ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Live Update: ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰਹੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ

News Live Updates: 18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਚ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਪੇਪਰ ਲੀਕ ਕਰਵਾ ਰਹੀ ਹੈ ਤਾਂ ਜੋ ਕਿਸੇ ਨੂੰ ਨੌਕਰੀ ਨਾ ਦੇਣੀ ਪਵੇ।

sajan-kumar-2
| Updated On: 03 Jul 2024 15:19 PM
Live Update: ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰਹੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ
ਪ੍ਰਧਾਨ ਮੰਤਰੀ ਨਰੇਂਦਰ ਮੋਦੀ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 03 Jul 2024 10:21 AM (IST)

    ਸੈਂਸੈਕਸ ਪਹਿਲੀ ਵਾਰ 80000 ਤੱਕ ਪਹੁੰਚਿਆ

    ਮੁੰਬਈ ਸ਼ੇਅਰ ਬਾਜ਼ਾਰ ‘ਚ ਲਗਾਤਾਰ ਉਛਾਲ ਹੈ। ਇਸ ਦੌਰਾਨ, ਬੁੱਧਵਾਰ ਨੂੰ, ਬੀਐਸਈ ਸੈਂਸੈਕਸ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਵਪਾਰ ਕਰਦੇ ਹੋਏ, ਪਹਿਲੀ ਵਾਰ 80,000 ਦੇ ਅੰਕੜੇ ਨੂੰ ਛੋਹ ਗਿਆ ਹੈ।

  • 02 Jul 2024 06:29 PM (IST)

    ਪੇਪਰ ਲੀਕ ਮੁੱਦੇ ‘ਤੇ ਪਹਿਲੀ ਵਾਰ ਬੋਲੇ ਪੀਐਮ ਮੋਦੀ

    ਪੇਪਰ ਲੀਕ ਮੁੱਦੇ ‘ਤੇ ਪਹਿਲੀ ਵਾਰ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਪੇਪਰ ਲੀਕ ਨੂੰ ਰੋਕਣ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਪੇਪਰ ਲੀਕ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੇਸ਼ ਦੇ ਕਈ ਹਿੱਸਿਆਂ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਪੇਪਰ ਲੀਕ ਰੋਕਣ ਲਈ ਸਿਸਟਮ ਨੂੰ ਮਜ਼ਬੂਤ ​​ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਸਬੰਧੀ ਪਹਿਲਾਂ ਹੀ ਸਖ਼ਤ ਕਾਨੂੰਨ ਬਣਾਇਆ ਹੋਇਆ ਹੈ। ਪ੍ਰੀਖਿਆ ਨੂੰ ਮਜ਼ਬੂਤ ​​ਕਰਨ ਲਈ ਲਗਾਤਾਰ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

  • 02 Jul 2024 06:28 PM (IST)

    ਕਾਂਗਰਸ ਤਾਕਤਵਰ ਫੌਜ ਨਹੀਂ ਦੇਖ ਸਕਦੀ : ਮੋਦੀ

    ਅਗਨੀਵੀਰ ਯੋਜਨਾ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਸ਼ਕਤੀਸ਼ਾਲੀ ਫੌਜ ਨਹੀਂ ਦੇਖ ਸਕਦੀ। ਸਾਡੀ ਫੌਜ ਨੌਜਵਾਨ ਫੌਜ ਹੋਣੀ ਚਾਹੀਦੀ ਹੈ। ਯੁੱਧ ਦੇ ਯੋਗ ਫੌਜ ਬਣਾਉਣ ਲਈ ਸੁਧਾਰ ਕੀਤਾ ਗਿਆ। ਨਹਿਰੂ ਦੇ ਸਮੇਂ ਦੇਸ਼ ਦੀ ਫੌਜ ਕਮਜ਼ੋਰ ਹੋਇਆ ਕਰਦੀ ਸੀ। ਬੋਫੋਰਸ ਸਮੇਤ ਕਈ ਘੁਟਾਲਿਆਂ ਨੇ ਦੇਸ਼ ਦੀ ਫੌਜ ਨੂੰ ਮਜ਼ਬੂਤ ​​ਹੋਣ ਤੋਂ ਰੋਕਿਆ। ਕਾਂਗਰਸ ਦੇ ਰਾਜ ਦੌਰਾਨ ਬੁਲੇਟਪਰੂਫ ਜੈਕਟ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • 02 Jul 2024 06:01 PM (IST)

    ਨਹਿਰੂ ਨੇ ਰਾਖਵੇਂਕਰਨ ਦਾ ਵਿਰੋਧ ਕੀਤਾ ਸੀ: ਮੋਦੀ

    ਪੀਐਮ ਮੋਦੀ ਨੇ ਰਾਖਵੇਂਕਰਨ ਨੂੰ ਲੈ ਕੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਨਹਿਰੂ ਨੇ ਰਾਖਵੇਂਕਰਨ ਦਾ ਵਿਰੋਧ ਕੀਤਾ ਸੀ।

  • 02 Jul 2024 06:01 PM (IST)

