Delhi Blast: ਅਮੋਨੀਅਮ ਨਾਈਟ੍ਰੇਟ ਤੋਂ RDX ਤੱਕ, ਕਿੰਨੇ ਤਰ੍ਹਾਂ ਦੇ ਵਿਸਫੋਟਕ ਵਰਤਦੇ ਹਨ ਅੱਤਵਾਦੀ? ਕਿਹੜਾ ਸਭ ਤੋਂ ਵੱਧ ਖ਼ਤਰਨਾਕ?

Updated On: 

13 Nov 2025 11:43 AM IST

Delhi Blast: ਦਿੱਲੀ ਵਿੱਚ ਹੋਇਆ ਧਮਾਕਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਜ਼ਮੀਨ ਹਿੱਲ ਗਈ। ਇਹ ਧਮਾਕਾ ਇੱਕ ਹੁੰਡਈ ਆਈ20 ਕਾਰ ਵਿੱਚ ਹੋਇਆ, ਜੋ ਘਟਨਾ ਤੋਂ ਲਗਭਗ ਤਿੰਨ ਘੰਟੇ ਪਹਿਲਾਂ ਸੁਨਹੇਰੀ ਮਸਜਿਦ ਦੇ ਨੇੜੇ ਖੜੀ ਸੀ। ਧਿਆਨ ਦੇਣ ਯੋਗ ਹੈ ਕਿ ਧਮਾਕੇ ਤੋਂ ਠੀਕ ਪਹਿਲਾਂ ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਅਤੇ ਫਰੀਦਾਬਾਦ, ਹਰਿਆਣਾ ਦੀ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ

Delhi Blast: ਅਮੋਨੀਅਮ ਨਾਈਟ੍ਰੇਟ ਤੋਂ RDX ਤੱਕ, ਕਿੰਨੇ ਤਰ੍ਹਾਂ ਦੇ ਵਿਸਫੋਟਕ ਵਰਤਦੇ ਹਨ ਅੱਤਵਾਦੀ? ਕਿਹੜਾ ਸਭ ਤੋਂ ਵੱਧ ਖ਼ਤਰਨਾਕ?

Photo: TV9 Hindi

Follow Us On

Delhi Lal Qila Metro Station Blast: ਸੋਮਵਾਰ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਕਾਰ ਬੰਬ ਧਮਾਕੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸ਼ਾਮ ਲਗਭਗ 6:52 ਵਜੇ ਹੋਏ ਇਸ ਧਮਾਕੇ ਵਿੱਚ ਨੌਂ ਲੋਕ ਮਾਰੇ ਗਏ ਅਤੇ 20 ਜ਼ਖਮੀ ਹੋ ਗਏ। ਸ਼ੁਰੂ ਵਿੱਚ, ਇਹ ਸ਼ੱਕ ਕੀਤਾ ਜਾ ਰਿਹਾ ਸੀ ਕਿ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਦੀ ਵਰਤੋਂ ਕੀਤੀ ਗਈ ਸੀ। ਹੁਣ, ਇਹ ਦੱਸਿਆ ਜਾ ਰਿਹਾ ਹੈ ਕਿ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਕੀਤੀ ਗਈ ਸੀ। ਸੱਚ ਕੀ ਹੈ ਜਾਂ ਕਿਸ ਵਿਸਫੋਟਕ ਸਮੱਗਰੀ ਦੀ ਵਰਤੋਂ ਕੀਤੀ ਇਹ ਤਾਂ ਫੋਰੈਂਸਿਕ ਜਾਂਚ ਤੋਂ ਬਾਅਦ ਸਪੱਸ਼ਟ ਹੋ ਜਾਵੇਗਾ।

ਇਸ ਦਿੱਲੀ ਧਮਾਕੇ ਦੇ ਮੱਦੇਨਜ਼ਰ, ਆਓ ਦੁਨੀਆ ਭਰ ਵਿੱਚ ਅੱਤਵਾਦੀਆਂ ਦੁਆਰਾ ਵਰਤੇ ਜਾਣ ਵਾਲੇ ਵਿਸਫੋਟਕਾਂ ਦੀਆਂ ਕਿਸਮਾਂ, ਉਨ੍ਹਾਂ ਦੀ ਸਮੱਗਰੀ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕਰੀਏ।

