ਦੁਬਈ ਗਏ ਪੰਜਾਬੀ ਨੌਜਵਾਨ ਦਾ ਪਾਕਿਸਤਾਨੀ ਰੂਮਮੇਟ ਨੇ ਕੀਤਾ ਕਤਲ, ਪਰਿਵਾਰ ਮੰਗ ਰਿਹਾ ਇਨਸਾਫ਼

Updated On: 

10 Jul 2024 13:00 PM

NRI News: ਮ੍ਰਿਤਕ ਨੌਜਵਾਨ ਮਨਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਕਰਜ਼ਾ ਚੱਕ ਕੇ ਆਪਣੇ ਪੁੱਤਰ ਨੂੰ ਆਰਥਿਕ ਤੰਗੀ ਤੋਂ ਦੂਰ ਕਰਨ ਦੇ ਲਈ ਵਿਦੇਸ਼ ਭੇਜਿਆ ਸੀ। ਉਹਨਾਂ ਨੂੰ ਉਮੀਦ ਸੀ ਕਿ ਪੁੱਤ ਉਨ੍ਹਾਂ ਲਈ ਸਹਾਰਾ ਬਣੇਗਾ, ਪਰ 13 ਮਹੀਨੇ ਪਹਿਲਾਂ ਗਏ ਇਸ ਪੁੱਤ ਦਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਸਦੀ ਮ੍ਰਿਤਕ ਦੇਹ ਦੀ ਉਹਨਾਂ ਨੂੰ ਸੂਚਨਾ ਮਿਲੇਗੀ।

ਦੁਬਈ ਗਏ ਪੰਜਾਬੀ ਨੌਜਵਾਨ ਦਾ ਪਾਕਿਸਤਾਨੀ ਰੂਮਮੇਟ ਨੇ ਕੀਤਾ ਕਤਲ, ਪਰਿਵਾਰ ਮੰਗ ਰਿਹਾ ਇਨਸਾਫ਼

ਪਾਕਿਸਤਾਨੀ ਰੂਮਮੇਟ ਨੇ ਦੁਬਈ 'ਚ ਨੌਜਵਾਨ ਦਾ ਕੀਤਾ ਕਤਲ

Follow Us On

NRI News: ਬਿਹਰਤ ਭਵਿੱਖ ਦੀ ਤਲਾਸ਼ ‘ਚ ਦੁਬਈ ਗਏ ਪਿੰਡ ਲੋੜਵਦੀ ਦੇ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰ ਬਹੁਤ ਦੁੱਖ ਵਿੱਚ ਹਨ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਲੋਟਬੱਧੀ ਦੇ ਵਸਨੀਕ 20 ਸਾਲਾਂ ਨੌਜਵਾਨ ਦੁਬਈ ਦੇ ਵਿੱਚ ਚੰਗੇ ਭਵਿੱਖ ਦੀ ਤਲਾਸ਼ ਦੇ ਲਈ ਗਿਆ ਸੀ। ਉੱਥੇ ਉਸ ਦਾ ਕਤਲ ਹੋ ਗਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਨੌਜਵਾਨ ਮਨਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਕਰਜ਼ਾ ਚੱਕ ਕੇ ਆਪਣੇ ਪੁੱਤਰ ਨੂੰ ਆਰਥਿਕ ਤੰਗੀ ਤੋਂ ਦੂਰ ਕਰਨ ਦੇ ਲਈ ਵਿਦੇਸ਼ ਭੇਜਿਆ ਸੀ। ਉਹਨਾਂ ਨੂੰ ਉਮੀਦ ਸੀ ਕਿ ਪੁੱਤ ਉਨ੍ਹਾਂ ਲਈ ਸਹਾਰਾ ਬਣੇਗਾ, ਪਰ 13 ਮਹੀਨੇ ਪਹਿਲਾਂ ਗਏ ਇਸ ਪੁੱਤ ਦਾ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਸਦੀ ਮ੍ਰਿਤਕ ਦੇਹ ਦੀ ਉਹਨਾਂ ਨੂੰ ਸੂਚਨਾ ਮਿਲੇਗੀ।

ਇਹ ਵੀ ਪੜ੍ਹੋ: ਜਲੰਧਰ ਪੱਛਮੀ ਚ ਫੱਸਵਾਂ ਮੁਕਾਬਲਾ, ਦੇਸ਼ ਦੀਆਂ 13 ਵਿਧਾਨ ਸਭਾ ਸੀਟਾਂ ਤੇ ਵੋਟਿੰਗ ਅੱਜ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਹਾ ਕਿ ਉਨਾਂ ਦਾ ਇਹ ਇਕਲੋਤਾ ਪੁੱਤਰ ਸੀ ਅਤੇ ਦੁਬਈ ਦੇ ਵਿੱਚ ਪਾਕਿਸਤਾਨੀ ਨੌਜਵਾਨਾਂ ਦੇ ਨਾਲ ਉਹ ਕਿਸੇ ਕਮਰੇ ਵਿੱਚ ਰਹਿੰਦਾ ਸੀ। ਇੱਥੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋ ਗਿਆ ਅਤੇ ਪਾਕਿਸਤਾਨੀ ਨੌਜਵਾਨਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮ੍ਰਿਤਕ ਦੇਹ ਨੂੰ ਦੁਬਈ ਤੋਂ ਭਾਰਤ ਲਿਆਉਣ ਦੀ ਮੰਗ ਕੀਤੀ ਹੈ।

Exit mobile version