Sarpanch Suspended: ਪੰਜਾਬ ਸਰਕਾਰ ਨੇ ਸਰਪੰਚ ਨੂੰ ਕੀਤਾ ਮੁਅੱਤਲ

Updated On: 

13 Mar 2023 12:48 PM

Sarpanch Suspended: ਜਲਾਲਾਦਾਬ ਦੇ ਪਿੰਡ ਰੱਤਾਖੇੜਾ ਦੇ ਸਰਪੰਚ ਦੇ ਖਿਲਾਫ ਕਾਰਵਾਈ ਕੀਤੀ ਗਈ,, ਇਲਜ਼ਾਮ ਹੈ ਕਿ ਸਰਪੰਚ ਨੇ ਵਿਜੀਲੈਂਸ ਨੂੰ ਗ੍ਰਾਂਟਾਂ ਸਬੰਧੀ ਕੋਈ ਵੀ ਪੰਚਾਇਤੀ ਰਿਕਾਰਡ ਪੇਸ਼ ਨਹੀਂ ਕੀਤਾ। ਪਿੰਡ ਦੇ ਲੋਕਾਂ ਨੇ ਸਰਪੰਚ ਤੇ ਇਲਜ਼ਾਮ ਲਗਾਇਆ ਕਿ ਉਸਨੇ 30 ਲੱਖ 35 ਹਜ਼ਾਰ ਦੀ ਗ੍ਰਾਂਟ ਵਿੱਚ ਘਪਲਾ ਕੀਤਾ ਹੈ।

Sarpanch Suspended: ਪੰਜਾਬ ਸਰਕਾਰ ਨੇ ਸਰਪੰਚ ਨੂੰ ਕੀਤਾ ਮੁਅੱਤਲ

ਮੁਅੱਤਲ ਕੀਤੇ ਗਏ ਸਰਪੰਚ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਦੇ ਪਿੰਡ ਰੱਤਾਖੇੜਾ ਦੇ ਲੋਕ।

Follow Us On

ਫਾਜ਼ਿਲਕਾ: ਜਲਾਲਾਬਾਦ ਹਲਕੇ ਦੇ ਪਿੰਡ ਰੱਤਾ ਖੇੜਾ ਵਿਖੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਵੇਖਣ ਨੂੰ ਮਿਲਿਆ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੂੰ ਆਪਣੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ। Sarpanch Suspended ਪੰਜਾਬ ਸਰਕਾਰ ਪੰਚਾਇਤੀ ਵਿਭਾਗ ਵੱਲੋਂ ਜਾਰੀ ਪੱਤਰ ਵਿਚ ਲਿਖਿਆ ਗਿਆ ਹੈ ਕਿ ਸਰਪੰਚ ਵੱਲੋਂ ਪਿੰਡ ਦੇ ਕਮਿਊਨਿਟੀ ਹਾਲ ਦੀ 30 ਲੱਖ 35 ਹਜ਼ਾਰ ਦੀ ਗਰਾਂਟ ਨੂੰ ਖੁਰਦ-ਬੁਰਦ ਕੀਤਾ ਗਿਆ ਅਤੇ ਵਾਰ-ਵਾਰ ਸਰਪੰਚ ਤੋਂ ਰਿਕਾਰਡ ਮੰਗਣ ਦੇ ਬਾਵਜੂਦ ਸਰਪੰਚ ਨੇ ਰਿਕਾਰਡ ਨਹੀਂ ਦਿੱਤਾ।

‘ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ’

