ਇੱਕ ਛੋਟੇ ਕਟੋਰੇ ਵਿੱਚ ਨਿੰਬੂ ਦਾ ਰਸ ਕੱਢੋ ਅਤੇ ਇਸ ਨੂੰ ਰੂੰ ਦੀ ਮਦਦ ਨਾਲ ਚੇਹਰੇ ਤੇ ਜਿੱਥੇ ਦਾਗ ਹਨ ਉਸ ਥਾਂ 'ਤੇ ਲਗਾਓ। ਇਸ ਨੂੰ 10-15 ਮਿੰਟ ਲਈ ਛੱਡਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ। ਇਹ ਤਰੀਕਾ ਚੇਹਰੇ ਨੂੰ ਬੇਦਾਗ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।
Lifestyle: ਅੱਜ ਦੇ ਦੌਰ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਚੇਹਰਾ ਖੂਬਸੂਰਤ ਅਤੇ ਬੇਦਾਗ ਦਿਸੇ। ਖੂਬਸੂਰਤ ਅਤੇ ਬੇਦਾਗ ਚੇਹਰਾ ਸਾਡੀ ਸ਼ਖ਼ਸੀਅਤ ਨੂੰ ਬਹੁਤ ਜਿਆਦਾ ਉਬਾਰਦਾ ਹੈ । ਪਰ ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤਿ ਜਾਣੂ ਹਾਂ ਕਿ ਗਰਮੀਆਂ ਸਾਡੇ ਚੇਹਰੇ ਲਈ ਇੱਕ ਚੁਣੌਤੀ ਬਣ ਕੇ ਆਉਂਦੀਆਂ ਹਨ। ਗਰਮੀਆਂ ਵਿੱਚ ਜਿੱਥੇ ਸਾਡਾ ਚੇਹਰਾ ਆਪਣਾ ਨਿਖਾਰ ਗੁਆਉਂਦਾ ਹੈ ਉੱਥੇ ਹੀ ਕਈਂ ਤਰਾਂ ਦੇ ਚੇਹਰੇ ਦੇ ਰੋਗ ਸਾਡੇ ਲਈ ਪਰੇਸ਼ਾਨੀ ਪੈਦਾ ਕਰਦੇ ਹਨ ।ਇਨ੍ਹਾਂ ਵਿਚੋਂ ਇੱਕ ਹੈ ਮੁਹਾਸੇ ਅਤੇ ਉਨ੍ਹਾਂ ਦੇ ਦਾਗ । ਬਹੁਤ ਸਾਰੇ ਲੋਕ, ਖਾਸ ਤੌਰ ‘ਤੇ ਕੁੜੀਆਂ ਅਤੇ ਔਰਤਾਂ, ਆਪਣੇ ਚਿਹਰੇ ‘ਤੇ ਮੁਹਾਸੇ ਅਤੇ ਮੁਹਾਸੇ ਦੇ ਦਾਗ ਤੋਂ ਪਰੇਸ਼ਾਨ ਹਨ ਇਹ ਮੁਹਾਸੇ ਅਤੇ ਦਾਗ ਉਨ੍ਹਾਂ ਦੀ ਸੁੰਦਰਤਾ ਨੂੰ ਗ੍ਰਹਿਣ ਕਰਨ ਵਾਂਗ ਕੰਮ ਕਰਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਸਖੇ ਦੱਸਾਂਗੇ, ਜਿਨ੍ਹਾਂ ਨੂੰ ਤੁਸੀਂ ਆਸਾਨੀ ਨਾਲ ਆਪਣੇ ਘਰ ‘ਚ ਬਣਾ ਕੇ ਵਰਤ ਸਕਦੇ ਹੋ। ਇਸ ਨਾਲ ਤੁਹਾਡੇ ਪੈਸੇ ਦੀ ਬਚਤ ਹੋਵੇਗੀ ਅਤੇ ਉਨ੍ਹਾਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੋਵੇਗਾ।
ਨਿੰਬੂ ਦਾ ਰਸ ਵਰਤੋ
ਸੰਤਰਾ ਪਰਿਵਾਰ ਤੋਂ ਹੋਣ ਕਾਰਨ
ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਹਰ ਮੌਸਮ ਵਿੱਚ ਸਾਡੇ ਲਈ ਆਸਾਨੀ ਨਾਲ ਉਪਲਬਧ ਹੈ। ਨਿੰਬੂ ਸਾਡੀ ਸਕਿਨ ਤੋਂ ਦਾਗ-ਧੱਬੇ ਦੂਰ ਕਰਨ ਵਿੱਚ ਚੰਗੀ ਭੂਮਿਕਾ ਨਿਭਾ ਸਕਦਾ ਹੈ। ਅਸੀਂ ਆਪਣੀ ਸਕਿਨ ‘ਤੇ ਨਿੰਬੂ ਦਾ ਰਸ ਲਗਾ ਸਕਦੇ ਹਾਂ ਜਿਸ ਨਾਲ ਸਾਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਅਸੀਂ ਨਿੰਬੂ ਦੇ ਰਸ ਅਤੇ ਹਲਦੀ ਨੂੰ ਮਿਲਾ ਕੇ ਪੇਸਟ ਬਣਾ ਸਕਦੇ ਹਾਂ ਅਤੇ ਇਸ ਦੀ ਵਰਤੋਂ ਅਸੀਂ ਦਾਗ ਘੱਟ ਕਰਨ ਲਈ ਕਰ ਸਕਦੇ ਹਾਂ। ਜੋ ਦਾਗ ਨੂੰ ਹਲਕਾ ਕਰਦਾ ਹੈ। ਇੱਕ ਛੋਟੇ ਕਟੋਰੇ ਵਿੱਚ ਨਿੰਬੂ ਦਾ ਰਸ ਕੱਢੋ ਅਤੇ ਇਸ ਨੂੰ ਰੂੰ ਦੀ ਮਦਦ ਨਾਲ ਦਾਗ ਵਾਲੀ ਥਾਂ ‘ਤੇ ਲਗਾਓ। ਇਸ ਨੂੰ 10-15 ਮਿੰਟ ਲਈ ਛੱਡਣ ਤੋਂ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਐਲੋਵੇਰਾ ਜੈੱਲ ਅਤੇ ਪੇਸਟ
ਐਲੋਵੇਰਾ ਵੀ ਔਸ਼ਧੀ ਗੁਣਾਂ ਨਾਲ ਭਰਪੂਰ ਪੌਦਾ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਾਡੇ ਕੋਲ ਬਾਜ਼ਾਰ ਵਿੱਚ
ਐਲੋਵੇਰਾ ਜੈੱਲ ਉਪਲਬਧ ਹੈ। ਐਲੋਵੇਰਾ ਸਾਡੀ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਕਿਨ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਸ ਦੀ ਵਰਤੋਂ ਕਰਕੇ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਜੇਕਰ ਤੁਹਾਡੇ ਘਰ ‘ਚ ਐਲੋਵੇਰਾ ਦਾ ਪੌਦਾ ਹੈ ਤਾਂ ਇਸ ਦਾ ਜੈੱਲ ਕੱਢ ਲਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ‘ਤੇ ਲਗਾਓ, ਸਵੇਰੇ ਮੂੰਹ ਧੋ ਲਓ, ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ।
ਹਲਦੀ ਦਾ ਪੇਸਟ
ਹਲਦੀ ਵੀ ਚਮਤਕਾਰੀ ਗੁਣਾਂ ਨਾਲ ਭਰਪੂਰ ਹੈ। ਅਸੀਂ ਇਸ ਨੂੰ ਆਪਣੀ ਸਕਿਨ ਲਈ ਕਈ ਤਰੀਕਿਆਂ ਨਾਲ ਵਰਤ ਸਕਦੇ ਹਾਂ। ਅਸੀਂ ਇਸਨੂੰ ਆਪਣੇ ਘਰ ਦੀ ਰਸੋਈ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਤੁਸੀਂ ਹਲਦੀ ਦਾ ਪੇਸਟ ਬਣਾ ਕੇ ਚਮੜੀ ‘ਤੇ ਲਗਾ ਸਕਦੇ ਹੋ। ਹਲਦੀ ਦੀ ਲਗਾਤਾਰ ਵਰਤੋਂ ਨਾਲ ਤੁਸੀਂ ਮੁਹਾਸੇ ਦੀ ਸਮੱਸਿਆ ਤੋਂ ਬਚ ਸਕਦੇ ਹੋ। ਤੁਸੀਂ ਹਲਦੀ ਦੀ ਕਈ ਤਰ੍ਹਾਂ ਦੀ ਪੇਸਟ ਬਣਾ ਕੇ ਪ੍ਰਯੋਗ ਕਰ ਸਕਦੇ ਹੋ। ਸਰਦੀਆਂ ਵਿੱਚ ਇਹ ਸਾਡੀ ਸਕਿਨ ਨੂੰ ਚਮਤਕਾਰੀ ਲਾਭ ਦੇ ਸਕਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