Santa Clause: ਕਿੱਥੇ ਦਫਨ ਹਨ ਸੈਂਟਾ ਕਲਾਜ਼, ਕੀ ਹੈ ਯੀਸੂ ਮਸੀਹ ਨਾਲ ਕੁਨੈਕਸ਼ਨ? ਇਹ ਹੈ ਪੂਰੀ ਕਹਾਣੀ

Updated On: 

24 Dec 2024 16:55 PM

Santa Clause aka Saint Nicholas history: ਮੰਨਿਆ ਜਾਂਦਾ ਹੈ ਕਿ ਸੈਂਟਾ ਕਲਾਜ਼ ਕ੍ਰਿਸਮਸ ਵਾਲੇ ਦਿਨ ਆਉਂਦੇ ਹਨ ਅਤੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸੈਂਟਾ ਕਲਾਜ਼ ਕੌਣ ਸੀ, ਮੌਤ ਤੋਂ ਬਾਅਦ ਉਨ੍ਹਾਂ ਨੂੰ ਕਿੱਥੇ ਦਫ਼ਨਾਇਆ ਗਿਆ ਅਤੇ ਹੁਣ ਉਨ੍ਹਾਂ ਦੀ ਕਬਰ ਕਿੱਥੇ ਹੈ? ਜਾਣੋ ਇਨ੍ਹਾਂ ਸਵਾਲਾਂ ਦੇ ਜਵਾਬ।

Santa Clause: ਕਿੱਥੇ ਦਫਨ ਹਨ ਸੈਂਟਾ ਕਲਾਜ਼, ਕੀ ਹੈ ਯੀਸੂ ਮਸੀਹ ਨਾਲ ਕੁਨੈਕਸ਼ਨ? ਇਹ ਹੈ ਪੂਰੀ ਕਹਾਣੀ

ਕਿੱਥੇ ਦਫਨ ਹਨ ਸੈਂਟਾ ਕਲਾਜ਼? ਜਾਣੋ...

Follow Us On

ਭਾਰਤ ਸਮੇਤ ਦੁਨੀਆ ਭਰ ‘ਚ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਤਿਉਹਾਰ ਵਿੱਚ ਸਿਰਫ਼ ਈਸਾਈ ਧਰਮ ਦੇ ਲੋਕ ਹੀ ਨਹੀਂ, ਦੁਨੀਆ ਦੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਭਾਰਤ ਵਿੱਚ ਵੀ ਕ੍ਰਿਸਮਿਸ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਕੂਲਾਂ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ ਅਤੇ ਬੱਚਿਆਂ ਨੂੰ ਇਸ ਤਿਉਹਾਰ ਲਈ ਵਿਸ਼ੇਸ਼ ਤੌਰ ‘ਤੇ ਛੁੱਟੀਆਂ ਵੀ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਅਤੇ ਨਿੱਜੀ ਅਦਾਰਿਆਂ ਵਿੱਚ ਵੀ ਛੁੱਟੀ ਰਹਿੰਦੀ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਸਾਂਤਾ ਕਲਾਜ਼ ਕ੍ਰਿਸਮਿਸ ਵਾਲੇ ਦਿਨ ਆਉਂਦੇ ਹਨ ਅਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਾਂਤਾ ਕਲਾਜ਼ ਕੌਣ ਸਨ ਅਤੇ ਉਸਦੀ ਮੌਤ ਤੋਂ ਬਾਅਦ ਉਨ੍ਹਾਂਨੂੰ ਕਿੱਥੇ ਦਫ਼ਨਾਇਆ ਗਿਆ ਸੀ ਅਤੇ ਹੁਣ ਉਨ੍ਹਾਂਦੀ ਕਬਰ ਕਿੱਥੇ ਹੈ? ਮੰਨਿਆ ਜਾਂਦਾ ਹੈ ਕਿ ਸਾਂਤਾ ਦੀ ਕਬਰ ਆਇਰਲੈਂਡ ਵਿੱਚ ਹੈ ਪਰ ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ।

