Live Blog: ਪਾਕਿਸਤਾਨੀ ਟਰੇਨ ਹਾਈਜੈਕ ਮਾਮਲੇ ‘ਚ ਫੌਜ ਨੇ 80 ਬੰਧਕਾਂ ਨੂੰ ਛੁਡਵਾਇਆ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਪਾਕਿਸਤਾਨੀ ਟਰੇਨ ਹਾਈਜੈਕ ਮਾਮਲੇ ‘ਚ ਫੌਜ ਨੇ 80 ਬੰਧਕਾਂ ਨੂੰ ਛੁਡਵਾਇਆ
ਪਾਕਿਸਤਾਨ ਵਿੱਚ ਜਾਫਰ ਐਕਸਪ੍ਰੈਸ ‘ਤੇ ਅੱਤਵਾਦੀ ਸੰਗਠਨ ਬੀਐਲਏ ਵੱਲੋਂ ਕੀਤੇ ਗਏ ਹਮਲੇ ਵਿਰੁੱਧ ਸੁਰੱਖਿਆ ਬਲਾਂ ਵੱਲੋਂ ਸ਼ੁਰੂ ਕੀਤੇ ਗਏ ਬਚਾਅ ਕਾਰਜ ਵਿੱਚ 80 ਬੰਧਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਬਚਾਏ ਗਏ 80 ਲੋਕਾਂ ਵਿੱਚ 43 ਪੁਰਸ਼, 26 ਔਰਤਾਂ ਅਤੇ 11 ਬੱਚੇ ਸ਼ਾਮਲ ਸਨ।
-
ਗਾਇਕ ਸਿੰਗਾ ਨੇ ਰੇਕੀ ਕੀਤੇ ਜਾਣ ‘ਤੇ ਚੁੱਕੇ ਸਵਾਲ, ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ ਸਾਂਝੀ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਿੰਗਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਸਿੰਗਾ ਨੇ ਪੋਸਟ ਵਿੱਚ ਲਿਖਿਆ ਕਿ ਉਸਨੂੰ ਲੰਬੇ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ। ਜਿਸ ਕਾਰਨ ਉਸਨੇ 2 ਤੋਂ 3 ਵਾਰ ਆਪਣਾ ਘਰ ਬਦਲਿਆ ਹੈ। ਸਿੰਗਾ ਨੇ ਪੰਜਾਬ ਪੁਲਿਸ ਨੂੰ ਅੱਗੇ ਲਿਖਿਆ ਕਿ ਉਹ ਪੁਲਿਸ ਤੋਂ ਪੁੱਛਣਾ ਚਾਹੁੰਦਾ ਹੈ ਕਿ ਉਸਨੂੰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਕਿੰਨੀ ਵਾਰ ਘਰ ਬਦਲਣਾ ਪਵੇਗਾ।
-
ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਮਿਲੀ ਰਾਹਤ
ਪਿੰਕੀ ਧਾਲੀਵਾਲ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਪਿੰਕੀ ਧਾਲੀਵਾਲ ਨੇ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। ਹਾਈਕੋਰਟ ਨੇ ਪਿੰਕੀ ਧਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ।
-
ਮੁਹਾਲੀ ਪੁਲਿਸ ਪਿੰਕੀ ਧਾਲੀਵਾਲ ਨੂੰ ਉਸ ਦੇ ਘਰ ਲੈਕੇ ਪਹੁੰਚੀ
ਮੁਹਾਲੀ ਦੀ CIA ਪਿੰਕੀ ਧਾਲੀਵਾਲ ਨੂੰ ਉਸ ਦੇ ਘਰ ਲੈ ਕੇ ਪਹੁੰਚੀ ਹੈ। ਸੁੰਨਦਾ ਸ਼ਰਮਾ ਧੋਖਾਧੜੀ ਮਾਮਲੇ ਦੇ ਵਿੱਚ ਪਿੰਕੀ ਤੋਂ ਪੁੱਛ-ਗਿਛ ਕੀਤੀ ਜਾ ਰਹੀ ਹੈ।
-
ਚੰਡੀਗੜ੍ਹ ਵਿੱਚ ਵਾਪਰਿਆ ਦਰਦਨਾਕ ਸੜਕੀ ਹਾਦਸਾ, 1 ਦੀ ਮੌਤ, 2 ਜਖ਼ਮੀ
ਚੰਡੀਗੜ੍ਹ ਦੇ ਵਿੱਚ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ। ਇਸ ਸੜਕੀ ਹਾਦਸੇ ਦੇ ਵਿੱਚ 1 ਨੌਜਵਾਨ ਦੀ ਮੌਤ ਹੋ ਗਈ ਹੈ ਅਤੇ 2 ਮਹਿਲਾਵਾਂ ਜਖ਼ਮੀ ਹੋ ਦੀ ਜਾਣਕਾਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ PORSCHE ਨੇ ਸਕੂਟੀਆਂ ਸਵਾਰਾਂ ਨੂੰ ਟੱਕਰ ਮਾਰੀ ਸੀ।
-
ਭਾਰਤੀ ਪਹਿਲਵਾਨਾਂ ਲਈ ਖੁਸ਼ਖਬਰੀ, ਖੇਡ ਮੰਤਰਾਲੇ ਨੇ WFI ਤੋਂ ਹਟਾਈ ਪਾਬੰਦੀ
