UP: ਪੁਲਿਸ ਨੇ ਨਹੀਂ, ਫਿਰ ਕਿਸ ਨੇ ਚਲਾਈ ਗੋਲੀ… ਸੰਭਲ ‘ਚ 5 ਮੌਤਾਂ ਦਾ ਜ਼ਿੰਮੇਵਾਰ ਕੌਣ?

Updated On: 

25 Nov 2024 11:02 AM

ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਸ਼ਾਹੀ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਐਤਵਾਰ ਨੂੰ ਹਿੰਸਾ ਭੜਕ ਗਈ। ਹਿੰਸਾ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਹਿੰਸਾ ਦੌਰਾਨ ਗੋਲੀਬਾਰੀ ਵੀ ਹੋਈ, ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲਿਸ ਨੇ ਗੋਲੀਬਾਰੀ ਨਹੀਂ ਕੀਤੀ।

UP: ਪੁਲਿਸ ਨੇ ਨਹੀਂ, ਫਿਰ ਕਿਸ ਨੇ ਚਲਾਈ ਗੋਲੀ... ਸੰਭਲ ਚ 5 ਮੌਤਾਂ ਦਾ ਜ਼ਿੰਮੇਵਾਰ ਕੌਣ?

UP: ਪੁਲਿਸ ਨੇ ਨਹੀਂ, ਫਿਰ ਕਿਸ ਨੇ ਚਲਾਈ ਗੋਲੀ... ਸੰਭਲ 'ਚ 5 ਮੌਤਾਂ ਦਾ ਜ਼ਿੰਮੇਵਾਰ ਕੌਣ?

Follow Us On

ਉੱਤਰ ਪ੍ਰਦੇਸ਼ ਦਾ ਸੰਭਲ ਐਤਵਾਰ ਨੂੰ ਹਿੰਸਾ ਦੀ ਅੱਗ ਵਿੱਚ ਝੁਲਸ ਗਿਆ। ਸ਼ਾਹੀ ਜਾਮਾ ਮਸਜਿਦ ਵਿੱਚ ਸਰਵੇ ਨੂੰ ਲੈ ਕੇ ਭਾਰੀ ਹੰਗਾਮਾ ਹੋਇਆ। ਬਦਮਾਸ਼ਾਂ ਨੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਪੁਲਿਸ ‘ਤੇ ਪਥਰਾਅ ਕੀਤਾ। ਹਿੰਸਾ ਵਿੱਚ ਐਸਡੀਐਮ ਸਮੇਤ 30 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਦੋਂ ਕਿ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮਸਜਿਦ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। 1 ਦਸੰਬਰ ਤੱਕ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਹਰ ਪਾਸੇ ਪੁਲਿਸ ਤਾਇਨਾਤ ਹੈ।

ਹੰਗਾਮੇ ਦੌਰਾਨ ਗੋਲੀਬਾਰੀ ਵੀ ਕੀਤੀ ਗਈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਗੋਲੀਬਾਰੀ ਨਹੀਂ ਕੀਤੀ। ਮੁਰਾਦਾਬਾਦ ਡਿਵੀਜ਼ਨ ਦੇ ਕਮਿਸ਼ਨਰ ਆਂਜਨੇਯ ਕੁਮਾਰ ਸਿੰਘ ਨੇ ਕਿਹਾ ਹੈ ਕਿ ਬਦਮਾਸ਼ ਸਮੂਹਾਂ ਵਿੱਚ ਆਏ ਸਨ। ਇਨ੍ਹਾਂ ਦੇ ਤਿੰਨ ਗੁੱਟ ਸਨ, ਜੋ ਲਗਾਤਾਰ ਗੋਲੀਬਾਰੀ ਕਰ ਰਹੇ ਸਨ। ਗੋਲੀਬਾਰੀ ਅਤੇ ਪਥਰਾਅ ਦੌਰਾਨ ਪੁਲਿਸ ਨੇ ਸਰਵੇਖਣ ਟੀਮ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਆਂਜਨੇਯ ਕੁਮਾਰ ਸਿੰਘ ਦੀ ਇਸ ਟਿੱਪਣੀ ‘ਤੇ ਵੀ ਸਵਾਲ ਉੱਠ ਰਹੇ ਹਨ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪੁਲਿਸ ਨੇ ਗੋਲੀਬਾਰੀ ਵੀ ਕੀਤੀ ਸੀ। ਹਾਲਾਂਕਿ, ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੂੰ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਪੁਲਿਸ ਨੇ ਲਾਠੀਚਾਰਜ ਕੀਤਾ ਸੀ।

