Live Updates: ਮਜੀਠਾ ਹਲਕੇ ਦੇ ਪਿੰਡ ਕੋਟ ਹਿਰਦੇਰਾਮ ਦਾ ਮੌਜੂਦਾ ਸਰਪੰਚ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

Updated On: 

19 Mar 2026 12:25 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਮਜੀਠਾ ਹਲਕੇ ਦੇ ਪਿੰਡ ਕੋਟ ਹਿਰਦੇਰਾਮ ਦਾ ਮੌਜੂਦਾ ਸਰਪੰਚ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

Live Updates

LIVE NEWS & UPDATES

  • 19 Mar 2026 12:03 PM (IST)

    ਮਜੀਠਾ ਹਲਕੇ ਦੇ ਪਿੰਡ ਕੋਟ ਹਿਰਦੇਰਾਮ ਦਾ ਮੌਜੂਦਾ ਸਰਪੰਚ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ

    ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕੇ ‘ਚ ਸਥਿਤ ਪਿੰਡ ਕੋਟ ਹਿਰਦੇਰਾਮ ਦੇ ਮੌਜੂਦਾ ਸਰਪੰਚ ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਪਿੰਡ ਮਹਿਤਾ ‘ਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁੱਛਗਿੱਛ ਜਾਰੀ ਹੈ ਤੇ ਹੋਰ ਵੇਰਵੇ ਸਾਹਮਣੇ ਆਉਣ ਦੀ ਉਮੀਦ ਹੈ।

  • 19 Mar 2026 11:46 AM (IST)

    ਅਯੁੱਧਿਆ: ਰਾਸ਼ਟਰਪਤੀ ਨੇ ਕੀਤੀ ਸ਼੍ਰੀ ਰਾਮ ਯੰਤਰ ਦੀ ਸਥਾਪਨਾ

    ਅਯੁੱਧਿਆ ‘ਚ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਕੰਪਲੈਕਸ ਦੇ ਅੰਦਰ ਸ਼੍ਰੀ ਰਾਮ ਯੰਤਰ ਦੀ ਸਥਾਪਨਾ ਕੀਤੀ।

  • 19 Mar 2026 10:39 AM (IST)

    ਸਿੰਗਰ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ

    ਪੰਜਾਬ ਸਿੰਗਰ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੰਬੀਹਾ ਗੈਂਗ ਦੇ ਲੱਕੀ ਪਟਿਆਲ ਦੀ ਕਥਿਤ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ। ਉਸ ‘ਚ ਕਿਹਾ ਜਾ ਰਿਹਾ ਹੈ ਕਿ ਹੁਣ ਮਨਕੀਰਤ ਔਲਖ ਦੀ ਬਾਰੀ ਹੈ। ਇਸ ਆਡੀਓ ‘ਚ ਚੰਡੀਗੜ੍ਹ ਸੈਕਟਰ-9 ਦੀ ਜਿੰਮ ਬਾਹਰ ਹੋਏ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਨੌਜਵਾਨ ਕਾਰੋਬਾਰੀ ਚਰਨਪ੍ਰੀਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਵੀ ਲੱਕੀ ਪਟਿਆਲ ਨੇ ਲਈ ਸੀ।

  • 19 Mar 2026 10:33 AM (IST)

    ਦੁਰਗਿਆਣਾ ਮੰਦਰ ‘ਚ ਚੇਤ ਨਰਾਤਿਆਂ ਦੀ ਸ਼ੁਰੂਆਤ, ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂ

    ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਤੀਰਥ ਮੰਦਰ ਚ ਅੱਜ ਚੇਤ ਨਰਾਤਿਆਂ ਦੀ ਸ਼ੁਰੂਆਤ ਮੌਕੇ ਧਾਰਮਿਕ ਰੌਣਕਾਂ ਚਰਮ ਤੇ ਰਹੀਆਂ। ਸਵੇਰੇ ਤੋਂ ਹੀ ਮੰਦਰ ਚ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਜਿੱਥੇ ਸਰਧਾਲੂ ਪਹਿਲੇ ਨਰਾਤੇ ਤੇ ਮਾਤਾ ਸ਼ੈਲਪੁੱਤਰੀ ਦੇ ਦਰਸ਼ਨ ਕਰਕੇ ਆਪਣੀ ਮਨੋਕਾਮਨਾ ਮੰਗਦੇ ਨਜ਼ਰ ਆਏ। ਮੰਦਰ ਪ੍ਰਾਂਗਣ ਚ ਭਗਤੀਮਈ ਮਾਹੌਲ ਬਣਿਆ ਰਿਹਾ ਤੇ ਹਰ ਪਾਸੇ ਜੈ ਮਾਤਾ ਦੀ ਦੇ ਜੈਕਾਰੇ ਗੂੰਜਦੇ ਰਹੇ।

  • 19 Mar 2026 09:29 AM (IST)

    ਕੰਗਨਾ ਨੇ ਆਪਣਾ ਮਾਨਸਿਕ ਸੰਤੁਲਨ ਗੁਆ ​​ਦਿੱਤਾ ਹੈ: IYC ਪ੍ਰਧਾਨ

    ਭਾਰਤੀ ਯੂਥ ਕਾਂਗਰਸ (IYC) ਦੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਚਿਬ ਨੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਰਾਹੁਲ ਗਾਂਧੀ ਬਾਰੇ ‘ਟਪੋਰੀ’ ਵਾਲੇ ਬਿਆਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੈਂ ਕਹਾਂਗਾ ਕਿ ਕੰਗਨਾ ਆਪਣਾ ਮਾਨਸਿਕ ਸੰਤੁਲਨ ਗੁਆ ​​ਚੁੱਕੀ ਹੈ। ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਬਾਰੇ ਅਜਿਹੀਆਂ ਟਿੱਪਣੀਆਂ ਕਰਨਾ ਸ਼ਰਮਨਾਕ ਹੈ। ਤੁਰੰਤ ਪ੍ਰਭਾਵ ਨਾਲ, ਸਾਡੀ ਯੂਥ ਟੀਮ ਮੰਡੀ ਲੋਕ ਸਭਾ ਹਲਕੇ ‘ਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀ ਮਾਨਸਿਕਤਾ ਰੱਖਣ ਵਾਲੇ ਸੰਸਦ ਮੈਂਬਰ, ਦੇਸ਼ ਵਿਰੋਧੀ ਵਿਚਾਰਾਂ ਵਾਲੇ ਜੋ ਅਜਿਹੇ ਬਿਆਨ ਦਿੰਦੇ ਹਨ, ਨੂੰ ਸੰਸਦ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇ। ਸੰਸਦ ਦੀ ਸ਼ਾਨ ਤੇ ਮਿਆਰਾਂ ਨੂੰ ਬਰਕਰਾਰ ਰੱਖਣ ਲਈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਅਸਥਿਰ ਮਾਨਸਿਕ ਸਥਿਤੀ ਵਾਲੇ ਵਿਅਕਤੀਆਂ ਨੂੰ ਸਦਨ ‘ਚ ਦਾਖਲਾ ਨਾ ਮਿਲੇ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Follow Us