    ਦੇਸ਼ ਇਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ : ਪੀਐਮ ਮੋਦੀ

    ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ ਕਿਹਾ ਗਿਆ ਸੀ ਕਿ ਹਿੰਦੂ ਹਿੰਸਕ ਹਨ। ਹਿੰਦੂਆਂ ਬਾਰੇ ਇਹ ਤੁਹਾਡੀਆਂ ਕਦਰਾਂ-ਕੀਮਤਾਂ ਹਨ। ਹਿੰਦੂਆਂ ‘ਤੇ ਝੂਠੇ ਦੋਸ਼ ਲਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਨ੍ਹਾਂ ਨੇ ਹਿੰਦੂ ਅੱਤਵਾਦ ਸ਼ਬਦ ਦੀ ਵਰਤੋਂ ਕੀਤੀ। ਇਹ ਲੋਕ ਹਿੰਦੂਆਂ ਲਈ ਗਲਤ ਸ਼ਬਦ ਵਰਤ ਰਹੇ ਹਨ। ਦੇਸ਼ ਇਸ ਨੂੰ ਸਦੀਆਂ ਤੱਕ ਨਹੀਂ ਭੁੱਲੇਗਾ। ਦੇਸ਼ ਦੇ ਲੋਕ ਇਸ ਨੂੰ ਮੁਆਫ ਨਹੀਂ ਕਰਨਗੇ। ਹਿੰਦੂਆਂ ਨੂੰ ਮਜ਼ਾਕ ਬਣਾ ਦਿੱਤਾ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ ਸਿਆਸੀ ਸੁਰੱਖਿਆ ਦਿੱਤੀ ਜਾ ਰਹੀ ਹੈ।

  • 02 Jul 2024 05:49 PM (IST)

    ਐਮਰਜੈਂਸੀ ਦੌਰਾਨ ਬੇਰਹਿਮੀ ਦਾ ਪੰਜਾ ਫੈਲਿਆ – ਪ੍ਰਧਾਨ ਮੰਤਰੀ ਮੋਦੀ

    ਐਮਰਜੈਂਸੀ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐਮ ਮੋਦੀ ਨੇ ਲੋਕ ਸਭਾ ‘ਚ ਆਪਣੇ ਭਾਸ਼ਣ ‘ਚ ਕਿਹਾ, ”ਐਮਰਜੈਂਸੀ ਦੌਰਾਨ ਬੇਰਹਿਮੀ ਦਾ ਪੰਜਾ ਫੈਲਿਆ। ਐਮਰਜੈਂਸੀ ਤਾਨਾਸ਼ਾਹੀ ਦਾ ਦੌਰ ਸੀ। ਐਮਰਜੈਂਸੀ ਦੌਰਾਨ ਮੀਡੀਆ ਨੂੰ ਦਬਾਇਆ ਗਿਆ।

  • 02 Jul 2024 05:41 PM (IST)

    ਕਾਂਗਰਸ ਝੂਠ ਦੀ ਰਾਹ ‘ਤੇ ਚੱਲ ਰਹੀ ਹੈ: ਮੋਦੀ

    ਪੀਐਮ ਮੋਦੀ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਕਾਂਗਰਸ ਨੇ ਰਾਫੇਲ ‘ਤੇ ਝੂਠ ਬੋਲਿਆ। ਐਮਐਸਪੀ ਬਾਰੇ ਸਦਨ ਵਿੱਚ ਝੂਠ ਬੋਲਿਆ। ਸੰਵਿਧਾਨ ਅਤੇ ਰਾਖਵੇਂਕਰਨ ‘ਤੇ ਵੀ ਝੂਠ ਬੋਲਿਆ ਗਿਆ। ਕੱਲ੍ਹ ਅਗਨੀਵੀਰ ਬਾਰੇ ਝੂਠ ਬੋਲਿਆ ਗਿਆ। ਕਾਂਗਰਸ ਝੂਠ ਦੇ ਰਾਹ ‘ਤੇ ਚੱਲ ਰਹੀ ਹੈ। ਕਾਂਗਰਸ ਅਰਾਜਕਤਾ ਦੇ ਰਾਹ ‘ਤੇ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਜੋ ਵੀ ਹੋਇਆ, ਅਸੀਂ ਸੰਸਦੀ ਤਰੀਕਿਆਂ ਨੂੰ ਸੰਭਾਲ ਕੇ ਨਹੀਂ ਰੱਖ ਸਕਾਂਗੇ। ਇਨ੍ਹਾਂ ਕਾਰਵਾਈਆਂ ਨੂੰ ਹੁਣ ਬਚਕਾਨਾ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਇਰਾਦੇ ਚੰਗੇ ਨਹੀਂ ਹਨ, ਇਹ ਗੰਭੀਰ ਖ਼ਤਰੇ ਦੇ ਸੰਕੇਤ ਹਨ। ਸਦਨ ਵਿੱਚ ਉਨ੍ਹਾਂ ਦਾ ਝੂਠ ਬੇਸ਼ਰਮੀ ਭਰਿਆ ਕੰਮ ਹੈ।

  • 02 Jul 2024 05:38 PM (IST)

    1 ਜੁਲਾਈ ਨੂੰ ਖਟਾਖਟ ਦਿਵਸ ਮਨਾਇਆ : ਪ੍ਰਧਾਨ ਮੰਤਰੀ ਮੋਦੀ

    ਕਾਂਗਰਸ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕੱਲ੍ਹ 1 ਜੁਲਾਈ ਨੂੰ ਦੇਸ਼ ਨੇ ਖਟਾਖਟ ਦਿਵਸ ਵੀ ਮਨਾਇਆ। ਕੱਲ੍ਹ ਲੋਕ ਦੇਸ਼ ਵਿੱਚ ਆਪਣੇ ਖਾਤਿਆਂ ਦੀ ਜਾਂਚ ਕਰ ਰਹੇ ਸਨ ਕਿ 8,500 ਰੁਪਏ ਆਏ ਹਨ ਜਾਂ ਨਹੀਂ। ਆਦਮਖੋਰ ਜਾਨਵਰ ਵਾਂਗ ਕਾਂਗਰਸ ਦੇ ਮੁੰਹ ਝੂਠ ਦਾ ਖੂਨ ਲੱਗ ਚੁੱਕਾ ਹੈ।

