ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਸਰਤ ਤੋਂ ਬਾਅਦ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ, ਤੁਹਾਡੀ ਸਿਹਤ ਨੂੰ ਹੋਵੇਗਾ ਨੁਕਸਾਨ

ਸਿਹਤਮੰਦ ਅਤੇ ਫਿੱਟ ਰਹਿਣ ਲਈ, ਹਰ ਕਿਸੇ ਨੂੰ ਆਪਣੀ ਰੋਜ਼ਾਨਾ ਰੁਟੀਨ ਵਿੱਚ ਸਰੀਰਕ ਗਤੀਵਿਧੀਆਂ ਲਈ ਕੁਝ ਮਿੰਟ ਕੱਢਣੇ ਚਾਹੀਦੇ ਹਨ। ਇਸ ਸਮੇਂ ਕਸਰਤ ਕਰਨ ਤੋਂ ਬਾਅਦ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕਸਰਤ ਤੋਂ ਬਾਅਦ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ, ਤੁਹਾਡੀ ਸਿਹਤ ਨੂੰ ਹੋਵੇਗਾ ਨੁਕਸਾਨ
ਕਸਰਤ ਤੋਂ ਬਾਅਦ ਗਲਤੀ ਨਾਲ ਵੀ ਨਾ ਕਰੋ ਇਹ ਗਲਤੀਆਂ, ਤੁਹਾਡੀ ਸਿਹਤ ਨੂੰ ਹੋਵੇਗਾ ਨੁਕਸਾਨ
Follow Us
tv9-punjabi
| Updated On: 04 Sep 2024 13:05 PM

ਕੁਝ ਲੋਕ ਫਿਟਨੈਸ ਦੇ ਪ੍ਰਤੀ ਕਾਫੀ ਸੁਚੇਤ ਹੁੰਦੇ ਹਨ ਅਤੇ ਉਹ ਮਾਸਪੇਸ਼ੀਆਂ ਨੂੰ ਫਿੱਟ ਅਤੇ ਟੋਨ ਕਰਨ ਲਈ ਕਸਰਤ ਕਰਦੇ ਹਨ, ਜਦੋਂ ਕਿ ਕੁਝ ਲੋਕ ਫਿੱਟ ਰਹਿਣ ਲਈ ਕਸਰਤ ਕਰਦੇ ਹਨ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਲੋਕ ਵਰਕਆਊਟ ਕਰਦੇ ਹਨ। ਵਰਕਆਊਟ ਕਰਨ ਦੇ ਪਿੱਛੇ ਕਾਰਨ ਜੋ ਵੀ ਹੋ ਸਕਦਾ ਹੈ, ਜੇਕਰ ਤੁਸੀਂ ਹੁਣੇ ਹੀ ਕਸਰਤ ਕਰਨੀ ਸ਼ੁਰੂ ਕੀਤੀ ਹੈ ਤਾਂ ਜਾਣ ਲਓ ਕਿ ਵਰਕਆਊਟ ਕਰਨ ਤੋਂ ਬਾਅਦ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਕਸਰਤ ਤੁਹਾਨੂੰ ਸਿਹਤਮੰਦ ਅਤੇ ਫਿੱਟ ਰੱਖਣ ਵਿੱਚ ਮਦਦ ਕਰਦੀ ਹੈ। ਜੇ ਤੁਸੀਂ ਸਵੇਰ ਦੀ ਸ਼ੁਰੂਆਤ ਸਿਰਫ ਹਲਕੀ ਸਰੀਰਕ ਗਤੀਵਿਧੀ ਨਾਲ ਕਰਦੇ ਹੋ, ਤਾਂ ਇਹ ਤੁਹਾਨੂੰ ਵਧੇਰੇ ਤੰਦਰੁਸਤ ਮਹਿਸੂਸ ਕਰਵਾਏਗੀ। ਫਿਲਹਾਲ ਆਓ ਜਾਣਦੇ ਹਾਂ ਕਿ ਕਸਰਤ ਕਰਨ ਤੋਂ ਤੁਰੰਤ ਬਾਅਦ ਕੀ ਨਹੀਂ ਕਰਨਾ ਚਾਹੀਦਾ।

