ਪਾਕਿਸਤਾਨੀ ਫੌਜ ਨੇ 4 ਲੱਖ ਔਰਤਾਂ ਨਾਲ ਕੀਤਾ ਸੀ ਜਬਰ-ਜਨਾਹ… ਭਾਰਤ ਨੇ UNSC ‘ਚ ਪਾਕਿਸਤਾਨ ਦਾ ਕੀਤਾ ਪਰਦਾਫਾਸ਼, ਜਾਣੋ ਪੂਰਾ ਮਾਮਲਾ
UNSC India Attacks Pakistan: ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ, ਪਰਵਥਨੇਨੀ ਹਰੀਸ਼, ਨੇ ਪਾਕਿਸਤਾਨ 'ਚ ਔਰਤਾਂ ਦੀ ਦੁਰਦਸ਼ਾ ਦਾ ਪਰਦਾਫਾਸ਼ ਕੀਤਾ। 1971 'ਚ ਆਪ੍ਰੇਸ਼ਨ ਸਰਚਲਾਈਟ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ, ਜਿਸ ਨੇ ਆਪਣੇ ਹੀ ਦੇਸ਼ 'ਚ ਨਸਲਕੁਸ਼ੀ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿਰਫ ਇਹ ਹੀ ਨਹੀਂ, ਬਲਕਿ ਪਾਕਿਸਤਾਨੀ ਫੌਜ ਨੇ ਲਗਭਗ 4 ਲੱਖ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਵੀ ਕੀਤਾ।
ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਔਰਤਾਂ ਦੀ ਸੁਰੱਖਿਆ ਤੇ ਸ਼ਾਂਤੀ ਰੱਖਿਅਕਾਂ ਨੂੰ ਲੈ ਕੇ ਪਾਕਿਸਤਾਨ ਦੀ ਸਖ਼ਤ ਆਲੋਚਨਾ ਕੀਤੀ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਪਰਵਥਨੇਨੀ ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਸਿਰਫ਼ ਦੁਨੀਆ ਦਾ ਧਿਆਨ ਭਟਕਾਉਣ ਲਈ ਝੂਠ ਦੀ ਵਰਤੋਂ ਕਰਦਾ ਹੈ। ਪਾਕਿਸਤਾਨ ‘ਚ ਔਰਤਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਨੇ 1971 ‘ਚ ਆਪ੍ਰੇਸ਼ਨ ਸਰਚਲਾਈਟ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦੌਰਾਨ, ਪਾਕਿਸਤਾਨੀ ਫੌਜ ਨੇ ਲਗਭਗ 4 ਲੱਖ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ ਸੀ।
ਦਰਅਸਲ, ਪਰਵਥਨੇਨੀ ਹਰੀਸ਼ ਨੇ ਇਹ ਬਿਆਨ UNSC ‘ਚ ਔਰਤਾਂ, ਸ਼ਾਂਤੀ ਤੇ ਸੁਰੱਖਿਆ ‘ਤੇ ਇੱਕ ਖੁੱਲ੍ਹੀ ਬਹਿਸ ਦੌਰਾਨ ਦਿੱਤਾ। ਇਹ ਮੀਟਿੰਗ UNSC ‘ਚ ਹਰ ਸਾਲ ਹੁੰਦੀ ਹੈ। ਦੇਸ਼ ‘ਚ ਸ਼ਾਂਤੀ ਸਥਾਪਤ ਕਰਨ ‘ਚ ਔਰਤਾਂ ਦੀ ਭੂਮਿਕਾ ਤੇ ਉਨ੍ਹਾਂ ਦੀ ਸੁਰੱਖਿਆ ‘ਤੇ ਚਰਚਾ ਕੀਤੀ ਜਾਂਦੀ ਹੈ।
ਪਾਕਿਸਤਾਨ ਦੁਨੀਆ ਦਾ ਧਿਆਨ ਭਟਕਾਉਂਦਾ ਹੈ