  • 02 Jul 2024 05:36 PM (IST)

    ਬਾਲਕ ਬੁੱਧੀ ‘ਚ ਬੋਲਣ ਦਾ ਠਿਕਾਣਾ ਨਹੀਂ ਹੁੰਦਾ: ਪ੍ਰਧਾਨ ਮੰਤਰੀ ਮੋਦੀ

    ਪੀਐਮ ਮੋਦੀ ਨੇ ਲੋਕ ਸਭਾ ਵਿੱਚ ਕਿਹਾ ਕਿ ਕੱਲ੍ਹ ਸਦਨ ਵਿੱਚ ਬਾਲ ਬੁੱਧੀ ਦਾ ਵਿਰਲਾਪ ਦੇਖਣ ਨੂੰ ਮਿਲਿਆ। ਕੱਲ੍ਹ ਸਦਨ ਵਿੱਚ ਬਚਕਾਨਾ ਵਿਹਾਰ ਦੇਖਿਆ ਗਿਆ। ਡਰਾਮੇ ਕਰਨ ਵਾਲੇ ਲੋਕ ਜ਼ਮਾਨਤ ‘ਤੇ ਹਨ। ਓ.ਬੀ.ਸੀ. ਨੂੰ ਚੋਰ ਕਹਿਣ ਦੀ ਸਜ਼ਾ ਪਾ ਚੁੱਕੇ ਹਨ। ਹਜ਼ਾਰਾਂ ਕਰੋੜ ਰੁਪਏ ਦੇ ਗਬਨ ਦਾ ਮਾਮਲਾ ਚੱਲ ਰਿਹਾ ਹੈ। ਬਾਲਕ ਬੁੱਧੀ ਵਿੱਚ ਨਾ ਬੋਲਣ ਦਾ ਠਿਕਾਣਾ ਹੁੰਦਾ ਹੈ ਅਤੇ ਨਾ ਹੀ ਵਿਹਾਰ ਦਾ ਕੋਈ ਠਿਕਾਣਾ ਹੈ। ਅਤੇ ਬਾਲਕ ਬੁੱਧੀ ਸਦਨ ਵਿੱਚ ਵਿੱਚ ਗਲੇ ਪੈ ਜਾਂਦੇ ਹਨ। ਬਾਲਕ ਬੁੱਧੀ ਸਦਨ ਵਿੱਚ ਅੱਖਾਂ ਮਾਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਮੂੰਹ ‘ਤੇ ਝੂਠ ਦਾ ਲਹੂ ਲੱਗ ਚੁੱਕਾ ਹੈ।

  • 02 Jul 2024 05:33 PM (IST)

    ਉੱਤਰ-ਦੱਖਣ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ: ਪ੍ਰਧਾਨ ਮੰਤਰੀ ਮੋਦੀ

    ਕਾਂਗਰਸ ‘ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਜਾਤਾਂ ਨੂੰ ਆਪਸ ਵਿਚ ਲੜਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਕਾਂਗਰਸ ਉੱਤਰ ਅਤੇ ਦੱਖਣ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਖਣ ਵਿੱਚ ਜਾ ਕੇ ਉੱਤਰ ਦੇ ਲੋਕਾਂ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ। ਕਾਂਗਰਸ ਆਰਥਿਕ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਨੂੰ ਦੰਗਿਆਂ ਵਿੱਚ ਝੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

  • 02 Jul 2024 05:23 PM (IST)

    ਪੰਜਾਬ ਚ ਵਧਿਆ ਸਾਡਾ ਵੋਟ ਫੀਸਦ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦਾ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਸੀਟਾਂ ਮਿਲਣ ਦੇ ਨਾਲ-ਨਾਲ ਪੰਜਾਬ ਵਿੱਚ ਵੀ ਉਨ੍ਹਾਂ ਦਾ ਵੋਟ ਫੀਸਦ ਵਧਿਆ ਹੈ। ਪੰਜਾਬ ਵਿੱਚ ਉਨ੍ਹਾਂ ਲਈ ਇਹ ਵੱਡੀ ਕਾਮਯਾਬੀ ਹੈ।

  • 02 Jul 2024 05:18 PM (IST)

    ਪੀਐਮ ਮੋਦੀ ਨੇ ਫਿਲਮ ਸ਼ੋਲੇ ਤੋਂ ਮੌਸੀ ਦਾ ਕੀਤਾ ਜ਼ਿਕਰ

    ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਰਾਹੁਲ ਗਾਂਧੀ ਦਾ ਨਾਮ ਲਏ ਬਿਨਾਂ ਸ਼ੋਲੇ ਫਿਲਮ ਦੀ ਮੌਸੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਬਿਆਨਬਾਜ਼ੀ ਵਿੱਚ ਤਾਂ ਸ਼ੋਲੇ ਫਿਲਮ ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਨੂੰ 13 ਰਾਜਾਂ ਵਿੱਚ 0 ਮਿਲੀ ਹੈ ਪਰ ਫਿਰ ਵੀ ਹੀਰੋ। ਪਾਪਾ ਦੀ ਲੁਟਿਆ ਡੁਬੋਈ ਫਿਰ ਵੀ ਹੀਰੋ। ਕਾਂਗਰਸ ਨੇ ਹਾਰ ਦਾ ਰਿਕਾਰਡ ਬਣਾਇਆ ਹੈ। 2024 ਤੋਂ ਕਾਂਗਰਸ ਪਰਜੀਵੀ ਪਾਰਟੀ ਵਜੋਂ ਜਾਣੀ ਜਾਵੇਗੀ। ਪਰਜੀਵੀ ਜਿਸ ਨਾਲ ਜਾਂਦਾ ਹੈ, ਉਸੇ ਨੂੰ ਹੀ ਖਾ ਜਾਂਦਾ ਹੈ।

