂ ਨੂੰ ਅੰਡਰਗਰਾਊਂਡ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ 15 ਪ੍ਰਮੁੱਖ ਖਾਲਿਸਤਾਨੀ ਅੱਤਵਾਦੀਆਂ ਨੂੰ ਪਾਕਿਸਤਾਨੀ ਫੌਜ ਦੇ 12 ਸੁਰੱਖਿਅਤ ਘਰਾਂ ‘ਚ ਭੇਜ ਦਿੱਤਾ ਗਿਆ ਹੈ। ਖਾਲਿਸਤਾਨ ਪੱਖੀ ਅੱਤਵਾਦੀਆਂ ਨੂੰ ਇਸਲਾਮਾਬਾਦ ਅਤੇ ਈਰਾਨ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਫੌਜ ਦੇ ਸੁਰੱਖਿਅਤ ਘਰਾਂ ਵਿੱਚ ਲੁਕਾ ਕੇ ਰੱਖਿਆ ਗਿਆ ਹੈ। ਆਈਐਸਆਈ ਦੇ ਨਿਰਦੇਸ਼ਾਂ ‘ਤੇ ਪਾਕਿਸਤਾਨ ਅਤੇ ਕੈਨੇਡਾ ਤੋਂ ਸਰਗਰਮ ਖਾਲਿਸਤਾਨੀ ਅੱਤਵਾਦੀਆਂ ਨੂੰ ਕੁਝ ਦਿਨਾਂ ਲਈ ਆਪਣੀਆਂ ਕਾਰਵਾਈਆਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।

15 ਅੱਤਵਾਦੀਆਂ-ਗੈਂਗਸਟਰਾਂ ਨੂੰ ਅੰਡਰਗਰਾਉਂਡ

ਪਾਕਿਸਤਾਨੀ ਖੁਫੀਆ ਏਜੰਸੀ ਦੇ ਮੇਜਰ ਜਨਰਲ ਰੈਂਕ ਦੇ ਡਾਇਰੈਕਟਰ ਅਧਿਕਾਰੀ ਖਾਲਿਸਤਾਨੀ ਅੱਤਵਾਦੀਆਂ ਨਾਲ ਪਾਕਿਸਤਾਨ ਦੇ ਸਬੰਧਾਂ ਨੂੰ ਲੁਕਾ ਕੇ ਰੱਖਣ ਲਈ ਤਾਲਮੇਲ ਕਰ ਰਹੇ ਹਨ। ਜਿਨ੍ਹਾਂ 15 ਅੱਤਵਾਦੀਆਂ ਨੂੰ ਅੰਡਰਗਾਰਾਉਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਬੱਬਰ ਖਾਲਸਾ ਦੇ ਵਧਾਵਾ ਸਿੰਘ ਬੱਬਰ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਰਣਜੀਤ ਸਿੰਘ ਉਰਫ ਨੇਤਾ, ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲਖਬੀਰ ਸਿੰਘ ਰੋਡੇ, ਬੱਬਰ ਖਾਲਸਾ ਦੇ ਹਰਵਿੰਦਰ ਸਿੰਘ ਰਿੰਦਾ, ਗੰਗਾ ਸਿੰਘ ਢਿੱਲੋਂ, ਗਜੇਂਦਰ ਸਿੰਘ, ਜਗਜੀਤ ਸਿੰਘ ਸ਼ਾਮਲ ਹਨ। ਜਿਨ੍ਹਾਂ ਵਿਚ ਉਹ ਲੋਕ ਵੀ ਸ਼ਾਮਲ ਹਨ ਜੋ ਪਾਕਿਸਤਾਨ ਵਿੱਚ ਕਈ ਸਾਲਾਂ ਤੋਂ ਸ਼ਰਨ ਲੈ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਪਾਕਿਸਤਾਨੀ ਫੌਜ ਦੇ ਸੁਰੱਖਿਅਤ ਘਰਾਂ ਵਿੱਚ ਲੁਕਾ ਕੇ ਰੱਖਿਆ ਗਿਆ ਹੈ।

NIA ਦੀ ਗੈਂਗਸਟਰਾਂ ਖਿਲਾਫ ਕਾਰਵਾਈ

ਦੱਸ ਦੇਈਏ ਕਿ NIA ਦੇ 6 ਸੂਬਿਆਂ ਵਿੱਚ 51 ਟਿਕਾਣਿਆਂ ‘ਤੇ ਛਾਪੇਮਾਰੀ ਚੱਲ ਰਹੀ ਹੈ। ਇਹ ਛਾਪੇ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ-ਐਨਸੀਆਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਚੱਲ ਰਹੇ ਹਨ। ਐਨਆਈਏ ਨੇ ਪੰਜਾਬ ਵਿੱਚ 30, ਰਾਜਸਥਾਨ ਵਿੱਚ 13, ਹਰਿਆਣਾ ਵਿੱਚ 4, ਉੱਤਰਾਖੰਡ ਵਿੱਚ 2, ਦਿੱਲੀ ਵਿੱਚ ਇੱਕ ਅਤੇ ਯੂਪੀ ਵਿੱਚ ਇੱਕ ਥਾਂ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਚੱਲ ਰਹੀ ਹੈ, ਜੋ ਕਿ ਲਾਰੈਂਸ ਬਿਸ਼ਨੋਈ, ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਨਾਲ ਜੁੜੇ ਹੋਏ ਹਨ।

Related Stories