Hair Fall: ਗਰਮੀਆਂ ‘ਚ ਵਾਲ ਝੜਨ ਦੀ ਪਰੇਸ਼ਾਨੀ ਨਹੀਂ ਹੋਵੇਗੀ, ਹੁਣ ਤੋਂ ਹੀ ਅਪਣਾਓ ਇਹ ਤਰੀਕਾ

Published: 

13 Mar 2023 21:39 PM

Hair Fall: ਹਰ ਰੋਜ਼ ਅਸੀਂ ਕੁਝ ਅਜਿਹੀਆਂ ਆਦਤਾਂ ਅਪਣਾਉਂਦੇ ਹਾਂ ਜੋ ਵਾਲਾਂ ਦੇ ਝੜਨ ਨੂੰ ਵਧਾ ਸਕਦੀਆਂ ਹਨ, ਇਸ ਵਿੱਚ ਸ਼ੈਂਪੂ ਦੀ ਜ਼ਿਆਦਾ ਵਰਤੋਂ, ਕੰਡੀਸ਼ਨਰ ਨਾ ਲਗਾਉਣਾ ਅਤੇ ਹੀਟ ਸਟਾਈਲਿੰਗ ਟੂਲਸ ਦੀ ਵਰਤੋਂ ਸ਼ਾਮਲ ਹੈ। ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ। ਪਰ ਇਸ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਕੁਝ ਖਾਸ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਹ ਕਮੀ ਗਰਭ ਅਵਸਥਾ ਦੇ ਕਾਰਨ ਅਤੇ ਕੋਰੋਨਾ ਵਿੱਚੋਂ ਲੰਘਣ ਦੇ ਕਾਰਨ ਵੀ ਹੋ ਸਕਦੀ ਹੈ।

Hair Fall: ਗਰਮੀਆਂ ਚ ਵਾਲ ਝੜਨ ਦੀ ਪਰੇਸ਼ਾਨੀ ਨਹੀਂ ਹੋਵੇਗੀ, ਹੁਣ ਤੋਂ ਹੀ ਅਪਣਾਓ ਇਹ ਤਰੀਕਾ
Follow Us On

Hair Care Tips: ਵਾਲ ਸਾਡੀ ਪ੍ਰਸਨੈਲਿਟੀ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਨੂੰ ਸਟਾਈਲਿਸ਼ ਬਣਾ ਕੇ ਕੋਈ ਵੀ ਆਪਣੀ ਸੁੰਦਰਤਾ ਵਿੱਚ ਚਾਰ ਚੰਦ ਲਗਾ ਸਕਦਾ ਹੈ। ਅੱਜ ਕੱਲ੍ਹ ਗਲਤ ਖਾਣ-ਪੀਣ ਅਤੇ ਖਰਾਬ ਜੀਵਨ ਸ਼ੈਲੀ ਕਾਰਨ ਵਾਲਾਂ ਦੇ ਝੜਨ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਹਰ ਰੋਜ਼ ਅਸੀਂ ਕੁਝ ਅਜਿਹੀਆਂ ਆਦਤਾਂ ਅਪਣਾਉਂਦੇ ਹਾਂ ਜੋ ਵਾਲਾਂ ਦੇ ਝੜਨ ਨੂੰ ਵਧਾ ਸਕਦੀਆਂ ਹਨ, ਇਸ ਵਿੱਚ ਸ਼ੈਂਪੂ ਦੀ ਜ਼ਿਆਦਾ ਵਰਤੋਂ, ਕੰਡੀਸ਼ਨਰ ਨਾ ਲਗਾਉਣਾ ਅਤੇ ਹੀਟ ਸਟਾਈਲਿੰਗ ਟੂਲਸ (Hit Styling Tools) ਦੀ ਵਰਤੋਂ ਸ਼ਾਮਲ ਹੈ।

ਭੋਜਨ ਵਿੱਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ

ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ। ਪਰ ਇਸ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਕੁਝ ਖਾਸ ਪੌਸ਼ਟਿਕ ਤੱਤਾਂ ਦੀ ਘਾਟ ਹੈ। ਇਹ ਕਮੀ ਗਰਭ ਅਵਸਥਾ ਦੇ ਕਾਰਨ ਅਤੇ ਕੋਰੋਨਾ ਵਿੱਚੋਂ ਲੰਘਣ ਦੇ ਕਾਰਨ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਕਈ ਕਾਰਨਾਂ ਕਰਕੇ ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੀ ਖੁਰਾਕ ਦਾ ਖਾਸ ਧਿਆਨ ਰੱਖੀਏ ਅਤੇ ਵਾਲਾਂ ਨੂੰ ਪੂਰਾ ਪੋਸ਼ਣ ਦੇਣ ਲਈ ਹਰ ਰੋਜ਼ ਆਪਣੀ ਖੁਰਾਕ ਵਿੱਚ ਕੁਝ ਖਾਸ ਚੀਜ਼ਾਂ ਸ਼ਾਮਲ ਕਰੀਏ।

ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਕਿਵੇਂ ਘੱਟ ਕਰ ਸਕਦੇ ਹਾਂ

ਮੌਸਮ ਬਦਲਣ ਦੇ ਨਾਲ ਹੀ ਵਾਲਾਂ ਦੇ ਝੜਨ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਹਰ ਰੋਜ ਝੜਦੇ ਵਾਲਾਂ ਨੂੰ ਦੇਖ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ। ਜਿਸ ਨਾਲ ਮਸ਼ਕਿਲ ਹੋਰ ਘੱਟਣ ਦੀ ਥਾਂ ਵੱਧ ਜਾਂਦੀ ਹੈ। ਇਸੇ ਲਈ ਵਾਲ ਧੋਂਦੇ ਅਤੇ ਸੁਕਾਉਣ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਜਿਸ ਨਾਲ ਝੜਦੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ,

ਇਨ੍ਹਾਂ ਕਾਰਨਾਂ ਕਰਕੇ ਕਰਕੇ ਝੜਦੇ ਹਨ ਵਾਲ?

ਗਰਮ ਪਾਣੀ ਦੀ ਵਰਤੋਂ ਕਰਨ ਨਾਲ ਵਾਲਾਂ ‘ਚ ਸਿਕਰੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਨਾਲ ਵਾਲ ਰੁੱਖੇ ਹੋ ਕੇ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਵਾਲ ਧੋਂਦੇ ਸਮੇਂ ਤਾਜ਼ੇ ਪਾਣੀ ਦੀ ਵਰਤੋਂ ਕਰੋ, ਜਿਸ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਚਮਦਕਾਰ ਬਣੇ ਰਹਿਣਗੇ। ਸ਼ਰੀਰ ਵਿੱਚ ਆਇਰਨ ਅਤੇ ਪ੍ਰੋਟੀਨ ਦੀ ਕਮੀ ਕਾਰਨ ਵੀ ਵਾਲ ਝੜਦੇ ਹਨ। ਕੁਝ ਦਵਾਈਆਂ ਦੀ ਵਰਤੋਂ ਕਾਰਨ ਵੀ ਵਾਲ ਝੜਨਾ ਸ਼ੁਰੂ ਹੋ ਜਾਂਦੇ ਹਨ। ਗਰਭ ਅਵਸਥਾ (Pregnancy) ਦੌਰਾਨ ਕਈ ਮਹਿਲਾਵਾਂ ਦੇ ਕਮਜ਼ੋਰੀ ਨਾਲ ਵਾਲ ਝੜਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version