  • 02 Jul 2024 05:12 PM (IST)

    100 ਚੋਂ ਨਹੀਂ 543 ਚੋਂ ਆਈਆਂ 99 ਸੀਟਾਂ, ਪੀਐਮ ਮੋਦੀ ਦਾ ਰਾਹੁਲ ਤੇ ਤੰਜ

    ਪੀਐਮ ਮੋਦੀ ਨੇ ਰਾਹੁਲ ਗਾਂਧੀ ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਉਹ 99 ਨੰਬਰ ਲੈ ਕੇ ਬੜੇ ਖੁਸ਼ ਹੋ ਰਹੇ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ 99 ਸੀਟਾਂ 100 ਚੋਂ ਨਹੀਂ 543 ਚੋਂ ਆਈਆਂ । ਮੈਨੂੰ ਨਹੀਂ ਪਤਾ ਕਿ ਕਾਂਗਰਸ ਨੇ ਹਾਰ ਦਾ ਮੰਥਨ ਕੀਤਾ ਹੈ ਜਾਂ ਨਹੀਂ, ਪਰ ਹੁਣ ਤੋਂ ਕਾਂਗਰਸ ਪਰਜੀਵੀ ਕਾਂਗਰਸ ਦੇ ਨਾਲ ਜਾਣੀ ਜਾਵੇਗੀ। ਪਰਜੀਵੀ ਉਸੇ ਨੂੰ ਹੀ ਖਾਂਦਾ ਹੈ ਜੋ ਉਸਦੇ ਸ਼ਰੀਰ ਤੇ ਹੁੰਦਾ ਹੈ। ਮੈਂ ਜੇਕਰ ਕਾਂਗਰਸ ਨੂੰ ਪਰਜੀਵੀ ਕਹਿ ਰਿਹਾ ਹਾਂ ਤਾਂ ਤੱਥਾਂ ਦੇ ਆਧਾਰ ਤੇ ਕਹਿ ਰਿਹਾ ਹਾਂ।

  • 02 Jul 2024 05:09 PM (IST)

    ਕਾਂਗਰਸ ਵਾਲੇ ਬੱਚੇ ਦਾ ਮਨ ਬਹਿਲਾ ਰਹੇ : ਪੀਐਮ ਮੋਦੀ

    ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਾਂਗਰਸ ਸੱਤਾ ਹਾਸਲ ਕਰਨ ਵਿੱਚ ਲੱਗੀ ਹੋਈ ਹੈ। ਕਾਂਗਰਸ ਦਾਅਵਾ ਕਰ ਰਹੀ ਹੈ ਕਿ ਉਸ ਨੇ ਸਾਨੂੰ ਹਰਾਇਆ ਹੈ। ਕਾਂਗਰਸ ਨੇ ਜਨਤਾ ਦਾ ਆਦੇਸ਼ ਸਵੀਕਾਰ ਨਹੀਂ ਕੀਤਾ ਹੈ। ਕਾਂਗਰਸ ਹਾਰ ਸਵੀਕਾਰ ਕਰਦੀ ਅਤੇ ਹਾਰ ‘ਤੇ ਮੰਥਨ ਕਰਦੀ। ਅੱਜ ਕੱਲ੍ਹ ਬੱਚੇ ਦਾ ਮਨ ਬਹਿਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕਾਂਗਰਸੀ ਲੋਕ ਬੱਚੇ ਦਾ ਮਨ ਬਹਿਲਾ ਰਹੇ ਹਨ।

  • 02 Jul 2024 05:04 PM (IST)

    ਜੰਮੂ-ਕਸ਼ਮੀਰ ‘ਚ ਦੇਸ਼ ਦਾ ਸੰਵਿਧਾਨ ਲਾਗੂ ਨਹੀਂ ਕਰ ਸਕੇ: ਪ੍ਰਧਾਨ ਮੰਤਰੀ ਮੋਦੀ

    ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਭਾਰਤ ਹੁਣ ਆਪਣੀ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹੈ। ਧਾਰਾ 370 ਦਾ ਜ਼ਿਕਰ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਇੱਥੇ ਸੰਵਿਧਾਨ ਨੂੰ ਸਿਰ ‘ਤੇ ਰੱਖ ਕੇ ਨੱਚਣ ਵਾਲੇ ਲੋਕ ਜੰਮੂ-ਕਸ਼ਮੀਰ ‘ਚ ਇਸ ਨੂੰ ਲਾਗੂ ਕਰਨ ਦੀ ਹਿੰਮਤ ਨਹੀਂ ਦਿਖਾ ਸਕੇ। ਅੱਜ 370 ਦੀ ਕੰਧ ਡਿੱਗੀ ਅਤੇ ਪੱਥਰਬਾਜ਼ੀ ਬੰਦ ਹੋ ਗਈ। ਉੱਥੇ ਦੇ ਲੋਕ ਭਾਰਤ ਦੇ ਸੰਵਿਧਾਨ ਵਿੱਚ ਪੂਰੇ ਵਿਸ਼ਵਾਸ ਨਾਲ ਅੱਗੇ ਆ ਰਹੇ ਹਨ।

  • 02 Jul 2024 05:03 PM (IST)

