ਕੀ ਗਰਭ ਅਵਸਥਾ ਦੌਰਾਨ ਪਟਾਕੇ ਚਲਾਉਣੇ ਸੁਰੱਖਿਅਤ ਹਨ? ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ

Updated On: 

08 Nov 2023 22:14 PM

Pregnancy Tips: ਦੀਵਾਲੀ ਵਾਲੇ ਦਿਨ ਕਈ ਤਰ੍ਹਾਂ ਦੇ ਪਕਵਾਨ ਖਾਣ ਦੇ ਨਾਲ-ਨਾਲ ਬਹੁਤ ਸਾਰੇ ਪਟਾਕੇ ਵੀ ਚਲਾਏ ਜਾਂਦੇ ਹਨ। ਦੀਵਾਲੀ 'ਤੇ ਪਟਾਕੇ ਚਲਾਉਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਇਹ ਤਿਉਹਾਰ ਪਟਾਕਿਆਂ ਤੋਂ ਬਿਨ੍ਹਾਂ ਅਧੂਰਾ ਮੰਨਿਆ ਜਾਂਦਾ ਹੈ। ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੌਰਾਨ ਪਟਾਕਿਆਂ ਦਾ ਧੂੰਆਂ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕੀ ਗਰਭ ਅਵਸਥਾ ਦੌਰਾਨ ਪਟਾਕੇ ਚਲਾਉਣੇ ਸੁਰੱਖਿਅਤ ਹਨ? ਜਾਣੋ ਕਿਹੜੀਆਂ ਗੱਲਾਂ ਦਾ ਰੱਖਣਾ ਚਾਹੀਦਾ ਧਿਆਨ
Follow Us On

ਦੀਵਾਲੀ (Diwali) ਦਾ ਤਿਉਹਾਰ ਆਉਣ ਵਾਲਾ ਹੈ। ਇਹ ਤਿਉਹਾਰ ਰੰਗੀਨ ਕੱਪੜਿਆਂ, ਸਜਾਵਟ ਅਤੇ ਸੁਆਦੀ ਪਕਵਾਨਾਂ ਲਈ ਜਾਣਿਆ ਜਾਂਦਾ ਹੈ। ਦੀਵਾਲੀ ‘ਤੇ ਲਕਸ਼ਮੀ-ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਸੁਆਦੀ ਪਕਵਾਨਾਂ ਦੇ ਨਾਲ-ਨਾਲ ਲੋਕ ਇਸ ਤਿਉਹਾਰ ‘ਤੇ ਆਤਿਸ਼ਬਾਜ਼ੀ ਦਾ ਵੀ ਖੂਬ ਆਨੰਦ ਲੈਂਦੇ ਹਨ। ਦੀਵਾਲੀ ‘ਤੇ ਪਟਾਕੇ ਚਲਾਉਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚੱਲ ਰਹੀ ਹੈ। ਪਰ ਇਹ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਖਾਸ ਤੌਰ ‘ਤੇ ਗਰਭਵਤੀ ਔਰਤਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।

ਸਿਹਤ ਮਾਹਿਰਾਂ ਅਨੁਸਾਰ ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਮਾਂ ਅਤੇ ਬੱਚੇ ਦੋਵਾਂ ਲਈ ਖ਼ਤਰਨਾਕ ਹੋ ਸਕਦਾ ਹੈ। ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਵਿੱਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਹੋਰ ਨੁਕਸਾਨਦਾਇਕ ਪਦਾਰਥ ਸਮੇਤ ਬਹੁਤ ਸਾਰੇ ਜ਼ਹਿਰੀਲੇ ਤੱਤ ਹੁੰਦੇ ਹਨ। ਜੇਕਰ ਗਰਭ ਅਵਸਥਾ ਦੌਰਾਨ ਔਰਤਾਂ ਇਸ ਪ੍ਰਦੂਸ਼ਣ (Pollution) ਦੇ ਸੰਪਰਕ ‘ਚ ਆਉਂਦੀਆਂ ਹਨ ਤਾਂ ਇਹ ਖਤਰਨਾਕ ਗੈਸਾਂ ਸਾਹ ਦੀ ਨਾਲੀ ‘ਚ ਦਾਖਲ ਹੋ ਸਕਦੀਆਂ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

ਸਕਿਨ ਐਲਰਜੀ

ਉੱਚੀ ਆਵਾਜ਼ ਕਰਨ ਵਾਲੇ ਪਟਾਕੇ ਵੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਨਾਲ ਸਕਿਨ ਐਲਰਜੀ ਹੋਣ ਦਾ ਖ਼ਤਰਾ ਰਹਿੰਦਾ ਹੈ। ਪਟਾਕਿਆਂ ਵਿਚਲੇ ਰਸਾਇਣ ਸਕਿਨ ਰਾਹੀਂ ਸਰੀਰ ਵਿੱਚ ਪਹੁੰਚ ਸਕਦੇ ਹਨ। ਅਜਿਹੀ ਸਥਿਤੀ ਵਿੱਚ ਕਿਸੇ ਵੀ ਗਰਭਵਤੀ ਔਰਤ ਨੂੰ ਪਟਾਕਿਆਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਦਮਾ

ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਨਾਲ ਗਰਭਵਤੀ ਔਰਤਾਂ ਵਿੱਚ ਦਮੇ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਗਰਭਵਤੀ ਔਰਤਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਇਸ ਲਈ ਉਨ੍ਹਾਂ ਨੂੰ ਪਟਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਪਟਾਕਿਆਂ ਵਰਗੀਆਂ ਰਸਾਇਣਕ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ। ਦੀਵੇ ਅਤੇ ਕੁਦਰਤੀ ਧੂਪ ਸਟਿਕਸ ਦੀ ਵਰਤੋਂ ਕਰਕੇ ਬਿਨ੍ਹਾਂ ਕਿਸੇ ਮਾੜੇ ਪ੍ਰਭਾਵ ਦੇ ਦੀਵਾਲੀ ਮਨਾਈ ਜਾ ਸਕਦੀ ਹੈ। ਘਰ ਦੀ ਸਫ਼ਾਈ ਤੋਂ ਨਿਕਲਣ ਵਾਲੀ ਗੰਦਗੀ, ਧੂੜ, ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਪ੍ਰਦੂਸ਼ਣ ਨੂੰ ਕਾਫ਼ੀ ਵਧਾਉਂਦਾ ਹੈ। ਅਜਿਹੇ ਵਿੱਚ ਮਾਸਕ ਦੀ ਵਰਤੋਂ ਕਰੋ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਤੁਸੀਂ ਗਰਭ ਅਵਸਥਾ ਦੇ 0 ਤੋਂ 5 ਮਹੀਨਿਆਂ ਦੌਰਾਨ ਵੀ ਪਟਾਕੇ ਚਲਾ ਸਕਦੇ ਹੋ, ਪਰ ਪਿਛਲੇ ਤਿੰਨ ਮਹੀਨਿਆਂ ਦੌਰਾਨ ਤੁਹਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਹਾਲਾਂਕਿ ਪਟਾਕੇ ਚਲਾਉਣ ਤੋਂ ਪਹਿਲਾਂ ਸਿਹਤ ਮਾਹਿਰ ਦੀ ਸਲਾਹ ਲੈਣੀ ਜ਼ਰੂਰੀ ਹੈ।