Live Updates: ਬਠਿੰਡਾ ‘ਚਨਾਬਾਲਗ ਨਸ਼ਾ ਤਸਕਰ ਗ੍ਰਿਫ਼ਤਾਰ,150 ਗ੍ਰਾਮ ਹਿਰੋਇਨ ਬਰਾਮਦ

Updated On: 

09 Jan 2025 16:09 PM

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

Live Updates: ਬਠਿੰਡਾ ਚਨਾਬਾਲਗ ਨਸ਼ਾ ਤਸਕਰ ਗ੍ਰਿਫ਼ਤਾਰ,150 ਗ੍ਰਾਮ ਹਿਰੋਇਨ ਬਰਾਮਦ
Follow Us On

LIVE NEWS & UPDATES

  • 09 Jan 2025 04:09 PM (IST)

    ਬਠਿੰਡਾ ‘ਚਨਾਬਾਲਗ ਨਸ਼ਾ ਤਸਕਰ ਗ੍ਰਿਫ਼ਤਾਰ

    ਡੀਐਸਪੀ ਸਿਟੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਸ਼ੱਕ ਦੇ ਤੌਰ ‘ਤੇ ਜਿਲ੍ਹਾਂ ਸਿਰਸਾ ਦੇ ਰਹਿਣ ਵਾਲੇ ਨਾਬਾਲਗ ਨੂੰ ਰੋਕਿਆ ਅਤੇ ਉਸਦੀ ਚੈਕਿੰਗ ਤਲਾਸ਼ੀ ਲਿੱਤੀ ਗਈ। ਉਸ ਦੇ ਕੋਲੋਂ 150 ਗ੍ਰਾਮ ਹਿਰੋਇਨ ਬਰਾਮਦ ਹੋਈ। ਤਸਕਰ ਪਿੰਡ ਦੇਸੂਜੋਧਾ ਜ਼ਿਲਾ ਸਿਰਸਾ ਹਰਿਆਣਾ ਦਾ ਰਹਿਣ ਵਾਲਾ ਹੈ।

  • 09 Jan 2025 12:54 PM (IST)

    ਦਿੱਲੀ: ਚੋਣ ਕਮਿਸ਼ਨ ਨੂੰ ਮਿਲਿਆ AAP ਦਾ ਵਫ਼ਦ

    ਆਮ ਆਦਮੀ ਪਾਰਟੀ ਦਾ ਵਫ਼ਦ ਅੱਜ ਬਾਅਦ ਦੁਪਹਿਰ 3 ਵਜੇ ਚੋਣ ਕਮਿਸ਼ਨ ਨੂੰ ਮਿਲੇਗਾ। ਦਿੱਲੀ ਵਿੱਚ 5 ਫਰਵਰੀ ਨੂੰ ਚੋਣਾਂ ਹਨ ਅਤੇ ਨਤੀਜੇ 8 ਨੂੰ ਆਉਣਗੇ।

  • 09 Jan 2025 09:55 AM (IST)

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤਿਰੂਪਤੀ ਹਾਦਸੇ ‘ਤੇ ਜਤਾਇਆ ਦੁੱਖ

    ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਤਿਰੂਪਤੀ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 40 ਲੋਕ ਜ਼ਖਮੀ ਹੋ ਗਏ।

  • 09 Jan 2025 07:27 AM (IST)

    ਚੀਨ ਦੇ ਜਿਆਂਗ ‘ਚ ਭੂਚਾਲ ਦੇ ਝਟਕੇ, 4.3 ਰਹੀ ਤੀਬਰਤਾ

    ਚੀਨ ਦੇ ਜਿਆਂਗ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਸੀ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

  • 09 Jan 2025 06:49 AM (IST)

    ਯੂਕਰੇਨ ਦੇ ਜ਼ਪੋਰੀਜੀਆ ਵਿੱਚ ਰੂਸ ਦਾ ਹਮਲਾ, 13 ਲੋਕਾਂ ਦੀ ਮੌਤ

    ਰੂਸ ਨੇ ਯੂਕਰੇਨ ਦੇ ਜ਼ਪੋਰਿਜ਼ੀਆ ਵਿੱਚ ਇੱਕ ਵੱਡਾ ਹਮਲਾ ਕੀਤਾ ਹੈ, ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ ਹਨ ਅਤੇ 30 ਹੋਰ ਜ਼ਖਮੀ ਹੋ ਗਏ ਹਨ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।