ਪੁਲਿਸ ਨੇ ਗੋਲੀ ਨਹੀਂ ਚਲਾਈ – ਐਸਪੀ

ਐਸਪੀ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਕਿਹਾ ਕਿ ਕਈ ਥਾਵਾਂ ‘ਤੇ ਅਜਿਹੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਗੋਲੀ ਚਲਾਈ ਹੈ, ਪਰ ਇਹ ਸੱਚਾਈ ਨਹੀਂ ਹੈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਕੋਈ ਅਜਿਹਾ ਹਥਿਆਰ ਨਹੀਂ ਵਰਤਿਆ ਜਿਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੋਵੇ। ਐਸਪੀ ਨੇ ਦੱਸਿਆ ਕਿ ਸੰਭਲ ਥਾਣੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗੋਲੀਬਾਰੀ ਨਾਲ ਕੁਝ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ। ਦੀਪਾ ਸਰਾਏ ਇਲਾਕੇ ਵਿੱਚ ਜ਼ਿਆਦਾ ਹਿੰਸਾ ਹੋਈ। ਇੱਥੇ ਗੋਲੀਬਾਰੀ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਐਸਡੀਐਮ ਰਮੇਸ਼ ਚੰਦਰ, ਏਰੀਆ ਅਧਿਕਾਰੀ ਅਨੁਜ ਕੁਮਾਰ ਅਤੇ ਐਸਪੀ ਦੇ ਪੀਆਰਓ ਵੀ ਜ਼ਖ਼ਮੀ ਹੋਏ ਹਨ।

ਬੇਟੇ ਦੀ ਮੌਤ ‘ਤੇ ਪਰਿਵਾਰ ਦਾ ਇਲਜ਼ਾਮ – ਪੁਲਿਸ ਨੇ ਚਲਾਈ ਗੋਲੀ

ਹਿੰਸਾ ‘ਚ ਨਈਮ ਖਾਨ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਉਸ ਦੀ ਉਮਰ 32 ਸਾਲ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਸੀਈਓ ਦੀ ਮੌਜੂਦਗੀ ਵਿੱਚ ਫਾਇਰਿੰਗ ਕਰ ਰਹੀ ਸੀ। ਗੋਲੀਬਾਰੀ ‘ਚ ਗੋਲੀ ਲੱਗਣ ਕਾਰਨ ਨਈਮ ਦੀ ਮੌਤ ਹੋ ਗਈ। ਨਈਮ ਵਿਰੋਧ ਵਿੱਚ ਸ਼ਾਮਲ ਨਹੀਂ ਸੀ। ਉਹ ਦੁਕਾਨ ਤੋਂ ਰਿਫਾਇੰਡ ਤੇਲ ਲੈਣ ਜਾ ਰਿਹਾ ਸੀ।

ਸੰਭਲ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਯੋਗੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਮਸਜਿਦ ਸਰਵੇਖਣ ਨੂੰ ਲੈ ਕੇ ਹੋਈ ਕਥਿਤ ਹਿੰਸਾ ਭਾਜਪਾ ਅਤੇ ਸਰਕਾਰ ਵੱਲੋਂ ਸੂਬੇ ਦੀਆਂ ਉਪ ਚੋਣਾਂ ‘ਚ ਹੋਈਆਂ ਬੇਨਿਯਮੀਆਂ ਤੋਂ ਧਿਆਨ ਹਟਾਉਣ ਲਈ ਰਚੀ ਗਈ ਸਾਜ਼ਿਸ਼ ਸੀ।

