ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Live Update: RCB ਤੋਂ ਹਾਰੀ ਚੇਨਈ, 50 ਦੌੜਾਂ ਨਾਲ ਜਿੱਤਿਆ ਮੈਚ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

jarnail-singhtv9-com
| Updated On: 28 Mar 2025 23:53 PM
Live Update: RCB ਤੋਂ ਹਾਰੀ ਚੇਨਈ, 50 ਦੌੜਾਂ ਨਾਲ ਜਿੱਤਿਆ ਮੈਚ
ਅੱਜ ਦੀਆਂ ਖ਼ਬਰਾਂ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 28 Mar 2025 10:48 PM (IST)

    ਦਿੱਲੀ ਦੇ ਅਲੀਪੁਰ ਇਲਾਕੇ ‘ਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

    ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਕਰਨ ਥਾਪਾ ਨਾਮ ਦੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੂੰ ਸ਼ਾਮ 7 ਵਜੇ ਪੀਸੀਆਰ ਕਾਲ ਰਾਹੀਂ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਇਸ ਮਾਮਲੇ ਵਿੱਚ ਕਤਲ ਦਾ ਮਾਮਲਾ ਦਰਜ ਕਰ ਰਹੀ ਹੈ। ਅਪਰਾਧ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਪੁਲਿਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ।

  • 28 Mar 2025 09:43 PM (IST)

    ਰਾਜਸਥਾਨ ਵਿੱਚ ਅਪਰਾਧਿਕ ਮਾਮਲਿਆਂ ਵਿੱਚ ਵਾਧਾ ਹੋ ਰਿਹਾ: ਅਸ਼ੋਕ ਗਹਿਲੋਤ

    ਰਾਜਸਥਾਨ ਦੇ ਉਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਨੂੰ ਮਿਲੀ ਕਥਿਤ ਜਾਨੋਂ ਮਾਰਨ ਦੀ ਧਮਕੀ ‘ਤੇ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਅਸ਼ੋਕ ਗਹਿਲੋਤ ਨੇ ਕਿਹਾ, “ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਇਹ ਉੱਚ ਪੱਧਰ ‘ਤੇ ਹੋ ਰਿਹਾ ਹੈ, ਤਾਂ ਕਲਪਨਾ ਕਰੋ ਕਿ ਹੇਠਲੇ ਪੱਧਰ ‘ਤੇ ਕੀ ਹੋ ਰਿਹਾ ਹੋਵੇਗਾ। ਅਪਰਾਧਿਕ ਮਾਮਲੇ ਬਹੁਤ ਵੱਧ ਰਹੇ ਹਨ। ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਰਾਜ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ।”

  • 28 Mar 2025 07:46 PM (IST)

    ਭਾਰਤ ਨੇ 156 ਮੇਡ ਇਨ ਇੰਡੀਆ ਐਲਸੀਐਚ ਪ੍ਰਚੰਡ ਹੈਲੀਕਾਪਟਰਾਂ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ

    ਭਾਰਤ ਨੇ 156 ਮੇਡ ਇਨ ਇੰਡੀਆ LUH ਪ੍ਰਚੰਡ ਹੈਲੀਕਾਪਟਰਾਂ ਦੀ ਖਰੀਦ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਹੋਈ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਰੱਖਿਆ ਮੰਤਰਾਲੇ ਨੇ ਇਸ ਵਿੱਤੀ ਸਾਲ ਵਿੱਚ 2.09 ਲੱਖ ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ ਕੀਤੇ ਹਨ।

  • 28 Mar 2025 07:43 PM (IST)

    RBI ਗਵਰਨਰ ਸੰਜੇ ਮਲਹੋਤਰਾ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ

    ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਮੀਟਿੰਗ ਦੀ ਇੱਕ ਫੋਟੋ ਸਾਂਝੀ ਕੀਤੀ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨਾਲ ਮੁਲਾਕਾਤ ਕੀਤੀ। ਮਲਹੋਤਰਾ ਨੇ ਪਿਛਲੇ ਸਾਲ 11 ਦਸੰਬਰ ਨੂੰ ਭਾਰਤੀ ਰਿਜ਼ਰਵ ਬੈਂਕ ਦੇ 26ਵੇਂ ਗਵਰਨਰ ਵਜੋਂ ਅਹੁਦਾ ਸੰਭਾਲਿਆ ਸੀ।

  • 28 Mar 2025 05:33 PM (IST)

