Hyundai Exter ਦੇ ਵੇਰੀਐਂਟ, ਇੰਜਣ ਦੀ ਪੂਰੀ ਜਾਣਕਾਰੀ, ਲਾਂਚ ਤੋਂ ਪਹਿਲਾਂ ਜਾਣੋ…

Published: 

11 May 2023 16:06 PM

Hyundai Exter: Hyundai Exter ਦੇ ਵੇਰੀਐਂਟਸ ਅਤੇ ਇੰਜਣ ਇੱਥੇ ਲਾਂਚ ਕਰਨ ਤੋਂ ਪਹਿਲਾਂ ਪੂਰੀ ਡਿਟੇਲ ਇੱਥੇ ਵੋਖੋ।

Hyundai Exter ਦੇ ਵੇਰੀਐਂਟ, ਇੰਜਣ ਦੀ ਪੂਰੀ ਜਾਣਕਾਰੀ, ਲਾਂਚ ਤੋਂ ਪਹਿਲਾਂ ਜਾਣੋ...
Follow Us On

Auto News: Exter ਨੂੰ CNG ਫਿਊਲ ਵਿਕਲਪ ਦੇ ਨਾਲ 1.2-ਲੀਟਰ ਪੈਟਰੋਲ ਇੰਜਣ ਮਿਲਦਾ ਹੈ। ਐਕਸਟਰ ਪੈਟਰੋਲ ਨੂੰ ਪੰਜ-ਸਪੀਡ ਮੈਨੂਅਲ ਜਾਂ AMT ਆਟੋਮੈਟਿਕ ਨਾਲ ਸੈਲੇਕਟ ਕੀਤਾ ਜਾ ਸਕਦਾ ਹੈ, ਜਦੋਂ ਕਿ Exter CNG ਸਿਰਫ ਮੈਨੂਅਲ ਵਿਕਲਪ ਨਾਲ ਉਪਲਬਧ ਹੋਵੇਗੀ। ਹੁੰਡਈ ਦੀ ਆਉਣ ਵਾਲੀ ਕਾਰ ਕੰਪਨੀ ਦੇ ਲਾਈਨਅੱਪ ਵਿੱਚ ਵੈਨਯੂ ਤੋਂ ਹੇਠਾਂ ਰਹੇਗੀ। ਇਹ ਸਾਈਜ਼ ਦੇ ਲਿਹਾਜ਼ ਨਾਲ ਵੈਨਯੂ ਤੋਂ ਛੋਟੀ ਹੋਵੇਗੀ। ਇੱਥੇ ਅਸੀਂ ਤੁਹਾਨੂੰ ਅਪਕਮਿੰਗ ਕਾਰ ਦੇ ਪਾਵਰਟ੍ਰੇਨ ਆਪਸ਼ਨਸ ਅਤੇ ਸਪੈਸੀਫਿਕੋਸ਼ੰਸ ਦੀ ਪੂਰੀ ਡਿਟੇਲ ਬਾਰੇ ਦੱਸਾਂਗੇ।

ਫਿਲਹਾਲ ਇਸ ਕਾਰ ਲਈ ਪਾਵਰ ਅਤੇ ਟਾਰਕ ਆਉਟਪੁੱਟ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ, ਸੰਭਾਵਨਾ ਹੈ ਕਿ ਇਸ ਕਾਰ ‘ਚ 1.2-ਲੀਟਰ ਇੰਜਣ ਗ੍ਰੈਂਡ i10 Nios, Aura ਅਤੇ Venue ਦੀ ਤਰ੍ਹਾਂ 83hp ਅਤੇ 114Nm ਦਾ ਟਾਰਕ ਜਨਰੇਟ ਕਰੇਗਾ। ਇਸੇ ਤਰ੍ਹਾਂ, CNG ਪਾਵਰਟ੍ਰੇਨ ਆਪਣੀ ਸੇਡਾਨ, SUV ਅਤੇ ਹੈਚਬੈਕ ਕਾਉਂਟਰਪਾਰਟਸ ਦੀ ਤਰ੍ਹਾਂ 69hp ਅਤੇ 95.2Nm ਦਾ ਉਤਪਾਦਨ ਕਰ ਸਕਦੀ ਹੈ।

Exter ਸਪੈਸੀਫਿਕੇਸ਼ਨ

ExterEX, S, SX, SX (O) ਅਤੇ ਟਾਪ-ਸਪੈਸੀਫਿਕੇਸ਼ਨ SX(O) ਕਨੈਕਟ ਟ੍ਰਿਮਸ ਵਿੱਚ ਉਪਲਬਧ ਹੋਵੇਗਾ। EX ਟ੍ਰਿਮ ਨੂੰ AMT ਗਿਅਰਬਾਕਸ ਵਿਕਲਪ ਨਹੀਂ ਮਿਲਦਾ ਹੈ – ਇਹ ਸਿਰਫ ਪੈਟਰੋਲ-ਮੈਨੁਅਲ ਵਿਕਲਪ ਨਾਲ ਉਪਲਬਧ ਹੈ।

ਹੁੰਡਈ ਐਕਸਟਰ ਕਲਰ ਆਪਸ਼ਨ

Hyundai Exter ਨੂੰ ਛੇ ਮੋਨੋਟੋਨ ਐਕਸਟੀਰੀਅਰ ਪੇਂਟ ਸ਼ੇਡਜ਼ ਵਿੱਚ ਪੇਸ਼ ਕਰੇਗੀ – ਐਟਲਸ ਵ੍ਹਾਈਟ, ਕੋਸਮਿਕ ਬਲੂ, ਫਾਈਰੀ ਰੈੱਡ, ਸਟਾਰਰੀ ਨਾਈਟ, ਟਾਈਟਨ ਗ੍ਰੇ, ਅਤੇ ਹੁੰਡਈ ਰੇਂਜਰ ਖਾਕੀ ਲਈ ਨਵੀਂ। xter ਨੂੰ ਐਟਲਸ ਵ੍ਹਾਈਟ, ਕੋਸਮਿਕ ਬਲੂ ਅਤੇ ਰੇਂਜਰ ਗ੍ਰੇ ‘ਤੇ ਆਧਾਰਿਤ ਤਿੰਨ ਡਿਊਲ-ਟੋਨ ਕਲਰ ਦੀ ਵੀ ਆਪਸ਼ਨ ਮਿਲਦਾ ਹੈ।

Hyundai Exter ਇੰਡੀਆ ਲਾਂਚ ਡਿਟੇਲ ਅਤੇ ਰਾਇਵਲ

Exter SUV ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਦਾ ਐਲਾਨ ਇਸ ਸਾਲ ਜੁਲਾਈ ਦੇ ਅਖੀਰ ਜਾਂ ਅਗਸਤ ਦੀ ਸ਼ੁਰੂਆਤ ‘ਚ ਕੀਤਾ ਜਾ ਸਕਦਾ ਹੈ। ਇਹ ਭਾਰਤ ‘ਚ Hyundai ਦੀ ਸਭ ਤੋਂ ਸਸਤੀ SUV ਹੋਵੇਗੀ, ਜੋ Tata Punch ਅਤੇ Citroen C3 ਨਾਲ ਮੁਕਾਬਲਾ ਕਰੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version