ਤੁਰਕੀ ਦੇ ਮਾਇਰਾ ਸ਼ਹਿਰ ਵਿੱਚ ਹੋਇਆ ਸੀ ਜਨਮ

ਦੁਨੀਆਂ ਭਰ ਵਿੱਚ ਜਿਨ੍ਹਾਂ ਨੂੰ ਸੈਂਟਾ ਕਲਾਜ਼ ਵਜੋਂ ਜਾਣਿਆਂ ਜਾਂਦਾ ਹੈ, ਉਨ੍ਹਾਂ ਦਾ ਅਸਲੀ ਨਾਂ ਸੇਂਟ ਨਿਕੋਲਸ ਸੀ। ਉਹ ਆਧੁਨਿਕ ਤੁਰਕੀ ਦੇ ਦੱਖਣ-ਪੱਛਮ ਵਿੱਚ ਸਥਿਤ ਪ੍ਰਾਚੀਨ ਲੁਸ਼ਿਆ ਦੇ ਇੱਕ ਸ਼ਹਿਰ ਮਾਈਰਾਦੇ ਰਹਿਣ ਵਾਲੇ ਸਨ। ਵਰਤਮਾਨ ਵਿੱਚ ਇਹ ਤੁਰਕੀ ਦੇ ਅੰਟਾਲਿਆ ਸੂਬੇ ਦਾ ਹਿੱਸਾ ਹੈ। ਉਨ੍ਹਾਂ ਦਾ ਜਨਮ ਤੁਰਕਮੇਨਿਸਤਾਨ (ਆਧੁਨਿਕ ਤੁਰਕੀ) ਦੇ ਇਸ ਸ਼ਹਿਰ ਮਾਇਰਾ ਵਿੱਚ 280 ਈਸਵੀ ਨੂੰ ਹੋਇਆ।

ਮੰਨਿਆ ਜਾਂਦਾ ਹੈ ਕਿ ਪ੍ਰਭੂ ਯੀਸੂ ਦੀ ਮੌਤ ਤੋਂ ਬਾਅਦ ਸੈਂਟ ਨਿਕੋਲਸ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਮੌਤ 6 ਦਸੰਬਰ 343 ਨੂੰ ਮਾਇਰਾ ਸ਼ਹਿਰ ਵਿੱਚ ਹੋਈ ਸੀ। ਵੈਸੇ, ਇੱਥੇ ਇੱਕ ਧਾਰਮਿਕ ਵਿਸ਼ਵਾਸ ਹੈ ਕਿ ਸੈਂਟਾ ਕਲਾਜ਼ ਜਿੰਦਾ ਹਨ। ਜੋ ਸੈਂਟਾ ਨੂੰ ਮੰਨਦੇ ਹਨ, ਉਹ ਉਨ੍ਹਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਹਾਲਾਂਕਿ, ਜੋ ਸੈਂਟਾ ਕਲਾਜ਼ ਦੇ ਇਤਿਹਾਸਕ ਚਰਿੱਤਰ ਲਈ ਪ੍ਰੇਰਨਾ ਬਣੇ, ਉਹ ਮਾਇਰਾ ਦੇ ਸੇਂਟ ਨਿਕੋਲਸ ਹੀ ਸਨ।

Turkiye Flag
ਸੈਂਟਾ ਕਲਾਜ਼ ਆਧੁਨਿਕ ਤੁਰਕੀ ਦੇ ਦੱਖਣ-ਪੱਛਮ ਵਿੱਚ ਸਥਿਤ ਪ੍ਰਾਚੀਨ ਲੁਸ਼ਿਆ ਦੇ ਇੱਕ ਸ਼ਹਿਰ ਮਾਇਰਾ ਦੇ ਰਹਿਣ ਵਾਲੇ ਸਨ। ਫੋਟੋ: Pixabay