    ਅੱਜ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ: ਪ੍ਰਧਾਨ ਮੰਤਰੀ ਮੋਦੀ

    ਪੀਐਮ ਮੋਦੀ ਨੇ ਕਿਹਾ ਕਿ ਹੁਣ ਲੋਕ ਕਹਿ ਰਹੇ ਹਨ ਕਿ ਕੁਝ ਵੀ ਹੋ ਸਕਦਾ ਹੈ। ਜਦੋਂ ਕਿ ਪਹਿਲਾਂ ਲੋਕ ਕਹਿੰਦੇ ਸਨ ਕਿ ਕੁਝ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਪਹਿਲਾਂ ਦੇਸ਼ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੁੰਦੇ ਸਨ। ਦੇਸ਼ ਦੇ ਹਰ ਕੋਨੇ ਨੂੰ ਨਿਸ਼ਾਨਾ ਬਣਾਇਆ ਗਿਆ। ਪਹਿਲਾਂ ਕਿਤੇ ਵੀ ਅੱਤਵਾਦੀ ਹਮਲੇ ਹੁੰਦੇ ਸਨ। ਅੱਜ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਅੱਜ ਦੇਸ਼ ਦਾ ਹਰ ਨਾਗਰਿਕ ਜਾਣਦਾ ਹੈ ਕਿ ਦੇਸ਼ ਆਪਣੀ ਸੁਰੱਖਿਆ ਲਈ ਕੁਝ ਵੀ ਕਰ ਸਕਦਾ ਹੈ।

  • 02 Jul 2024 04:40 PM (IST)

    ਅਖ਼ਬਾਰਾਂ ਵਿੱਚ ਘੁਟਾਲਿਆਂ ਦੀ ਖ਼ਬਰਾਂ ਹੁੰਦੀਆਂ ਸਨ, 1 ਰੁਪਏ ‘ਚ 85 ਪੈਸੇ ਦਾ ਹੁੰਦਾ ਸੀ ਘੁਟਾਲਾ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਪਹਿਲਾਂ ਹਰ ਰੋਜ਼ ਅਖ਼ਬਾਰਾਂ ਵਿੱਚ ਘੁਟਾਲਿਆਂ ਦੀਆਂ ਖ਼ਬਰਾਂ ਛੱਪਦੀਆਂ ਸਨ। ਉਸ ਤੋਂ ਵੱਡੀ ਗੱਲ ਇਹ ਕਿ ਘੁਟਾਲਿਆਂ ਨੂੰ ਸਵੀਕਾਰ ਵੀ ਕਰ ਲਿਆ ਜਾਂਦਾ ਸੀ। ਵੱਡੇ ਆਗੂ ਖੁਦ ਕਹਿੰਦੇ ਸਨ ਕਿ ਲੋੜਵੰਦਾਂ ਤੱਕ ਪਹੁੰਚਦੇ-ਪਹੁੰਚਦੇ 1 ਰੁਪਏ ਚੋਂ 85 ਪੈਸੇ ਘੁਟਾਲੇ ਦੀ ਭੇਟ ਚੱੜ੍ਹ ਜਾਂਦੇ ਹਨ, ਸਿਰਫ਼ 15 ਪੈਸੇ ਹੀ ਲੋੜਵੰਦਾਂ ਤੱਕ ਪਹੁੰਚਦੇ ਸਨ। ਪਰ ਹੁਣ ਬੀਤੇ 10 ਸਾਲ ਤੋਂ ਸਿੱਧੇ ਲੋੜਵੰਦਾਂ ਦੇ ਖਾਤਿਆਂ ਵਿੱਚ ਪੈਸਾ ਜਾਂਦਾ ਹੈ। ਕੋਈ ਵੀ ਵਿਚੋਲੀਆ ਹੁਣ 85 ਪੈਸੇ ਤਾਂ ਕੀ ਇੱਕ ਪੈਸਾ ਵੀ ਨਹੀਂ ਖਾ ਸਕਦਾ।

  • 02 Jul 2024 04:33 PM (IST)

    ਜਨਤਾ ਨੂੰ ਸਾਡੀਆਂ ਨੀਤੀਆਂ ਤੇ ਵਿਸ਼ਵਾਸ

    ਅਸੀਂ ਵਿਕਸਿਤ ਭਾਰਤ ਦਾ ਸੰਕਲਪ ਲਿਆ ਸੀ ਅਤੇ ਸ਼ੁੱਭ ਇਰਾਦੇ ਨੇ ਨਾਲ ਅਸੀਂ ਜਨਤਾ ਦੇ ਵਿੱਚ ਗਏ ਸੀ। ਅਸੀਂ ਵਿਕਸਿਤ ਭਾਰਤ ਲਈ ਦੇਸ਼ ਦੀ ਜਨਤਾ ਤੋਂ ਆਸ਼ੀਰਵਾਦ ਮੰਗਿਆ ਸੀ। ਜਦੋਂ ਦੇਸ਼ ਵਿਕਸਿਤ ਹੁੰਦਾ ਹੈ, ਤਾਂ ਸਾਰਿਆਂ ਦੇ ਸੁਪਨੇ ਪੂਰੇ ਹੁੰਦੇ ਹਨ। ਜਦੋਂ ਦੇਸ਼ ਵਿਕਸਿਤ ਹੁੰਦਾ ਹੈ ਤਾਂ ਆਉਣ ਵਾਲੀਆਂ ਪੀੜੀਆਂ ਲਈ ਵੀ ਇੱਕ ਠੋਸ ਨੀਂਅ ਤਿਆਰ ਹੋ ਜਾਂਦੀ ਹੈ। ਸਾਡੇ ਦੇਸ਼ ਦੇ ਨਾਗਰਿਕਾਂ ਦੀ ਗਰਿਮਾ ਸਾਡੇ ਨਾਗਰਿਕਾਂ ਦੀ ਜ਼ਿੰਦਗੀ ਚ ਸੁਧਾਰ ਹੀ ਸਾਡਾ ਅਸਲੀ ਮਕਸਦ ਹੈ। ਆਜ਼ਾਦੀ ਦੇ ਬਾਅਦ ਤੋਂ ਹੀ ਦੇਸ਼ ਇਸ ਲਈ ਤਰਸ ਰਿਹਾ ਸੀ। ਪਰ ਸਾਡੀ ਸਰਕਾਰ ਨੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਕੀਤੇ ਵਿਕਾਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਵਿਕਸਿਤ ਭਾਰਤ ਦਾ ਮਤਲਬ ਹੁੰਦਾ ਹੈ ਕਿ ਕੋਟਿ-ਕੋਟਿ ਨਾਗਰਿਕਾਂ ਨੂੰ ਕੋਟਿ-ਕੋਟਿ ਮੌਕੇ ਪ੍ਰਾਪਤ ਹੁੰਦੇ ਹਨ ਉਤੇ ਉਹ ਵਿਕਾਸ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੂਹ ਸਕਦਾ ਹੈ।