ਭਾਰਤੀ ਪਹਿਲਵਾਨਾਂ ਲਈ ਇਹ ਚੰਗੀ ਖ਼ਬਰ ਹੈ। ਇਹ ਇਸ ਲਈ ਹੈ ਕਿਉਂਕਿ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਸੰਘ ‘ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਇਸਦਾ ਮਤਲਬ ਹੈ ਕਿ ਹੁਣ WFI ਘਰੇਲੂ ਟੂਰਨਾਮੈਂਟਾਂ ਦਾ ਆਯੋਜਨ ਕਰ ਸਕਦਾ ਹੈ ਅਤੇ ਰਾਸ਼ਟਰੀ ਟੀਮ ਤੋਂ ਇਲਾਵਾ ਅੰਤਰਰਾਸ਼ਟਰੀ ਮੁਕਾਬਲਿਆਂ ਲਈ ਖਿਡਾਰੀਆਂ ਦੀ ਚੋਣ ਕਰ ਸਕਦਾ ਹੈ। ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਤੋਂ ਪਾਬੰਦੀ ਹਟਾ ਦਿੱਤੀ ਹੈ ਅਤੇ ਇਸਦਾ ਦਰਜਾ NSF ਰੱਖਿਆ ਹੈ।
-
Live Blog: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ‘ਤੇ ਗਿਆਨੀ ਰਘਬੀਰ ਸਿੰਘ ਨੇ ਚੁੱਕੇ ਸਵਾਲ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਤਾਜਪੋਸ਼ੀ ‘ਤੇ ਗਿਆਨੀ ਰਘਬੀਰ ਸਿੰਘ ਨੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਜਥੇਦਾਰ ਦੀ ਬੇਨਿਯਮੀ ਨਾਲ ਤਾਜਪੋਸ਼ੀ ਹੋਵੇ ਤਾਂ ਪੰਥ ਵਿੱਚੋਂ ਰੋਸ ਉੱਠਣਾ ਸੁਭਾਵਿਕ ਹੈ। ਉਹਨਾਂ ਦੱਸਿਆ ਕਿ ਚੋਰੀ ਛਿਪੇ ਨਿਯੁਕਤੀ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਿਨਾਂ ਹੀ ਉੱਥੇ ਪਾਲਕੀ ਸਾਹਿਬ ਨੂੰ ਮੱਥਾ ਟੇਕਿਆ ਗਿਆ ਅਤੇ ਉਸ ਸਮੇਂ ਸ਼ਸਤਰ ਵੀ ਸੁਭਾਏਮਾਨ ਨਹੀਂ ਸਨ ਉਹਨਾਂ ਕਿਹਾ ਕਿ ਇਹ ਮਰਿਆਦਾ ਦੀ ਬਹੁਤ ਵੱਡੀ ਉਲੰਘਣਾ ਹੈ
-
ਸੰਸਦੀ ਪੈਨਲ ਵੱਲੋਂ ਅੰਮ੍ਰਿਤਪਾਲ ਦੀ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼
ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗ਼ੈਰਹਾਜ਼ਰੀ ਕਾਰਨ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਦੋ ਅਰਜ਼ੀਆਂ ਦੇ ਆਧਾਰ ਤੇ ਅੱਜ 54 ਦਿਨਾਂ ਲਈ ਛੁੱਟੀ ਦੀ ਸਿਫਾਰਸ਼ ਕੀਤੀ ਹੈ।
-
ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ‘ਤੇ ਮਾਰੀਸ਼ਸ ਪਹੁੰਚੇ
ਪ੍ਰਧਾਨ ਮੰਤਰੀ ਮੋਦੀ ਮਾਰੀਸ਼ਸ ਦੇ ਦੋ ਦਿਨਾਂ ਦੇ ਸਰਕਾਰੀ ਦੌਰੇ ‘ਤੇ ਪੋਰਟ ਲੁਈਸ ਪਹੁੰਚੇ। ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮਾਰੀਸ਼ਸ ਦੇ ਰਾਸ਼ਟਰਪਤੀ ਧਰਮਬੀਰ ਗੋਖੂਲ ਅਤੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੂਲਮ ਨਾਲ ਮੁਲਾਕਾਤ ਕਰਨਗੇ।
-
ਅੱਜ ਪੰਜਾਬ ਦੇ ਦੌਰੇ ‘ਤੇ ਰਹਿਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਪੰਜਾਬ ਦੇ ਦੌਰੇ ‘ਤੇ ਹਨ। ਇਸ ਦੌਰਾਨ, ਉਹ ਪਹਿਲਾਂ ਬਠਿੰਡਾ ਜਾਵੇਗੀ, ਜਿੱਥੇ ਉਹ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਸ਼ਾਮਲ ਹੋਵੇਗੀ। ਜਦੋਂ ਕਿ ਸ਼ਾਮ ਨੂੰ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਨਾਗਰਿਕ ਸਵਾਗਤ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਹਿੱਸਾ ਲੈਣਗੇ।