ਫਾਦਰ ਕ੍ਰਿਸਮਸ ਦੇ ਨਾਲ ਮਿਕਸ ਹੋਇਆ ਚਰਿੱਤਰ

ਮੰਨਿਆ ਜਾਂਦਾ ਹੈ ਕਿ ਸਾਂਤਾ ਕਲਾਜ਼, ਕ੍ਰਿਸ ਕ੍ਰਿਂਗਲ, ਫਾਦਰ ਕ੍ਰਿਸਮਸ ਅਤੇ ਸੇਂਟ ਨਿਕ ਵਰਗੇ ਨਾਮ ਇੱਕੋ ਹੀ ਵਿਅਕਤੀ ਦੇ ਸਨ, ਜੋ ਤੋਹਫ਼ੇ ਦਿੰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸੇਂਟ ਨਿਕੋਲਸ ਅਤੇ ਫਾਦਰ ਕ੍ਰਿਸਮਸ ਵੱਖ-ਵੱਖ ਸਨ ਅਤੇ ਸਮੇਂ ਦੇ ਨਾਲ ਦੋਵਾਂ ਦੇ ਕਿਰਦਾਰ ਮਿਕਸ ਹੋ ਗਏ ਅਤੇ ਸੇਂਟ ਨਿਕੋਲਸ ਆਧੁਨਿਕ ਸੈਂਟਾ ਕਲਾਜ਼ ਵਜੋਂ ਜਾਣੇ ਜਾਣ ਲੱਗੇ।

ਯੀਸੂ ਮਸੀਹ ਨਾਲ ਹੈ ਡੂੰਘਾ ਸਬੰਧ

ਕਿਹਾ ਜਾਂਦਾ ਹੈ ਕਿ ਸੰਤ ਬਣਨ ਤੋਂ ਪਹਿਲਾਂ ਨਿਕੋਲਸ ਅਨਾਥ ਸਨ। ਬੀਬੀਸੀ ਦੀ ਇੱਕ ਰਿਪੋਰਟ ਵਿੱਚ ਵੈਟੀਕਨ ਨਿਊਜ਼ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੀ ਸਾਰੀ ਵਿਰਾਸਤ ਲੋੜਵੰਦਾਂ, ਗਰੀਬਾਂ ਅਤੇ ਬਿਮਾਰਾਂ ਨੂੰ ਦਾਨ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਮਾਇਰਾ ਦੇ ਬਿਸ਼ਪ ਬਣੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਸੇਂਟ ਨਿਕੋਲਸ ਸਾਲ 325 ਵਿੱਚ ਨਾਇਸਿਆ ਦੀ ਉਸੇ ਕੌਂਸਲ ਵਿੱਚ ਬਿਸ਼ਪ ਬਣੇ ਸਨ, ਜਿੱਥੇ ਯੀਸੂ ਮਸੀਹ ਨੂੰ ਰੱਬ ਦਾ ਪੁੱਤਰ ਹੋਣ ਦਾ ਐਲਾਨ ਕੀਤਾ ਗਿਆ ਸੀ।

Santa Clous
ਕੁਝ ਇਤਿਹਾਸਕਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਕਬਰ ਆਇਰਲੈਂਡ ਵਿੱਚ ਹੈ ਜਦੋਂ ਕਿ ਕੁਝ ਮੰਨਦੇ ਹਨ ਕਿ ਉਨ੍ਹਾਂਦੀ ਕਬਰ ਤੁਰਕੀਏ ਵਿੱਚ ਹੈ। ਫੋਟੋ: Pixabay

ਉਲਝਿਆ ਰਿਹਾ ਹੈ ਕਬਰ ਦਾ ਭੇਤ

ਜਿੱਥੋਂ ਤੱਕ ਸੇਂਟ ਨਿਕੋਲਸ ਦੀ ਕਬਰ ਦੀ ਗੱਲ ਹੈ ਤਾਂ ਇਹ ਕਿੱਥੇ ਹੈ, ਇਸਨੂੰ ਲੈ ਕੇ ਵਿਦਵਾਨ ਰਹੱਸ ਨੂੰ ਸੁਲਝਾਉਣ ਦਾ ਦਾਅਵਾ ਨਹੀਂ ਕਰ ਸਕੇ ਹਨ। ਸਾਂਤਾ ਕਲਾਜ਼ ਦੀ ਕਬਰ ਬਾਰੇ ਵੱਖ-ਵੱਖ ਮਾਹਿਰਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਅਕਸਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਬਰ ਆਇਰਲੈਂਡ ਵਿੱਚ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਬਰ ਤੁਰਕੀ ਦੇ ਅੰਤਾਲੀਆ ਵਿੱਚ ਹੀ ਸੇਂਟ ਨਿਕੋਲਸ ਚਰਚ ਦੇ ਅੰਦਰ ਸਥਿਤ ਹੈ। ਕੁਝ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੀ ਲਾਸ਼ ਚੋਰੀ ਹੋ ਗਈ ਸੀ ਅਤੇ ਬਾਅਦ ਵਿੱਚ ਇਟਲੀ ਦੇ ਬਰੀ ਵਿੱਚ ਉਨ੍ਹਾਂ ਨੂੰ ਦਫ਼ਨਾਇਆ ਗਿਆ ਸੀ।