  • 02 Jul 2024 04:28 PM (IST)

    ਦੇਸ਼ ਨੇ ਲੰਬੇ ਸਮੇਂ ਤੱਕ ਤੁਸ਼ਟੀਕਰਨ ਦੀ ਸਿਆਸਤ ਵੇਖੀ

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਦੇਸ਼ ਨੇ ਲੰਬੇ ਸਮੇ ਤੱਕ ਤੁਸ਼ਟੀਕਰਨ ਦੀ ਰਾਜਨੀਤੀ ਵੇਖੀ ਹੈ ਪਰ ਅਸੀਂ ਤੁਸ਼ਟੀਕਰਨ ਨਹੀਂ ਸੰਤੁਸ਼ਟੀਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹਰ ਆਖਰੀ ਵਿਅਕਤੀ ਤੱਕ ਪਹੁੰਚਣ ਦੀ ਕਲਪਨਾ ਨੂੰ ਪੂਰਾ ਕਰ ਰਹੇ ਹਾਂ। ਇਸੇ ਕਰਕੇ ਹੀ ਦੇਸ਼ ਦੀ ਜਨਤਾ ਨੇ ਸਾਨੂੰ ਤੀਜੀ ਵਾਰ ਗੱਦੀ ਤੇ ਬਿਠਾ ਕੇ ਮੁਹਰ ਲਗਾ ਦਿੱਤੀ ਹੈ। ਅਮੀਜ਼ਮੈਂਟ ਨੇ ਇਸ ਦੇਸ਼ ਨੂੰ ਤਬਾਹ ਕਰ ਦਿੱਤਾ ਹੈ ਪਰ ਸਾਡੇ 10 ਸਾਲ ਦੇ ਕਾਰਜਕਾਲ ਨੂੰ ਵੇਖਣ ਪਰਖਣ ਤੋਂ ਬਾਅਦ ਦੇਸ਼ ਦੀ ਜਨਤਾ ਨੇ ਸਾਡਾ ਸਮਰਥਨ ਕੀਤਾ ਹੈ ਤੇ ਸਾਨੂੰ ਇੱਕ ਵਾਰ ਮੁੜ ਦੇਸ਼ ਦੀ 140 ਕਰੋੜ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

  • 02 Jul 2024 04:23 PM (IST)

    ਰਾਸ਼ਟਰਪਤੀ ਦੇ ਭਾਸ਼ਣ ਵਿੱਚ ਵਿਕਸਿਤ ਭਾਰਤ ਦਾ ਸੰਕਲਪ : ਪ੍ਰਧਾਨ ਮੰਤਰੀ ਮੋਦੀ

    ਲੋਕ ਸਭਾ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਵਿੱਚ ਵਿਕਸਤ ਭਾਰਤ ਦੇ ਸੰਕਲਪ ਦਾ ਵਿਸਥਾਰ ਦਿੱਤਾ ਹੈ। ਕੱਲ੍ਹ ਅਤੇ ਅੱਜ ਕਈ ਮੈਂਬਰਾਂ ਨੇ ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਪਣੇ ਵਿਚਾਰ ਦਿੱਤੇ ਹਨ। ਮੋਦੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

  • 02 Jul 2024 04:18 PM (IST)

    ਦੇਸ਼ ਦੀ ਜਨਤਾ ਨੇ ਸਾਨੂੰ ਚੁੰਨਿਆ – ਪ੍ਰਧਾਨ ਮੰਤਰੀ ਮੋਦੀ

    ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਦੇਸ਼ ਦੀ ਜਨਤਾ ਨੇ ਐਨਡੀਏ ਦੀ ਸਰਕਾਰ ਨੂੰ ਜਿਤਾਇਆ। ਵਿਰੋਧੀ ਧਿਰ ਵੱਲੋਂ ਸਭ ਤੋਂ ਵੱਡਾ ਝੂਠ ਚਲਾਉਣ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ।

  • 02 Jul 2024 02:50 PM (IST)

    ‘ਪੰਜਾਬ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ’

    ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ। ਪੰਜਾਬ ਦਾ ਪਾਣੀ ਦੂਜਿਆਂ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਚੰਡੀਗੜ੍ਹ ਪੰਜਾਬੀ ਦੀ ਰਾਜਧਾਨੀ ਹੈ, ਇਹ ਪੰਜਾਬ ਨੂੰ ਵਾਪਸ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਹਮੇਸ਼ਾ ਖੜ੍ਹਾ ਰਹੇਗਾ।

  • 02 Jul 2024 02:45 PM (IST)

