Raja Waring ਦਾ ਖਾਲਿਸਤਾਨੀਆਂ ‘ਤੇ ਨਿਸ਼ਾਨਾ, ਬੋਲੇ-ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ ਕੁੱਝ ਲੋਕ, ਨਹੀਂ ਕਾਮਯਾਬ ਹੋਣ ਦੇਵਾਂਗੇ ਸਾਜਿਸ਼

lalit-kumar
Updated On: 

06 Jun 2023 15:15 PM

ਰਾਜਾ ਵੜਿੰਗ ਵੀ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਲੈ ਕੇ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸਦੀ ਇੱਕ ਵੀਡੀਓ ਵੀ ਸਾਹਮਣੇ ਆਈ। ਪਰ ਰਾਜਾ ਵੜਿੰਗ ਨੇ ਇਸਨੂੰ ਸਾਜਿਸ਼ ਦੱਸਿਆ। ਉਹ ਖਾਲਿਸਤਾਨੀਆਂ ਤੇ ਜੰਮਕੇ ਵਰ੍ਹੇ।

Raja Waring ਦਾ ਖਾਲਿਸਤਾਨੀਆਂ ਤੇ ਨਿਸ਼ਾਨਾ, ਬੋਲੇ-ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ ਕੁੱਝ ਲੋਕ, ਨਹੀਂ ਕਾਮਯਾਬ ਹੋਣ ਦੇਵਾਂਗੇ ਸਾਜਿਸ਼
Follow Us On

ਪੰਜਾਬ ਨਿਊਜ –ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ (Raja Waring) ਦਾ ਨਿਊਯਾਰਕ ਵਿੱਚ ਵਿਰੋਧ ਕੀਤਾ ਗਿਆ। ਇਸਦੀ ਇੱਕ ਵੀਡੀਓ ਵੀ ਸਾਹਮਣੇ ਆਈ। ਪਰ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਕਿਹਾ ਕਿ ਇਹ ਖਲਾਸਿਤਾਨੀਆਂ ਦਾ ਸਾਜਿਸ਼ ਹੈ। ਖਾਲਿਸਤਾਨੀ ਉਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਹ ਖਾਲਿਸਤਾਨ ਦਾ ਵਿਰੋਧ ਕਰਦੇ ਹਨ ਤੇ ਕਰਦੇ ਰਹਿਣਗੇ। ਵੜਿੰਗ ਨੇ ਕਿਹਾ ਕਿ ਉਹ ਕਦੇ ਵੀ ਖਾਲਿਸਤਾਨ ਨਹੀਂ ਬਣਨ ਦੇਣਗੇ।

ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਕੇ ਕਿਹਾ ਕਿ ਉਹ ਹਿੰਦੂਸਤਾਨੀ ਹਨ ਤੇ ਹਿੰਦੁਸਤਾਨੀ ਰਹਿਣਗੇ। ਇਸ ਮਾਮਲੇ ਵਿੱਚ ਰਾਜਾ ਵੜਿੰਗ ਨੇ ਇੱਕ ਟਵੀਟ ਕਰਕੇ ਖਾਲਿਸਤਾਨੀਆਂ ਤੇ ਜੰਮਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਖਾਲਿਸਤਾਨ ਦਾ ਨਾ ਕੋਈ ਰੋਡ ਮੈਪ ਤੇ ਨਾ ਹੀ ਕੋਈ ਸੋਚ। ਉਨ੍ਹਾਂ ਨੇ ਕਿਹਾ ਅੱਜ ਵੀ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹਨ ਤੇ ਕੱਲ੍ਹ ਵੀ ਨਹੀਂ ਹੋਣਗੇ।

ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਖਾਲਿਸਤਾਨ (Khalistan) ਦੇ ਨਾਂਅ ਤੇ ਕੁੱਝ ਲੋਕ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੇ ਨੇ। ਉੱਧਰ ਰਾਜਾ ਵੜਿੰਗ ਨੇ ਖਾਲਿਸਤਾਨ ਦੇ ਮਾਮਲੇ ਦਾ ਜਿਹੜਾ ਵਿਰੋਧ ਕੀਤਾ ਹੈ ਉਸਦਾ ਸਾਂਸਦ ਬਿੱਟੂ ਨੇ ਸਮਰਥਨ ਕੀਤਾ ਹੈ।

ਬਿੱਟੂ ਨੇ ਕੀਤਾ ਰਾਜਾ ਵੜਿੰਗ ਦਾ ਸਮਰਥਨ

ਹੁਣ ਬਿੱਟੂ ਨੇ ਵੀ ਇਸ ਮਾਮਲੇ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਰਾਜਾ ਵੜਿੰਗ ਦਾ ਨਿਊਯਾਰਕ ਵਿੱਚ ਜਿਹੜਾ ਵਿਰੋਧ ਹੋਇਆ ਹੈ ਉਸ ਉਸਦਾ ਵਿਰੋਧ ਕਰਦੇ ਹਨ। ਬਿੱਟੂ ਨੇ ਕਿਹਾ ਕਿ ਉਹ ਕਦੇ ਵੀ ਖਾਲਿਸਤਾਨੀਆਂ ਦਾ ਸਮਰਥਨ ਨਹੀਂ ਕਰਦੇ। ਸਾਂਸਦ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਹਨ।

ਇਹ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਵੀ ਰਾਹੁਲ ਗਾਂਧੀ ਦੇ ਨਾਲ ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਲੈ ਕੇ ਅਮਰੀਕਾ ਗਏ ਹਨ। ਇਸ ਦੌਰਾਨ ਵੜਿੰਗ ਦੀ ਕਾਰ ਨੂੰ ਅਮਰੀਕਾ ਵਿੱਚ ਪੰਜਾਬੀਆਂ ਨੇ ਘੇਰ ਲਿਆ। ਜਦੋਂ ਉਹ ਸਵਾਲ ਪੁੱਛਣ ਲੱਗੇ ਤਾਂ ਕਾਰ ਚਾਲਕ ਤੁਰੰਤ ਵੜਿੰਗ ਨੂੰ ਲੈ ਕੇ ਉਥੋਂ ਚਲਾ ਗਿਆ। ਵੜਿੰਗ ਦੇ ਭੱਜਣ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਇੱਕ ਸਿੱਖ ਦਾ ਵੀਡੀਓ ਵੀ ਸਾਹਮਣੇ ਆਇਆ, ਜਿਸ ਵਿੱਚ ਉਹ ਵੜਿੰਗ ਤੋਂ ਛੁਟਕਾਰਾ ਪਾਉਣ ਦੀ ਗੱਲ ਕਰ ਰਿਹਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