ਆਇਰਲੈਂਡ ਵਿੱਚ ਇੱਥੇ ਕਬਰ ਹੋਣ ਦਾ ਦਾਅਵਾ

12ਵੀਂ ਸਦੀ ਦੇ ਮੱਧਕਾਲੀ ਸ਼ਹਿਰ ਕਿਲਕੇਨੀ, ਆਇਰਲੈਂਡ ਤੋਂ 20 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ ਓ ਕੌਨੇਲ ਜੋਰਪੁਆਇੰਟ ਪਾਰਕO’Connell Jorpoint Park । ਇੱਥੇ ਹੀ 120 ਏਕੜ ਵਿੱਚ ਫੈਲੇ ਮੇਵ ਅਤੇ ਜੋ ਕੌਨੇਲ ਪਰਿਵਾਰ ਦੇ ਇੱਕ ਘਰ ਵਿੱਚ ਸੇਂਟ ਨਿਕੋਲਸ ਚਰਚ ਦੇ ਟਾਵਰ ਦੇ ਖੰਡਰ ਮੌਜੂਦ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਬੀਬੀਸੀ ਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 13ਵੀਂ ਸਦੀ ਦੇ ਇਸ ਖੰਡਰ ਵਿੱਚ ਇੱਕ ਕਬਰਸਤਾਨ ਵੀ ਹੈ। ਸਥਾਨਕ ਲੋਕਾਂ ਮੁਤਾਬਕ ਮਾਇਰਾ ਦੇ ਸੇਂਟ ਨਿਕੋਲਸ ਨੂੰ ਇਸ ਕਬਰਸਤਾਨ ਵਿੱਚ ਵਿੱਚ ਵੀ ਦਫਨ ਹਨ।

ਆਇਰਲੈਂਡ ਦੇ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਸੇਂਟ ਨਿਕੋਲਸ ਦੀ ਲਾਸ਼ ਨੂੰ ਇਟਲੀ ਦੇ ਬਾਸਿਲਿਕਾ ਦਿ ਸੈਨ ਨਿਕੋਲਾ ਚਰਚ ਦੇ ਤਹਿਖਾਨੇ ਵਿੱਚ ਦਫ਼ਨਾਇਆ ਗਿਆ ਸੀ। ਕੁਝ ਲੋਕ ਇਹ ਵੀ ਕਹਿੰਦੇ ਰਹੇ ਹਨ ਕਿ ਸੇਂਟ ਨਿਕੋਲਸ ਦੀ ਲਾਸ਼ ਤੋਂ ਸਾਰੀਆਂ ਚੀਜ਼ਾਂ ਖੋਹ ਕੇ ਜਾਂ ਤਾਂ ਵੇਚ ਦਿੱਤੀਆਂ ਗਈਆਂ ਸਨ ਜਾਂ ਲੋਕਾਂ ਨੂੰ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਸਨ।

