US Firing: ਟੈਕਸਾਸ ਗੋਲੀਬਾਰੀ ‘ਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ

Published: 

10 May 2023 15:29 PM

ਟੈਕਸਾਸ ਸੂਬੇ ਵਿੱਚ ਇੱਕ ਮਾਲ ਵਿੱਚ ਹੋਈ ਗੋਲੀਬਾਰੀ ਵਿੱਚ ਭਾਰਤੀ ਇੰਜੀਨੀਅਰ ਦੀ ਐਸ਼ਵਰਿਆ ਥਥੀਕੋਂਡਾ ਦੀ ਮੌਤ ਹੋ ਗਈ ਸੀ। ਐਸ਼ਵਰਿਆ ਥਥੀਕੋਂਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

US Firing: ਟੈਕਸਾਸ ਗੋਲੀਬਾਰੀ ਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਦੀ ਮ੍ਰਿਤਕ ਦੇਹ ਲਿਆਂਦੀ ਜਾਵੇਗੀ ਭਾਰਤ

ਸੰਕੇਤਕ ਤਸਵੀਰ

Follow Us On

US Firing: ਅਮਰੀਕਾ ਦੇ ਟੈਕਸਾਸ (Texas) ਸੂਬੇ ਦੇ ਇੱਕ ਮਾਲ ‘ਚ 6 ਮਈ ਨੂੰ ਗੋਲੀਬਾਰੀ ਹੋਈ ਸੀ। ਇਸ ਗੋਲੀਬਾਰੀ ਵਿੱਚ ਮਾਰੇ ਗਏ ਭਾਰਤੀ ਇੰਜੀਨੀਅਰ ਦੀ ਐਸ਼ਵਰਿਆ ਥਥੀਕੋਂਡਾ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਿਊਸਟਨ ਸਥਿਤ ਭਾਰਤੀ ਕੌਂਸਲੇਟ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤੀ ਦੂਤਾਵਾਸ ਨੇ ਕਿਹਾ ਕਿ ਡਲਾਸ ਨੇੜੇ ਐਲਨ ਦੇ ਐਲਨ ਪ੍ਰੀਮੀਅਮ ਆਊਟਲੈਟਸ ਮਾਲ ‘ਚ ਗੋਲੀਬਾਰੀ ਦੌਰਾਨ ਦੋ ਹੋਰ ਭਾਰਤੀ ਨਾਗਰਿਕ ਜ਼ਖਮੀ ਹੋ ਗਏ ਸਨ।

ਭਾਰਤੀ ਦੂਤਾਵਾਸ ਵੱਲੋਂ ਕੀਤੀ ਜਾ ਰਹੀ ਮਦਦ

ਅਮਰੀਕੀ ਮੀਡੀਆ ਰਿਪੋਰਟ ਮੁਤਾਬਕ ਭਾਰਤੀ ਦੂਤਾਵਾਸ ਗੋਲੀਬਾਰੀ (Firing) ਵਿੱਚ ਜਾਨ ਗੁਆਉਣ ਵਾਲੀ ਭਾਰਤੀ ਇੰਜੀਨੀਅਰ ਐਸ਼ਵਰਿਆ ਥਥੀਕੋਂਡਾ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੂੰ ਸੌਂਪਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਿੱਚ ਰਿਸ਼ਤੇਦਾਰਾਂ ਦੀ ਮਦਦ ਕਰ ਰਿਹਾ ਹੈ। ਇਸ ਦੇ ਨਾਲ ਹੀ ਦੂਤਘਰ ਨੇ ਇਹ ਵੀ ਪੁਸ਼ਟੀ ਕੀਤੀ ਕਿ ਇਸ ਦੁਖ਼ਦ ਘਟਨਾ ਵਿੱਚ 2 ਹੋਰ ਭਾਰਤੀ ਜ਼ਖ਼ਮੀ ਵੀ ਹੋਏ ਹਨ।

26 ਸਾਲਾ ਮੈਕਕਿਨੀ ਨਿਵਾਸੀ ਐਸ਼ਵਰਿਆ ਆਪਣੇ ਇੱਕ ਦੋਸਤ ਨਾਲ ਮਾਲ ਵਿੱਚ ਖ਼ਰੀਦਦਾਰੀ ਕਰ ਰਹੀ ਸੀ, ਜਦੋਂ ਡਲਾਸ ਵਿਚ ਏਲੇਨ ਆਊਟਲੇਟਸ ਵਿਚ ਬੰਦੂਕਧਾਰੀ ਮੌਰੀਸਿਓ ਗਾਰਸੀਆ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ। ਇਸ ਗੋਲੀਬਾਰੀ ਵਿੱਚ ਐਸ਼ਵਰਿਆ ਥਥੀਕੋਂਡਾ ਦੀ ਮੌਤ ਹੋ ਗਈ।

ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਕੋਸ਼ਿਸ਼ਾ ਜਾਰੀ

ਤੇਲਗੂ ਐਸੋਸੀਏਸ਼ਨ ਆਫ ਨੌਰਥ ਅਮਰੀਕਾ (North America) ਦੇ ਨੇਤਾ ਅਸ਼ੋਕ ਕੋਲਾ ਹੁਣ ਐਸ਼ਵਰਿਆ ਥਥੀਕੋਂਡਾ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਕੋਸ਼ਿਸ਼ਾ ਵਿੱਚ ਲੱਗੇ ਹੋਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਐਸ਼ਵਰਿਆ ਥਥੀਕੋਂਡਾ ਦੀ ਮ੍ਰਿਤਕ ਦੇਹ ਕਦੋਂ ਭਾਰਤ ਆਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