ਬਹੁੱਤ ਜ਼ਿਆਦਾ ਪਾਣੀ ਪੀਣਾ

ਕਸਰਤ ਕਰਨ ਤੋਂ ਬਾਅਦ ਸਰੀਰ ‘ਚੋਂ ਬਹੁਤ ਸਾਰਾ ਪਸੀਨਾ ਨਿਕਲਦਾ ਹੈ, ਅਜਿਹੀ ਸਥਿਤੀ ‘ਚ ਕਸਰਤ ਕਰਨ ਤੋਂ ਬਾਅਦ ਤੇਜ਼ ਪਿਆਸ ਲੱਗਦੀ ਹੈ ਅਤੇ ਲੋਕ ਇਕ ਵਾਰ ‘ਚ ਬਹੁਤ ਸਾਰਾ ਪਾਣੀ ਪੀਂਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੈ। ਜੇਕਰ ਤੁਸੀਂ ਕਸਰਤ ਕਰ ਰਹੇ ਹੋ ਜਾਂ ਉਸ ਤੋਂ ਬਾਅਦ ਪਾਣੀ ਪੀਣਾ ਚਾਹੁੰਦੇ ਹੋ, ਤਾਂ ਪਹਿਲਾਂ ਆਰਾਮ ਨਾਲ ਬੈਠੋ ਅਤੇ ਡੂੰਘਾ ਸਾਹ ਲਓ ਅਤੇ ਫਿਰ ਆਰਾਮ ਕਰੋ। ਇਸ ਤੋਂ ਬਾਅਦ ਥੋੜ੍ਹਾ-ਥੋੜ੍ਹਾ ਪਾਣੀ ਪੀਓ।

ਕਸਰਤ ਤੋਂ ਤੁਰੰਤ ਬਾਅਦ ਇਸ਼ਨਾਨ ਕਰਨਾ

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜੋ ਵਰਕਆਊਟ ਕਰਨ ਤੋਂ ਤੁਰੰਤ ਬਾਅਦ ਨਹਾ ਲੈਂਦੇ ਹਨ ਤਾਂ ਜਾਣ ਲਓ ਕਿ ਇਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਤੁਸੀਂ ਕੋਈ ਕਸਰਤ ਜਾਂ ਕੋਈ ਭਾਰੀ ਸਰੀਰਕ ਗਤੀਵਿਧੀ ਕੀਤੀ ਹੈ ਤਾਂ ਤੁਹਾਨੂੰ ਘੱਟੋ-ਘੱਟ ਅੱਧੇ ਘੰਟੇ ਬਾਅਦ ਹੀ ਨਹਾਉਣਾ ਚਾਹੀਦਾ ਹੈ ਜਦੋਂ ਸਰੀਰ ਪੂਰੀ ਤਰ੍ਹਾਂ ਰਿਲੈਕਸ ਹੋਵੇ।

ਭਾਰੀ ਭੋਜਨ ਨਾ ਖਾਓ

ਜੇਕਰ ਤੁਸੀਂ ਕਸਰਤ ਕੀਤੀ ਹੈ ਤਾਂ ਤੁਰੰਤ ਭਾਰੀ ਭੋਜਨ ਖਾਣ ਤੋਂ ਬਚੋ। ਇਸ ਦੇ ਨਾਲ, ਘੱਟੋ-ਘੱਟ ਵਰਕਆਊਟ ਤੋਂ 30-35 ਮਿੰਟ ਬਾਅਦ ਹੀ ਕੋਈ ਵੀ ਭੋਜਨ ਜਾਂ ਸਨੈਕਸ ਲੈਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਭਾਰੀ ਵਰਕਆਊਟ ਤੋਂ ਬਾਅਦ ਆਏ ਹੋ ਤਾਂ ਇਸ ਤੋਂ ਬਾਅਦ ਕੋਈ ਹੋਰ ਕਿਰਿਆ ਨਾ ਕਰੋ ਜਿਸ ਨਾਲ ਸਰੀਰ ‘ਤੇ ਜ਼ਿਆਦਾ ਦਬਾਅ ਪਵੇ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਸਕਦਾ ਹੈ।

OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!
OP Chautala: ਕਦੇ 5, ਕਦੇ 15 ਦਿਨ... ਫਿਰ ਪੂਰਾ ਕੀਤਾ ਕਾਰਜਕਾਲ, 5 ਵਾਰ ਮੁੱਖ ਮੰਤਰੀ ਰਹੇ ਓਪੀ ਚੌਟਾਲਾ ਦੇ ਨਹੀਂ ਸੁਣੇ ਹੋਣਗੇ ਇਹ ਕਿੱਸੇ!...
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ
ਜੈਪੁਰ 'ਚ LPG ਟੈਂਕਰ ਧਮਾਕੇ ਦੀ ਲਾਈਵ ਵੀਡੀਓ, 11 ਜ਼ਿੰਦਾ ਸੜੇ, 40 ਗੱਡੀਆਂ ਤਬਾਹ...
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ
ਖੜਗੇ, ਸਾਰੰਗੀ, ਰਾਹੁਲ ਤੇ ਰਾਜਪੂਤ ਸੰਸਦ ਵਿੱਚ ਧੱਕਾ-ਮੁੱਕੀ ਦੇ ਕਿੰਨੇ ਕਿਰਦਾਰ? ਵੇਖੋ...
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?
ਕਟੜਾ : ਬੰਦ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ, ਹੁਣ ਕਿਵੇਂ ਕਰ ਪਾਉਣਗੇ ਦਰਸ਼ਨ?...
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ
ਪੰਜਾਬ ਦੇ 48 ਰੇਲ ਪਟੜੀਆਂ 'ਤੇ ਬੈਠੇ ਕਿਸਾਨ...3 ਘੰਟੇ ਚੱਲਿਆ ਅੰਦੋਲਨ...
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ...
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !...
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ  ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ...
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?...