    ਭਾਰਤ ਨੇ ਦੁਨੀਆ ਦੇ ਸਹਿਯੋਗ ਨਾਲ ਨਵੇਂ ਯਤਨ ਸ਼ੁਰੂ ਕੀਤੇ- PM ਮੋਦੀ

    ਟੀਵੀ9 ਦੇ WITT ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਦੇ ਸਹਿਯੋਗ ਨਾਲ ਨਵੇਂ ਯਤਨ ਸ਼ੁਰੂ ਕੀਤੇ ਹਨ। ਆਈਮੈਕ ਇੱਕ ਅਜਿਹਾ ਹੀ ਮਹੱਤਵਾਕਾਂਖੀ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਦੁਨੀਆ ਨੂੰ ਵਪਾਰ ਅਤੇ ਸੰਪਰਕ ਰਾਹੀਂ ਜੋੜੇਗਾ। ਭਾਰਤ ਨੇ ਅਜਿਹੇ ਕਈ ਕਦਮ ਚੁੱਕੇ ਹਨ।

  • 28 Mar 2025 04:54 PM (IST)

    ਪੀਐਮ ਮੋਦੀ TV9 ਦੇ WITT ਪ੍ਰੋਗਰਾਮ ‘ਚ ਪਹੁੰਚੇ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀਵੀ9 ਨੈੱਟਵਰਕ ਦੇ ‘ਵਟ ਇੰਡੀਆ ਥਿੰਕਸ ਟੂਡੇ’ ਸੰਮੇਲਨ ਵਿੱਚ ਪਹੁੰਚੇ ਹਨ। ਕੁਝ ਸਮੇਂ ਵਿੱਚ, ਉਹ ਕੁਝ ਹੀ ਪਲਾਂ ਵਿੱਚ ਸੰਬੋਧਨ ਕਰਨਗੇ।

  • 28 Mar 2025 03:02 PM (IST)

    ਰੇਪ ਕੇਸ ਵਿੱਚ ਪਾਸਟਰ ਬਰਜਿੰਦਰ ਦੋਸ਼ੀ ਕਰਾਰ, ਮੁਹਾਲੀ ਦੀ ਕੋਰਟ ਦਾ ਫੈਸਲਾ

    ਸਾਲ 2018 ਦੇ ਇੱਕ ਮਾਮਲੇ ਵਿੱਚ ਮੁਹਾਲੀ ਦੀ ਅਦਾਲਤ ਨੇ ਪਾਸਟਰ ਬਰਜਿੰਦਰ ਦੋਸ਼ੀ ਕਰਾਰ ਦਿੱਤਾ ਹੈ। ਹੁਣ 1 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਹੋਵੇਗਾ।

  • 28 Mar 2025 02:59 PM (IST)

    ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ-ਥਾਈਲੈਂਡ ਵਿੱਚ ਆਏ ਭੂਚਾਲ ‘ਤੇ ਚਿੰਤਾ ਪ੍ਰਗਟਾਈ

    ਪ੍ਰਧਾਨ ਮੰਤਰੀ ਮੋਦੀ ਨੇ ਮਿਆਂਮਾਰ-ਥਾਈਲੈਂਡ ਵਿੱਚ ਭੂਚਾਲ ਕਾਰਨ ਹੋਈ ਤਬਾਹੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਬਹੁਤ ਸਾਰੀਆਂ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

  • 28 Mar 2025 11:07 AM (IST)

    ਪੰਜਾਬ ਵਿਧਾਨ ਸਭਾ ਵਿੱਚ ਉੱਠਿਆ ਪਾਕਿਸਤਾਨ ਦਾ ਮਾਮਲਾ, ਨਿੰਦਾ ਪ੍ਰਸਤਾਵ ਦੀ ਮੰਗ

    ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਗਿਆਸਪੁਰਾ ਨੇ ਪਾਕਿਸਤਾਨ ਦੇ ਬਲੋਚਸਤਾਨ ਵਿੱਚ ਮਾਰੇ ਗਏ ਪੰਜਾਬੀਆਂ ਦਾ ਮੁੱਦਾ ਉਠਾਇਆ ਅਤੇ ਨਿੰਦਾ ਪ੍ਰਸਤਾਵ ਲਿਆਉਣ ਦੀ ਮੰਗ ਵੀ ਕੀਤੀ।

  • 28 Mar 2025 11:02 AM (IST)

    ਪੰਜਾਬ ਵਿੱਚ ਖੁੱਲ੍ਹਣਗੇ 40 ਹੁਨਰ ਸਕੂਲ, ਮੰਤਰੀ ਨੇ ਸਦਨ ਵਿੱਚ ਕੀਤਾ ਐਲਾਨ

    ਵਿਧਾਨ ਸਭਾ ਵਿੱਚ ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਜਲਦ 40 ਨਵੇਂ ਹੁਨਰ ਸਕੂਲ ਖੁੱਲ੍ਹੇ ਜਾਣਗੇ।