ਦਿੱਲੀ ਵਿੱਚ ਹੋਇਆ ਧਮਾਕਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੇ ਇਲਾਕੇ ਵਿੱਚ ਜ਼ਮੀਨ ਹਿੱਲ ਗਈ। ਇਹ ਧਮਾਕਾ ਇੱਕ ਹੁੰਡਈ ਆਈ20 ਕਾਰ ਵਿੱਚ ਹੋਇਆ, ਜੋ ਘਟਨਾ ਤੋਂ ਲਗਭਗ ਤਿੰਨ ਘੰਟੇ ਪਹਿਲਾਂ ਸੁਨਹੇਰੀ ਮਸਜਿਦ ਦੇ ਨੇੜੇ ਖੜੀ ਸੀ। ਧਿਆਨ ਦੇਣ ਯੋਗ ਹੈ ਕਿ ਧਮਾਕੇ ਤੋਂ ਠੀਕ ਪਹਿਲਾਂ ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਅਤੇ ਫਰੀਦਾਬਾਦ, ਹਰਿਆਣਾ ਦੀ ਪੁਲਿਸ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ ਅਤੇ ਦੋ ਘਰਾਂ ਤੋਂ ਵੱਡੀ ਮਾਤਰਾ ਵਿੱਚ ਆਈਈਡੀ ਬਣਾਉਣ ਵਾਲੇ ਰਸਾਇਣ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ।

ਇਸ ਨਾਲ ਸ਼ੱਕ ਪੈਦਾ ਹੋਇਆ ਕਿ ਧਮਾਕੇ ਵਿੱਚ IED ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਹਾਲਾਂਕਿ, ਇਸ ਤੋਂ ਪਹਿਲਾਂ, ਕਈ ਸੌ ਕਿਲੋਗ੍ਰਾਮ ਅਮੋਨੀਅਮ ਨਾਈਟ੍ਰੇਟ ਦੀ ਬਰਾਮਦਗੀ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਸਨ, ਜਿਸ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਵਿੱਚ ਕੀਤੀ ਜਾਂਦੀ ਰਹੀ ਹੈ।

IED ਦੀ ਵੱਡੇ ਪੱਧਰ ਤੇ ਵਰਤੋਂ

IEDs ਨੂੰ ਵਿਸਫੋਟਕਾਂ ਵਜੋਂ ਵਿਆਪਕ ਤੌਰ ‘ਤੇ ਅੱਤਵਾਦੀਆਂ, ਉਗਰਵਾਦੀ ਅਤੇ ਨਕਸਲਵਾਦੀਆਂ ਦੁਆਰਾ ਵਰਤਿਆਂ ਜਾਂਦਾ ਹੈ। IED ਇੱਕ ਕਿਸਮ ਦਾ ਹੱਥ ਨਾਲ ਬਣਾਇਆ ਬੰਬ ਹੈ। ਇਸ ਨੂੰ ਇੱਕ ਇਮਪ੍ਰੋਵਾਈਜ਼ਡ ਬੰਬ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਘਰ ਵਿੱਚ ਆਸਾਨੀ ਨਾਲ ਅਤੇ ਸਸਤੇ ਵਿਚ ਬਣਾਇਆ ਜਾਂਦਾ ਹੈ। IED ਨੂੰ ਵਿਸਫੋਟ ਕਰਨ ਲਈ ਅਕਸਰ ਰਿਮੋਟ ਕੰਟਰੋਲ, ਇਨਫਰਾਰੈੱਡ ਜਾਂ ਚੁੰਬਕੀ ਟਰਿੱਗਰ, ਦਬਾਅ ਜਾਂ ਟ੍ਰਿਪ ਵਾਇਰ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