ਮੌਤ ਤੋਂ 1700 ਸਾਲ ਬਾਅਦ ਬਣਾਇਆ ਚਿਹਰਾ

ਹਾਲ ਹੀ ‘ਚ ਵਿਗਿਆਨੀਆਂ ਨੇ ਆਧੁਨਿਕ ਤਕਨੀਕ ਨਾਲ ਸੈਂਟਾ ਕਲਾਜ਼ ਦਾ ਚਿਹਰਾ ਬਣਾਉਣ ਦਾ ਦਾਅਵਾ ਕੀਤਾ ਸੀ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਾਇਰਾ ਦੇ ਸੇਂਟ ਨਿਕੋਲਸ ਦਾ ਚਿਹਰਾ ਉਨ੍ਹਾਂ ਦੀ ਮੌਤ ਦੇ 1700 ਸਾਲ ਬਾਅਦ ਖੋਪੜੀ ਦੇ ਡੇਟਾ ਦਾ ਵਿਸ਼ਲੇਸ਼ਣ ਕਰਕੇ ਬਣਾਇਆ ਗਿਆ ਹੈ। ਇਸ ਵਿੱਚ ਸ਼ਾਮਲ ਪ੍ਰਮੁੱਖ ਖੋਜਕਰਤਾ ਸੀਸੇਰੋ ਮੋਰੇਸ ਨੇ ਦੱਸਿਆ ਸੀ ਕਿ ਸੇਂਟ ਨਿਕੋਲਸ ਦਾ ਚਿਹਰਾ ਬਣਾਉਣ ਲਈ ਵਿਗਿਆਨੀਆਂ ਨੇ ਸਾਲ 1950 ਵਿੱਚ ਲੁਈਗੀ ਮਾਰਟਿਨੋ ਦੁਆਰਾ ਇਕੱਤਰ ਕੀਤੇ ਡੇਟਾ ਦੀ ਵਰਤੋਂ ਕੀਤੀ ਸੀ।

Santa Claus ਸੇਂਟ ਨਿਕੋਲਸ ਦੇ ਸਰੀਰ ਦੇ ਅਵਸ਼ੇਸ਼ਾਂ ਵਿੱਚ ਖੁਲਾਸਾ ਹੋਇਆ ਕਿ ਉਨ੍ਹਾਂ ਰੀੜ੍ਹ ਦੀ ਹੱਡੀ ਅਤੇ ਪੇਡੂ ਵਿੱਚ ਗੰਭੀਰ ਗਠੀਏ ਦੀ ਸਮੱਸਿਆ ਸੀ।

ਇਨ੍ਹਾਂ ਅਵਸ਼ੇਸ਼ਾਂ ਦਾ ਕੀਤਾ ਗਿਆ ਇਸਤੇਮਾਲ

ਇਸ ਦੌਰਾਨ ਸੇਂਟ ਨਿਕੋਲਸ ਦੇ ਸਰੀਰ ਦੇ ਅਵਸ਼ੇਸ਼ਾਂ ਦਾ ਵੀ ਅਧਿਐਨ ਕੀਤਾ ਗਿਆ। ਇਹ ਵੀ ਖੁਲਾਸਾ ਹੋਇਆ ਸੀ ਕਿ ਉਹ ਆਪਣੀ ਰੀੜ੍ਹ ਦੀ ਹੱਡੀ ਅਤੇ ਪੇਡੂ ਵਿੱਚ ਗੰਭੀਰ ਗਠੀਏ ਤੋਂ ਪੀੜਤ ਸੀ। ਇਹ ਵੀ ਦੱਸਿਆ ਗਿਆ ਕਿ ਉਨ੍ਹਾਂ ਦੀ ਖੋਪੜੀ ਬਹੁਤ ਮੋਟੀ ਰਹੀ ਹੋਵੇਗੀ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਸਿਰ ਦਰਦ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਇਸ ਖੋਜ ਵਿੱਚ ਸੇਂਟ ਨਿਕੋਲਸ ਦੇ ਉਹੀ ਅਵਸ਼ੇਸ਼ਾਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਨੂੰ ਪਹਿਲਾਂ ਮਾਇਰਾ ਵਿੱਚ ਦਫ਼ਨਾਇਆ ਗਿਆ ਅਤੇ ਬਾਅਦ ਵਿੱਚ ਹੱਡੀਆਂ ਨੂੰ ਇਟਲੀ ਲਿਜਾ ਕੇ ਬਰੀ ਵਿੱਚ ਦਫ਼ਨਾਇਆ ਗਿਆ ਸੀ।

Exit mobile version