ਗੁਰਦਾਸਪੁਰ ਦੇ ਅਰਮਾਨਪ੍ਰੀਤ ਯੂਐਸ ਮਿਲਟਰੀ ਚ ਹੋਇਆ ਸ਼ਾਮਲ, ਪਰਿਵਾਰ ਸਮੇਤ ਇਲਾਕੇ ਵਾਸੀਆਂ ਚ ਖੁਸ਼ੀ ਦੀ ਲਹਿਰ
Gurdaspur Boy Achievement: ਅਰਮਾਨ ਇਸ ਸਮੇਂ ਮਿਸੂਰੀ ਦੇ ਫੋਰਟ ਲਿਓਨਾਰਡ ਵੁੱਡ ਮਿਲਟਰੀ ਬੇਸ 'ਤੇ ਸਿਖਲਾਈ ਲੈ ਰਹੇ ਹਨ। ਆਉਣ ਵਾਲੇ ਅਕਤੂਬਰ ਵਿੱਚ ਪਾਸ ਆਊਟ ਹੋ ਜਾਣਗੇ। ਜ਼ਿਲ੍ਹਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਨੇ ਇਸ ਨੌਜਵਾਨ ਲੜਕੇ ਦੀ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕੀਤੀ ਹੈ। ਅਰਮਾਨ ਆਪਣੀ ਸਖ਼ਤ ਮੇਹਨਤ ਅਤੇ ਲਗਨ ਦੇ ਦੱਮ ਤੇ ਇਹ ਮਕਾਮ ਹਾਸਿਲ ਕਰਨ ਵਾਲੇ ਗੁਰਦਾਸਪੁਰ ਦੇ ਪਹਿਲੇ ਨੌਜਵਾਨ ਬਣ ਗਏ ਹਨ।

ਗੁਰਦਾਸਪੁਰ ਦੇ ਸਿਵਲ ਲਾਈਨ ਇਲਾਕੇ ਦਾ ਰਹਿਣ ਵਾਲਾ ਅਰਮਾਨਪ੍ਰੀਤ ਸਿੰਘ (Armanpreet Singh) ਅਮਰੀਕੀ ਫੌਜ ‘ਚ ਭਰਤੀ ਹੋ ਗਿਆ ਹੈ। ਜਿਸ ਕਾਰਨ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਜਾਣਕਾਰੀ ਦਿੰਦਿਆਂ ਨੈਸ਼ਨਲ ਐਵਾਰਡੀ ਰੋਮੇਸ਼ ਮਹਾਜਨ ਨੇ ਦੱਸਿਆ ਕਿ ਅਰਮਾਨਪ੍ਰੀਤ ਲਿਟਲ ਫਲਾਵਰ ਕਾਨਵੈਂਟ ਸਕੂਲ ਦਾ ਸਾਬਕਾ ਵਿਦਿਆਰਥੀ ਹੈ। ਜਿਸ ਦੀ ਸ਼ਾਨਦਾਰ ਸਫਲਤਾ ਨਾਲ ਉਸਦੇ ਪਰਿਵਾਰ ਸਮੇਤ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਸਿਵਲ ਲਾਈਨ ਵਿਖੇ ਸਪੇਨ ਟੈਲੀਕਾਮ ਦੇ ਮਾਲਕ ਪਿਤਾ ਰੁਪਿੰਦਰਜੀਤ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਦਾ ਹਿੱਸਾ ਬਣ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਦੇ ਬੇਟੇ ਨੇ ਵਿਦੇਸ਼ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ।
ਇਹ ਵੀ ਪੜ੍ਹੋ