    ਸੰਸਦ ‘ਚ ਬੋਲੇ ਹਰਸਿਮਰਤ ਕੌਰ ਬਾਦਲ

    ਸੰਸਦ ‘ਚ ਹਰਸਿਮਰਤ ਕੌਰ ਬਾਦਲ ਬੋਲੇ ਹਨ। ਇਸ ਦੌਰਾਨ ਉਨ੍ਹਾਂ ਕਿਸਾਨ, ਪਾਣੀ ਤੇ ਚੰਡੀਗੜ੍ਹ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ। ਸਿੱਖਾਂ ਨਾਲ ਹਰ ਥਾਂ ਪਾਸੇ ਵਿਤਕਰਾ ਕੀਤਾ ਜਾਂਦਾ ਹੈ।

  • 02 Jul 2024 01:38 PM (IST)

    ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

    ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਤੋਂ ਪਹਿਲਾਂ AAP ਨੂੰ ਵੱਡਾ ਹੁਲਾਰਾ ਮਿਲਿਆ ਹੈ। ਅਕਾਲੀ ਦਲ ਆਗੂ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ ਹੈ। ਸੀਐਮ ਭਗਵਤ ਮਾਨ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ ਅਤੇ ਬਾਅਦ ਚ ਅਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਸੀ।

  • 02 Jul 2024 01:17 PM (IST)

    ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਚਿੱਠੀ ਲਿਖੀ

    ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਪੀਕਰ ਓਮ ਬਿਰਲਾ ਨੂੰ ਆਪਣੇ ਭਾਸ਼ਣ ‘ਚੋਂ ਹਟਾਏ ਗਏ ਟਿਪਣੀਆਂ ਅਤੇ ਅੰਸ਼ਾਂ ਨੂੰ ਲੈ ਕੇ ਪੱਤਰ ਲਿਖਿਆ ਹੈ। ਟਿੱਪਣੀਆਂ ਨੂੰ ਬਹਾਲ ਕਰਨ ਦੀ ਬੇਨਤੀ ਕੀਤੀ। ਚਿੱਠੀ ‘ਚ ਲਿਖਿਆ ਹੈ, ”ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਜਿਸ ਤਰ੍ਹਾਂ ਮੇਰੇ ਭਾਸ਼ਣ ਦੇ ਵੱਡੇ ਹਿੱਸੇ ਨੂੰ ਬਾਹਰ ਕੱਢਣ ਦੀ ਆੜ ‘ਚ ਕਾਰਵਾਈ ਤੋਂ ਹਟਾ ਦਿੱਤਾ ਗਿਆ ਹੈ। ਰਿਕਾਰਡ ਤੋਂ ਮੇਰੀਆਂ ਨੇਕ ਇਰਾਦੇ ਵਾਲੀਆਂ ਟਿੱਪਣੀਆਂ ਨੂੰ ਹਟਾਉਣਾ ਸੰਸਦੀ ਲੋਕਤੰਤਰ ਦੇ ਸਿਧਾਂਤਾਂ ਦੇ ਵਿਰੁੱਧ ਹੈ।”

  • 02 Jul 2024 01:14 PM (IST)

    ਸੋਨੀਆ ਗਾਂਧੀ ਨੇ ਮੈਨੂੰ ਬਣਾਇਆ : ਖੜਗੇ ਨੇ ਰਾਜ ਸਭਾ ‘ਚ ਕਿਹਾ

    ਰਾਜ ਸਭਾ ‘ਚ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਹਲਕੀ ਬਹਿਸ ਹੋਈ।

  • 02 Jul 2024 12:35 PM (IST)

    ਰਾਜ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਜ਼ੋਰਦਾਰ ਹੰਗਾਮਾ

    ਰਾਜ ਸਭਾ ਵਿੱਚ ਵੀ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਭਾਰੀ ਹੰਗਾਮਾ ਹੋਇਆ। ਚੇਅਰਮੈਨ ਜਗਦੀਪ ਧਨਖੜ ਨੇ ਵਿਰੋਧੀ ਧਿਰ ਵੱਲੋਂ ਕੀਤੇ ਹੰਗਾਮੇ ਤੇ ਨਾਰਾਜ਼ਗੀ ਪ੍ਰਗਟਾਈ ਹੈ।

  • 02 Jul 2024 12:17 PM (IST)

    ਅਗਨੀਵੀਰ ਯੋਜਨਾ ਨੂੰ ਖਤਮ ਕਰ ਦੇਵਾਂਗੇ : ਅਖਿਲੇਸ਼ ਯਾਦਵ

    ਅਖਿਲੇਸ਼ ਯਾਦਵ ਨੇ ਲੋਕ ਸਭਾ ‘ਚ ਅਗਨੀਵੀਰ ਯੋਜਨਾ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਗਨੀਵੀਰ ਯੋਜਨਾ ਰਾਹੀਂ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਜਦੋਂ ਵੀ ਸਾਡੀ ਭਾਰਤ ਗਠਜੋੜ ਸਰਕਾਰ ਸੱਤਾ ਵਿੱਚ ਆਵੇਗੀ, ਅਸੀਂ ਅਗਨੀਵੀਰ ਸਕੀਮ ਨੂੰ ਖਤਮ ਕਰ ਦੇਵਾਂਗੇ।

  • 02 Jul 2024 11:31 AM (IST)