UNSC ਬਹਿਸ ਦੌਰਾਨ, ਹਰੀਸ਼ ਨੇ ਪਾਕਿਸਤਾਨ ‘ਤੇ ਹਮਲਾ ਕਰਦਿਆਂ ਕਿਹਾ ਕਿ ਪਾਕਿਸਤਾਨ ਹਰ ਸਾਲ ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਖ਼ਤ ਆਲੋਚਨਾ ਕਰਦਾ ਹੈ, ਖਾਸ ਕਰਕੇ ਜੰਮੂ-ਕਸ਼ਮੀਰ ਬਾਰੇ, ਜਿਸ ‘ਤੇ ਉਹ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਜਿਸ ਲਈ ਉਹ ਅਕਸਰ ਹਮਲਾ ਕਰਦਾ ਹੈ। ਹਰੀਸ਼ ਨੇ ਕਿਹਾ ਕਿ ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜੋ ਆਪਣੇ ਹੀ ਦੇਸ਼ ਵਿਰੁੱਧ ਬੰਬਾਰੀ ਕਰਦਾ ਹੈ ਤੇ ਨਸਲਕੁਸ਼ੀ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੇਸ਼ ਸਿਰਫ਼ ਦੁਨੀਆ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਔਰਤਾਂ ਨਾਲ ਸਮੂਹਿਕ ਜਬਰ-ਜਨਾਹ
ਹਰੀਸ਼ ਨੇ ਔਰਤਾਂ ਦੀ ਸੁਰੱਖਿਆ ਦੇ ਸਬੰਧ ‘ਚ ਪਾਕਿਸਤਾਨ ‘ਚ ਆਪ੍ਰੇਸ਼ਨ ਸਰਚਲਾਈਟ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਉਹੀ ਦੇਸ਼ ਹੈ ਜਿਸ ਨੇ 1971 ਵਿੱਚ ਆਪ੍ਰੇਸ਼ਨ ਸਰਚਲਾਈਟ ਸ਼ੁਰੂ ਕੀਤਾ ਸੀ ਤੇ ਆਪਣੇ ਹੀ ਫੌਜ ਦੁਆਰਾ ਬਹੁਤ ਸਾਰੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਇਹ ਹੀ ਨਹੀਂ, ਸਗੋਂ ਪਾਕਿਸਤਾਨੀ ਫੌਜ ਵੱਲੋਂ ਲਗਭਗ 4 ਲੱਖ ਔਰਤਾਂ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਹਰੀਸ਼ ਨੇ ਕਿਹਾ ਕਿ ਦੁਨੀਆ ਹੁਣ ਪਾਕਿਸਤਾਨ ਦੇ ਝੂਠੇ ਪ੍ਰਚਾਰ ਨੂੰ ਦੇਖ ਚੁੱਕੀ ਹੈ।
ਭਾਰਤ ਮਹਿਲਾ ਸ਼ਾਂਤੀ ਰੱਖਿਅਕਾਂ ਨੂੰ ਕਰਦਾ ਹੈ ਉਤਸ਼ਾਹਿਤ
ਹਰੀਸ਼ ਨੇ ਕਿਹਾ ਕਿ ਜਦੋਂ ਕਿ ਭਾਰਤ ਨੇ ਮਹਿਲਾ ਸ਼ਾਂਤੀ ਰੱਖਿਅਕਾਂ ਨੂੰ ਉਤਸ਼ਾਹਿਤ ਕਰਨ ‘ਚ ਮੁੱਖ ਭੂਮਿਕਾ ਨਿਭਾਈ ਹੈ, ਉਨ੍ਹਾਂ ਨੇ ਭਾਰਤ ਦੀ ਪਹਿਲੀ ਆਈਪੀਐਸ ਅਧਿਕਾਰੀ ਡਾ. ਕਿਰਨ ਬੇਦੀ ਦੀ ਉਦਾਹਰਣ ਦਿੱਤੀ, ਜੋ 2003 ‘ਚ ਸੰਯੁਕਤ ਰਾਸ਼ਟਰ ਪੁਲਿਸ ਡਿਵੀਜ਼ਨ ਦੀ ਪਹਿਲੀ ਮਹਿਲਾ ਪੁਲਿਸ ਸਲਾਹਕਾਰ ਬਣੀ ਸੀ। ਉਨ੍ਹਾਂ ਕਿਹਾ, “ਮੇਰਾ ਮੰਨਣਾ ਹੈ ਕਿ ਹੁਣ ਸਵਾਲ ਇਹ ਨਹੀਂ ਹੈ ਕਿ ਕੀ ਔਰਤਾਂ ਸ਼ਾਂਤੀ ਰੱਖਿਅਕ ਮਿਸ਼ਨਾਂ ‘ਚ ਸੇਵਾ ਕਰ ਸਕਦੀਆਂ ਹਨ। ਸਗੋਂ, ਇਹ ਹੈ ਕਿ ਕੀ ਔਰਤਾਂ ਤੋਂ ਬਿਨਾਂ ਸ਼ਾਂਤੀ ਰੱਖਿਅਕ ਮਿਸ਼ਨ ਸੰਭਵ ਹਨ।”
ਇਹ ਵੀ ਪੜ੍ਹੋ
ਹਰੀਸ਼ ਨੇ ਕਿਹਾ ਕਿ ਸ਼ਾਂਤੀ ਰੱਖਿਅਕ ਮਿਸ਼ਨਾਂ ਵਿੱਚ ਔਰਤਾਂ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਲਿੰਗ-ਅਧਾਰਤ ਹਿੰਸਾ ਨੂੰ ਖਤਮ ਕਰਨ ‘ਚ ਮਦਦ ਕਰਦੀਆਂ ਹਨ ਤੇ ਇਹ ਯਕੀਨੀ ਬਣਾਉਂਦੀਆਂ ਹਨ ਕਿ ਸ਼ਾਂਤੀ ਪ੍ਰਕਿਰਿਆ ਸਮਾਜ ਦੇ ਹਰ ਵਰਗ ਤੱਕ ਪਹੁੰਚੇ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰੀ ਜੈਸ਼ੰਕਰ ਇਹ ਵੀ ਕਹਿੰਦੇ ਹਨ ਕਿ ਮਹਿਲਾ ਸ਼ਾਂਤੀ ਰੱਖਿਅਕ “ਸ਼ਾਂਤੀ ਦੇ ਸੰਦੇਸ਼ਵਾਹਕ” ਹਨ।