Photo: TV9 Hindi

ਇਸ ਤੋਂ ਇਲਾਵਾ, ਨਕਸਲੀ ਅਤੇ ਅੱਤਵਾਦੀ ਅਕਸਰ ਉਨ੍ਹਾਂ ਨੂੰ ਤਾਰਾਂ ਦੀ ਵਰਤੋਂ ਕਰਕੇ ਸੜਕ ਦੇ ਕਿਨਾਰੇ ਵਿਛਾ ਦਿੰਦੇ ਹਨ, ਜਿਸ ਕਾਰਨ ਜਿਵੇਂ ਹੀ ਕੋਈ ਵਾਹਨ ਉਨ੍ਹਾਂ ਦੇ ਉੱਪਰੋਂ ਲੰਘਦਾ ਹੈ, ਧਮਾਕਾ ਹੋ ਜਾਂਦਾ ਹੈIED ਦਾ ਧਮਾਕਾ ਹੁੰਦੇ ਹੀ ਅਕਸਰ ਧਮਾਕੇ ਵਾਲੀ ਥਾਂ ‘ਤੇ ਅੱਗ ਲੱਗ ਜਾਂਦੀ ਹੈ, ਕਿਉਂਕਿ ਇਸ ਵਿੱਚ ਘਾਤਕ ਰਸਾਇਣ ਹੁੰਦਾ ਹੈ। IEDs ਦੀ ਵਰਤੋਂ ਕਈ ਹੋਰ ਰੂਪਾਂ ਵਿੱਚ ਵੀ ਕੀਤੀ ਜਾਂਦੀ ਹੈ। ਛੋਟੇ ਪਾਈਪ ਬੰਬਾਂ ਤੋਂ ਲੈ ਕੇ ਵੱਡੇ ਬੰਬਾਂ ਤੱਕ ਜੋ ਤਬਾਹੀ ਮਚਾ ਦਿੰਦੇ ਹਨ ਅਕਸਰ ਅੱਤਵਾਦੀ ਉਨ੍ਹਾਂ ਦੀ ਵਰਤੋਂ ਕਰਦੇ ਹਨ।

ਇਰਾਕ ਯੁੱਧ ਵਿਚ ਪਹਿਲੀ ਵਾਰ ਇਸ ਸ਼ਬਦ ਦੀ ਵਰਤੋਂ ਹੋਈ

IED ਸ਼ਬਦ ਪਹਿਲੀ ਵਾਰ 2003 ਵਿੱਚ ਸ਼ੁਰੂ ਹੋਏ ਇਰਾਕ ਯੁੱਧ ਦੌਰਾਨ ਸਾਹਮਣੇ ਆਇਆ ਸੀ। ਇੱਕ IED ਵਿੱਚ ਕਈ ਹਿੱਸੇ ਹੁੰਦੇ ਹਨ, ਜਿਸ ਵਿੱਚ ਇੱਕ ਸਵਿੱਚ, ਇੱਕ ਮੁੱਖ ਚਾਰਜ, ਇੱਕ ਪਾਵਰ ਸਰੋਤ, ਅਤੇ ਇੱਕ ਕੰਟੇਨਰ ਸ਼ਾਮਲ ਹਨ। ਹੋਰ ਹਿੱਸਿਆਂ, ਜਿਵੇਂ ਕਿ ਮੇਖਾਂ ਅਤੇ ਸ਼ੀਸ਼ੇ, ਅਕਸਰ IED ਦੇ ਦੁਆਲੇ ਲਪੇਟੇ ਜਾਂਦੇ ਹਨ ਤਾਂ ਜੋ ਧਮਾਕੇ ‘ਤੇ ਵੱਧ ਤੋਂ ਵੱਧ ਨੁਕਸਾਨ ਕੀਤਾ ਜਾ ਸਕੇ।

ਆਈਈਡੀਜ਼ ਵਿੱਚ ਵਰਤਿਆਂ ਜਾਣ ਵਾਲਿਆਂ ਚੀਜ਼ਾ ਆਸਾਨੀ ਨਾਲ ਮਿਲ ਜਾਂਦੀਆਂ ਹਨ, ਜਿਵੇ ਫਰਟੀਲਾਇਜ਼ਰ, ਗਨ ਪਾਊਡਰ ਅਤੇ ਹਾਈਡ੍ਰੋਜਨ ਪਰਆਕਸਾਈਡ ਦਾ ਇਸਤਮਾਲ ਵਿਸਫੋਟ ਦੇ ਰੂਪ ਵਜੋਂ ਕੀਤਾ ਜਾਂਦਾ ਹੈ। ਇਹਨਾਂ ਵਿਸਫੋਟਕਾਂ ਦੇ ਨਾਲ ਇੰਧਣ ਅਤੇ ਆਕਸੀਡਾਈਜ਼ਰ ਦੀ ਵੀ ਲੋੜ ਹੁੰਦੀ ਹੈ, ਜਿਸ ਨਾਲ ਆਕਸੀਜਨ ਮਿਲਦੀ ਹੈ ਜਿਹੜੀ ਲੋੜੀਂਦੀ ਪ੍ਰਤੀ ਕ੍ਰਿਆ ਦਿੰਦੀ ਹੈ।

