Summer Bloating: ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨਾਲ ਬਣਾਓ ਹੈਲਦੀ ਡਰਿੰਕ, ਪੇਟ ‘ਚ ਨਹੀਂ ਬਣੇਗੀ ਗਰਮੀ

Updated On: 

17 Apr 2023 15:16 PM

Summer Drinks for beating Heat Wave in India: ਜੇਕਰ ਤੁਹਾਨੂੰ ਅਕਸਰ ਗਰਮੀਆਂ 'ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਬਣੇ ਡ੍ਰਿੰਕ ਨੂੰ ਆਪਣੀ ਹੈਲਥ ਰੁਟੀਨ 'ਚ ਸ਼ਾਮਿਲ ਕਰਨਾ ਚਾਹੀਦਾ ਹੈ।

Summer Bloating: ਰਸੋਈ ਦੀਆਂ ਇਨ੍ਹਾਂ ਚੀਜ਼ਾਂ ਨਾਲ ਬਣਾਓ ਹੈਲਦੀ ਡਰਿੰਕ, ਪੇਟ ਚ ਨਹੀਂ ਬਣੇਗੀ ਗਰਮੀ
Follow Us On

Health News: ਗਰਮੀਆਂ ‘ਚ ਡੀਹਾਈਡ੍ਰੇਸ਼ਨ ਜਾਂ ਜ਼ਿਆਦਾ ਪਸੀਨਾ ਆਉਣਾ ਆਮ ਗੱਲ ਹੈ ਪਰ ਜੇਕਰ ਸਰੀਰ ‘ਚ ਇਲੈਕਟ੍ਰੋਲਾਈਟਸ ਦਾ ਸੰਤੁਲਨ ਵਿਗੜ ਜਾਵੇ ਤਾਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਾਰਨ ਬਲੋਟਿੰਗ ਅਤੇ ਐਸੀਡਿਟੀ (Acidity) ਹੋਣ ਲੱਗਦੀ ਹੈ, ਜਿਸ ਨੂੰ ਆਮ ਭਾਸ਼ਾ ਵਿੱਚ ਪੇਟ ਵਿੱਚ ਗਰਮੀ ਵੀ ਕਿਹਾ ਜਾਂਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰਸੋਈ ‘ਚ ਮੌਜੂਦ ਕੁਝ ਜੜੀ-ਬੂਟੀਆਂ ਅਤੇ ਮਸਾਲੇ ਹਨ, ਜਿਨ੍ਹਾਂ ਦੇ ਜ਼ਰੀਏ ਪੇਟ ‘ਚ ਗਰਮੀ ਨੂੰ ਜੰਮਣ ਤੋਂ ਰੋਕਿਆ ਜਾ ਸਕਦਾ ਹੈ। ਇਹ ਨਾ ਸਿਰਫ਼ ਪੇਟ ਦੀਆਂ ਸਮੱਸਿਆਵਾਂ ਨੂੰ ਸਾਡੇ ਤੋਂ ਦੂਰ ਰੱਖਦਾ ਹੈ ਬਲਕਿ ਸਾਨੂੰ ਚੰਗਾ ਮਹਿਸੂਸ ਵੀ ਕਰਦਾ ਹੈ। ਜੇਕਰ ਤੁਹਾਨੂੰ ਅਕਸਰ ਗਰਮੀਆਂ ‘ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਬਣੇ ਡ੍ਰਿੰਕ ਨੂੰ ਆਪਣੀ ਹੈਲਥ ਰੁਟੀਨ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਪੁਦੀਨਾ

ਪੁਦੀਨਾ (Mint) ਪੇਟ ਲਈ ਇੰਨਾ ਫਾਇਦੇਮੰਦ ਹੈ ਕਿ ਇਸ ਦੀ ਵਰਤੋਂ ਦਵਾਈਆਂ ‘ਚ ਵੀ ਕੀਤੀ ਜਾਂਦੀ ਹੈ। ਇਸ ਦੇ ਬਹੁਤ ਸਾਰੇ ਸਿਹਤ ਲਾਭ ਹਨ ਅਤੇ ਡਾਕਟਰ ਵੀ ਇਸ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਗਰਮੀਆਂ ‘ਚ ਤੁਹਾਨੂੰ ਪੁਦੀਨੇ ਦੀਆਂ ਕੁੱਝ ਪੱਤੀਆਂ, ਖੀਰੇ ਦੇ ਟੁਕੜਿਆਂ ਨੂੰ ਪਾਣੀ ‘ਚ ਮਿਲਾ ਕੇ ਮਿਸ਼ਰਨ ਬਣਾਉਣਾ ਚਾਹੀਦਾ ਹੈ। ਫੇਰ ਤੁਸੀਂ ਚਾਹੋ ਤਾਂ ਇਸ ‘ਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਇਹ ਡਰਿੰਕ ਤੁਹਾਨੂੰ ਗਰਮੀਆਂ ਦੌਰਾਨ ਹਾਈਡਰੇਟ ਰੱਖੇਗਾ।

