Live Updates: ਦਿੱਲੀ ‘ਚ ਗੋਲੀਬਾਰੀ, ਇਕ ਦੀ ਮੌਤ, ਦੂਜਾ ਜ਼ਖਮੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਦਿੱਲੀ ‘ਚ ਗੋਲੀਬਾਰੀ, ਇਕ ਦੀ ਮੌਤ, ਦੂਜਾ ਜ਼ਖਮੀ
ਦਿੱਲੀ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸ਼ੁੱਕਰਵਾਰ ਰਾਤ ਨੂੰ ਉੱਤਰ ਪੂਰਬੀ ਦਿੱਲੀ ਦੇ ਦੋ ਇਲਾਕਿਆਂ ‘ਚ ਕਰੀਬ 9 ਰਾਊਂਡ ਗੋਲੀਬਾਰੀ ਹੋਈ। ਵੈਲਕਮ ਥਾਣੇ ਦੀ ਕਬੀਰ ਨਗਰ ਗਲੀ ਨੰਬਰ 5 ਵਿੱਚ ਤਿੰਨ ਰਾਊਂਡ ਗੋਲੀਆਂ ਚੱਲਣ ਨਾਲ ਨਦੀਮ ਦੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਸ਼ਾਹਨਵਾਜ਼ ਜ਼ਖ਼ਮੀ ਹੋ ਗਿਆ।
-
ਮਨੀਪੁਰ ‘ਚ ਉਗਰਵਾਦੀਆਂ ਨੇ ਔਰਤ ਮਾਰੀ ਗੋਲੀ, ਹੋਈ ਮੌਤ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਝੋਨੇ ਦੇ ਖੇਤ ਵਿੱਚ ਕੰਮ ਕਰ ਰਹੀ ਇੱਕ ਔਰਤ ਦੀ ਉਗਰਵਾਦੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸੇਟਨ ਇਲਾਕੇ ‘ਚ ਵਾਪਰੀ, ਜਦੋਂ ਇਹ ਔਰਤ ਦੂਜੇ ਕਿਸਾਨਾਂ ਨਾਲ ਫਸਲਾਂ ਦੀ ਦੇਖ-ਰੇਖ ਕਰਨ ਗਈ ਸੀ, ਜਦੋਂ ਉਗਰਵਾਦੀਆਂ ਨੇ ਪਹਾੜੀ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ।
-
ਕਿਸਾਨ ਆਗੂਆਂ ਦੀਆਂ ਜ਼ਾਇਦਾਦਾਂ ਦੀ ਵੀ ਹੋਵੇਗੀ ਜਾਂਚ- ਰਵਨੀਤ ਬਿੱਟੂ
ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿੱਟੂ ਨੇ ਕਿਹਾ ਕਿ ਜ਼ਿਮਨੀ ਚੋਣ ਤੋਂ ਬਾਅਦ ਕਿਸਾਨ ਆਗੂਆਂ ਦੀਆਂ ਜ਼ਾਇਦਾਦਾਂ ਦੀ ਵੀ ਜਾਂਚ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਲੀਡਰ ਬਣਨ ਤੋਂ ਬਾਅਦ ਦੀ ਸੰਪਤੀ ਦੀ ਜਾਂਚ ਕਰਾਵਾਂਗੇ। ਆੜ੍ਹਤੀ ਤੇ ਸ਼ੈਲ ਮਾਲ ਕਿਸਾਨ ਲੀਡਰ ਬਣੇ ਹੋਏ ਹਨ।
-
ਪੱਛਮੀ ਬੰਗਾਲ ‘ਚ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ
ਪੱਛਮੀ ਬੰਗਾਲ ਦੇ ਮਥੁਰਾਪੁਰ ਜ਼ਿਲ੍ਹੇ ਦੇ ਭਾਜਪਾ ਸੋਸ਼ਲ ਮੀਡੀਆ ਕਨਵੀਨਰ ਪ੍ਰਿਥਵੀਰਾਜ ਨਾਸਕਰ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪਾਰਟੀ ਨੇ ਕਿਹਾ ਕਿ ਹਰ ਕੋਈ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਇਸ ਵਿਚ ਕੌਣ-ਕੌਣ ਅਤੇ ਕਿਸ ਮਕਸਦ ਨਾਲ ਸ਼ਾਮਲ ਹੈ।
-
ਪਾਕਿਸਤਾਨ ਦੇ ਕਵੇਟਾ ਰੇਲਵੇ ਸਟੇਸ਼ਨ ‘ਤੇ ਧਮਾਕਾ, 7 ਲੋਕਾਂ ਦੀ ਮੌਤ, ਕਈ ਜ਼ਖਮੀ
ਪਾਕਿਸਤਾਨ ਦੇ ਬਲੋਚਿਸਤਾਨ ‘ਚ ਕਵੇਟਾ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪੁਲਿਸ ਅਤੇ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ ਹੈ।
-
ਜ਼ਿਮਨੀ ਚੋਣਾਂ ਲਈ ਪ੍ਰਚਾਰ ਕਰਨਗੇ ਕੇਜਰੀਵਾਲ, ਚੱਬੇਵਾਲ ‘ਤੇ ਡੇਰਾ ਬਾਬਾ ਨਾਨਕ ‘ਚ ਰੈਲੀਆਂ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਜ਼ਿਮਨੀ ਚੋਣਾਂ ਲਈ ਅੱਜ ਤੋਂ ਪ੍ਰਚਾਰ ਸ਼ੁਰੂ ਕਰਨਗੇ। ਕੇਜਰੀਵਾਲ ਅੱਜ ਹੁਸ਼ਿਆਰਪੁਰ ਦੀ ਚੱਬੇਵਾਲ ਅਤੇ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਸੀਟ ਲਈ ਰੈਲੀਆਂ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਜੂਦ ਰਹਿਣਗੇ। ਦੱਸ ਦਈਏ ਕਿ 20 ਨਵੰਬਰ ਨੂੰ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਣੀ ਹੈ।