ਅਮੋਨੀਅਮ ਨਾਈਟ੍ਰੇਟ ਦੀ ਵਰਤੋਂ

ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਅੱਤਵਾਦੀ ਗਤੀਵਿਧੀਆਂ ਵਿੱਚ ਵੀ ਕੀਤੀ ਜਾਂਦੀ ਰਹੀ ਹੈਇਸ ਨੂੰ ANFO (ਅਮੋਨੀਅਮ ਨਾਈਟ੍ਰੇਟ ਅਤੇ ਇੰਧਣ) ਦੇ ਰੂਪ ਵਿੱਚ ਇੱਕ ਵਿਸਫੋਟਕ ਵਜੋਂ ਵਰਤਿਆ ਜਾਂਦਾ ਹੈ। ਅਮੋਨੀਅਮ ਨਾਈਟ੍ਰੇਟ ਇੱਕ ਕ੍ਰਿਸਟਲ ਵਰਗਾ ਰਸਾਇਣਕ ਮਿਸ਼ਰਣ ਹੈ। ਪਾਣੀ ਵਿੱਚ ਬਹੁਤ ਜ਼ਿਆਦਾ ਘੁਲਣਸ਼ੀਲ, ਅਮੋਨੀਅਮ ਨਾਈਟ੍ਰੇਟ ਅਮੋਨੀਆ ਅਤੇ ਨਾਈਟ੍ਰਿਕ ਐਸਿਡ ਦੀ ਪ੍ਰਤੀਕ੍ਰਿਆ ਦੁਆਰਾ ਪੈਦਾ ਹੁੰਦਾ ਹੈ।

Photo: TV9 Hindi

ਅਮੋਨੀਅਮ ਨਾਈਟ੍ਰੇਟ ਨੂੰ ਵਿਸਫੋਟਕ ਵਜੋਂ ਵਰਤਣ ਲਈ ਇੱਕ ਡੈਟੋਨੇਟਰ ਦੀ ਲੋੜ ਹੁੰਦੀ ਹੈ, ਜਿਵੇਂ ਕਿ ਇੱਕ ਪ੍ਰਾਇਮਰੀ ਵਿਸਫੋਟਕ, RDX, ਜਾਂ TNTਬਹੁਤ ਜ਼ਿਆਦਾ ਜਲਣਸ਼ੀਲ ਹੋਣ ਕਰਕੇ ਇਹ ਅੱਗ ਲੱਗਣ ਦੀ ਸਥਿਤੀ ਵਿੱਚ ਧਮਾਕਿਆਂ ਲਈ ਸੰਵੇਦਨਸ਼ੀਲ ਹੁੰਦਾ ਹੈ। ਇਹ ਵਿਸਫੋਟਕ ਮਿਸ਼ਰਣਾਂ ਦੇ ਸੰਪਰਕ ਵਿੱਚ ਆਉਣ ‘ਤੇ ਵੀ ਫਟ ਸਕਦਾ ਹੈ। ਵੱਡੇ ਪੱਧਰ ‘ਤੇ ਸਟੋਰੇਜ ਦੌਰਾਨ ਆਕਸੀਕਰਨ ਇਸ ਨੂੰ ਅੱਗ ਲਗਾ ਸਕਦਾ ਹੈ ਅਤੇ ਗਰਮੀ ਪੈਦਾ ਕਰ ਸਕਦਾ ਹੈ, ਜਿਸ ਨਾਲ ਇੱਕ ਵੱਡਾ ਧਮਾਕਾ ਹੋ ਸਕਦਾ ਹੈ।