    EVM ਦੇ ਮੁੱਦੇ ‘ਤੇ ਬੋਲੇ ਅਖਿਲੇਸ਼ ਯਾਦਵ

    ਅਖਿਲੇਸ਼ ਯਾਦਵ ਨੇ ਸੰਸਦ ‘ਚ ਕਿਹਾ ਹੈ ਕਿ ਨਾ ਤਾਂ ਅੱਜ EVM ‘ਤੇ ਭਰੋਸਾ, ਨਾ ਹੀ ਕੱਲ੍ਹ ਭਰੋਸਾ, ਭਾਵੇਂ ਮੈਂ 80 ‘ਚੋਂ 80 ਸੀਟਾਂ ਜਿੱਤ ਲਵਾਂ, ਮੈਨੂੰ ਉਨ੍ਹਾਂ ‘ਤੇ ਭਰੋਸਾ ਨਹੀਂ, ਜਿੱਤ ਕੇ ਈਵੀਐੱਮ ਹਟਾਉਣ ਦਾ ਕੰਮ ਕਰਾਂਗੇ।

  • 02 Jul 2024 11:28 AM (IST)

    ਵੋਟਰਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲਣ ਤੋਂ ਰੋਕਿਆ: ਅਖਿਲੇਸ਼

    ਅਖਿਲੇਸ਼ ਯਾਦਵ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵੇਂ ਹੀ ਲਗਾਤਾਰ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਸਭ ਤੋਂ ਪਹਿਲਾਂ ਮੈਂ ਸਪੀਕਰ ਅਤੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਵਧਾਈ ਦੇਣਾ ਚਾਹਾਂਗਾ। ਉਨ੍ਹਾਂ ਸੂਝਵਾਨ ਵੋਟਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਲੋਕਤੰਤਰ ਨੂੰ ਤਾਨਾਸ਼ਾਹੀ ਵਿੱਚ ਬਦਲਣ ਤੋਂ ਰੋਕਿਆ।

  • 02 Jul 2024 11:17 AM (IST)

    ਅਖਿਲੇਸ਼ ਯਾਦਵ ਦਾ ਭਾਸ਼ਣ ਸ਼ੁਰੂ

    ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਸੰਸਦ ਮੈਂਬਰ ਅਖਿਲੇਸ਼ ਯਾਦਵ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਅੱਜ ਚਰਚਾ ‘ਚ ਹਿੱਸਾ ਲੈਣਗੇ। ਲੋਕ ਸਭਾ ਵਿੱਚ ਅਖਿਲੇਸ਼ ਦਾ ਸੰਬੋਧਨ ਸ਼ੁਰੂ ਹੋ ਗਿਆ ਹੈ।

  • 02 Jul 2024 11:06 AM (IST)

    ਉਨ੍ਹਾਂ ਦੀ ਬੇਚੈਨੀ ਦਿਖਾਈ ਦੇ ਰਹੀ ਹੈ: PM ਮੋਦੀ

    ਸੰਸਦੀ ਦਲ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਕਈ ਪ੍ਰਧਾਨ ਮੰਤਰੀ ਬਣੇ, ਕੁਝ ਸਿੱਧੇ ਅਤੇ ਕੁਝ ਦੂਰ-ਦੁਰਾਡੇ ਤੋਂ। ਪਰ ਉਹ ਚਿੰਤਤ ਹੈ ਕਿ ਨਹਿਰੂ ਤੋਂ ਬਾਅਦ ਇੱਕ ਚਾਹ ਵੇਚਣ ਵਾਲਾ ਲਗਾਤਾਰ ਤਿੰਨ ਵਾਰ ਜਿੱਤਣ ਦਾ ਕੰਮ ਕਿਵੇਂ ਨਾ ਕਰ ਸਕਿਆ। ਅਤੇ ਉਸਦੀ ਬੇਚੈਨੀ ਵੀ ਦਿਖਾਈ ਦਿੰਦੀ ਹੈ।

  • 02 Jul 2024 10:40 AM (IST)

    NDA ਸੰਸਦੀ ਦਲ ਦੀ ਬੈਠਕ ਸਮਾਪਤ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ NDA ਸੰਸਦੀ ਦਲ ਦੀ ਬੈਠਕ ਖਤਮ ਹੋ ਗਈ ਹੈ। ਇਹ ਮੁਲਾਕਾਤ ਕਰੀਬ ਅੱਧਾ ਘੰਟਾ ਚੱਲੀ। ਸੰਸਦੀ ਦਲ ਦੀ ਬੈਠਕ ‘ਚ ਪੀਐੱਮ ਮੋਦੀ ਤੋਂ ਇਲਾਵਾ ਰਾਜਨਾਥ ਸਿੰਘ, ਅਮਿਤ ਸ਼ਾਹ, ਧਰਮਿੰਦਰ ਪ੍ਰਧਾਨ ਅਤੇ ਚਿਰਾਗ ਪਾਸਵਾਨ ਸਮੇਤ ਕਈ ਨੇਤਾ ਸ਼ਾਮਲ ਹੋਏ।

  • 02 Jul 2024 10:24 AM (IST)

    ਸੰਸਦ ਭਵਨ ਵਿੱਚ NDA ਸੰਸਦੀ ਦਲ ਦੀ ਮੀਟਿੰਗ

    ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਭਾਸ਼ਣ ਤੋਂ ਪਹਿਲਾਂ NDA ਸੰਸਦੀ ਦਲ ਦੀ ਬੈਠਕ ਹੋ ਰਹੀ ਹੈ। ਇਹ ਮੀਟਿੰਗ ਸੰਸਦ ਭਵਨ ਵਿੱਚ ਹੋ ਰਹੀ ਹੈ। ਸੰਸਦੀ ਦਲ ਦੀ ਬੈਠਕ ਲਈ ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਵੀ ਪਹੁੰਚੇ। ਇਸ ਬੈਠਕ ‘ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਾਮਲ ਹਨ।

Follow Us
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ...
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?...
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ...
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?...
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?...
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ...
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?...
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?...