ਤੁਸੀਂ ਵੀ ਹੋ ਓਵਰਵੇਟ ਦਾ ਸ਼ਿਕਾਰ ਤਾਂ ਨਿੰਬੂ ਦੀ ਵਰਤੋਂ ਨਾਲ ਇਸ ਤਰ੍ਹਾਂ ਘੱਟ ਕਰ ਸਕਦੇ ਹੋ ਵਜਨ

Published: 

06 Feb 2023 13:08 PM

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਪਾਣੀ ਨੂੰ ਕੋਸਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਇਸ 'ਚ ਨਿੰਬੂ ਦਾ ਰਸ ਅਤੇ ਸ਼ੁੱਧ ਸ਼ਹਿਦ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।

ਤੁਸੀਂ ਵੀ ਹੋ ਓਵਰਵੇਟ ਦਾ ਸ਼ਿਕਾਰ ਤਾਂ ਨਿੰਬੂ ਦੀ ਵਰਤੋਂ ਨਾਲ ਇਸ ਤਰ੍ਹਾਂ ਘੱਟ ਕਰ ਸਕਦੇ ਹੋ ਵਜਨ

ਭਾਰ ਘਟਾਉਣ 'ਚ ਨਿੰਬੂ ਫਾਇਦੇਮੰਦ ਪਰ ਇਸ ਤਰ੍ਹਾਂ ਕਰੋ ਵਰਤੋਂ

Follow Us On

ਗਲਤ ਖਾਨ ਪੀਣ ਦੀਆਂ ਆਦਤਾਂ ਦੇ ਕਾਰਣ ਅਸੀਂ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਾਂ । ਜਿਆਦਾ ਭਾਰ ਹੋਣਾ ਜਿੱਥੇ ਸਾਨੂੰ ਬਿਮਾਰੀਆਂ ਵੱਲ ਧੱਕ ਰਿਹਾ ਹੈ ਉਸ ਦੇ ਨਾਲ ਹੀ ਮੋਟਾਪੇ ਕਾਰਣ ਸਾਡੇ ਵਿੱਚ ਆਤਮਵਿਸ਼ਵਾਸ ਦੀ ਵੀ ਕਮੀ ਆਉਂਦੀ ਹੈ । ਵਧਦੇ ਭਾਰ ਨੂੰ ਘੱਟ ਕਰਨ ਲਈ ਲੋਕ ਅਕਸਰ ਕਈ ਤਰੀਕੇ ਅਜ਼ਮਾਉਂਦੇ ਹਨ। ਉਹ ਕਸਰਤ ਤੋਂ ਲੈ ਕੇ ਦਵਾਈਆਂ ਆਦਿ ਤੱਕ ਸਭ ਕੁਝ ਲੈਂਦੇ ਹਨ। ਪਰ ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਘਰੇਲੂ ਨੁਸਖਿਆਂ ਨੂੰ ਵੀ ਅਜ਼ਮਾਉਂਦੇ ਹਨ। ਘਰੇਲੂ ਨੁਸਖੇ ਹਮੇਸ਼ਾ ਸਸਤੇ ਅਤੇ ਕਾਰਗਰ ਸਾਬਤ ਹੁੰਦੇ ਹਨ। ਭਾਰ ਘਟਾਉਣ ਲਈ ਲੋਕ ਜਿਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚੋਂ ਨਿੰਬੂ ਦੀ ਵਰਤੋਂ ਭਾਰ ਘਟਾਉਣ ਦਾ ਸਭ ਤੋਂ ਆਮ ਤਰੀਕਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਿੰਬੂ ਦੀ ਵਰਤੋਂ ਕਿਵੇਂ ਕਰੀਏ ਤਾਂ ਕਿ ਤੁਹਾਡਾ ਸਰੀਰ ਤੰਦਰੁਸਤ ਰਹੇ ਅਤੇ ਭਾਰ ਵੀ ਘੱਟ ਹੋਵੇ।