  • 28 Mar 2025 10:08 AM (IST)

    ਸਦਨ ਦਾ ਜ਼ੀਰੋ ਆਵਰ ਜਾਰੀ

    ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਸਦਨ ਵਿੱਚ 7 ਕਮੇਟੀਆਂ ਰਿਪੋਰਟਾਂ ਟੇਬਲ ਕੀਤੀਆ ਜਾਣਗੀਆਂ, ਸਵੇਰੇ 10 ਵਜੇ ਨਾਲ ਹੀ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਅਤੇ ਜ਼ੀਰੋ ਆਵਰ ਵਿੱਚ ਮੰਤਰੀ ਸਵਾਲਾਂ ਦੇ ਜਵਾਬ ਦੇ ਰਹੇ ਹਨ।

Follow Us
WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ
WITT ਸੰਮੇਲਨ ਚ ਬੋਲੇ ਕਾਂਗਰਸ ਸੰਸਦ ਇਮਰਾਨ ਪ੍ਰਤਾਪਗੜ੍ਹੀ...
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'
WITT 'ਤੇ ਬੋਲੇ ਹਿਮੰਤ ਬਿਸਵਾ- 'ਦੇਸ਼ ਵਿੱਚ ਹਿੰਦੂ ਹਨ, ਇਸੇ ਲਈ ਇੱਥੇ ਮੁਸਲਮਾਨ ਅਤੇ ਈਸਾਈ ਹਨ'...
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ
WITT 2025: Randeep Surjewala ਨੇ TV9 ਭਾਰਤਵਰਸ਼ ਦੇ ਵਿਸ਼ੇਸ਼ ਪ੍ਰੋਗਰਾਮ ਵਿੱਚ ਕਹਿ ਇਹ ਵੱਡੀ ਗੱਲ...
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ ਦੱਸੀਆਂ ਇਹ ਮਹੱਤਵਪੂਰਨ ਗੱਲਾਂ
WITT 'ਤੇ ਨਵਨੀਤ ਸਲੂਜਾ ਨੇ Oral Health ਬਾਰੇ  ਦੱਸੀਆਂ ਇਹ ਮਹੱਤਵਪੂਰਨ ਗੱਲਾਂ...
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ
ਸਮ੍ਰਿਤੀ ਈਰਾਨੀ ਦਾ ਅਮੇਠੀ ਬਾਰੇ ਖੁਲਾਸਾ: ਵਟ ਇੰਡੀਆ ਥਿੰਕਸ ਟੂਡੇ ਸੰਮੇਲਨ ਵਿੱਚ ਵੱਡਾ ਬਿਆਨ...
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ
WITT2025: ਨਰਾਤਿਆਂ ਦੌਰਾਨ ਮੀਟ ਦੀਆਂ ਦੁਕਾਨਾਂ ਬੰਦ, ਮੁੱਖ ਮੰਤਰੀ ਮੋਹਨ ਯਾਦਵ ਦਾ ਭੋਜਨ ਸੁਰੱਖਿਆ ਕਾਨੂੰਨ 'ਤੇ ਬਿਆਨ...
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ
WITT 2025: ਉੱਤਰਾਖੰਡ ਵਿੱਚ ਸਿਵਲ ਕੋਡ 'ਤੇ ਮੁੱਖ ਮੰਤਰੀ ਧਾਮੀ ਦਾ ਬਿਆਨ, ਕਾਨੂੰਨ ਅਤੇ ਵਿਕਾਸ 'ਤੇ ਚਰਚਾ...
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ
WITT 2025: ਮੁੱਖ ਮੰਤਰੀ ਮਾਨ ਦਾ TV9 ਇੰਟਰਵਿਊ - ਕਾਮੇਡੀ, ਰਾਜਨੀਤੀ ਅਤੇ ਗੱਠਜੋੜ 'ਤੇ ਗੱਲਬਾਤ...
WITT 2025: ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ
WITT 2025:  ਵੈਸ਼ਨਵ ਦਾ ਪ੍ਰਗਟਾਵੇ ਦੀ ਆਜ਼ਾਦੀ, ਕੁਨਾਲ ਕਾਮਰਾ ਅਤੇ ਡਿਜੀਟਲ ਨਿਯਮਾਂ ਬਾਰੇ ਬਿਆਨ...