America: ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ''ਚ ਮਿਲਿਆਂ Punjabi news - TV9 Punjabi

Indian Student: ਅਮਰੀਕਾ ਚ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ‘ਚ ਮਿਲੀਆਂ

Updated On: 

26 Apr 2023 11:50 AM

ਅਮਰੀਕਾ ਤੋਂ ਦੁਖਭਰੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਝੀਲ ਵਿੱਚ ਦੋ ਵਿਦਿਆਰਥੀ ਤੈਰਾਕੀ ਕਰਨ ਗਏ ਸਨ ਪਰ ਜਿਨ੍ਹਾਂ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਦੋਹਾਂ ਨੌਜਾਵਨਾਂ ਦੀ ਲਾਸ਼ਾਂ ਬਰਮਾਦ ਕਰ ਲਈਆਂ ਗਈਆਂ ਹਨ।

Indian Student: ਅਮਰੀਕਾ ਚ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ਚ ਮਿਲੀਆਂ

ਅਮਰੀਕਾ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਝੀਲ ''ਚ ਮਿਲਿਆਂ।

Follow Us On

American News: ਭਾਰਤ ਤੋਂ ਅਮਰੀਕਾ (America) ਵਿਖੇ ਪੜਾਈ ਕਰਨ ਗਏ ਦੋ ਵਿਦਿਆਰਥੀਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਇਹ ਵਿਦਿਆਰਥੀ ਝੀਲ ਵਿੱਚ ਤੈਰਾਕੀ ਕਰ ਰਹੇ ਸਨ, ਉਥੋਂ ਇਹ ਦੋਵੇਂ ਅਚਾਨਕ ਲਾਪਤਾ ਹੋ ਗਏ। ਬਾਅਦ ਚ ਪਤਾ ਲੱਗਾ ਕਿ ਇਨ੍ਹਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ।ਹੁਣ ਇਨ੍ਹਾਂ ਦੋਵਾਂ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਹਨ।

ਖਰਾਬ ਮੌਸਮ ਕਾਰਨ ਪਿਆ ਵਿਘਨ

ਖਰਾਬ ਮੌਸਮ ਕਾਰਨ ਭਾਰਤੀ ਵਿਦਿਆਰਥੀਆਂ (Indian Students) ਦੀ ਭਾਲ ਮੁਹਿੰਮ ਵਿੱਚ ਕਾਫੀ ਵਿਘਨ ਪਿਆ, ਪਰ ਇਸਦੇ ਬਾਵਜੂਦ ਵੀ ਕਾਫੀ ਯਤਨਾਂ ਤੋਂ ਬਾਅਦ ਦੋਹਾਂ ਦੀਆਂ ਮ੍ਰਿਤਕ ਦੇਹਾਂ ਲੱਭ ਲਈਆਂ ਗਈਆਂ ਹਨ। ਇੰਡੀਆਨਾ ਡਿਪਾਰਟਮੈਂਟ ਆਫ਼ ਨੈਚੁਰਲ ਰਿਸੋਰਸਜ਼ ਨੇ ਇੱਕ ਨਿਊਜ਼ ਨੇ ਇਸ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ 15 ਅਪ੍ਰੈਲ ਨੂੰ ਉਕਤ ਦੋਹਾਂ ਵਿਦਿਆਰਥੀਆਂ ਨਾਲ ਇਹ ਦੁਖਦਾਈ ਘਟਨਾ ਵਾਪਰੀ। ਇਹ ਦੋਵੇ ਵਿਦਿਆਰਥੀ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) 15 ਅਪ੍ਰੈਲ ਨੂੰ ਆਪਣੇ ਦੋਸਤਾਂ ਨਾਲ ਡਾਊਨਟਾਊਨ ਇੰਡੀਆਨਾ ਪੋਲਿਸ ਤੋਂ ਲਗਭਗ 64 ਮੀਲ ਦੱਖਣ-ਪੱਛਮ ਵਿੱਚ ਮੋਨਰੋ ਝੀਲ ਵਿੱਚ ਤੈਰਾਕੀ ਕਰਨ ਗਏ ਸਨ। ਉਦੋਂ ਤੋਂ ਹੀ ਇਹ ਦੋਹੇਂ ਲਾਪਤਾ ਸਨ।

ਗੋਤਾਖੋਰਾਂ ਨੇ ਲਾਸ਼ਾਂ ਕੀਤੀਆਂ ਬਰਾਮਦ

ਕਾਫੀ ਸਮੇਂ ਤੱਕ ਜਦੋਂ ਦੋਹੇਂ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦੀ ਖੋਜ ਕੀਤੀ। ਪਰ ਕੋਈ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਦੋਹਾਂ ਨੂੰ ਲੱਭਣ ਲਈ ਬਚਾਅ ਗੋਤਾਖੋਰਾਂ ਦੀ ਡਿਊਟੀ ਲਗਾਈ, ਜਿਨ੍ਹਾਂ ਨੇ ਝੀਲ ਵਿੱਚ ਦੋਹਾਂ ਵਿਦਿਆਰਥੀਆਂ ਦੀ ਖੋਜ ਕੀਤੀ,ਪਰ ਖਰਾਬ ਮੌਸਮ ਦੇ ਕਾਰਨ ਕਾਰਨ ਉਨ੍ਹਾਂ ਨੂੰ ਆਪਣਾ ਕੰਮ ਰੋਕਣਾ ਪਿਆ। ਮੌਸਮ ਸਾਫ ਹੋਣ ਤੋਂ ਬਾਅਦ ਮੁੜ ਸ਼ੁਰੂ ਕੀਤੀ ਗਈ ਭਾਲ ਮੁਹਿੰਮ ਦੌਰਾਨ ਗੋਤਾਖੋਰਾਂ ਨੇ ਦੋਵਾਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version