ਅਦਰਕ

ਪਾਚਨ ਕਿਰਿਆ ਜਾਂ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਅਸੀਂ ਅਦਰਕ (Ginger) ਦੀ ਮਦਦ ਲੈ ਸਕਦੇ ਹਾਂ। ਅਦਰਕ ਨੂੰ ਪੀਣ ਲਈ ਇਸ ਦੇ ਕੁੱਝ ਟੁਕੜੇ ਲੈ ਕੇ ਪਾਣੀ ‘ਚ ਮਿਲਾ ਲਓ। ਇਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਰੋਜ਼ਾਨਾ ਕਿਸੇ ਵੀ ਸਮੇਂ ਪੀਓ। ਤੁਸੀਂ ਚਾਹੋ ਤਾਂ ਅਦਰਕ ਅਤੇ ਨਿੰਬੂ ਦੀ ਚਾਹ ਵੀ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਅਦਰਕ ਅਤੇ ਖੀਰਾ ਰਾਇਤਾ ਵੀ ਗਰਮੀਆਂ ‘ਚ ਸਾਡੇ ਪੇਟ ਨੂੰ ਠੰਡਕ ਦੇ ਸਕਦਾ ਹੈ।

ਮੇਥੀ

ਮੇਥੀ ਦੇ ਬੀਜ, ਪੌਸ਼ਟਿਕ ਤੱਤਾਂ ਅਤੇ ਸ਼ੂਗਰ ਨੂੰ ਦੂਰ ਕਰਨ ਵਾਲੇ ਗੁਣਾਂ ਨਾਲ ਹੁੰਦੀ ਹੈ। ਮੇਥੀ (Fenugreek) ਪੇਟ ਨੂੰ ਸਿਹਤਮੰਦ ਰੱਖਣ ਤੋਂ ਲੈ ਕੇ ਸ਼ੂਗਰ ਨੂੰ ਕੰਟਰੋਲ ਕਰਨ ਤੱਕ ਕਈ ਫਾਇਦੇ ਪ੍ਰਦਾਨ ਕਰਦੇ ਹਨ। ਆਯੁਰਵੇਦ ਦੇ ਅਨੁਸਾਰ ਮੇਥੀ ਦੇ ਬੀਜ ਅੰਤੜੀਆਂ ਦੀ ਤੰਦਰੁਸਤੀ ਵਿੱਚ ਮਦਦ ਕਰਦੇ ਹਨ। ਇਸ ਦਾ ਪਾਣੀ ਆਸਾਨ ਤਰੀਕੇ ਨਾਲ ਬਣਾ ਕੇ ਗਰਮੀਆਂ ‘ਚ ਪੇਟ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਕੁੱਝ ਮੇਥੀ ਦੇ ਦਾਣਿਆਂ ਨੂੰ ਰਾਤ ਨੂੰ ਭਿਓ ਦਿਓ ਅਤੇ ਸਵੇਰੇ ਇਸ ਪਾਣੀ ਨੂੰ ਪੀਓ। ਤੁਸੀਂ ਚਾਹੋ ਤਾਂ ਭਿੱਜੀ ਹੋਈ ਮੇਥੀ ਦੇ ਦਾਣੇ ਅਤੇ ਪਾਣੀ ਦੀ ਸਮੂਦੀ ਵੀ ਬਣਾ ਸਕਦੇ ਹੋ, ਪਰ ਇਸ ਦਾ ਸੇਵਨ ਹੱਦ ਤੱਕ ਕਰੋ।

ਹਰੀ ਇਲਾਇਚੀ

ਗੁਣਕਾਰੀ ਹੈ ਹਰੀ ਹਰੀ ਇਲਾਇਚੀ, ਜੋ ਚਾਹ ਤੋਂ ਲੈ ਕੇ ਭੋਜਨ ਤੱਕ ਹਰ ਚੀਜ਼ ਦਾ ਸੁਆਦ ਵਧਾਉਂਦੀ ਹੈ, ਸਾਡੇ ਪੇਟ ਨੂੰ ਸਿਹਤਮੰਦ ਰੱਖਣ ਲਈ ਵੀ ਕਾਰਗਰ ਹੈ। ਇਸ ਵਿੱਚ ਠੰਡਕ ਪ੍ਰਭਾਵ ਹੁੰਦਾ ਹੈ ਅਤੇ ਪਾਚਕ ਸਾਡੇ ਪਾਚਨ ਸਿਸਟਮ ਨੂੰ ਠੀਕ ਕਰਦੇ ਹਨ। ਗਰਮੀਆਂ ਵਿੱਚ ਹਰੀ ਇਲਾਇਚੀ ਵਾਲੀ ਚਾਹ ਪੀਣਾ ਪੇਟ ਲਈ ਚੰਗਾ ਹੁੰਦਾ ਹੈ। ਬੱਸ ਇਲਾਇਚੀ ਨੂੰ ਪਾਣੀ ਵਿੱਚ ਗਰਮ ਕਰੋ ਅਤੇ ਇਸਨੂੰ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਸ ਵਿੱਚ ਬਰਫ਼ ਦੇ ਕਿਊਬ ਪਾਓ ਅਤੇ ਆਨੰਦ ਲਓ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