ਦੁਨੀਆ ਦੇ ਸਭ ਤੋਂ ਘਾਤਕ ਵਿਸਫੋਟਕਾਂ ਵਿੱਚੋਂ ਇੱਕ RDX

ਆਰਡੀਐਕਸ ਦਾ ਜ਼ਿਕਰ ਕੀਤੇ ਬਿਨਾਂ ਬੰਬ ਧਮਾਕਿਆਂ ਬਾਰੇ ਗੱਲ ਕਰਨਾ ਅਸੰਭਵ ਹੈ। ਇਸ ਦੀ ਵਰਤੋਂ ਜੰਗਾਂ ਵਿੱਚ ਵੱਡੇ ਪੱਧਰ ‘ਤੇ ਕੀਤੀ ਗਈ ਹੈ, ਅਤੇ ਅੱਤਵਾਦੀਆਂ ਨੇ ਇਸ ਦੀ ਵਰਤੋਂ ਦੁਨੀਆ ਨੂੰ ਦਹਿਸ਼ਤਜ਼ਦਾ ਕਰਨ ਲਈ ਵੀ ਕੀਤੀ ਹੈ। ਆਰਡੀਐਕਸ ਦਾ ਪੂਰਾ ਰਸਾਇਣਕ ਨਾਮ ਹੈਕਸਾਹਾਈਡ੍ਰੋ-1,3,5-ਟ੍ਰਾਈਨਿਟਰੋ-1,3,5-ਟ੍ਰਾਈਜ਼ਾਈਨ ਹੈ। ਇਹ ਇੱਕ ਚਿੱਟਾ, ਗੰਧਹੀਨ ਅਤੇ ਬਹੁਤ ਸ਼ਕਤੀਸ਼ਾਲੀ ਵਿਸਫੋਟਕ ਹੈ। ਇਸ ਦੀ ਵਰਤੋਂ ਫੌਜ ਅਤੇ ਉਦਯੋਗ ਦੋਵਾਂ ਵਿੱਚ ਕੀਤੀ ਜਾਂਦੀ ਰਹੀ ਹੈ। ਆਰਡੀਐਕਸ ਨੂੰ ਵਿਗਿਆਨਕ ਭਾਸ਼ਾ ਵਿੱਚ ਸਾਈਕਲੋਨਾਈਟ ਅਤੇ ਹੈਕਸੋਜਨ ਵੀ ਕਿਹਾ ਜਾਂਦਾ ਹੈ।

Photo: tv9 Hindi

ਦੂਜੇ ਵਿਸ਼ਵ ਯੁੱਧ ਦੌਰਾਨ, ਜਰਮਨੀ ਨੇ ਇਸ ਨੂੰ ਆਪਣੇ ਹਥਿਆਰਾਂ ਵਿੱਚ ਵਰਤਿਆ। ਉਸ ਸਮੇਂ ਇਸ ਨੂੰ ਹੈਕਸੋਜਨ ਕਿਹਾ ਜਾਂਦਾ ਸੀ। ਸੰਯੁਕਤ ਰਾਜ ਅਮਰੀਕਾ ਅਤੇ ਬ੍ਰਿਟੇਨ ਵਿੱਚ ਇਸ ਨੂੰ ਸਾਈਕਲੋਨਾਈਟ ਕਿਹਾ ਜਾਂਦਾ ਸੀ। ਆਰਡੀਐਕਸ ਨੂੰ ਦੁਨੀਆ ਦੇ ਸਭ ਤੋਂ ਘਾਤਕ ਵਿਸਫੋਟਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਲਈ, ਇਸਨੂੰ ਇਕੱਲੇ ਵਰਤਣ ਦੀ ਬਜਾਏ, ਇਸਨੂੰ ਅਕਸਰ ਸੀ-4 ਵਰਗੇ ਪਲਾਸਟਿਕ ਵਿਸਫੋਟਕਾਂ ਨਾਲ ਮਿਲਾਇਆ ਜਾਂਦਾ ਹੈ।

ਇਨ੍ਹਾਂ ਦੀ ਵੀ ਹੁੰਦੀ ਹੈ ਵਰਤੋਂ

TNT, PETN, Semtex, ਅਤੇ C-4 ਵਰਗੇ ਪਲਾਸਟਿਕ ਵਿਸਫੋਟਕ ਮੁੱਖ ਤੌਰ ‘ਤੇ ਫੌਜ ਅਤੇ ਉਦਯੋਗ ਵਿੱਚ ਵਰਤੇ ਜਾਂਦੇ ਹਨ। ਹਾਲਾਂਕਿ ਇਹ ਸ਼ਕਤੀਸ਼ਾਲੀ ਵਿਸਫੋਟਕ ਅਕਸਰ ਅੱਤਵਾਦੀਆਂ ਅਤੇ ਅਪਰਾਧੀਆਂ ਦੇ ਹੱਥਾਂ ਵਿੱਚ ਵੀ ਲਗ ਜਾਂਦੇ ਹਨ, ਜੋ ਬਿਨਾਂ ਝਿਜਕ ਇਹਨਾਂ ਦੀ ਵਰਤੋਂ ਕਰਦੇ ਹਨ।