ਅਰਮੀਨੀਆ ਤੋਂ ਭਾਰਤ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ, ਹੁਸ਼ਿਆਰਪੁਰ ਦੇ ਜੱਦੀ ਪਿੰਡ ‘ਚ ਹੋਇਆ ਅੰਤਿਮ ਸੰਸਕਾਰ

Updated On: 

12 Jan 2024 18:50 PM

Boy Dead body Came to India from Armenia: ਪਰਿਵਾਰ ਅਜੈ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਅਸਮਰੱਥ ਸੀ, ਜਿਸ ਕਾਰਨ ਕੇਂਦਰ ਸਰਕਾਰ ਨੇ ਇਸ ਕੰਮ ਲਈ ਪਰਿਵਾਰ ਦਾ ਸਾਥ ਦਿੱਤਾ ਅਤੇ ਅਜੈ ਕੁਮਾਰ ਦੀ ਮ੍ਰਿਤਕ ਦੇਹ ਪਰਿਵਾਰ ਤੱਕ ਪਹੁੰਚਾਈ ਤਾਂ ਜੋ ਪਰਿਵਾਰ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰ ਸਕੇ। ਅਚਾਨਕ ਟੁੱਟੇ ਇਸ ਦੁੱਖ ਦੇ ਪਹਾੜ ਤੋਂ ਪਰਿਵਾਰ ਡੂੰਘੇ ਸਦਮੇ ਵਿੱਚ ਹੈ।

ਅਰਮੀਨੀਆ ਤੋਂ ਭਾਰਤ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ, ਹੁਸ਼ਿਆਰਪੁਰ ਦੇ ਜੱਦੀ ਪਿੰਡ ਚ ਹੋਇਆ ਅੰਤਿਮ ਸੰਸਕਾਰ

ਅਰਮੇਨੀਆ ਤੋਂ ਭਾਰਤ ਪਹੁੰਚੀ ਨੌਜਵਾਨ ਦੀ ਮ੍ਰਿਤਕ ਦੇਹ

Follow Us On

ਹੁਸ਼ਿਆਰਪੁਰ ਦੇ ਦਸੂਹਾ ਨੇੜਲੇ ਪਿੰਡ ਹਲੇੜ ਦੇ 27 ਸਾਲਾ ਨੌਜਵਾਨ ਦੀ 22 ਦਿਨ ਪਹਿਲਾਂ ਅਰਮੀਨੀਆ ਵਿੱਚ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਉਸ ਦੇ ਜੱਦੀ ਪਿੰਡ ਹਲੇੜ ਵਿਖੇ ਲਿਆਂਦੀ ਗਈ। ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਿੱਚ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਅਜੈ ਦਾ ਪਰਿਵਾਰ ਬਹੁਤ ਗਰੀਬ ਸੀ ਅਤੇ ਪੂਰਾ ਪਰਿਵਾਰ ਅਜੇ ‘ਤੇ ਨਿਰਭਰ ਸੀ।

ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਅਜੈ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਅਜੈ ਨੂੰ ਅਰਮੇਨੀਆ ਭੇਜਿਆ ਸੀ ਪਰ ਏਜੰਟਾਂਂ ਨੇ ਉਸਨੂੰ ਅਰਮੇਨੀਆ ਤਾਂ ਭੇਜ ਦਿੱਤਾ ਪਰ ਉਸ ਨੂੰ ਨਾ ਤਾਂ ਉੱਥੇ ਕੋਈ ਕੰਮ ਮਿਲਿਆ ਅਤੇ ਨਾ ਹੀ ਉਸ ਦੇ ਰਹਿਣ ਦਾ ਕੋਈ ਪ੍ਰਬੰਧ ਕੀਤਾ। ਜਿਸ ਕਾਰਨ ਅਜੈ ਕਈ ਦਿਨਾਂ ਤੱਕ ਭਟਕਦਾ ਰਿਹਾ ਅਤੇ ਬੀਮਾਰ ਹੋ ਗਿਆ। ਜਿਸ ਕਾਰਨ ਉਸ ਦੀ ਜਾਨ ਚਲੀ ਗਈ।

Exit mobile version