ਨਿੰਬੂ ਅਤੇ ਸ਼ਹਿਦ ਦੇ ਫਾਇਦੇ

ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਪਾਣੀ ‘ਚ ਨਿੰਬੂ ਮਿਲਾ ਕੇ ਪੀਂਦੇ ਹਨ। ਗਰਮ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਵੀ ਇਸ ਦਾ ਸੇਵਨ ਕੀਤਾ ਜਾਂਦਾ ਹੈ । ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਸੇਵਨ ਕਈ ਵਾਰ ਤੁਹਾਨੂੰ ਸਿਹਤ ਸਮੱਸਿਆਵਾਂ ਵਿੱਚ ਪਾ ਦਿੰਦਾ ਹੈ। ਇਸ ਨਾਲ ਤੁਹਾਡੇ ਪੇਟ ਵਿੱਚ ਦਰਦ ਵੀ ਹੋ ਸਕਦਾ ਹੈ। ਇਸ ਲਈ ਜੇਕਰ ਹੋ ਸਕੇ ਤਾਂ ਨਿੰਬੂ ਦੇ ਰਸ ਨੂੰ ਸ਼ੁੱਧ ਸ਼ਹਿਦ ਨਾਲ ਪਾਣੀ ਵਿਚ ਪੀਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਚੰਗਾ ਲਾਭ ਮਿਲੇਗਾ। ਸ਼ਹਿਦ ਅਤੇ ਨਿੰਬੂ ਵਿੱਚ ਉੱਚ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦੇ ਹਨ। ਫ੍ਰੀ ਰੈਡੀਕਲ ਉਹ ਤੱਤ ਹੁੰਦੇ ਹਨ ਜੋ ਭੋਜਨ ਦੇ ਪਾਚਨ ਦੌਰਾਨ ਸਾਡੇ ਸਰੀਰ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਸਰੀਰ ‘ਚੋਂ ਫ੍ਰੀ ਰੈਡੀਕਲਸ ਖਤਮ ਹੋ ਜਾਂਦੇ ਹਨ।

ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਦਾ ਸੇਵਨ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਪਾਣੀ ਨੂੰ ਕੋਸਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਇਸ ‘ਚ ਨਿੰਬੂ ਦਾ ਰਸ ਅਤੇ ਸ਼ੁੱਧ ਸ਼ਹਿਦ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਇੱਕ ਡੀਟੌਕਸ ਡਰਿੰਕ ਬਣ ਜਾਂਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਸਰੀਰ ਤੋਂ ਵਾਧੂ ਚਰਬੀ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਕਬਜ਼ ਆਦਿ ਤੋਂ ਵੀ ਰਾਹਤ ਦਿਵਾਉਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਖਾਲੀ ਪੇਟ ਕੋਸੇ ਪਾਣੀ ਨਾਲ ਸਰੀਰ ‘ਤੇ ਚਮਤਕਾਰੀ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਇਸ ‘ਚ ਨਿੰਬੂ ਅਤੇ ਸ਼ਹਿਦ ਵੀ ਮਿਲਾ ਲਿਆ ਜਾਵੇ ਤਾਂ ਇਸ ਦੇ ਫਾਇਦੇ ਕਾਫੀ ਵਧ ਜਾਂਦੇ ਹਨ।

ਸ਼ੂਗਰ ਦੇ ਮਰੀਜ ਕਰਨ ਪਰਹੇਜ

ਪਾਣੀ ਦੇ ਨਾਲ ਨਿੰਬੂ ਅਤੇ ਸ਼ਹਿਦ ਦੇ ਕਈ ਫਾਇਦੇ ਹੁੰਦੇ ਹਨ ਪਰ ਕੁਝ ਲੋਕਾਂ ਲਈ ਇਹ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਹ ਤੁਹਾਡੇ ਲਈ ਚੰਗਾ ਡਰਿੰਕ ਨਹੀਂ ਹੈ। ਕਿਉਂਕਿ ਸ਼ਹਿਦ ਮਿੱਠਾ ਹੁੰਦਾ ਹੈ ਅਤੇ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਕੁਝ ਦਿਨ ਪਹਿਲਾਂ ਬੈਰਿਆਟ੍ਰਿਕ ਸਰਜਰੀ ਕਰਵਾਈ ਹੈ ਤਾਂ ਤੁਹਾਨੂੰ ਇਹ ਡਰਿੰਕ ਨਹੀਂ ਪੀਣਾ ਚਾਹੀਦਾ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ ਜੇਕਰ ਆਪਰੇਸ਼ਨ ਤੋਂ ਬਾਅਦ ਸ਼ਹਿਦ ਜਾਂ ਚੀਨੀ ਦਾ ਸੇਵਨ ਕਰਦੇ ਹਨ ਤਾਂ ਡੰਪਿੰਗ ਸਿੰਡਰੋਮ ਹੋ ਸਕਦਾ ਹੈ।