Diwali 2024: ਦੀਵਾਲੀ 'ਤੇ ਹੀ ਖੁੱਲ੍ਹਦਾ ਹੈ ਇਹ ਮੰਦਰ, ਸਾਲ ਭਰ ਬਲਦਾ ਰਹਿੰਦਾ ਹੈ ਦੀਵਾ, ਇਸ ਵਾਰ ਵੇਖਣ ਦਾ ਬਣਾਓ ਪਲਾਨ | diwali-2024-hasanamba-temple-in Karnataka open-only-once-throughout-year-for 12 days know-detail in punjabi Punjabi news - TV9 Punjabi

Diwali 2024: ਦੀਵਾਲੀ ‘ਤੇ ਹੀ ਖੁੱਲ੍ਹਦਾ ਹੈ ਇਹ ਮੰਦਿਰ, ਸਾਲ ਭਰ ਜਗਦਾ ਰਹਿੰਦਾ ਹੈ ਦੀਵਾ, ਇਸ ਵਾਰ ਵੇਖਣ ਦਾ ਬਣਾਓ ਪਲਾਨ

Updated On: 

30 Oct 2024 15:46 PM

Diwali 2024: ਦੀਵਾਲੀ ਦਾ ਤਿਉਹਾਰ ਕਾਰਤਿਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇੱਕ ਅਜਿਹਾ ਮੰਦਿਰ ਹੈ ਜੋ ਦੀਵਾਲੀ ਵਾਲੇ ਦਿਨ ਹੀ ਖੋਲ੍ਹਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਨਾਲ ਜੁੜੇ ਦਿਲਚਸਪ ਤੱਥਾਂ ਬਾਰੇ। ਤੁਹਾਨੂੰ ਇਸ ਬਾਰੇ ਬਾਰੀਕੀ ਨਾਲ ਜਾਣਨ ਦੀ ਉਤਸੁਕਤਾ ਹੋਵੇ ਤਾਂ ਤੁਸੀਂ ਇਸ ਦੀਵਾਲੀ ਤੇ ਇੱਥੇ ਜਾ ਕੇ ਦਰਸ਼ਨ ਵੀ ਕਰ ਸਕਦੇ ਹੋ।

Diwali 2024: ਦੀਵਾਲੀ ਤੇ ਹੀ ਖੁੱਲ੍ਹਦਾ ਹੈ ਇਹ ਮੰਦਿਰ, ਸਾਲ ਭਰ ਜਗਦਾ ਰਹਿੰਦਾ ਹੈ ਦੀਵਾ, ਇਸ ਵਾਰ ਵੇਖਣ ਦਾ ਬਣਾਓ ਪਲਾਨ

ਦੀਵਾਲੀ 'ਤੇ ਹੀ ਖੁੱਲ੍ਹਦਾ ਹੈ ਇਹ ਮੰਦਿਰ, ਪੂਰਾ ਸਾਲ ਜਗਦਾ ਰਹਿੰਦਾ ਹੈ ਦੀਵਾ...

Follow Us On

Diwali Celebrations: ਰੋਸ਼ਨੀ ਦਾ ਤਿਉਹਾਰ ਯਾਨੀ ਦੀਵਾਲੀ ਵੀਰਵਾਰ, 31 ਅਕਤੂਬਰ ਨੂੰ ਮਨਾਇਆ ਜਾਵੇਗਾ। 5 ਦਿਨਾਂ ਤੱਕ ਚੱਲਣ ਵਾਲਾ ਇਹ ਤਿਉਹਾਰ ਧਨਤੇਰਸ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ। ਇਸ ਦਿਨ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਵਿਸ਼ੇਸ਼ ਤੌਰ ‘ਤੇ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ‘ਤੇ ਦੇਵੀ ਲਕਸ਼ਮੀ ਦੇ ਮੰਦਰਾਂ ‘ਚ ਭਾਰੀ ਭੀੜ ਹੁੰਦੀ ਹੈ। ਪਰ ਇੱਥੇ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਾਂਗੇ ਜੋ ਦੀਵਾਲੀ ‘ਤੇ ਹੀ ਖੋਲ੍ਹਿਆ ਜਾਂਦਾ ਹੈ।

ਜੀ ਹਾਂ, ਕਰਨਾਟਕ ਵਿੱਚ ਇੱਕ ਅਜਿਹਾ ਮੰਦਿਰ ਹੈ ਜੋ ਦੀਵਾਲੀ ਦੇ ਮੌਕੇ ‘ਤੇ ਸਿਰਫ਼ 7 ਦਿਨਾਂ ਲਈ ਹੀ ਖੋਲ੍ਹਿਆ ਜਾਂਦਾ ਹੈ। ਇਹ ਮੰਦਿਰ ਸਾਲ ਦੇ ਬਾਕੀ ਦਿਨ ਬੰਦ ਰਹਿੰਦਾ ਹੈ। ਇਸ ਮੰਦਿਰ ਦਾ ਨਾਮ ਹਸਨੰਬਾ ਮੰਦਿਰ ਹੈ, ਜੋ ਕਾਫ਼ੀ ਪ੍ਰਾਚੀਨ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸ ਮੰਦਿਰ ਦੀਆਂ ਖਾਸ ਗੱਲਾਂ ਬਾਰੇ।

