Indian Student in Canada: ਕੈਨੇਡਾ ‘ਚ 700 ਭਾਰਤੀਆਂ ਨੂੰ ਡਿਪੋਰਟੇਸ਼ਨ ਦਾ ਡਰ, ਕਿਹਾ- ਜਾਨ ਦਾਅ ‘ਤੇ ਲਗੀ, ਮਦਦ ਦੀ ਕੀਤੀ ਅਪੀਲ

Updated On: 

08 Jun 2023 14:19 PM

ਕੈਨੇਡਾ ਪੜ੍ਹਨ ਲਈ ਆਏ ਇਨ੍ਹਾਂ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਸ ਪਿੱਛੇ ਲੱਖਾਂ ਰੁਪਏ ਖਰਚ ਕੀਤੇ ਹਨ। ਇੱਥੋਂ ਤੱਕ ਕਿ ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜਣ ਲਈ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਹਨ।

Indian Student in Canada: ਕੈਨੇਡਾ ਚ 700 ਭਾਰਤੀਆਂ ਨੂੰ ਡਿਪੋਰਟੇਸ਼ਨ ਦਾ ਡਰ, ਕਿਹਾ- ਜਾਨ ਦਾਅ ਤੇ ਲਗੀ, ਮਦਦ ਦੀ ਕੀਤੀ ਅਪੀਲ
Follow Us On

Indian Student Deported From Canada: ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ (Deport) ਕਰਨ ਦਾ ਮਾਮਲਾ ਗਰਮਾ ਰਿਹਾ ਹੈ। ਵਿਦਿਆਰਥੀ ਹੁਣ ਦੇਸ਼ ਨਿਕਾਲੇ ਦੀ ਸੰਭਾਵਨਾ ਦੇ ਵਿਰੋਧ ਵਿਚ ਸੜਕਾਂ ‘ਤੇ ਉਤਰ ਆਏ ਹਨ। ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ।

ਇਨ੍ਹਾਂ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਫਰਜ਼ੀ ਆਫਰ ਲੈਟਰਾਂ ਰਾਹੀਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖ਼ਲਾ ਦਿੱਤਾ ਗਿਆ ਹੈ। ਪੜ੍ਹਾਈ ਕਰਨ ਅਤੇ ਆਪਣਾ ਭਵਿੱਖ ਸੁਧਾਰਨ ਲਈ ਕੈਨੇਡਾ ਪੁੱਜੇ ਇਹ ਵਿਦਿਆਰਥੀ ਇਸ ਲਈ ਭਾਰਤ ਦੇ ਟਰੈਵਲ ਏਜੰਟ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਪ੍ਰਦਰਸ਼ਨ ਲਈ ਸੜਕਾਂ ‘ਤੇ ਉੱਤਰੇ ਵਿਦਿਆਰਥੀ

ਵਿਦਿਆਰਥੀਆਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਟਰੈਵਲ ਏਜੰਟਾਂ ਵੱਲੋਂ ਕੈਨੇਡਾ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫਰਜ਼ੀ ਆਫਰ ਲੈਟਰ ਦਿੱਤੇ ਗਏ ਸਨ। ਸੜਕਾਂ ‘ਤੇ ਉਤਰਨ ਵਾਲੇ 500 ਤੋਂ ਵੱਧ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਅਰਜ਼ੀਆਂ ਇਹ ਕਹਿ ਕੇ ਰੱਦ ਕਰ ਦਿੱਤੀਆਂ ਗਈਆਂ ਹਨ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਝੂਠੀ ਜਾਂ ਜਾਅਲੀ ਪਾਈ ਗਈ ਸੀ।

ਦਰਅਸਲ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਹਾਲ ਹੀ ਵਿੱਚ ਲਗਭਗ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦੇ ਪੱਤਰ ਜਾਰੀ ਕੀਤੇ ਹਨ। ਇਹ ਪੱਤਰ ਸੀਬੀਐਸਏ ਵੱਲੋਂ ਉਦੋਂ ਜਾਰੀ ਕੀਤਾ ਗਿਆ ਸੀ ਜਦੋਂ ਪਤਾ ਲੱਗਾ ਕਿ ਵਿਦਿਆਰਥੀਆਂ ਦੇ ਐਡੀਸ਼ਨ ਆਫਰ ਲੈਟਰ ਫਰਜ਼ੀ ਸਨ। ਜ਼ਿਆਦਾਤਰ ਪ੍ਰਦਰਸ਼ਨਕਾਰੀ ਵਿਦਿਆਰਥੀ ਪੜ੍ਹਾਈ ਲਈ 2018 ਵਿੱਚ ਕੈਨੇਡਾ ਪੁੱਜੇ ਸਨ।

ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਵਿੱਚੋਂ ਇੱਕ ਚਮਨਦੀਪ ਸਿੰਘ ਨੇ ਐੱਨਡੀਟੀਵੀ ਨੂੰ ਦੱਸਿਆ ਕਿ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਉਸ ਦੇ ਏਜੰਟ ਨੇ ਉਸ ਨੂੰ ਦੱਸਿਆ ਕਿ ਜਿਨ੍ਹਾਂ ਕਾਲਜਾਂ ਵਿੱਚ ਉਸ ਨੂੰ ਦਾਖ਼ਲਾ ਪੱਤਰ ਦਿੱਤੇ ਗਏ ਸਨ, ਉੱਥੇ ਸੀਟਾਂ ਭਰ ਗਈਆਂ ਹਨ। ਇਸੇ ਕਰਕੇ ਯੂਨੀਵਰਸਿਟੀ ਵੱਲੋਂ ਓਵਰਬੁਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਕਿਸੇ ਹੋਰ ਕਾਲਜ ਵਿੱਚ ਕਰ ਸਕਣ। ਵਿਦਿਆਰਥੀ ਨੇ ਅੱਗੇ ਕਿਹਾ ਕਿ ਸਾਨੂੰ ਲੱਗਾ ਕਿ ਏਜੰਟ ਸੱਚ ਬੋਲ ਰਿਹਾ ਹੈ, ਇਸ ਲਈ ਅਸੀਂ ਉਸ ਦੇ ਦੱਸੇ ਰਸਤੇ ‘ਤੇ ਚੱਲੇ।

ਅਸੀਂ ਕਾਲਜ ਬਦਲ ਲਿਆ ਅਤੇ ਆਪਣੀ ਪੜ੍ਹਾਈ ਪੂਰੀ ਕਰ ਲਈ ਪਰ ਤਿੰਨ-ਚਾਰ ਸਾਲਾਂ ਬਾਅਦ ਸਾਨੂੰ ਸੀਬੀਐਸਏ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਸ ਦਾਖਲਾ ਪੱਤਰ ਦੇ ਆਧਾਰ ‘ਤੇ ਸਾਨੂੰ ਵੀਜ਼ਾ ਮਿਲਿਆ ਸੀ, ਉਹ ਫਰਜ਼ੀ ਸੀ। ਇਸ ਦੇ ਨਾਲ ਹੀ ਹੋਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕੈਨੇਡਾ ਡਿਪੋਰਟ ਹੋਣ ਦੇ ਡਰ ਦਾ ਅਸਰ ਵਿਦਿਆਰਥੀਆਂ ਦੀ ਮਾਨਸਿਕ ਸਿਹਤ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਖੁਦਕੁਸ਼ੀ ਕਰਨ ਬਾਰੇ ਵੀ ਸੋਚ ਰਹੇ ਹਨ। ਸਾਡੀਆਂ ਜਾਨਾਂ ਦਾਅ ‘ਤੇ ਹਨ।

ਸਰਕਾਰ ਤੋਂ ਬਚਾਅ ਦੀ ਬੇਨਤੀ

ਵਿਦਿਆਰਥੀਆਂ ਨੇ ਭਾਰਤ ਸਰਕਾਰ (Indian Government) ਤੋਂ ਇਸ ਪੂਰੇ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ। ਵਿਦਿਆਰਥੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਮੁੱਦਾ ਕੈਨੇਡਾ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਡਿਪੋਰਟੇਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ ਹੈ। ਭਾਵੁਕ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਦੀ ਕਮਾਈ ਕੈਨੇਡਾ ਵਿੱਚ ਪੜ੍ਹਨ ਲਈ ਖਰਚ ਕੀਤੀ ਹੈ

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