Wrestlers Protest: ਯੂਨਾਈਟਿਡ ਵਰਲਡ ਰੈਸਲਿੰਗ ਆਰਗੇਨਾਈਜ਼ੇਸ਼ਨ ਦੀ ਧਮਕੀ – WFI ਨੂੰ ਕਰਨਗੇ ਮੁਅੱਤਲ, ਕਿਹਾ- ਪਹਿਲਵਾਨਾਂ ‘ਤੇ ਕਾਰਵਾਈ ਚਿੰਤਾਜਨਕ
ਮੰਗਲਵਾਰ ਨੂੰ ਪਹਿਲਵਾਨਾਂ ਦੇ ਮੈਡਲ ਗੰਗਾ 'ਚ ਵਹਾਉਣ ਦੇ ਫੈਸਲੇ ਦੀ ਪੂਰੇ ਦੇਸ਼ 'ਚ ਚਰਚਾ ਹੋ ਰਹੀ ਹੈ। ਹਾਲਾਂਕਿ ਪਹਿਲਵਾਨਾਂ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਹਰਿਦੁਆਰ ਤੋਂ ਵਾਪਸ ਆ ਗਏ। ਇਸ ਦੌਰਾਨ ਕੁਸ਼ਤੀ ਦੀ ਸਭ ਤੋਂ ਵੱਡੀ ਸੰਸਥਾ ਨੇ ਵੀ ਵੱਡਾ ਬਿਆਨ ਦਿੱਤਾ ਹੈ।
WFI ਨੂੰ ਮੁਅੱਤਲ ਕੀਤਾ ਜਾਵੇਗਾ!
ਦਰਅਸਲ ਮੰਗਲਵਾਰ ਨੂੰ ਪਹਿਲਵਾਨਾਂ ਦੇ ਮੈਡਲ ਗੰਗਾ ‘ਚ ਵਹਾਉਣ ਦੇ ਫੈਸਲੇ ਦੀ ਪੂਰੇ ਦੇਸ਼ ‘ਚ ਚਰਚਾ ਹੋ ਰਹੀ ਸੀ। ਹਾਲਾਂਕਿ ਪਹਿਲਵਾਨਾਂ ਨੇ ਆਪਣਾ ਫੈਸਲਾ ਬਦਲ ਲਿਆ ਅਤੇ ਹਰਿਦੁਆਰ ਤੋਂ ਵਾਪਸ ਆ ਗਏ। ਇਸ ਦੌਰਾਨ ਕੁਸ਼ਤੀ ਦੀ ਸਭ ਤੋਂ ਵੱਡੀ ਸੰਸਥਾ ਨੇ ਵੀ ਵੱਡਾ ਬਿਆਨ ਦਿੱਤਾ ਹੈ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੇ ਕਿਹਾ ਕਿ ਜੇਕਰ WFI ਦੀ ਚੋਣ 45 ਦਿਨਾਂ ਦੇ ਅੰਦਰ ਨਹੀਂ ਹੁੰਦੀ ਹੈ, ਤਾਂ ਇਸ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ।ਬ੍ਰਿਜ ਭੂਸ਼ਣ ਖਿਲਾਫ ਪਹਿਲਵਾਨਾਂ ਨੇ ਮੋਰਚਾ ਖੋਲ੍ਹਿਆ
ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੂੰ ਹੁਣ ਦਿੱਲੀ ਦੇ ਜੰਤਰ-ਮੰਤਰ ਤੋਂ ਵੀ ਹਟਾ ਦਿੱਤਾ ਗਿਆ ਹੈ।ਬ੍ਰਿਜਭੂਸ਼ਣ ਖਿਲਾਫ ਦੋ FIR ਦਰਜ
ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸਮੇਤ ਸਾਰੇ ਪਹਿਲਵਾਨ WFI ਮੁਖੀ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ 23 ਅਪ੍ਰੈਲ ਤੋਂ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ 18 ਜਨਵਰੀ ਨੂੰ ਪਹਿਲਵਾਨਾਂ ਨੇ ਪ੍ਰਦਰਸ਼ਨ ਕੀਤਾ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਹਨ। ਫਿਲਹਾਲ ਇਸ ਮਾਮਲੇ ਦੀ ਸੁਣਵਾਈ 6 ਜੁਲਾਈ ਨੂੰ ਹੋਣੀ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