ਬਹੁਤ ਪ੍ਰਾਚੀਨ ਹੈ ਇਹ ਮੰਦਿਰ

ਦੇਵੀ ਅੰਬਾ ਨੂੰ ਸਮਰਪਿਤ ਇਹ ਮੰਦਰ ਕਰਨਾਟਕ ਦੇ ਹਾਸਨ ਜ਼ਿਲ੍ਹੇ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਹ ਮੰਦਰ 12ਵੀਂ ਸਦੀ ਵਿੱਚ ਬਣਵਾਇਆ ਗਿਆ ਸੀ। ਇਸ ਸ਼ਹਿਰ ਦਾ ਨਾਂ ਵੀ ਹਸਨ ਦੇਵੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਜਦੋਂ ਵੀ ਇਹ ਮੰਦਰ ਸਾਲ ਭਰ ਇੱਕ ਵਾਰ ਖੁੱਲ੍ਹਦਾ ਹੈ, ਲੋਕ ਦੇਵੀ ਅੰਬਾ ਦੀ ਪੂਜਾ ਕਰਨ ਆਉਂਦੇ ਹਨ।

12 ਦਿਨਾਂ ਲਈ ਖੁੱਲ੍ਹਦਾ ਹੈ ਇਹ ਮੰਦਿਰ

ਦੱਸ ਦੇਈਏ ਕਿ ਹਸਨੰਬਾ ਮੰਦਿਰ ਦੇ ਕਪਾਟ ਦੀਵਾਲੀ ਤੋਂ ਸਿਰਫ਼ 12 ਦਿਨਾਂ ਲਈ ਹੀ ਖੋਲ੍ਹੇ ਜਾਂਦੇ ਹਨ। ਜਦੋਂ ਮੰਦਿਰ ਦੇ ਦਰਵਾਜ਼ੇ ਬੰਦ ਹੁੰਦੇ ਹਨ, ਤਾਂ ਅੰਦਰ ਦੀਵਾ ਜਗਾਇਆ ਜਾਂਦਾ ਹੈ। ਇਸ ਦੇ ਨਾਲ ਹੀ ਮੰਦਿਰ ਵਿੱਚ ਫੁੱਲ ਵੀ ਰੱਖੇ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਅਗਲੇ ਸਾਲ ਦੀਵਾਲੀ ਦੇ ਮੌਕੇ ‘ਤੇ ਜਦੋਂ ਮੰਦਰ ਖੁੱਲ੍ਹਦਾ ਹੈ ਤਾਂ ਦੀਵੇ ਜਗਦੇ ਰਹਿੰਦੇ ਹਨ ਅਤੇ ਫੁੱਲ ਵੀ ਤਾਜ਼ਾ ਦਿਖਾਈ ਦਿੰਦੇ ਹਨ।

ਕਿਵੇਂ ਪਹੁੰਚੀਏ ਇਸ ਮੰਦਿਰ ਤੱਕ

ਜੇਕਰ ਤੁਸੀਂ ਹਵਾਈ ਜਹਾਜ਼ ਰਾਹੀਂ ਜਾਣ ਬਾਰੇ ਸੋਚ ਰਹੇ ਹੋ, ਤਾਂ ਹਾਸਨ ਜ਼ਿਲ੍ਹੇ ਵਿੱਚ ਕੋਈ ਹਵਾਈ ਅੱਡਾ ਨਹੀਂ ਹੈ। ਇਸਦੇ ਲਈ ਤੁਹਾਨੂੰ ਬੈਂਗਲੁਰੂ ਏਅਰਪੋਰਟ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇੱਥੇ ਬੱਸ ਜਾਂ ਟੈਕਸੀ ਰਾਹੀਂ ਪਹੁੰਚ ਸਕਦੇ ਹੋ। ਰੇਲ ਰਾਹੀਂ ਪਹੁੰਚਣਾ ਵੀ ਇੱਥੇ ਆਸਾਨ ਹੈ। ਹਾਸਨ ਬੇਂਗਲੁਰੂ, ਸ਼ਿਮੋਗਾ ਅਤੇ ਹੁਬਲੀ ਸਮੇਤ ਕਈ ਰੇਲਵੇ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਇੱਥੇ ਬੱਸ ਰਾਹੀਂ ਵੀ ਜਾ ਸਕਦੇ ਹੋ।

Exit mobile version