ਅਫਸਰ ਨੇ ਦੱਸੀ ਹੰਗਾਮੇ ਦੀ ਕਹਾਣੀ

ਮੁਰਾਦਾਬਾਦ ਦੇ ਡਿਵੀਜ਼ਨਲ ਕਮਿਸ਼ਨਰ ਨੇ ਦੱਸਿਆ ਕਿ ਮਸਜਿਦ ਵਿੱਚ ਸਵੇਰੇ ਸੱਤ ਵਜੇ ਤੋਂ ਸਰਵੇਖਣ ਸ਼ੁਰੂ ਹੋ ਗਿਆ। ਇਹ ਸਰਵੇਖਣ ਕਰੀਬ ਦੋ ਘੰਟੇ ਜਾਰੀ ਰਿਹਾ। ਮੁਸਲਿਮ ਪੱਖ ਨੇ ਵੀ ਮਸਜਿਦ ਦੇ ਸਰਵੇਖਣ ਲਈ ਸਹਿਮਤੀ ਜਤਾਈ ਸੀ। ਇਹ ਸਰਵੇਖਣ ਦੋਵਾਂ ਧਿਰਾਂ ਦੀ ਨਿਗਰਾਨੀ ਹੇਠ ਕਰਵਾਇਆ ਗਿਆ। ਸਰਵੇਖਣ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਕੀਤਾ ਗਿਆ ਪਰ ਇਸ ਦੌਰਾਨ ਮਸਜਿਦ ਦੇ ਬਾਹਰ ਭੀੜ ਇਕੱਠੀ ਹੋ ਗਈ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਫਿਰ ਪੁਲਿਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਮੁਰਾਦਾਬਾਦ ਦੇ ਡਿਵੀਜ਼ਨਲ ਕਮਿਸ਼ਨਰ ਦੇ ਅਨੁਸਾਰ, ਭੀੜ ਵਿੱਚੋਂ ਕੁਝ ਨੂੰ ਸ਼ਾਇਦ ਸਵਾਰਥੀ ਹਿੱਤਾਂ ਵਾਲੇ ਵਿਅਕਤੀਆਂ ਦੁਆਰਾ ਭੜਕਾਇਆ ਗਿਆ ਸੀ, ਜਿਸਦਾ ਉਦੇਸ਼ ਖੇਤਰ ਵਿੱਚ ਸ਼ਾਂਤੀ ਭੰਗ ਕਰਨਾ ਸੀ।

ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਹੈ ਕਿ ਸੰਭਲ ਵਿੱਚ ਸਥਿਤੀ ਕਾਬੂ ਵਿੱਚ ਹੈ। ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਿੰਦੂ ਪੱਖ ਦੇ ਵਕੀਲ ਵਿਸ਼ਨੂੰ ਜੈਨ ਨੇ ਕਿਹਾ ਹੈ ਕਿ ਚੰਦੌਸੀ ਅਦਾਲਤ ਦੇ ਹੁਕਮਾਂ ‘ਤੇ ਐਡਵੋਕੇਟ ਕਮਿਸ਼ਨਰ ਨੇ ਸਰਵੇ ਪੂਰਾ ਕਰ ਲਿਆ ਹੈ, ਜਿਸ ਦੀ ਰਿਪੋਰਟ ਉਹ 29 ਨਵੰਬਰ ਤੱਕ ਅਦਾਲਤ ‘ਚ ਪੇਸ਼ ਕਰਨਗੇ। ਹਿੰਸਾ ਵਿੱਚ ਨਈਮ, ਬਿਲਾਲ, ਨੋਮਾਨ, ਕੈਫ ਅਤੇ ਅਯਾਨ ਨਾਮ ਦੇ ਨੌਜਵਾਨਾਂ ਦੀ ਮੌਤ ਹੋ ਗਈ ਹੈ।

ਅਦਾਲਤ ਦੇ ਹੁਕਮਾਂ ‘ਤੇ ਸਰਵੇ ਕਰਵਾਇਆ ਗਿਆ

ਹਿੰਦੂ ਪੱਖ ਦਾ ਦਾਅਵਾ ਹੈ ਕਿ ਜਿਸ ਥਾਂ ‘ਤੇ ਅੱਜ ਜਾਮਾ ਮਸਜਿਦ ਸਥਿਤ ਹੈ, ਉਥੇ ਪਹਿਲਾਂ ਹਰੀਹਰ ਮੰਦਰ ਹੁੰਦਾ ਸੀ। ਹਿੰਦੂ ਪੱਖ ਨੇ ਇਸ ਸਬੰਧੀ ਸਥਾਨਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਮਸਜਿਦ ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ। ਹਿੰਦੂ ਪੱਖ ਦਾ ਦਾਅਵਾ ਹੈ ਕਿ ਹਰੀਹਰ ਮੰਦਰ ਨੂੰ 1529 ਵਿੱਚ ਸਮਰਾਟ ਬਾਬਰ ਨੇ ਢਾਹ ਦਿੱਤਾ ਸੀ।

Exit mobile version