ਪੱਤਰ ਵਿੱਚ ਲਿਖਿਆ ਗਿਆ ਕਿ ਵਿਭਾਗ ਵੱਲੋਂ ਸਰਪੰਚ ਨੂੰ ਨਿੱਜੀ ਤੌਰ ਤੇ ਹਾਜ਼ਰ ਹੋਏ ਆਪਣੀ ਸਫ਼ਾਈ ਦੇਣ ਦੇ ਲਈ ਵੀ ਮੌਕਾ ਦਿੱਤਾ ਗਿਆ ਪਰ ਸਰਪੰਚ ਹਾਜ਼ਰ ਨਹੀਂ ਹੋਇਆ, ਜਿਸ ਤੋਂ ਬਾਅਦ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਤੁਰੰਤ ਪ੍ਰਭਾਵ ਤੇ ਸਰਪੰਚ ਨੂੰ ਮੁਅੱਤਲ ਕੀਤਾ ਗਿਆ ਇੱਥੇ ਪਿੰਡ ਵਾਸੀਆਂ ਦਾ ਵੀ ਕਹਿਣਾ ਕਿ ਇਸ ਮਾਮਲੇ ਵਿੱਚ ਸੈਕਟਰੀ ਦੀ ਵੀ ਮਿਲੀ ਭੁਗਤ ਸੀ ਜਿਸ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਹੈ। ਪਿੰਡ ਵਾਸੀਆਂ ਨੇ ਕਿਹਾ ਇਹ ਕੀ ਇਸ ਮਾਮਲੇ ਦੇ ਵਿੱਚ ਪਿੰਡ ਵਿਚ ਹੋਏ ਵਿਕਾਸ ਕੰਮਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜਿਸ ਦੇ ਨਾਲ ਕਈ ਹੋਰ ਵੱਡੇ ਖੁਲਾਸੇ ਹੋਣਗੇ।

‘ਸਰਪੰਚ ਨੇ 9 ਸਾਲ ਵਿੱਚ ਕੀਤਾ ਢਾਈ ਕਰੋੜ ਦਾ ਘਪਲਾ’

ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਮਿਊਨਟੀ ਹਾਲ ਦੀ ਗਰਾਂਟ ਤੋਂ ਇਲਾਵਾ ਸਰਪੰਚ ਦੇ ਵੱਲੋਂ ਬੀਤੇ 9 ਸਾਲਾਂ ਤੋਂ 2 ਤੋ ਢਾਈ ਕਰੋੜ ਰੁਪਏ ਦਾ ਘਪਲ਼ਾ ਕੀਤਾ ਗਿਆ ਹੈ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦਾ ਛੱਪੜ ਸ਼ਮਸ਼ਾਨਘਾਟ ਤੋਂ ਇਲਾਵਾ ਹੋਰ ਕਈ ਅਹਿਮ ਥਾਵਾ ਬਾਹਰ ਨਜ਼ਮਾਂ ਦੇ ਸੁੰਦਰੀਕਰਨ ਵਾਸਤੇ ਸਰਪੰਚ ਨੇ ਲੱਖਾਂ ਰੁਪਏ ਦੇ ਬਿੱਲ ਪਾਸ ਕਰਵਾਏ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਪਿੰਡ ਨੂੰ ਸਭ ਤੋਂ ਜ਼ਿਆਦਾ ਗ੍ਰਾਂਟ ਮਿਲ਼ੀ ਪਰ ਸਰਪੰਚ ਦੇ ਵੱਲੋਂ ਉਸਦਾ ਦੁਰਉਪਯੋਗ ਕੀਤਾ ਗਿਆ ਏਸੇ ਤਰਾਂ ਹੀ ਕਾਂਗਰਸ ਵੱਲੋਂ ਵੀ ਗ੍ਰਾਂਟਾਂ ਦੇ ਢੇਰ ਲੱਗੇ ਪਰ ਪਿੰਡ ਦਾ ਵਿਕਾਸ ਨਹੀਂ ਹੋਇਆ। ਪਿੰਡ ਵਾਸੀਆਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਕਰੋੜਾ ਦਾ ਘਪਲਾ ਸਾਹਮਣੇ ਆਵੇਗਾ। Another big scam will come out ਓਧਰ ਜਦ ਸਰਪੰਚ ਕੁਲਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਸਰਪੰਚ ਸਾਹਿਬ ਪਿੰਡ ਤੋਂ ਬਾਹਰ ਹੋਣ ਦੀ ਗੱਲ ਆਖਣ ਲੱਗੇ। ਫਿਲਹਾਲ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਰਪੰਚ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